ਪਾਰ ਲਾਗੇਰਕਵਿਸਟ
ਪਾਰ ਫੇਬੀਅਨ ਲਾਗੇਰਕਵਿਸਟ (23 ਮਈ 1891 – 11 ਜੁਲਾਈ 1974) ਇੱਕ ਸਵੀਡਨੀ ਲੇਖਕ ਸੀ, ਜਿਸ ਨੂੰ ਸਾਹਿਤ ਵਿੱਚ ਨੋਬਲ ਪੁਰਸਕਾਰ 1951 ਵਿੱਚ ਮਿਲਿਆ ਸੀ।
Pär Lagerkvist | |
---|---|
ਜਨਮ | Växjö, Sweden | 23 ਮਈ 1891
ਮੌਤ | 11 ਜੁਲਾਈ 1974 Stockholm, Sweden | (ਉਮਰ 83)
ਕਿੱਤਾ | poet, playwright, novelist, essayist, short story writer |
ਰਾਸ਼ਟਰੀਅਤਾ | Swedish |
ਪ੍ਰਮੁੱਖ ਅਵਾਰਡ | Nobel Prize in Literature 1951 |
ਲਾਗੇਰਕਵਿਸਟ ਨੇ ਆਪਣੇ 20 ਦੇ ਦਹਾਕੇ ਤੋਂ ਲੈ ਕੇ 70 ਦੇ ਦਹਾਕੇ ਤੱਕ ਕਵਿਤਾਵਾਂ, ਨਾਟਕ, ਨਾਵਲ, ਕਹਾਣੀਆਂ, ਅਤੇ ਤਕੜੀ ਪ੍ਰਗਟਾ ਸ਼ਕਤੀ ਅਤੇ ਪ੍ਰਭਾਵ ਦੇ ਨਾਲ ਲੇਖ ਲਿਖੇ। ਉਸ ਦੇ ਮੁੱਖ ਥੀਮਾਂ ਵਿਚੋਂ ਇੱਕ ਚੰਗੇ ਅਤੇ ਬੁਰੇ ਦਾ ਮੁੱਢਲਾ ਸਵਾਲ ਸੀ, ਜਿਸ ਨੂੰ ਉਸ ਨੇ ਬਾਰਾਬਬਾਸ, ਉਹ ਵਿਅਕਤੀ ਜੋ ਯਿਸੂ ਦੇ ਬਾਵਜੂਦ ਆਜ਼ਾਦ ਕੀਤਾ ਗਿਆ ਸੀ, ਅਤੇ ਅਹਸੁਏਰੂਸ਼, ਘੁਮੰਤਰੂ ਯਹੂਦੀ ਦੇ ਕਿਰਦਾਰਾਂ ਦੇ ਰਾਹੀਂ ਘੋਖਿਆ। ਇੱਕ ਨੈਤਿਕਤਾਵਾਦੀ ਹੋਣ ਦੇ ਨਾਤੇ, ਉਸਨੇ ਚਰਚ ਦੇ ਸਿਧਾਂਤਾਂ ਦੀ ਪਾਲਣਾ ਕੀਤੇ ਬਿਨਾਂ ਉਸਨੇ ਇਸਾਈ ਪਰੰਪਰਾ ਵਿੱਚੋਂ ਧਾਰਮਿਕ ਮੋਟਿਫਾਂ ਅਤੇ ਹਸਤੀਆਂ ਦੀ ਵਰਤੋਂ ਕੀਤੀ। [ਹਵਾਲਾ ਲੋੜੀਂਦਾ]
ਜੀਵਨੀ ਅਤੇ ਕੰਮ
ਸੋਧੋਲੇਗਰਕਿਵਿਸਟ ਦਾ ਜਨਮ 23 ਮਈ 1891 ਨੂੰ ਸਮੋਲਾਂਦ ਸੂਬੇ ਦੇ ਨਗਰ ਵੈਕਸਜੋ ਵਿੱਚ ਹੋਇਆ ਸੀ। ਉਸ ਨੇ ਰਵਾਇਤੀ ਧਾਰਮਿਕ ਸਿੱਖਿਆ ਪ੍ਰਾਪਤ ਕੀਤੀ - ਬਾਅਦ ਵਿੱਚ ਉਹ ਥੋੜ੍ਹੀ ਅਤਿਕਥਨੀ ਨਾਲ ਕਹਿੰਦਾ ਹੁੰਦਾ ਸੀ ਕਿ "ਉਹ ਵੱਡੇ ਭਾਗਾਂ ਵਾਲਾ ਸੀ ਅਜਿਹੇ ਘਰ ਵਿੱਚ ਪਲਿਆ ਸੀ ਜਿਸ ਵਿੱਚ ਸਿਰਫ਼ ਬਾਈਬਲ ਅਤੇ ਭਜਨਾਂ ਦੀ ਕਿਤਾਬ ਦੇ ਬਿਨਾਂ ਹੋਰ ਕਿਤਾਬਾਂ ਦਾ ਪਤਾ ਨਹੀਂ ਸੀ"। ਆਪਣੇ ਜਵਾਨੀ ਦੇ ਮੁਢਲੇ ਸਾਲਾਂ ਦੌਰਾਨ ਉਹ ਈਸਾਈ ਵਿਸ਼ਵਾਸਾਂ ਤੋਂ ਦੂਰ ਹੋ ਗਿਆ ਸੀ ਪਰੰਤੂ, ਆਪਣੀ ਪੀੜ੍ਹੀ ਦੇ ਕਈ ਹੋਰ ਲੇਖਕਾਂ ਅਤੇ ਵਿਚਾਰਕਾਂ ਦੇ ਉਲਟ, ਉਹ ਧਾਰਮਿਕ ਵਿਸ਼ਵਾਸਾਂ ਦੀ ਜ਼ਬਰਦਸਤ ਨੁਕਤਾਚੀਨੀ ਨਹੀਂ ਕਰਦਾ ਸੀ। ਭਾਵੇਂ ਕਿ ਉਹ ਜ਼ਿਆਦਾਤਰ ਆਪਣੇ ਜੀਵਨ ਵਿੱਚ ਸਿਆਸੀ ਤੌਰ 'ਤੇ ਸਮਾਜਵਾਦੀ ਸੀ, ਪਰ ਉਸ ਨੇ ਕਦੇ ਇਸ ਵਿਚਾਰ ਵਿੱਚ ਨਹੀਂ ਉਲਝਿਆ ਕਿ "ਧਰਮ ਲੋਕਾਂ ਲਈ ਅਫੀਮ ਹੈ"। ਉਸਦੀਆਂ ਜ਼ਿਆਦਾਤਰ ਲਿਖਤਾਂ ਮਨੁੱਖ ਅਤੇ ਉਸਦੇ ਚਿੰਨਾਂ ਅਤੇ ਦੇਵਤਿਆਂ ਵਿੱਚ ਜੀਵਨ-ਭਰ ਦੀ ਦਿਲਚਸਪੀ ਦਾ ਪਤਾ ਚਲਦਾ ਹੈ ਅਤੇ ਮਨੁੱਖ (ਵਿਅਕਤੀਗਤ ਅਤੇ ਮਨੁੱਖਤਾ ਦੇ ਤੌਰ 'ਤੇ ਦੋਨੋਂ ਤਰ੍ਹਾਂ ਨਾਲ) ਦੀ ਅਜਿਹੇ ਵਿਸ਼ਵ ਵਿੱਚ ਪੁਜੀਸ਼ਨ ਦਾ ਜਿਥੇ ਦੈਵੀ ਹਸਤੀ ਮੌਜੂਦ ਨਹੀਂ ਹੈ, ਹੁਣ ਬੋਲ ਨਹੀਂ ਰਹੀ। [ਹਵਾਲਾ ਲੋੜੀਂਦਾ]
ਆਪਣੇ ਸ਼ੁਰੂਆਤੀ ਸਾਲਾਂ ਵਿੱਚ ਲਗਰਕਿਵਿਤ ਨੇ ਆਧੁਨਿਕਤਾਵਾਦੀ ਅਤੇ ਸੁਹਜਵਾਦੀ ਤੌਰ 'ਤੇ ਰੈਡੀਕਲ ਵਿਚਾਰਾਂ ਨੂੰ ਸਮਰਥਨ ਦਿੱਤਾ, ਜਿਵੇਂ ਕਿ ਉਸਦੇ ਮੈਨੀਫੈਸਟੋ Ordkonst och bildkonst (ਸ਼ਬਦ ਕਲਾ ਅਤੇ ਚਿੱਤਰ ਕਲਾ,1913) ਅਤੇ ਨਾਟਕ Den Svåra Stunden ("ਮੁਸ਼ਕਿਲ ਘੰਟਾ") ਵਿੱਚ ਦਰਸਾਇਆ ਗਿਆ ਹੈ।[1]
