ਮਿੱਟੀ ਦੇ ਇਕ ਪਰਕਾਰ ਦੇ ਬਣੇ ਕਟੋਰੇ ਨੂੰ ਪਿਆਲਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਸਾਰੇ ਬਰਤਨ ਹੀ ਮਿੱਟੀ ਦੇ ਬਣੇ ਹੁੰਦੇ ਸਨ। ਪਿਆਲਾ ਬਹੁ-ਮੰਤਵੀ ਬਰਤਨ ਹੁੰਦਾ ਸੀ। ਪਿਆਲੇ ਵਿਚ ਦੁੱਧ ਪੀਤਾ ਜਾਂਦਾ ਸੀ। ਲੱਸੀ ਪੀਤੀ ਜਾਂਦੀ ਸੀ। ਪਾਣੀ ਪੀਤਾ ਜਾਂਦਾ ਸੀ। ਦਾਲ, ਸਬਜ਼ੀ ਪਾਈ ਜਾਂਦੀ ਸੀ। ਸੱਸ ਆਪਣੇ ਨੂੰਹ ਪੁੱਤਰ ਦੇ ਸਿਰ ਉੱਪਰੋਂ ਦੀ ਪਾਣੀ ਵਾਰ ਕੇ ਪੀਂਦੀ ਸੀ ਫੇਰ ਜੋੜੀ ਨੂੰ ਘਰ ਅੰਦਰ ਲਿਜਾ ਕੇ ਰੰਗਲੀਆਂ ਪੀੜੀਆਂ ਉੱਪਰ ਚੜ੍ਹਦੇ ਪਾਸੇ ਵੱਲ ਮੂੰਹ ਕਰਵਾ ਕੇ ਬਿਠਾਇਆ ਜਾਂਦਾ ਸੀ। ਉਸ ਸਮੇਂ ਪਿਆਲਾ ਦੇਣ ਦੀ ਰਸਮ ਕੀਤੀ ਜਾਂਦੀ ਸੀ। ਸੱਸ ਪਿਆਲੇ ਵਿਚ ਘਿਉ ਪਾਉਂਦੀ ਸੀ। ਵਿਚ ਖੰਡ ਮਿਲਾ ਕੇ ਪਤਲਾ ਜਿਹਾ ਮਿਸ਼ਰਣ ਤਿਆਰ ਕਰਦੀ ਸੀ। ਇਸ ਮਿਸ਼ਰਣ ਨਾਲ ਸੱਸ ਆਪਣੀ ਨੂੰਹ ਦਾ ਮੂੰਹ ਮਿੱਠਾ ਕਰਵਾਉਂਦੀ ਸੀ। ਇਸ ਰਸਮ ਨੂੰ ਹੀ ਪਿਆਲਾ ਦੇਣ ਦੀ ਰਸਮ ਕਹਿੰਦੇ ਹਨ। ਕਈ ਇਲਾਕਿਆਂ ਵਿਚ ਇਸ ਰਸਮ ਨੂੰ ਮਿੱਠਾ ਪਿਆਲਾ ਕਹਿੰਦੇ ਹਨ। ਧਾਰਨਾ ਸੀ ਮਿੱਠੇ ਪਿਆਲੇ ਨਾਲ ਨੂੰਹ ਸੱਸ ਦਾ ਰਿਸ਼ਤਾ ਮਿੱਠਾ ਰਹੇਗਾ। ਮੇਲ ਮਿਲਾਪ ਵਾਲਾ ਰਹੇਗਾ। ਇਸ ਰਸਮ ਵਿਚ ਕੋਈ ਵੀ ਤਰਕ ਨਹੀਂ ਹੈ। ਇਸ ਲਈ ਹੁਣ ਪਿਆਲਾ ਦੇਣ ਦੀ ਰਸਮ ਕੋਈ ਨਹੀਂ ਕਰਦਾ।[1]

ਹਵਾਲੇ ਸੋਧੋ

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.