ਪਿਆਰ ਲਈ ਯੂਨਾਨੀ ਸ਼ਬਦ
ਯੂਨਾਨੀ ਵਿੱਚ ਪਿਆਰ ਜਾਂ ਇਸ਼ਕ ਦੇ ਬਰਾਬਰ 4 ਸ਼ਬਦ ਹਨ। ਜਿਸ ਤਰ੍ਹਾਂ ਪੰਜਾਬੀ ਵਿੱਚ ਪਿਆਰ, ਇਸ਼ਕ, ਮੁਹੱਬਤ, ਮੋਹ, ਸਨੇਹ ਆਦਿ ਲਗਭਗ ਸਮਾਨਾਰਥੀ ਸ਼ਬਦ ਹਨ, ਉਸੇ ਤਰ੍ਹਾਂ ਪੁਰਾਤਨ ਯੂਨਾਨੀ ਵਿੱਚ 4 ਸ਼ਬਦ ਹਨ; ਆਗਾਪੇ, ਏਰੋਸ, ਫ਼ੀਲੀਆ ਅਤੇ ਸਤੋਰਗੇ। ਇਤਿਹਾਸਿਕ ਤੌਰ ਉੱਤੇ ਬਾਕੀ ਭਾਸ਼ਾਵਾਂ ਵਾਂਗੂੰ ਹੀ ਇਹਨਾਂ ਸ਼ਬਦਾਂ ਦੇ ਅਰਥ ਸੰਦਰਭ ਤੋਂ ਬਿਨਾਂ ਸਪਸ਼ਟ ਕਰਨਾ ਔਖਾ ਹੀ ਰਿਹਾ ਹੈ ਪਰ ਆਮ ਤੌਰ ਉੱਤੇ ਇਹਨਾਂ ਦੇ ਅਰਥ ਹੇਠ ਅਨੁਸਾਰ ਹਨ:
- ਆਗਾਪੇ (ἀγάπη) ਦਾ ਅਰਥ ਹੈ ਉਦਾਰਤਾ, ਰੱਬ ਦਾ ਬੰਦੇ ਲਈ ਪਿਆਰ, ਬੰਦੇ ਦਾ ਰੱਬ ਲਈ ਪਿਆਰ।[1]
- ਏਰੋਸ (ἔρως) ਗੂੜ੍ਹੇ ਅਤੇ ਜਿਸਮਾਨੀ ਪਿਆਰ ਨੂੰ ਕਿਹਾ ਜਾਂਦਾ ਹੈ। ਇਹ ਪਿਆਰ ਸਬੰਧਾਂ ਜਾਂ ਵਿਆਹ ਸਬੰਧਾਂ ਵਿੱਚ ਹੁੰਦਾ ਹੈ।[2]
- ਫ਼ੀਲੀਆ (φιλία) ਦੋਸਤਾਂ ਵਿੱਚ ਮੋਹ ਅਤੇ ਸਤਿਕਾਰ ਦੀ ਭਾਵਨਾ ਨੂੰ ਕਿਹਾ ਜਾਂਦਾ ਹੈ।[3]
- ਸਤੋਰਗੇ (στοργή) ਮਾਪਿਆਂ ਲਈ ਅਤੇ ਬੱਚਿਆਂ ਲਈ ਮੋਹ ਦੀ ਭਾਵਨਾ ਨੂੰ ਕਿਹਾ ਜਾਂਦਾ ਹੈ।[4]
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑ H. G. Liddell; Robert Scott (October 2010). An Intermediate Greek-English Lexicon: Founded Upon the Seventh Edition of Liddell and Scott's Greek-English Lexicon. Benediction Classics. p. 4. ISBN 978-1-84902-626-0.
- ↑ ἔρως, Henry George Liddell, Robert Scott, A Greek-English Lexicon, on Perseus
- ↑ φιλία, Henry George Liddell, Robert Scott, A Greek-English Lexicon, on Perseus
- ↑ στοργή, Henry George Liddell, Robert Scott, A Greek-English Lexicon, on Perseus
ਬਾਹਰੀ ਲਿੰਕ
ਸੋਧੋ- English-to-Greek word search results for love, on Perseus
- Greek phrases for love (ਅੰਗਰੇਜ਼ੀ)
- The Ancient Greeks' 6 Words for Love(ਅੰਗਰੇਜ਼ੀ)
- Definitions Archived 2014-11-27 at the Wayback Machine.(ਅੰਗਰੇਜ਼ੀ)