ਲੇਖਕ ਦੀਆਂ ਸਭ ਤੋਂ ਪੁਰਾਣੀਆਂ ਰਚਨਾਵਾਂ ਵਿੱਚੋਂ ਇੱਕ ਏਂਗਸਟ (ਪੀੜ, 1916) ਹੈ। ਇਹ ਇੱਕ ਹਿੰਸਕ ਅਤੇ ਨਿਰਾਸ਼ਾਜਨਕ ਕਵਿਤਾਵਾਂ ਦਾ ਸੰਗ੍ਰਹਿ ਹੈ। ਉਸ ਦੀ ਪੀੜ ਮੌਤ ਦੇ ਡਰ, ਵਿਸ਼ਵ ਯੁੱਧ ਅਤੇ ਨਿੱਜੀ ਸੰਕਟ ਤੋਂ ਪੈਦਾ ਹੋਈ ਸੀ। ਉਸ ਨੇ ਇਹ ਖੋਜ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਇੱਕ ਵਿਅਕਤੀ ਅਜਿਹੀ ਦੁਨੀਆ ਵਿੱਚ ਅਰਥਪੂਰਨ ਜੀਵਨ ਪ੍ਰਾਪਤ ਕਰ ਸਕਦਾ ਹੈ ਜਿੱਥੇ ਕੋਈ ਜੰਗ ਲੱਖਾਂ ਲੋਕਾਂ ਨੂੰ ਮਾਮੂਲੀ ਕਾਰਨਾਂ ਕਰਕੇ ਮਾਰ ਸਕਦੀ ਹੈ। "ਪੀੜ, ਪੀੜ ਮੇਰੀ ਵਿਰਾਸਤ ਹੈ / ਮੇਰੇ ਹਲਕ ਦਾ ਜ਼ਖ਼ਮ / ਦੁਨੀਆ ਵਿੱਚ ਮੇਰੇ ਦਿਲ ਦੀ ਦੁਹਾਈ ਹੈ।" ("ਪੀੜ", 1916)। "ਪਿਆਰ ਕੁਝ ਨਹੀਂ ਹੈ। ਪੀੜ ਸਭ ਕੁਝ / ਜੀਉਣ ਦੀ ਪੀੜਾ ਹੈ।" ("ਪਿਆਰ ਕੁਝ ਨਹੀਂ" ਹੈ, 1916)। ਹਾਲਾਂਕਿ ਇਹ ਨਿਰਾਸ਼ਾਵਾਦ, ਬਾਅਦ ਨੂੰ ਹੌਲੀ-ਹੌਲੀ ਪਤਲਾ ਪੈਂਦਾ ਗਿਆ, ਜਿਵੇਂ ਕਿ ਉਸ ਦੇ ਬਾਅਦ ਦੇ ਕੰਮਾਂ ਤੋਂ ਗਵਾਹੀ ਮਿਲਦੀ ਹੈ, Det eviga leendet (ਸਦੀਵੀ ਮੁਸਕਰਾਹਟ, 1920), ਆਤਮਕਥਾ ਮੂਲਕ ਨਾਵਲ Gäst hos verkligheten (ਯਥਾਰਥ ਦਾ ਮਹਿਮਾਨ,1925) ਅਤੇ ਗਦ ਮੋਨੋਲੋਗ Det besegrade livet (ਹਾਰੀ ਹੋਈ ਜ਼ਿੰਦਗੀ, 1927), ਜਿਸ ਵਿੱਚ ਮਨੁੱਖ ਵਿੱਚ ਵਿਸ਼ਵਾਸ ਪ੍ਰਮੁੱਖ ਹੈ। ਸਦੀਵੀ ਮੁਸਕਰਾਹਟ ਤੋਂ ਲੈਕੇ ਉਸਦੀ ਸ਼ੈਲੀ ਨੇ ਆਪਣੇ ਸ਼ੁਰੂਆਤੀ ਰਚਨਾਵਾਂ ਦੇ ਪ੍ਰਗਟਾਵਾਵਾਦੀ ਵਿਧੀਆਂ ਅਤੇ ਤਿੱਖੇ ਤਲਖ ਪ੍ਰਭਾਵਾਂ ਨੂੰ ਛੱਡ ਦਿੱਤਾ ਅਤੇ ਸਾਦਗੀ, ਸ਼ਾਸਤਰੀ ਸਪਸ਼ੱਟਤਾ ਅਤੇ ਸਾਫ ਦੱਸਣ ਦਾ ਇੱਕ ਮਜ਼ਬੂਤ ਯਤਨ ਨਜ਼ਰ ਆਉਂਦਾ ਹੈ, ਜੋ ਕਈ ਵਾਰੀ ਸਰਲਤਾਦ ਦੇ ਨਜ਼ਦੀਕ ਜਾਪਦਾ ਹੈ। [ਹਵਾਲਾ ਲੋੜੀਂਦਾ]ਹਾਲਾਂਕਿ ਵਿਸ਼ਾ ਵਸਤੂ ਅਸਲ ਵਿੱਚ ਕਦੇ ਵੀ ਸਰਲ ਨਹੀਂ ਸੀ। ਇੱਕ ਸਵੀਡਿਸ਼ ਆਲੋਚਕ ਨੇ ਟਿੱਪਣੀ ਕੀਤੀ ਕਿ "ਲੇਗਾਰਕਵਿਸਟ ਅਤੇ ਜੌਨ ਇੰਵੇਜਿਜ਼ਿਸਟ ਦੋ ਮਾਹਰ ਹਨ ਜੋ ਸ਼ਬਦਾਂ ਦੀ ਇੱਕ ਬਹੁਤ ਹੀ ਸੀਮਿਤ ਚੋਣ ਦੇ ਨਾਲ ਡੂੰਘੀਆਂ ਚੀਜ਼ਾਂ ਨੂੰ ਪ੍ਰਗਟ ਕਰ ਦਿੰਦੇ ਹਨ"।
ਪੀੜ ਤੋਂ ਦਸ ਸਾਲ ਬਾਅਦ, ਲੇਗਾਰਕਵਿਸਟ ਨੇ ਦੂਜੀ ਵਾਰ ਵਿਆਹ ਕਰਵਾ ਲਿਆ, ਇੱਕ ਸਾਥ ਜੋ 40 ਸਾਲ ਬਾਅਦ ਆਪਣੀ ਪਤਨੀ ਦੀ ਮੌਤ ਤਕ ਉਸਦੀ ਜ਼ਿੰਦਗੀ ਵਿੱਚ ਸੁਰੱਖਿਆ ਦਾ ਥੰਮ੍ਹ ਬਣਿਆ ਰਿਹਾ ਸੀ। Härärts sånger (ਹਿਰਦੇ ਦੇ ਗੀਤ) (1926) ਇਸ ਸਮੇਂ ਪ੍ਰਗਟ ਹੋਈ, ਜੋ ਆਪਣੀ ਪਤਨੀ ਨਾਲ ਉਸਦੇ ਪਿਆਰ ਅਤੇ ਮਾਣ ਦੀ ਗਵਾਹੀ ਦਿੰਦਾ ਸੀ। ਇਹ ਸੰਗ੍ਰਹਿ ਪੀੜ ਦੀ ਤੁਲਣਾ ਵਿੱਚ ਇਸਦੀ ਸੁਰ ਬਹੁਤ ਘੱਟ ਨਿਰਾਸ਼ਾਜਨਕ ਹੈ, ਅਤੇ ਇਸ ਨੇ ਉਸ ਨੂੰ ਆਪਣੀ ਪੀੜ੍ਹੀ ਦੇ ਮੋਹਰੀ ਸਵੀਡਿਸ਼ ਕਵੀਆਂ ਵਿੱਚੋਂ ਦੇ ਤੌ ਤੇ ਸਥਾਪਿਤ ਕਰ ਦਿੱਤਾ ਸੀ। [ਹਵਾਲਾ ਲੋੜੀਂਦਾ]
References
ਸੋਧੋ- ↑ "Par Lagerkvist | Swedish author". Encyclopedia Britannica (in ਅੰਗਰੇਜ਼ੀ). Retrieved 2017-08-02.
He became involved with socialism and soon began to support artistic and literary radicalism, as demonstrated in his manifesto entitled Ordkonst och bildkonst (1913; "Literary and Pictorial Art"). In Teater (1918; "Theatre"), the three one-act plays Den Svåre Stunden ("The Difficult Hour") illustrate a similar modernist viewpoint.