ਪਾਮਪਲੋਨਾ ਗਿਰਜਾਘਰ

ਪਾਮਪਲੋਨਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ:Santa María la Real) ਪਾਮਪਲੋਨਾ ਸਪੇਨ ਵਿੱਚ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। 15 ਸਦੀ ਵਿੱਚ ਇਹ ਪੁਰਾਣੇ ਰੋਮਾਨਿਸਕਿਊ ਸ਼ੈਲੀ ਤੋਂ ਬਦਲ ਕੇ ਇਸਨੂੰ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ। ਪੁਰਾਤਤਵ ਖੋਜਾਂ ਤੋਂ ਪਤਾ ਲਗਿਆ ਹੈ ਕਿ ਇੱਥੇ ਪਹਿਲਾਂ ਦੋ ਗਿਰਜਾਘਰ ਸਥਿਤ ਸਨ। ਇਸ ਗਿਰਜੇ ਦਾ ਮੁਹਾਂਦਰਾ ਵੇਂਤੁਰਾ ਰੋਦਰੀਗੁਏਜ਼ ਦੁਆਰਾ 1783 ਵਿੱਚ ਤਿਆਰ ਕੀਤਾ ਗਿਆ। ਇਸ ਦਾ ਮਠ 13ਵੀਂ-14ਵੀਂ ਸਦੀ ਦੌਰਾਨ ਗੋਥਿਕ ਸ਼ੈਲੀ ਵਿੱਚ ਬਣਾਇਆ ਗਿਆ। ਨਵਾਰੇ ਦੇ ਰਾਜਿਆਂ ਨੂੰ ਇੱਥੇ ਦਫਨਾਇਆ ਗਿਆ ਹੈ। ਇੱਥੇ ਨਵਾਰੇ ਅਦਾਲਤਾਂ ਵੀ ਲੱਗਦੀਆਂ ਸਨ।

ਪਾਮਪਲੋਨਾ ਵੱਡਾ ਗਿਰਜਾਘਰ
Catedral de Santa María la Real de Pamplona
ਪਾਮਪਲੋਨਾ ਵੱਡਾ ਗਿਰਜਾਘਰ
ਧਰਮ
ਮਾਨਤਾਕੈਥੋਲਿਕ ਚਰਚ
ਟਿਕਾਣਾ
ਟਿਕਾਣਾਪਾਮਪਲੋਨਾ , ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ

ਇਤਿਹਾਸ

ਸੋਧੋ
 
The temple.

ਗਿਰਜਾਘਰ ਦੀ ਥਾਂ ਰੋਮਨ ਪੋਮਪਲੀਓ ਦਾ ਪੁਰਾਣਾ ਹਿੱਸਾ ਸੀ। 1994 ਵਿੱਚ ਪੁਰਾਤਤਵ ਖੋਜਾਂ ਤੋਂ ਪਤਾ ਲਗਿਆ ਹੈ ਕਿ ਇਹ ਗਲੀਆਂ ਅਤੇ ਇਮਾਰਤਾਂ ਇੱਥੇ ਪਹਿਲੀ ਸਦੀ ਤੋਂ ਹੀ ਮੌਜੂਦ ਸਨ। ਇਸ ਗਿਰਜਾਘਰ ਨੂੰ 924 ਵਿੱਚ ਅਬਦ ਅਲ ਰਹਮਾਨ ਨੇ ਆਪਣੀ ਮੁਹਿਮ ਦੌਰਾਨ ਢਾਹ ਦਿੱਤਾ ਸੀ। ਬਾਅਦ ਵਿੱਚ ਇਹ ਸਾਂਕੋ ਤੀਜੇ (1004–1035) ਦੇ ਰਾਜ ਦੌਰਾਨ ਬਣਾਈ ਗਈ। 1083 ਤੋਂ 1097 ਦੌਰਾਨ ਇਹ ਗਿਰਜਾਘਰ ਕਈ ਵਾਰ ਢਾਹਿਆ ਗਿਆ। ਬਾਅਦ ਵਿੱਚ ਇਸਨੂੰ 1100 ਤੋਂ 1127 ਈਪੂ. ਇਸਨੂੰ ਮੁੜ ਰੋਮਾਨਿਸਕਿਊ ਸ਼ੈਲੀ ਵਿੱਚ ਬਣਾਇਆ ਗਿਆ। ਇਸ ਦੇ ਮੁਹਾਂਦਰੇ ਨੂੰ ਛੱਡ ਕੇ ਬਾਕੀ ਦਾ ਸਾਰਾ ਗਿਰਜਾਘਰ 1391 ਵਿੱਚ ਢਹਿ ਗਿਆ ਸੀ। ਇਸ ਦਾ ਹੁਣ ਦਾ ਇਹ ਰੂਪ 1394 ਵਿੱਚ ਤਿਆਰ ਹੋਣਾ ਸ਼ੁਰੂ ਹੋਇਆ ਅਤੇ 1501 ਵਿੱਚ ਸਮਾਪਤ ਹੋਇਆ। ਇਹ ਗੋਥਿਕ ਸ਼ੈਲੀ ਵਿੱਚ ਬਣਾਈ ਗਈ।

 
Cloister.
 
Cloister.

ਪੁਸਤਕ ਸੂਚੀ

ਸੋਧੋ
  • Navallas, Arturo; Jusué, Carmen (eds.): La catedral de Pamplona (2 vols.), Pamplona: Caja de Ahorros de Navarra, 1994
  • Arraiza, Jesús: Catedral de Pamplona: la otra historia, Pamplona: Ediciones y Libros, 1994

ਬਾਹਰੀ ਲਿੰਕ

ਸੋਧੋ

42°49′10.93″N 1°38′27.57″W / 42.8197028°N 1.6409917°W / 42.8197028; -1.6409917