ਪਾਲਮਾ ਵੱਡਾ ਗਿਰਜਾਘਰ

ਪਾਲਮਾ ਵੱਡਾ ਗਿਰਜਾਘਰ (ਸਪੇਨੀ: Catedral de Santa María de Palma de Mallorca) ਗੌਥਿਕ ਅੰਦਾਜ਼ ਵਿੱਚ ਬਣਿਆ ਇੱਕ ਵੱਡਾ ਗਿਰਜਾਘਰ ਹੈ ਜੋ ਪਾਲਮਾ ਦੇ ਮਲੋਰਕਾ, ਮਿਉਰਕਾ, ਸਪੇਨ ਵਿੱਚ ਮੌਜੂਦ ਹੈ। ਇਹ ਉਸੀ ਜਗ੍ਹਾ ਉੱਤੇ ਬਣਿਆ ਹੈ ਜਿਥੇ ਕਿਸੇ ਸਮੇਂ ਅਰਬਾਂ ਨੇ ਇੱਕ ਮਸਜਿਦ ਬਣਾਈ ਸੀ। ਇਹ 121 ਮੀਟਰ ਲੰਬਾ, 55 ਮੀਟਰ ਚੌੜਾ ਅਤੇ ਇਸ ਦੀ ਮੀਨਾਰ 44 ਮੀਟਰ ਲੰਬੀ ਹੈ।

ਪਾਲਮਾ ਵੱਡਾ ਗਿਰਜਾਘਰ
Catedral de Santa María de Palma de Mallorca
"La Seu" Cathedral of Palma
ਧਰਮ
ਮਾਨਤਾਰੋਮਨ ਕੈਥੋਲਿਕ
ਟਿਕਾਣਾ
ਟਿਕਾਣਾਪਾਲਮਾ, ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ
ਸ਼ੈਲੀਗੌਥਿਕ ਆਰਕੀਟੈਕਚਰ

ਇਹ ਕਾਤਾਲਾਨ ਦੇ ਗੌਥਿਕ ਆਰਕੀਟੈਕਚਰ ਵਿੱਚ ਬਣਾਈ ਗਈ ਹੈ ਪਰ ਇਸ ਵਿੱਚ ਕਈ ਉੱਤਰੀ ਯੂਰਪੀ ਪ੍ਰਭਾਵ ਸਾਫ਼ ਦਿਖਦੇ ਹਨ। ਇਸ ਦਾ ਨਿਰਮਾਣ ਆਰਾਗੋਨ ਦੇ ਜੇਮਜ਼ ਪਹਿਲੇ ਨੇ 1229 ਵਿੱਚ ਸ਼ੁਰੂ ਕਰਵਾਇਆ ਪਰ ਇਹ 1601 ਵਿੱਚ ਜਾ ਕੇ ਪੂਰੀ ਕੀਤੀ ਗਈ।

ਬਾਹਰੀ ਸਰੋਤ

ਸੋਧੋ