ਪਾਲ ਕੌਰ
ਡਾ. ਪਾਲ ਕੌਰ (15 ਮਈ 1957) ਨਾਰੀਵਾਦੀ ਦ੍ਰਿਸ਼ਟੀਕੋਣ ਦੀ ਧਾਰਨੀ[1] ਇੱਕ ਪੰਜਾਬੀ ਕਵਿਤਰੀ ਹੈ।
ਡਾ. ਪਾਲ ਕੌਰ | |
---|---|
ਜਨਮ | ਪਾਲ ਕੌਰ 15 ਮਈ 1957 ਜਿਲ੍ਹਾ ਪਟਿਆਲਾ, ਪੰਜਾਬ, ਭਾਰਤ |
ਕਿੱਤਾ | ਅਧਿਆਪਕ, ਕਵਿਤਰੀ, ਲੇਖਕ |
ਅਲਮਾ ਮਾਤਰ | ਪੰਜਾਬੀ ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ |
ਜੀਵਨ ਵੇਰਵੇ
ਸੋਧੋਪਾਲ ਕੌਰ ਦਾ ਜਨਮ ਪਿੰਡ ਕਾਲੌਮਾਜਰਾ ਜਿਲਾ ਪਟਿਆਲਾ ਵਿਖੇ ਪਿਤਾ ਸੁਰੈਣ ਸਿੰਘ ਅਤੇ ਮਾਤਾ ਸੁਰਜੀਤ ਕੌਰ ਦੇ ਘਰ ਹੋਇਆ। ਪਾਲ ਕੌਰ ਨੇ ਚੰਡੀਗੜ੍ਹ ਵਿੱਚ ਐਮ ਸੀ ਐਮ ਡੀ.ਏ.ਵੀ. ਕਾਲਜ ਤੋਂ ਬੀ ਏ ਤੱਕ ਪੜ੍ਹਾਈ ਕੀਤੀ ਅਤੇ ਫਿਰ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੋਸਟ ਗਰੈਜੂਏਸ਼ਨ ਅਤੇ ਡਾਕਟਰੇਟ। ਪਾਲ ਕੌਰ ਐਸ ਏ ਜੈਨ ਕਾਲਜ, ਅੰਬਾਲਾ ਸ਼ਹਿਰ ਵਿੱਚ ਪੰਜਾਬੀ ਦੀ ਅਧਿਆਪਕਾ ਰਹੀ ਹੈ। ਉਸ ਨੇ ਕਵਿਤਾ ਅਤੇ ਆਲੋਚਨਾ ਦੇ ਕਈ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ। ਉਸ ਨੂੰ ਭਾਸ਼ਾ ਵਿਭਾਗ, ਪੰਜਾਬ ਵਲੋਂ ਉਸ ਦੀ ਨਵੀਨਤਮ ਕਾਵਿ-ਕਿਤਾਬ ਬਾਰਿਸ਼ ਅੰਦਰੇ-ਅੰਦਰ ਲਈ ਪੁਰਸਕਾਰ ਦਿੱਤਾ ਗਿਆ ਸੀ।[2] ਪਾਲ ਕੌਰ ਇਸੇ ਦ੍ਰਿਸ਼ਟੀਕੋਣ ਤੋਂ ਹੀ ਉਹ ਔਰਤ ਦੀਆਂ ਪ੍ਰਸਥਿਤੀਆਂ ਦਾ ਅਧਿਐਨ ਵਿਸ਼ਲੇਸ਼ਣ ਕਰਦੀ, ਨਾਰੀ ਦੇ ਮਨੋਭਾਵਾਂ ਨੂੰ ਪੇਸ਼ ਹੀ ਨਹੀਂ ਕਰਦੀ ਸਗੋਂ ਉਸ ਨੂੰ ਆਸ਼ਾਵਾਦੀ ਦਿਸ਼ਾ ਵੀ ਪ੍ਰਦਾਨ ਕਰਦੀ ਹੈ।
ਰਚਨਾਵਾਂ
ਸੋਧੋਕਾਵਿ ਸੰਗ੍ਰਹਿ
ਸੋਧੋ- ਖ਼ਲਾਅਵਾਸੀ (1985)
