ਪਾਉਲੋਨੀਆ ਪਾਉਲੋਨੀਆਸੀਆਏ ਪਰਿਵਾਰ ਦੇ ਫੁੱਲਦਾਰ ਪੌਦਿਆਂ ਦੀਆਂ  6 ਤੋਂ 17 ਸਪੀਸੀਆਂ (ਟੈਕਸਾਨੋਮਿਕ ਅਥਾਰਟੀ ਤੇ ਨਿਰਭਰ ਹੈ) ਦਾ ਇੱਕ ਸਮੂਹ ਹੈ, ਜੋ ਕਿ Scrophulariaceae ਪਰਿਵਾਰ ਨਾਲ ਸੰਬੰਧਿਤ ਹੈ ਅਤੇ ਕਈ ਵਾਰ ਇਸ ਵਿੱਚ ਸ਼ਾਮਲ ਕੀਤਾ ਹੁੰਦਾ ਹੈ।  ਉਹ ਜ਼ਿਆਦਾਤਰ ਚੀਨ ਵਿਚ, ਉੱਤਰੀ ਲਾਓਸ ਅਤੇ ਵਿਅਤਨਾਮ ਦੇ ਦੱਖਣ ਵਿੱਚ ਮਿਲਦੇ ਹਨ ਅਤੇ ਲੰਮੇ ਸਮੇਂ ਤੋਂ ਪੂਰਬੀ ਏਸ਼ੀਆ ਵਿਚ, ਖ਼ਾਸ ਕਰਕੇ ਜਾਪਾਨ ਅਤੇ ਕੋਰੀਆ ਵਿੱਚ ਇਨ੍ਹਾਂ ਦੀ ਖੇਤੀ ਹੁੰਦੀ ਆ ਰਹੀ ਹੈ।  ਇਹ 12-15 ਮੀਟਰ (39-49 ਫੁੱਟ) ਕੱਦ ਵਾਲੇ ਪੱਤਝੜੀ ਰੁੱਖ ਹਨ।ਇਸਦੇ ਪੱਤੇ ਵੱਡੇ, ਦਿਲ ਦੀ ਸ਼ਕਲ ਦੇ  15-40 ਸੈਂਟੀਮੀਟਰ ਦੇ ਹੁੰਦੇ ਹਨ, ਜੋ ਕਿ ਤਨੇ ਤੇ ਵਿਰੋਧੀ ਜੋੜਿਆਂ ਵਿੱਚ ਚਿਣੇ ਹੁੰਦੇ ਹਨ। ਇਸਦੇ ਫੁੱਲ ਬਸੰਤ ਵਿੱਚ 10-30 ਸੈਂਟੀਮੀਟਰ ਲੰਬੀ ਪੈਨਿਕਸ ਤੇ ਆਉਂਦੇ ਹਨ ਜਿਸ ਨਾਲ ਇੱਕ ਨਲਕੀ ਨੁਮਾ ਜਾਮਨੀ ਕੋਰੋਲਾ ਹੁੰਦਾ ਹੈ ਜੋ ਇੱਕ ਫੌਕਸਗਲਵ ਫੁੱਲ ਵਰਗਾ ਹੁੰਦਾ ਹੈ। ਫਲ ਇੱਕ ਸੁੱਕਾ ਕੈਪਸੂਲ ਹੁੰਦਾ ਹੈ, ਜਿਸ ਵਿੱਚ ਹਜ਼ਾਰਾਂ ਨਿੱਕੇ ਨਿੱਕੇ ਬੀਜ ਹੁੰਦੇ ਹਨ। 

Paulownia fortunei flowers and bark

ਇਸ ਗਣ, ਮੂਲ ਰੂਪ ਵਿੱਚ ਪਾਵਲੋਨੀਆ ਪਰੰਤੂ ਹੁਣ ਆਮ ਤੌਰ 'ਤੇ ਪਾਉਲੋਨੀਆ, ਦਾ ਨਾਮ  ਅਨਾ ਪਾਓਲੋਨਾ, ਨੀਦਰਲੈਂਡਜ਼ ਦੀ ਰਾਣੀ (1795-1865), ਰੂਸ ਦੇ ਜ਼ਾਰ ਪਾਲ ਪਹਿਲੇ  ਦੀ ਧੀ ਦੇ ਸਨਮਾਨ ਕੀਤਾ ਗਿਆ ਸੀ। ਇਸੇ ਕਾਰਨ ਕਰਕੇ ਇਸ ਨੂੰ "ਰਾਜਕੁਮਾਰੀ ਦਰਖ਼ਤ" ਵੀ ਕਿਹਾ ਜਾਂਦਾ ਹੈ।  [1]

ਹਵਾਲੇ ਸੋਧੋ

  1. Rush Industries, 2000.