ਪਾਰਕ ਮਨ-ਪਰਚਾਵੇ ਵਾਸਤੇ ਮਿੱਥੀ ਗਈ ਖੁੱਲ੍ਹੀ ਥਾਂ ਦਾ ਇਲਾਕਾ ਹੁੰਦਾ ਹੈ। ਇਹ ਕੁਦਰਤੀ ਜਾਂ ਅੱਧ-ਕੁਦਰਤੀ ਜਾਂ ਲਾਏ ਹੋਏ ਰੂਪ ਵਿੱਚ ਹੋ ਸਕਦਾ ਹੈ ਅਤੇ ਇਹਨੂੰ ਮਨੁੱਖੀ ਮਨੋਰੰਜਨ ਜਾਂ ਜੰਗਲੀ ਜੀਵਨ ਅਤੇ ਨਿਵਾਸਾਂ ਦੇ ਬਚਾਅ ਵਾਸਤੇ ਅੱਡ ਰੱਖਿਆ ਜਾਂਦਾ ਹੈ। ਇਸ ਵਿੱਚ ਪੱਥਰ, ਮਿੱਟੀ, ਪਾਣੀ, ਘਾਹ-ਬੂਟੇ ਅਤੇ ਜਾਨਵਰ ਹੋ ਸਕਦੇ ਹਨ ਅਤੇ ਕਈ ਵਾਰ ਇਮਾਰਤਾਂ ਅਤੇ ਖੇਡ-ਮੈਦਾਨਾਂ ਵਰਗੀਆਂ ਹੋਰ ਕਿਰਤਾਂ ਹੋ ਸਕਦੀਆਂ ਹਨ। ਕਈ ਕੁਦਰਤੀ ਪਾਰਕਾਂ ਨੂੰ ਕਨੂੰਨ ਵੱਲੋਂ ਰਾਖੀ ਦਿੱਤੀ ਜਾਂਦੀ ਹੈ।

ਸੈਂਟਰਲ ਪਾਰਕ, ਨਿਊਯਾਰਕ, ਸੰਯੁਕਤ ਰਾਜ ਦਾ ਸਭ ਤੋਂ ਵੱਧ ਵੇਖਿਆ ਜਾਂਦਾ ਸ਼ਹਿਰੀ ਪਾਰਕ