ਮੁੱਖ ਮੀਨੂ ਖੋਲ੍ਹੋ

ਈਸਾਈਆਂ ਦਾ ਰੂਹਾਨੀ ਪੇਸ਼ਵਾ। ਆਰਚ ਬਿਸ਼ਪ ਦੇ ਬਾਦ ਬਿਸ਼ਪ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਹੈ। ਪਹਿਲੇ ਵਕਤਾਂ ਵਿੱਚ ਪਾਦਰੀ ਅਤੇ ਇੱਕ ਬਜ਼ੁਰਗ ਆਦਮੀ ਦੇ ਦਰਮਿਆਨ ਕੋਈ ਫ਼ਰਕ ਨਹੀਂ ਸੀ। ਮਗਰ ਜਿਵੇਂ ਜਿਵੇਂ ਗਿਰਜੇ ਦੀ ਤਾਕਤ ਅਤੇ ਤਾਦਾਦ ਵਧਦੀ ਗਈ ਪਾਦਰੀ ਨੁਮਾਇਆਂ ਸ਼ਖ਼ਸੀਅਤ ਬਣਦਾ ਗਿਆ। ਪਾਦਰੀ ਦੀ ਚੋਣ ਲੋਕ ਕਰਦੇ ਹੁੰਦੇ ਸਨ। ਬਾਦ ਵਿੱਚ ਪੋਪ ਰਾਹੀਂ ਨਾਮਜ਼ਦਗੀ ਦਾ ਰਿਵਾਜ ਪਿਆ। ਅਕਸਰ ਰੋਮਨ ਕੈਥੋਲਿਕ ਮੁਲਕਾਂ ਵਿੱਚ ਅਜ ਭੀ ਪਾਦਰੀ ਨੂੰ ਪੋਪ ਹੀ ਨਾਮਜ਼ਦ ਕਰਦਾ ਹੈ। ਲੇਕਿਨ ਇੰਗਲਿਸਤਾਨ ਵਿੱਚ 1534 ਦੇ ਬਾਦ ਪਾਦਰੀ ਦੀ ਨਾਮਜ਼ਦਗੀ ਹਕੂਮਤ ਦੇ ਸਪੁਰਦ ਹੈ ਅਤੇ ਇਹ ਕੰਮ ਬਾਦਸ਼ਾਹ ਕਰਦਾ ਹੈ।