ਪਿਆਰੇਲਾਲ ਨਾਇਅਰ (1899-1982), ਮਹਾਤਮਾ ਗਾਂਧੀ ਦੇ ਅੰਤਿਮ ਦਿਨਾਂ ਸਮੇਂ ਦਾ ਨਿੱਜੀ ਸਕੱਤਰ ਸੀ ਜਿਸਦੀ ਭੈਣ ਡਾ. ਸੁਸ਼ੀਲਾ ਨਾਇਅਰ, ਗਾਂਧੀ ਦੀ ਨਿੱਜੀ ਡਾਕਟਰ ਸੀ। ਇਸਨੇ ਆਪਣੀ ਬੀ.ਏ. ਯੂਨੀਵਰਸਿਟੀ ਆਫ਼ ਪੰਜਾਬ ਤੋਂ ਕੀਤੀ ਅਤੇ ਨਾਮਿਲਵਰਤਨ ਅੰਦੋਲਨ ਸਮੇਂ ਆਪਣੀ ਐਮ.ਏ. ਦੀ ਸਿੱਖਿਆ ਵਿੱਚ ਹੀ ਛੱਡ ਦਿੱਤੀ।

ਆਜ਼ਾਦੀ ਲਈ ਸੰਘਰਸ਼

ਸੋਧੋ

ਪਿਆਰੇਲਾਲ, ਗਾਂਧੀ ਦੇ ਨਕਸ਼ੇ ਕਦਮ ਚਲਣ ਵਾਲਾ ਸੀ ਜਿਸਨੇ ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਹਿਯੋਗ ਪਾਇਆ। 1930 ਵਿੱਚ ਇਸਨੇ ਲੂਣ ਸੱਤਿਆਗ੍ਰਹਿ ਅੰਦੋਲਨ ਵਿੱਚ ਵੀ ਯੋਗਦਾਨ ਪਾਇਆ।[1]

ਪਿਆਰੇਲਾਲ ਦੇ ਚਰਿੱਤਰ ਨੂੰ ਰਿਚਰਡ ਐਟਨਬਰੋ ਦੀ ਫ਼ਿਲਮ ਗਾਂਧੀ ਵਿੱਚ ਪੰਕਜ ਕਪੂਰ ਦੁਆਰਾ ਦਰਸ਼ਾਇਆ ਗਿਆ ਹੈ।

ਹਵਾਲੇ

ਸੋਧੋ
  1. "The List of Original Marchers". Mahatma Gandhi Foundation.