ਪਾਕਿਸਤਾਨ ਦਾ ਸੰਵਿਧਾਨ
(ਪਾਕਿਸਤਾਨ ਦੇ ਇਸਲਾਮੀ ਗਣਰਾਜ ਦਾ ਸੰਵਿਧਾਨ ਤੋਂ ਮੋੜਿਆ ਗਿਆ)
ਪਾਕਿਸਤਾਨ ਦਾ ਸੰਵਿਧਾਨ ਜਾਂ ਦਸਤੂਰ-ਏ-ਪਾਕਿਸਤਾਨ ਪਾਕਿਸਤਾਨ ਦੇ ਕਾਨੂੰਨ ਨੂੰ ਕਿਹਾ ਜਾਂਦਾ ਹੈ। ਇਸਨੂੰ 1973 ਦਾ ਕਾਨੂੰਨ ਵੀ ਕਿਹਾ ਜਾਂਦਾ ਹੈ। ਇਹ ਕਾਨੂੰਨ ਜ਼ੁਲਫਿਕਾਰ ਅਲੀ ਭੁੱਟੋ ਦੇ ਸਰਕਾਰ ਅਤੇ ਵਿਰੋਧੀ ਦਲ ਦੋਹਾਂ ਨੇ ਮਿਲ ਕੇ ਬਣਾਇਆ। ਇਹ ਪਾਰਲੀਮੈਂਟ ਦੁਆਰਾ 10 ਅਪ੍ਰੈਲ ਨੂੰ ਪ੍ਰਮਾਣਿਤ ਅਤੇ 14 ਅਗਸਤ 1973 ਨੂੰ ਲਾਗੂ ਕੀਤਾ ਗਿਆ।