ਪਾਤਕ
ਜਿਸ ਪਰਿਵਾਰ ਵਿਚ ਕਿਸੇ ਵਿਅਕਤੀ ਦੀ ਮੌਤ ਹੋ ਜਾਵੇ, ਉਸ ਪਰਿਵਾਰ ਅਪਵਿੱਤਰ ਹੋਇਆ ਪਰਿਵਾਰ ਮੰਨਿਆ ਜਾਂਦਾ ਹੈ। ਉਸ ਅਪਵਿੱਤਰਤਾ ਆ ਪਰਿਵਾਰ ਨੂੰ ਹੀ ਪਾਤਕ ਕਹਿੰਦੇ ਹਨ।ਮੰਨੂ ਦੀ ਜਾਤੀ ਵੰਡ ਅਨੁਸਾਰ ਬ੍ਰਾਹਮਣਾਂ ਦਾ ਕੰਮ ਵਿੱਦਿਆ ਪੜ੍ਹਣਾ ਤੇ ਪੜ੍ਹਾਉਣਾ ਸੀ। ਇਸ ਤਰ੍ਹਾਂ ਵਿੱਦਿਆ ਤੇ ਇਜਾਰਦਾਰੀ ਬ੍ਰਾਹਮਣਾਂ ਕੋਲ ਸੀ। ਏਸ ਇਜਾਰੇਦਾਰੀ ਦਾ ਲਾਭ ਲੈਂਦੇ ਹੋਏ ਹੀ ਬ੍ਰਾਹਮਣਾਂ ਨੇ ਵੱਖ- ਵੱਖ ਜਾਤੀਆਂ ਲਈ ਪਾਤਕ ਦੇ ਦਿਨ ਨੀਯਤ ਕੀਤੇ ਹੋਏ ਸਨ। ਬ੍ਰਾਹਮਣ ਜਾਤੀ ਲਈ 10 ਦਿਨਾਂ ਦੀ ਪਾਤਕ ਸੀ। ਕਸ਼ੱਤਰੀਆ ਲਈ 13 ਦਿਨਾਂ ਦੀ, ਵੈਸ਼ਾਂ ਲਈ 15 ਦਿਨ ਦੀ ਅਤੇ ਸ਼ੂਦਰਾਂ ਲਈ 30 ਦਿਨ ਪਾਤਕ ਲਈ ਨੀਯਤ ਕੀਤੇ ਹੋਏ ਸਨ। ਪਾਠਕ ਦੇ ਦਿਨ ਜਾਤੀ ਵੰਡ ਅਨੁਸਾਰ ਹੀ ਵਧਾਏ ਸਾਫ ਨਜ਼ਰ ਆਉਂਦੇ ਹਨ ਜਦਕਿ ਇਸ ਵਿਚ ਕੋਈ ਵੀ ਤਰਕ ਨਜ਼ਰ ਨਹੀਂ ਆਉਂਦਾ।ਮੌਤ ਤਾਂ ਮੌਤ ਹੁੰਦੀ ਹੈ, ਚਾਹੇ ਉਹ ਬ੍ਰਾਹਮਣ ਦੇ ਪਰਿਵਾਰ ਵਿਚ ਹੋਈ ਹੋਵੇ, ਚਾਹੇ ਸ਼ੂਦਰ ਦੇ ਪਰਿਵਾਰ ਵਿਚ ਹੋਈ ਹੋਵੇ। ਪਾਤਕ ਦੇ ਦਿਨਾਂ ਵਿਚ ਪਾਤਕ ਪਰਿਵਾਰ ਦਾ ਖਾਣਾ ਕੋਈ ਵੀ ਨਹੀਂ ਖ਼ਾਂਦਾ। ਧਾਰਨਾ ਹੈ ਕਿ ਪਾਤਕ ਦੇ ਘਰ ਦਾ ਖਾਣਾ ਖਾਣ ਵਾਲਾ ਵਿਅਕਤੀ ਅਸ਼ੁੱਧ ਹੋ ਜਾਂਦਾ ਹੈ। ਜੋ ਵਿਅਕਤੀ ਪਾਤਕ ਦੇ ਦਿਨਾਂ ਵਿਚ ਪਾਤਕ ਦੇ ਘਰ ਅਫਸੋਸ ਲਈ ਜਾਂਦੇ ਹਨ, ਉਹ ਵੀ ਅਸ਼ੁੱਧ ਹੋ ਜਾਂਦੇ ਹਨ। ਉਹ ਵਿਅਕਤੀ ਫੇਰ ਘਰ ਆ ਕੇ ਸਾਰੇ ਪਾਏ ਹੋਏ ਕੱਪੜੇ ਧੋਂਦੇ ਸਨ। ਇਸ਼ਨਾਨ ਕਰਦੇ ਹਨ। ਇਸ ਤਰ੍ਹਾਂ ਉਹ ਆਪਣੀ ਅਸ਼ੁੱਧੀ ਦੂਰ ਕਰਦੇ ਹਨ।
ਹੁਣ ਇਹ ਫਜੂਲ ਰਸਮ ਕੋਈ ਵੀ ਜਾਤੀ ਵਾਲਾ ਨਹੀਂ ਕਰਦਾ।[1]
ਹਵਾਲੇ
ਸੋਧੋ- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.