ਪਾਰਦਰਸ਼ੀ ਝਿੱਲੀ
ਪਾਰਦਰਸ਼ੀ ਝਿੱਲੀ ਨੂੰ ਕੋਰਨੀਆ ਵੀ ਕਹਿੰਦੇ ਹਨ ਜੋ ਕਿ ਇੱਕ ਪਾਰਦਰਸ਼ੀ ਗੁਮਟੀ ਹੈ ਜੋ ਅੱਖ ਦੇ ਰੰਗਦਾਰ ਹਿੱਸੇ ਉੱਪਰ ਬੈਠੀ ਹੈ।ਕੋਰਨੀਆ ਅੱਖ ਦਾ ਕੇਂਦਰੀਕਰਣ ਫੋਕਸ ਬਣਾਉਣ (ਕੇਂਦਰੀਕਰਣ ਕਰਨ) ਵਿੱਚ ਸਹਾਈ ਹੁੰਦਾ ਹੈ ਕਿਉਂਕਿ ਇਹ ਪਾਰਦਰਸ਼ੀ ਝਿੱਲੀ ਦਾ ਬਣਿਆ ਹੈ ਤੇ ਸ਼ੀਸ਼ੇ ਵਾਂਗ ਸਾਫ਼ ਹੈ ਇਸ ਲਈ ਇਹ ਦਿਖਾਈ ਨਹੀਂ ਦਿੰਦਾ।ਪਰ ਇਹ ਦੁਨੀਆ ਨੂੰ ਦੇਖਣ ਲਈ ਮਨੁੱਖ ਦਾ ਝਰੋਖਾ ਹੈ।