- ਮੈਂ ਮੁਖ਼ਾਤਿਬ ਹਾਂ (1988)
- ਸਵੀਕਾਰ ਤੋਂ ਬਾਦ (1990)
- ਇੰਜ ਨਾ ਮਿਲੀਂ(1999)
- ਬਾਰਿਸ਼ ਅੰਦਰੇ-ਅੰਦਰ (2005)
- ਹੁਣ ਤੱਕ[3]
- ਪੀਂਘ (2007)
- ਪੌਣ ਤੜਾਗੀ (2009)
- ਹੁਣ ਤੱਕ (2019)[4]
- ਸੁਣ ਗੁਣਵੰਤਾ ਸੁਣ ਬੁਧਵੰਤਾ (2022) (ਨਵੀਂ ਕਿਤਾਬ)
ਸੰਪਾਦਨ
ਸੋਧੋ- ਬਲਦੇ ਖ਼ਤਾਂ ਦੇ ਸਿਰਨਾਵੇਂ
- ਪਰਿੰਦੇ ਕਲਪਨਾ ਦੇ ਦੇਸ਼ ਦੇ
- ਪਾਸ਼ : ਜਿੱਥੇ ਕਵਿਤਾ ਖਤਮ ਨਹੀਂ ਹੁੰਦੀ (ਸਹਿ-ਸੰਪਾਦਕ)
ਕਾਵਿ ਵੰਨਗੀ
ਸੋਧੋ1.ਨਾਪ-ਅਨਾਪ
ਪਾਇਆ ਸੀ ਕਦੇ ਚੋਲਾ ਇਕ
ਪਰ ਸੁੰਗੜਦਾ ਰਿਹਾ ਉਸ ਅੰਦਰ ਜਿਸਮ
ਲੈ ਨਾ ਸਕੀ ਖੁਲ੍ਹ ਕੇ ਸਾਹ !
ਮਿਲਿਆ ਕੋਈ
ਤਾਂ ਕਤਰ ਦਿੱਤਾ ਉਸ ਚੋਲੇ ਦਾ ਵਾਫ਼ਰ ਆਕਾਰ
ਕਰ ਦਿਤਾ ਉਸ ਨੂੰ ਮੇਰੇ ਜਿਸਮ ਦੇ ਨਾਪ
ਪਰ ਹਿੱਲ ਗਿਆ ਏ ਹੁਣ ਫਿਰ ਨਾਪ
ਘੁਟ ਰਹੀ ਹਾਂ ਇਸ ਲਿਬਾਸ ਵਿਚ
ਤੇ ਘਿਰ ਗਈ ਹਾਂ ਇਸ ਲਿਬਾਸ
ਤੇ ਆਪਣੀਆਂ ਕਤਰਨਾਂ ਦੇ ਵਿਚਕਾਰ !
ਕਦੇ ਤਾਂ ਜੀ ਕਰਦਾ ਏ
ਚੁੱਕ ਲਵਾਂ ਇਹ ਕਤਰਨਾਂ
ਸੀਅ ਲਵਾਂ ਇਨ੍ਹਾਂ ਨੂੰ ਲਿਬਾਸ ਦੇ ਨਾਲ
ਪਰ ਕੀ ਕਰਾਂਗੀ ਇਹ ਲੀਰੋ-ਲੀਰ ਜੁੜਿਆ ਚੋਲਾ ?
ਹੁਣ ਤਾਂ ਇਹੋ ਜੀਅ ਕਰਦਾ ਏ
ਲਾਹ ਸੁਟਾਂ ਇਹ ਲਿਬਾਸ
ਤੇ ਮਾਰ ਕੇ ਲੋਈ ਦੀ ਬੁੱਕਲ
ਕਰ ਦਿਆਂ ਜਿਸਮ ਨੂੰ
ਕਿਸੇ ਵੀ ਨਾਪ ਤੋਂ ਪਾਰ
2.ਖੱਬਲ
ਸੁਣਿਆ ਏ ਕਿ ਜਦੋਂ ਮੈਂ ਜੰਮੀ ਸਾਂ
ਤਾਂ ਮੈਨੂੰ ਵੇਖ ਕੇ ‘ਕਿਸੇ’ ਨੇ ਮੂੰਹ ਫੇਰ ਲਿਆ ਸੀ
ਤੇ ‘ਕਿਸੇ’ ਨੇ ਪਿੱਠ ਕਰ ਲਈ ਸੀ
ਤੇ ਜਿਵੇਂ ਕਹਿੰਦੇ ਨੇ ਕਿ ਬੱਚਾ ਇੱਕੀ ਦਿਨਾਂ ਵਿਚ
ਪਿਓ ਦੀ ਪੱਗ ਪਛਾਣ ਲੈਂਦਾ ਹੈ
ਮੈਂ ਪਿੱਠ ਪਛਾਣ ਲਈ ਸੀ !
