ਪਿਆਸਾ ਗੁਰੂ ਦੱਤ ਦੀ ਨਿਰਦੇਸ਼ਤ 1957 ਦੀ ਭਾਰਤੀ ਫਿਲਮ ਹੈ। ਇਸ ਦਾ ਨਿਰਮਾਤਾ ਵੀ ਉਹੀ ਹੈ ਅਤੇ ਮੁੱਖ ਅਦਾਕਾਰ ਵੀ। ਫਿਲਮ ਵਿੱਚ ਵਿਜੇ ਨਾਮਕ ਸੰਘਰਸ਼ ਕਰ ਰਹੇ ਕਵੀ ਦੀ ਕਹਾਣੀ ਹੈ ਜੋ ਆਜ਼ਾਦ ਭਾਰਤ ਵਿੱਚ ਆਪਣੇ ਕਾਰਜ ਨੂੰ ਪ੍ਰਕਾਸ਼ਿਤ ਕਰਨਾ ਚਾਹੁੰਦਾ ਹੈ। ਫਿਲਮ ਦਾ ਸੰਗੀਤ ਐਸ ਡੀ ਬਰਮਨ ਨੇ ਦਿੱਤਾ ਹੈ।

ਪਿਆਸਾ
ਤਸਵੀਰ:Pyaasa 1957 film poster.jpg
ਪਿਆਸਾ ਦਾ ਪੋਸਟਰ
ਨਿਰਦੇਸ਼ਕਗੁਰੂ ਦੱਤ
ਲੇਖਕਅਬਰਾਰ ਅਲਵੀ
ਨਿਰਮਾਤਾਗੁਰੂ ਦੱਤ
ਸਿਤਾਰੇਮਾਲਾ ਸਿਨਹਾ
ਗੁਰੂ ਦੱਤ
ਵਹੀਦਾ ਰਹਿਮਾਨ
ਰਹਿਮਾਨ
ਜਾਨੀ ਵਾਕਰ
ਕੁਮਕੁਮ
ਲੀਲਾ ਮਿਸ਼ਰਾ
ਮਹਿਮੂਦ
ਸਿਨੇਮਾਕਾਰਵੀ ਕੇ ਮੂਰਤੀ
ਸੰਪਾਦਕਵਾਈ ਜੀ ਚਵਾਨ
ਸੰਗੀਤਕਾਰਸਚਿਨ ਦੇਵ ਬਰਮਨ
ਰਿਲੀਜ਼ ਮਿਤੀ
  • ਫਰਵਰੀ 19, 1957 (1957-02-19)
ਮਿਆਦ
146 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ
ਬਜ਼ਟ20 ਲੱਖ

ਪਟਕਥਾ

ਸੋਧੋ

ਵਿਜੇ (ਗੁਰੂ ਦੱਤ) ਇੱਕ ਅਸਫਲ ਕਵੀ ਹੈ ਜੋ ਜਿਸਦੇ ਕਾਰਜ ਨੂੰ ਪ੍ਰਕਾਸ਼ਕ ਅਤੇ ਉਸ ਦੇ ਭਰਾ (ਜੋ ਉਸ ਦੀਆਂ ਕਵਿਤਾਵਾਂ ਨੂੰ ਰੱਦੀ ਵਿੱਚ ਵੇਚਦੇ ਹਨ) ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਨਿਕੰਮਾ ਹੋਣ ਦੇ ਤਾਅਨੇ ਨਾ ਸੁਣ ਸਕਣ ਦੇ ਕਾਰਨ ਘਰ ਤੋਂ ਬਾਹਰ ਰਹਿੰਦਾ ਹੈ ਅਤੇ ਗਲੀ ਗਲੀ ਮਾਰਿਆ ਮਾਰਿਆ ਫਿਰਦਾ ਹੈ। ਉਸਨੂੰ ਗੁਲਾਬੋ (ਵਹੀਦਾ ਰਹਿਮਾਨ) ਨਾਮਕ ਇੱਕ ਚੰਗੇ ਦਿਲ ਦੀ ਵੇਸ਼ਵਾ ਮਿਲਦੀ ਹੈ ਜੋ ਉਸ ਦੀਆਂ ਕਵਿਤਾਵਾਂ ਤੋਂ ਮੁਤਾਸਰ ਹੈ ਅਤੇ ਉਸ ਨਾਲ ਪ੍ਰੇਮ ਕਰਨ ਲੱਗ ਜਾਂਦੀ ਹੈ। ਉਸ ਦੀ ਮੁਲਾਕਾਤ ਉਸ ਦੀ ਕਾਲਜ ਦੀ ਪੂਰਵ ਪ੍ਰੇਮਿਕਾ ਮੀਨਾ (ਮਾਲਾ ਸਿਨਹਾ) ਨਾਲ ਹੁੰਦੀ ਹੈ ਅਤੇ ਉਸਨੂੰ ਪਤਾ ਚੱਲਦਾ ਹੈ ਕਿ ਉਸਨੇ ਵਿੱਤੀ ਸੁਰੱਖਿਆ ਲਈ ਇੱਕ ਵੱਡੇ ਪ੍ਰਕਾਸ਼ਕ ਮਿਸਟਰ ਘੋਸ਼ (ਰਹਿਮਾਨ) ਦੇ ਨਾਲ ਵਿਆਹ ਕਰਵਾ ਲਿਆ ਹੈ। ਘੋਸ਼ ਉਸਨੂੰ ਉਸ ਦੇ ਅਤੇ ਆਪਣੀ ਪਤਨੀ ਮੀਨਾ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਨੌਕਰੀ ਉੱਤੇ ਰੱਖ ਲੈਂਦਾ ਹੈ।

ਮੁੱਖ ਕਲਾਕਾਰ

ਸੋਧੋ