ਪਾਲ ਸਿੰਘ ਆਰਿਫ਼
ਪਾਲ ਸਿੰਘ ਆਰਿਫ਼ (4 ਦਸੰਬਰ 1873-19 ਜੂਨ 1958) ਇੱਕ ਸੰਤ ਕਵੀ ਸੀ।[1][2]
ਜੀਵਨ
ਸੋਧੋਪਾਲ ਸਿੰਘ ਦਾ ਜਨਮ 4 ਦਸੰਬਰ 1873 ਨੂੰ ਪਿੰਡ ਪੱਧਰੀ, ਜੋ ਹੁਣ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੈ, ਸ. ਗੁਰਦਿੱਤ ਸਿੰਘ ਸੰਧੂ ਅਤੇ ਬੀਬੀ ਸਾਹਿਬ ਕੌਰ ਦੇ ਘਰ ਹੋਇਆ। ਉਸਨੇ ਪੰਜਾਬੀ ਅਤੇ ਉਰਦੂ ਪੜ੍ਹਨਾ ਅਤੇ ਲਿਖਣਾ ਸਿੱਖ ਲਿਆ ਅਤੇ ਸ਼ੌਕੀਆ ਤੌਰ ਤੇ ਕਵਿਤਾ ਲਿਖਣੀ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ। 20 ਸਾਲ ਦੀ ਉਮਰ ਵਿੱਚ, ਉਸਦਾ ਵਿਆਹ ਉਸਦੇ ਆਪਣੇ ਜ਼ਿਲ੍ਹੇ ਦੇ ਪਿੰਡ ਸਰਘਨਾ ਦੇ ਚੰਦਾ ਸਿੰਘ ਦੀ ਪੁੱਤਰੀ ਨਿਹਾਲ ਕੌਰ ਨਾਲ ਹੋਇਆ। ਇੱਕ ਸਾਲ ਬਾਅਦ, ਉਹ ਬ੍ਰਿਟਿਸ਼ ਬਰਮੀ ਫੌਜ ਵਿੱਚ ਭਰਤੀ ਹੋ ਗਿਆ, ਅਤੇ ਬਰਮਾ ਚਲਾ ਗਿਆ।
ਬਰਮਾ ਵਿੱਚ ਉਸਨੇ ਤੀਜੀ ਬਰਮੀ ਬਟਾਲੀਅਨ ਵਿੱਚ ਇੱਕ ਰੈਜੀਮੈਂਟਲ ਸਿਗਨਲਰ ਵਜੋਂ ਸਿਖਲਾਈ ਪ੍ਰਾਪਤ ਕੀਤੀ ਅਤੇ ਜ਼ਿਆਦਾਤਰ ਸਮਾਂ ਮੈਂਡਲੇ ਵਿੱਚ ਬਤੀਤ ਕੀਤਾ। ਸਮੇਂ ਸਿਰ, ਉਸ ਦੀ ਕਾਰਪੋਰਲ ਵਜੋਂ ਤਰੱਕੀ ਹੋ ਗਈ। ਬਰਮਾ ਵਿੱਚ ਇੱਕ ਅਧਿਆਤਮਿਕ ਸੂਝ ਰੱਖਣ ਵਾਲੇ ਇੱਕ ਹੌਲਦਾਰ ਆਰਿਫ਼ ਹਕੀਮ ਸਿੰਘ ਦੇ ਪ੍ਰਭਾਵ ਹੇਠ ਉਹ ਰਹੱਸਵਾਦ ਵੱਲ ਮੁੜਿਆ। ਹਕੀਮ ਸਿੰਘ ਨਾਲ ਨੇੜਤਾ ਕਾਰਨ ਪਾਲ ਸਿੰਘ ਨੂੰ ਵੀ ਆਰਿਫ਼ ਕਿਹਾ ਜਾਣ ਲੱਗਾ। ਜਦੋਂ ਉਹ ਰਿਟਾਇਰਮੈਂਟ ਤੋਂ ਬਾਅਦ ਭਾਰਤ ਵਾਪਸ ਆਇਆ ਅਤੇ ਆਪਣੇ ਜੱਦੀ ਪਿੰਡ ਪੱਧਰੀ ਵਿਖੇ ਆ ਕੇ ਵੱਸ ਗਿਆ। ਉਸਨੇ ਉੱਤਰੀ ਭਾਰਤ ਦੇ ਵੱਖ-ਵੱਖ ਸਥਾਨਾਂ ਤੋਂ ਬਹੁਤ ਸਾਰੇ ਚੇਲਿਆਂ ਨੂੰ ਆਕਰਸ਼ਿਤ ਕੀਤਾ ਅਤੇ 'ਆਰਿਫ਼ਾਂ' ਦੀ ਇੱਕ ਵੱਖਰੀ ਸੰਪਰਦਾ ਦੀ ਸਥਾਪਨਾ ਕੀਤੀ।