ਉਦੋਂ ਹੀ ਮੈਂ, ਪਿੱਠਾਂ ਨੂੰ ਵੇਖਣ
ਤੇ ਜਰਨ ਦੀ ਆਦੀ ਹੋ ਗਈ
ਤੇ ਜਦੋਂ ਵੀ ਅੱਖਾਂ ’ਚ ਰੋਹ ਭਰਿਆ
ਤਾਂ ਮੈਂ ਉਨ੍ਹਾਂ ਪਿੱਠਾਂ ਉਪਰ
ਆਪਣੀ ਉਦਾਸ ਇਬਾਰਤ ਲਿਖ ਦਿੱਤੀ
ਜਿਸ ਨੂੰ ਉਹ ਪਿੱਠਾਂ ਵਾਲੇ
ਕਦੇ ਵੀ ਪੜ੍ਹ ਨਹੀਂ ਸਕੇ !
ਮੈਂ ਤਾਂ ਕਿਆਰੀ ਵਿਚ, ਹੋਰਨਾਂ ਪੌਦਿਆਂ ਨਾਲ
ਕਿਸੇ ਖੱਬਲ ਵਾਂਗ ਉੱਗ ਪਈ ਸਾਂ
ਤੇ ਖੱਬਲ ਵਾਂਗ ਹੀ ਪਲ ਗਈ ਹਾਂ !
ਮਾਲੀ ਨੇ ਜਦੋਂ ਵੀ ਚਾਹਿਆ,
ਮੈਨੂੰ ਪੁੱਟ ਕੇ ਸੁੱਟਣ ਦੀ ਕੋਈ ਕਸਰ ਨਹੀਂ ਛੱਡੀ !
ਪਰ ਮੈਂ ਉਨ੍ਹਾਂ ਪੌਦਿਆਂ ਦੀਆਂ ਜੜ੍ਹਾਂ ਨਾਲ,
ਮੁੜ ਉੱਗ ਪਈ !
ਪੌਦਿਆਂ ਨੂੰ ਗੋਡੀ ਹੁੰਦੀ
ਮੇਰੇ ਅੰਗ ਜ਼ਖ਼ਮੀ ਵੀ ਹੋ ਜਾਂਦੇ ਤਾਂ ਮੈਂ ਮੂਕ ਰਹਿੰਦੀ,
ਮੇਰੀਆਂ ਬਿਮਾਰ ਤਿੜਾਂ ਪੀੜ ਨਾਲ ਕੁਰਲਾਉਂਦੀਆਂ
ਪਰ ਮੈਂ ਦੰਦਾਂ ਥੱਲੇ ਜੀਭ ਦੇ ਕੇ
ਅੱਥਰੂ ਅੱਥਰੂ ਹੋਈ ਪਈ ਰਹਿੰਦੀ !
ਖੱਬਲ ਵਰਗੀ ਹੋਂਦ ਨੇ
ਪਿਆਰ ਭਰੇ ਹੱਥ ਦੇ ਪੋਟਿਆਂ ਦੀ ਛੋਹ ਲਈ
ਮੇਰੀ ਸਹਿਕ ਨੇ -
ਤੇ ਘਣਛਾਵਾਂ ਬੂਟਾ ਹੁੰਦਿਆਂ ਸੁੰਦਿਆਂ
ਮੇਰੇ ਹਿੱਸੇ ਆਈ ਤਿੱਖੀ ਧੁੱਪ ਦੇ ਅਹਿਸਾਸ ਨੇ
ਮੈਨੂੰ ਮੰਗਤੀ ਬਣਾ ਦਿੱਤਾ ਹੈ।
ਮੈਂ ਛਾਂ ਦੇ ਇਕ ਇਕ ਕਤਰੇ ਲਈ
ਉਡਦੇ ਬਾਜ਼ਾਂ ਮਗਰ ਵੀ ਭੱਜੀ ਹਾਂ
ਤੇ ਦਰੋਂ ਬੇਦਰ ਹੋ ਕੇ
ਕਈ ਵਾਰ ਬੇਆਬਰੂ ਵੀ ਹੋਈ ਹਾਂ !
