ਜਿਸ ਬਗੈਰ ਦੰਦਿਆਂ ਵਾਲੀ ਦਾਤੀ ਨਾਲ ਗੰਨੇ ਨੂੰ ਛਿੱਲਿਆ ਜਾਂਦਾ ਹੈ, ਉਸ ਨੂੰ ਪਿਲਛੀ ਕਹਿੰਦੇ ਹਨ। ਪਿਲਛੀ ਦੀ ਵਰਤੋਂ ਕਰਨ ਨਾਲ ਗੰਨੇ ਦੇ ਵੱਢਣ ਸਮੇਂ ਜੜ੍ਹ ਨਾਲ ਜਿਹੜੇ ਤਣੇ ਨਿਕਲ ਆਉਂਦੇ ਹਨ ਤੇ ਗੰਨੇ ਦੇ ਆਗ ਵਾਲਾ ਹਿੱਸਾ ਹੁੰਦਾ ਹੈ, ਉਸ ਨੂੰ ਛਿੱਲਣਾ ਤੇ ਕੱਟਣਾ ਬਹੁਤ ਸੌਖਾ ਹੁੰਦਾ ਹੈ। ਜਦ ਕਿ ਦੰਦਲ ਦਾਤੀ ਨਾਲ ਅਜਿਹੇ ਕਰਨਾ ਥੌੜਾ ਔਖਾ ਹੁੰਦਾ ਹੈ। ਪਿਲਛੀ ਦਾ ਹੱਥਾ ਲੱਕੜ ਦਾ ਹੁੰਦਾ ਹੈ। ਫਲ ਲੋਹੇ ਦੀ ਚੱਦਰ ਦਾ ਗੁਲਾਈਦਾਰ ਹੁੰਦਾ ਹੈ ਜਿਸ ਨੂੰ ਸਾਣ 'ਤੇ ਲਾ ਕੇ ਤਿੱਖਾ ਕੀਤਾ ਹੁੰਦਾ ਹੈ।[1]

ਹਵਾਲੇ

ਸੋਧੋ
  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.