ਸਦੀਆਂ ਪਹਿਲਾ ਪਿੰਡ ਉੱਭਾ ਦੀ ਧਰਤੀ ਤੇ ਪਰਮ ਪੂਜਯ ਮਾਂ ਜਵਾਲਾ ਜੀ ਆਏ ਸੀ ਜੋ ਇਥੇ ਰਾਤ ਬਤੀਤ ਕਰਕੇ ਅਗਲੇ ਦਿਨ ਇਸਨਾਨ ਅਤੇ ਨਿੱਤ ਨੇਮ ਕਰਕੇ ਅਤੇ ਅਨੇਕਾ ਵਰਦਾਨ ਉੱਭੇ ਦੀ ਧਰਤੀ ਨੂੰ ਦੇ ਕੇ ਚਲੇ ਗਏ। ਪਿੰਡ ਉੱਭੇ ਵਿੱਚ ਅਗਰਵਾਲ ਪਰਿਵਾਰ ਨਾਲ ਸੰਬੰਧ ਰਖਦੇ ਮਾਤਾ ਪ੍ਰਸਿੰਨੀ ਦੇਵੀ ਅਤੇ ਪਿਤਾ ਸੁੱਚਾ ਰਾਮ ਜੀ ਦੇ ਪੂਰਵ ਜਨਮ ਦੇ ਕਰਮਾ ਦੇ ਫਲ ਅਤੇ ਭਗਤੀ ਸਦਕਾ ਉਹ ਜੋਤ ਸਦੀਆਂ ਪਹਿਲਾ ਉੱਭੇ ਦੀ ਧਰਤੀ ਤੇ ਆਈ ਸੀ। ਪਰਮ ਪੂਜਯੇ ਮਾਤਾ ਬਿਮਲਾ ਦੇਵੀ ਜੀ ਦੇ ਰੂਪ ਵਿੱਚ ਪੋਹ ਮਹੀਨੇ ਦੀ ਸੁਦੀ ਸੱਤੇ ਸੰਨ 1949 ਨੂੰ ਮਾਂ ਪ੍ਰਸਿੰਨੀ ਦੇਵੀ ਜੀ ਦੀ ਕੁਖੋ ਪਿਤਾ ਸੁੱਚਾ ਰਾਮ ਦੇ ਘਰ ਪਿੰਡ ਉੱਭਾ ਵਿਖੇ ਜਨਮ ਲਿਆ। ਮਾਤਾ ਜੀ ਛੋਟੀ ਉਮਰ ਵਿੱਚ ਜੈ ਦੁਰਗਾ ਮਾਈਸਰ ਮੰਦਿਰ ਵਾਲੀ ਜਗ੍ਹਾ ਤੇ ਜਾਣ ਲਗ ਪਏ। ਇਹਨਾਂ ਦੀ ਭਗਤੀ ਤੇ ਦੁਖੀ ਲੋਕਾਂ ਦੀ ਸੇਵਾ ਅਤੇ ਉਹਨਾਂ ਦੇ ਕਸਟ ਦੂਰ ਕਰਨ ਨਾਲ ਇਹਨਾਂ ਦੀ ਮਹਿਮਾ ਅਤੇ ਮਾਈਸਰ ਏਰੀਏ ਵਿੱਚ ਭਗਤੀ ਦਾ ਪ੍ਰਭਾਵ ਇਓਂ ਫੈਲਣ ਲਗਾ ਜਿਵੇਂ ਤ੍ਰੇਤਾ ਯੁਗ ਵਿੱਚ ਮਹਾ ਰਿਸ਼ੀ ਅੱਤਰੀ ਜੀ ਦੇ ਤਪ ਨਾਲ ਜੰਗਲ ਪ੍ਰਕਾਸਮਾਨ ਹੋਣ ਲਗ ਪੈਂਦਾ ਸੀ। ਉਹ ਕਾਰਜ ਜੋ ਸੈਕੜੇ ਸਾਲ ਪਹਿਲਾ ਪਰਮ ਪੂਜਯੇ ਮਾਤਾ ਬਿਮਲਾ ਦੇਵੀ ਜੀ ਉੱਭੇ ਵਾਲੀ ਆਪਣੀ ਭਗਤੀ ਅਤੇ ਮਿਹਨਤ ਸਦਕਾ ਸੰਗਤਾਂ ਤੋ ਪੂਰਾ ਕਰਵਾ ਰਹੇ ਹਨ। ਜਿਵੇਂ ਕਿ ਮਾਤਾ ਜੀ ਵਲੋ ਇੱਕ ਸੁੰਦਰ ਟਿੱਲੇ ਦਾ ਨਿਰਮਾਣ ਕਰਵਾਇਆ ਗਿਆ ਜਿਥੇ ਸੱਤ ਬੁੱਕ ਮਿੱਟੀ ਚੜਾਉਣ ਨਾਲ ਹਰ ਇੱਕ ਨੂੰ ਭਗਤੀ ਅਤੇ ਸਕਤੀ ਦੋਨੋਂ ਪ੍ਰਾਪਤ ਹੁੰਦੀਆ ਹਨ। ਇਸੇ ਤਰ੍ਹਾਂ ਮਾਤਾ ਜੀ ਨੇ ਇੱਕ ਸੁੰਦਰ ਸਰੋਵਰ ਦਾ ਨਿਰਮਾਣ ਕਰਵਾਵਿਆ ਜਿਸ ਵਿੱਚ ਇਸਨਾਨ ਕਰਨ ਨਾਲ ਉਸ ਤਰ੍ਹਾਂ ਦਾ ਫਲ ਮਿਲਦਾ ਹੈ ਜਿਸ ਤਰ੍ਹਾਂ ਕਿ ਹਰ ਕੀ ਪਉੜੀ ਗੰਗਾ ਜੀ ਵਿੱਚ ਇਸਨਾਨ ਕਰਨ ਨਾਲ ਮਿਲਦਾ ਹੈ। ਮੰਦਿਰ ਵਿੱਚ ਹਾੜ੍ਹ ਸੁਦੀ ਦੀ ਸੱਤੇ ਨੂੰ ਸਲਾਨਾ ਮੇਲਾ ਅਤੇ ਪੋਹ ਸੁਦੀ ਸੱਤੇ ਨੂੰ ਮਾਤਾ ਜੀ ਦਾ ਜਨਮ ਦਿਨ ਅਤੇ ਪਵਿਤਰ ਨਵਰਾਤੇ ਨੂੰ ਛਿਮਾਹੀ ਮੇਲਾ ਬੜੀ ਹੀ ਸਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਮੰਦਿਰ ਵਿੱਚ 24 ਘੰਟੇ ਅਤੁਟ ਲੰਗਰ ਵਰਤਦਾ ਹੈ। ਲੋਕ ਹਿਤ ਵਾਸਤੇ ਜੈ ਦੁਰਗਾ ਮਾਈਸਰ ਮੰਦਿਰ ਉੱਭਾ ਵਿੱਚ ਹਰ ਸੁਦੀ ਸੱਤੇ ਨੂੰ ਜਾਗਰਣ ਅਤੇ ਹਰ ਚੌਦਸ ਦੀ ਪੂਰਨਮਾਸੀ ਨੂੰ ਹਵਨ ਜਗ ਕੀਤਾ ਜਾਂਦਾ ਹੈ।

ਹਵਾਲੇ ਸੋਧੋ