ਸੰਤ ਪਾਲ ਸਿੰਘ ਆਰਿਫ਼ ਅਤੇ ਉਸਦੇ ਪੈਰੋਕਾਰ ਸਿੱਖੀ ਵਿੱਚ ਵਿਸ਼ਵਾਸ਼ ਦੇ ਧਾਰਨੀ ਸਨ ਪਰ ਉਨ੍ਹਾਂ ਦੀ ਸ਼ੈਲੀ ਅਤੇ ਪ੍ਰਗਟਾਵੇ ਵਿੱਚ ਸੂਫੀ ਰੰਗ ਸੀ।
ਰਚਨਾ
ਸੋਧੋਉਹ ਤਿੰਨ ਦਰਜਨ ਤੋਂ ਵੱਧ ਰਚਨਾਵਾਂ ਦਾ ਲੇਖਕ ਸੀ। ਉਸ ਦੀ ਜਿਆਦਾਤਰ ਕਵਿਤਾ ਵਿੱਚ ਲੋਕਧਾਰਾ ਤੋਂ ਲੈ ਕੇ ਧਾਰਮਿਕ ਤੱਕ ਵੱਖੋ ਵੱਖਰੇ ਵਿਸ਼ਿਆਂ ਤੇ ਸੀ। ਉਸਦੀਆਂ ਰਚਨਾਵਾਂ 1896 ਤੋਂ ਸਮੇਂ-ਸਮੇਂ 'ਤੇ ਵੱਖਰੀਆਂ ਪੁਸਤਕਾਂ ਦੇ ਇਲਾਵਾ ਪੰਜਾਬੀ ਅਖਬਾਰਾਂ ਅਤੇ ਰਸਾਲਿਆਂ ਵਿਚ ਪ੍ਰਕਾਸ਼ਿਤ ਹੁੰਦੀਆਂ ਰਹੀਆਂ। 1949 ਵਿੱਚ ਉਸਨੇ ਆਪਣੀਆਂ ਸਾਰੀਆਂ ਕਵਿਤਾਵਾਂ ਦਾ ਇੱਕ ਸੰਗ੍ਰਹਿ 1250 ਪੰਨਿਆਂ ਦੀ ਇੱਕ ਜਿਲਦ ਵਿੱਚ ਪ੍ਰਕਾਸ਼ਿਤ ਕੀਤਾ ਜਿਸ ਦਾ ਸਿਰਲੇਖ ਹੈ `ਆਰਿਫ਼ ਪ੍ਰਕਾਸ਼`। ਸੰਤ ਪਾਲ ਸਿੰਘ ਆਰਿਫ਼ ਦੀ 19 ਜੂਨ 1958 ਨੂੰ ਪਧਰੀ ਵਿੱਚ ਮੌਤ ਹੋ ਗਈ। ਉਸ ਦੇ ਸ਼ਰਧਾਲੂ ਹਰ ਸਾਲ ਉਸ ਦੀ ਬਰਸੀ ਮਨਾਉਣ ਲਈ ਪਿੰਡ ਦੇ ਬਾਹਰ ਯਾਦਗਾਰੀ ਅਸਥਾਨ 'ਤੇ ਇਕੱਠੇ ਹੁੰਦੇ ਹਨ।
ਹਵਾਲੇ
ਸੋਧੋ- ↑ "ਪਾਲ ਸਿੰਘ ਆਰਿਫ਼ ਪੰਜਾਬੀ ਕਵਿਤਾ". www.punjabi-kavita.com. Retrieved 2022-03-22.
- ↑ "Baranmah Pal Singh Arif Punjabi Kavita". www.punjabi-kavita.com. Retrieved 2022-03-22.