ਪਾਕਿਸਤਾਨ ਵਿੱਚ ਇਨਸਾਨੀ ਸਮਗਲਿੰਗ
ਪਾਕਿਸਤਾਨ ਔਰਤਾਂ, ਮਰਦਾਂ ਤੇ ਬੱਚਿਆਂ ਦੀ ਇਨਸਾਨੀ ਸਮਗਲਿੰਗ ਦਾ ਇੱਕ ਵੱਡਾ ਸਰੋਤ ਹੈ।ਇਹਨਾਂ ਵਰਗਾਂ ਨੂੰ ਜਬਰੀ ਮੁਸ਼ੱਕਤ ਅਤੇ ਔਰਤਾਂ ਨੂੰ ਵੇਸਵਾਗਿਰੀ ਲਈ ਵਰਤਿਆ ਜਾਂਦਾ ਹੈ। ਇਨਸਾਨੀ ਸਮਗਲਿੰਗ ਦਾ ਵੱਡਾ ਮਸਲਾ,ਜਬਰੀ ਮਜ਼ਦੂਰੀ ਏ, ਜਿਹੜੀ ਜਿਆਦਾਤਰ ਬਹੁਤੀ ਸਿੰਧ ਤੇ ਪੰਜਾਬ ਵਿੱਚ ਖੇਤੀਬਾੜੀ ਤੇ ਇਟਾਂ ਦੇ ਭੱਠਿਆਂ ਅਤੇ ਕਰਵਾਈ ਜਾਂਦੀ ਹੈ ਅਤੇ ਕੁੱਝ ਹੱਦ ਤੱਕ ਕਾਲੀਨ ਬਨਾਣ ਚ ਵੀ ਕਰਵਾਈ ਜਾਂਦੀ ਏ। ਜਬਰੀ ਮਜ਼ਦੂਰੀ ਦੇ ਸ਼ਿਕਾਰ ਬੱਚਿਆਂ, ਔਰਤਾਂ ਤੇ ਮਰਦਾਂ ਦੀ ਗਿਣਤੀ ਦਾ ਅੰਦਾਜ਼ਾ 10 ਲੱਖ ਤੋਂ ਵੱਧ ਲਾਇਆ ਜਾਂਦਾ ਏ। ਜਦੋਂ ਇਸ ਜਬਰੀ ਮਜ਼ਦੂਰ ਦੀ ਇਸ ਲਾਹਨਤ ਖ਼ਿਲਾਫ਼ ਆਵਾਜ਼ ਚੁੱਕੀ ਜਾਂਦੀ ਹੈ ਤਾਂ ਜਾਗੀਰਦਾਰਾਂ ਵੱਲੋਂ ਇਨ੍ਹਾਂ ਨੂੰ ਅਤੇ ਇਨ੍ਹਾਂ ਦੇ ਟੱਬਰਾਂ ਨੂੰ ਅਗ਼ਵਾ ਕਰ ਲਿਆ ਜਾਂਦਾ ਏ।
ਬੱਚਿਆਂ ਦੀ ਟ੍ਰੈਫ਼ਕਿੰਗ
ਸੋਧੋਕੁੜੀਆਂ ਤੇ ਮੁੰਡਿਆਂ ਨੂੰ ਖ਼ਰੀਦਿਆ, ਵੇਚਿਆ, ਅਤੇ ਕਰਾਏ ਉਤੇ ਦਿੱਤਾ ਜਾਂਦਾ ਏ, ਜਾਂ ਫ਼ਿਰ ਭੀਖ ਮੰਗਣ ਵਾਲੇ ਟੋਲੇ, ਘਰੇਲੂ ਮੁਲਾਜ਼ਮਾਂ, ਜਿਨਸੀ ਜ਼ਿਆਦਤੀ ਲਈ ਤੇ ਜ਼ਰਾਇਤ ਚ ਜਬਰੀ ਮਜ਼ਦੂਰੀ ਲਈ ਅਗ਼ਵਾ ਕਰ ਲਿਆ ਜਾਂਦਾ ਏ।
ਕੁੜੀਆਂ ਤੇ ਔਰਤਾਂ ਜਬਰੀ ਵਿਆਹ ਲਈ ਵੀ ਵੇਚੀਆਂ ਜਾਂਦੀਆਂ ਨੇਂ।
ਐਨ ਓ ਜੀ ਤੇ ਪੁਲਿਸ ਰਿਪੋਰਟਾਂ ਮੂਜਬ ਪਾਕਿਸਤਾਨ ਚ ਔਰਤਾਂ ਤੇ ਕੁੜੀਆਂ ਨੂੰ ਜਿਨਸੀ ਜ਼ਿਆਦਤੀ ਤੇ ਕੰਮ ਕਰਨ ਲਈ ਖ਼ਰੀਦਿਆ ਤੇ ਵੇਚਿਆ ਜਾਂਦਾ ਏ। ਨਾਨ ਸਟੇਟ ਮਲੀਟਨਟ ਗਰੁੱਪ ਬੱਚਿਆਂ ਨੂੰ ਅਗ਼ਵਾ ਜਾਂ ਫ਼ਿਰ ਮਾਂ ਪਿਓ ਨਾਲ਼ ਝੂਠੇ ਵਾਅਦੇ ਕਰਕੇ 12 ਸਾਲ ਤੱਕ ਦੇ ਬੱਚਿਆਂ ਨੂੰ ਲੈ ਜਾਂਦੇ ਨੇ ਤੇ ਉਹਨਾਂ ਨੂੰ ਲੜਨ, ਜਸੂਸੀ ਕਰਨ ਜਾਂ ਫ਼ਿਰ ਮਨੁਖੀ ਬੰਬਾਰ ਬਣਾ ਦਿੰਦੇ ਨੇਂ।ਇਹ ਦਹਿਸ਼ਤਗਰਦ ਅਕਸਰ ਬੱਚਿਆਂ ਨਾਲ਼ ਜਿਨਸੀ ਤੇ ਜਿਸਮਾਨੀ ਜ਼ਿਆਦਤੀ ਕਰਦੇ ਨੇ ਤੇ ਨਫ਼ਸੀਆਤੀ ਤੌਰ ਅਤੇ ਇਨ੍ਹਾਂ ਨੂੰ ਇੰਜ ਤਿਆਰ ਕਰਦੇ ਨੇ ਕਿ ਉਹ ਸਮਝਣ ਕਿ ਜਿਹੜਾ ਕੰਮ ਉਹ ਕਰਨ ਚਲੇ ਹਨ, ਉਹ ਠੀਕ ਹੈ।[1]
ਹਵਾਲੇ
ਸੋਧੋ- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs nameddos