ਮੈਨੂੰ ਨਹੀਂ ਪਤਾ ਕਿ ਕਦੋਂ ਪਹੁ-ਫੁੱਟੀ ਸੀ
ਕਦੋਂ ਸਵੇਰ ਹੋਈ ਸੀ
ਤੇ ਦੁਪਿਹਰਾ ਕਿਵੇਂ ਢਲ ਗਿਆ
ਮੈਂ ਤਾਂ ਜਦੋਂ ਤੋਂ ਆਪਣਾ ਚਿਹਰਾ
ਸ਼ੀਸ਼ੇ ’ਚ ਤੱਕਿਆ ਹੈ
ਮੈਨੂੰ ਇਸ ਉਪਰ ਝੁਰੜੀਆਂ ਹੀ ਦਿੱਸੀਆਂ ਨੇ !
ਮੈਂ ਖੱਬਲ ਵਾਂਗ
ਮੁੜ ਮੁੜ ਅਤੇ ਬਦੋਬਦੀ ਉੱਗੀ ਹਾਂ
ਤੇ ਬਦੋਬਦੀ ਪਲੀ ਹਾਂ।
ਫੇਸਬੁੱਕ ਖਾਤਾ
ਸੋਧੋਇਹ ਵੀ ਵੇਖੋ
ਸੋਧੋ- ਹਿੰਦੁਸਤਾਨ ਟਾਈਮਸ ਵਿੱਚ ਪਾਲ ਕੌਰ ਬਾਰੇ ਨਿਰੁਪਮਾ ਦੱਤ ਦਾ ਲਿਖਿਆ ਲੇਖ
- ਪਾਲ ਕੌਰ ਦਾ ਰਚਨਾ ਸੰਸਾਰ-ਸਿਰਜਣਾ ਤੇ ਸਮੀਖਿਆ’ ’ਤੇ ਗੋਸ਼ਟੀ
- ਮੇਰੀ ਲੜਾਈ ਔਰਤ ਦੇ ਫ਼ੈਸਲੇ ਆਪਣੇ ਹੋਣ ਦੀ ਹੈ : ਪਾਲ ਕੌਰ , ਪੰਜਾਬੀ ਜਾਗਰਣ 18 ਨਵੰਬਰ 2019
- ਪਾਲ ਕੌਰ ਦੀ ਜ਼ਿੰਦਗੀ ਦਾ ਸੱਚ
- ਪਾਲ ਕੌਰ ਦੀ ਕਵਿਤਾ ਵੰਨਗੀ
- [ https://www.youtube.com/watch?v=-vni7gbQv64ਪੰਜਾਬੀ ਦੀ ਮਸ਼ਹੂਰ ਕਵੀ ਪਾਲ ਕੌਰ ਨਾਲ਼ ਸੰਵਾਦ TV Punjab]
- KHABBAL II A POEM BY PAUL KAUR II PUNJABI POETESS II SUKHANLOK II
ਹਵਾਲੇ
ਸੋਧੋ- ↑ "ਸੰਤੁਲਿਤ ਨਾਰੀਵਾਦੀ ਪ੍ਰਵਚਨ : ਮੀਰਾ". Archived from the original on 2018-12-19. Retrieved 2013-09-16.
{{cite web}}
: Unknown parameter|dead-url=
ignored (|url-status=
suggested) (help) - ↑ Women for better or verse
- ↑ https://jagbani.punjabkesari.in/punjab/news/amritsar-1086638
- ↑ https://www.punjabitribuneonline.com/2019/03/%E0%A8%B9%E0%A9%81%E0%A8%A3-%E0%A8%A4%E0%A9%B1%E0%A8%95-%E0%A8%AA%E0%A8%BE%E0%A8%B2-%E0%A8%95%E0%A9%8C%E0%A8%B0-%E0%A8%A6%E0%A9%80-%E0%A8%95%E0%A8%B5%E0%A8%BF%E0%A8%A4%E0%A8%BE/[permanent dead link]