ਪਿੰਡ ਗੁਲਾਬੇਵਾਲਾ ਮੁਕਤਸਰ ਬਾਇਓ ਮਾਸ ਤੇ ਕੋਜੈਨਰੇਸ਼ਨ ਪ੍ਰੋਜੈਕਟ

ਮੁਕਤਸਰ ਤੌਂ 6 ਕਿ. ਮੀ. ਦੂਰ ਪਿੰਡ ਗੁਲਾਬੇਵਾਲਾ ਵਿਖੇ ਇੱਕ ਨਿੱਜੀ ਕੰਪਨੀ ਮਾਲਵਾ ਪਾਵਰ ਪ੍ਰਾਈਵੇਟ ਲਿਮਿਟਡ ਨੇ ਪੰਜਾਬ ਪੁਨਰ ਜਾਗਰਣ ਯੋਗ ਸ਼ਕਤੀ ਅਥਾਰਿਟੀ (PEDA) ਦੁਆਰਾ ਪ੍ਰੇਰਿਤ, ਤਰਜੀਹ ਦੇ ਅਧਾਰ ਤੇ ਪਾਵਰ ਟੈਰਿਫ ਦਾ ਲਾਭ ਉਠਾਉਂਦੇ ਹੋਏ ਬਣਾਓ,ਮਾਲਕ ਬਣੋ ਤੇ ਚਲਾਓ (BOO) ਸਕੀਮ ਅਧੀਨ 6 ਮੈਗਾਵਾਟ ਸ਼ਕਤੀਸ਼ਾਲੀ ਇੱਕ ਤਾਪ ਤੇ ਬਿਜਲੀ ਪੈਦਾ ਕਰਨ ਵਾਲਾ ਕੋਜੈਨਰੇਸ਼ਨ ਪਲਾਂਟ ਲਗਾਇਆ ਹੈ।ਇਸ ਪਲਾਂਟ ਦਾ ਨਕਸ਼ਾ ਪੂਰੀ ਤਰਾਂ ਦੇਸ ਵਿੱਚ ਹੀ ਉਲੀਕਿਆ ਗਿਆ ਹੈ ਅਤੇ ਉਪਕਰਣ ਵੀ ਦੇਸੀ ਕਾਰਖਾਨਿਆਂ ਦੁਆਰਾ ਬਣਾਏ ਗਏ ਹਨ।ਇਸ ਵਿੱਚ ਲਗੇ ਉਪਕਰਣ ਹੇਠ ਲਿਖਿਤ ਦੁਆਰਾ ਨਿਰਮਾਣਿਤ ਹਨ:-

  • 31.5 ਟਨ ਦੀ ਭਾਪ ਭੱਠੀ (Boiler) -ਥਰਮੈਕਸ ਕੰਪਨੀ ਪੂਨਾ,
  • 7.5 ਮੈਗਾਵਾਟ ਭਾਪ ਟਰਬਾਈਨ ਜੈਨਰੇਟਰ ਸੈੱਟ - ਤ੍ਰਿਵੇਣੀ ਇੰਜੀਨਰਿੰਗ ਕੰਪਨੀ ਬੰਗਲੋਰੂ
  • ਬਾਕੀ ਦੇ ਉਪਕਰਨ:
ਇੱਕ ਬਾਇਓ ਮਾਸ ਚਾਲਿਤ ਪਾਵਰ ਪਲਾਂਟ

ਟਰਾਂਸਫਾਰਮਰ,ਸਵਿਚ ਯਾਰਡ ਵਗੈਰਾ-ਕਿਰਲੋਸਕਰ ਇਲੈਕਟਰੀਕਲਜ਼,ਬੰਗਲੋਰੂ

ਪਾਣੀ ਸ਼ੁਧੀਕਰਣ ਪਲਾਂਟ-ਹਾਈਪਰ ਫਿਲਟਰੇਸ਼ਨ,ਨਵੀਂ ਦਿਲੀ

ਠੰਡਾਕਰਣ ਮਿਨਾਰੇ (Coolng Towers)-ਪਾਲਟੈਕ ਸਾਹਿਬਾਬਾਦ

ਬਾਲਣ ਆਵਾਜਾਈ ਪ੍ਰਣਾਲੀ (Fuel Handling System)-ਕਵਾਲਿਟੀ ਇੰਜੀਅਨਰਿੰਗ,ਨਵੀਂ ਦਿਲੀ

ਖੇਤੀਬਾੜੀ ਰਹਿੰਦ ਖੂੰਦ

ਇਸ ਪਰੌਜੈਕਟ ਵਿੱਚ ਬਾਇਓ ਮਾਸ ਬਾਲਣ ਜੋ ਵਰਤਿਆ ਜਾਂਦਾ ਹੈ ਉਸ ਵਿੱਚ ਫਸਲਾਂ ਦੀ ਕਟਾਈ ਤੌਂ ਬਚੀ ਰਹਿੰਦ ਖੂੰਦ ਜਿਵੇਂ ਝੋਨਾ,ਕਪਾਹ ਤੇ ਸਰਸੌਂ ਦੇ ਨਾੜੂ ਆਦਿ,ਸਫ਼ੈਦੇ ਤੇ ਹੋਰ ਰੁਖਾਂ ਦੇ ਝਾੜ ਅਤੇ ਚੌਲਾਂ ਦੀ ਭੂਸੀ,ਲਕੜੀ ਕਟਾਈ ਆਰਿਆਂ ਦਾ ਬੂਰਾ ਇਤਆਦਿ ਸ਼ਾਮਲ ਹਨ।

ਇਹ ਪ੍ਰੋਜੈਕਟ 27 ਅਪ੍ਰੈਲ 2005 ਤੌੰ ਨਿਰੰਤਰ ਚਲ ਰਿਹਾ ਹੈ।ਇਸ ਰਾਹੀਂ ਔਸਤਨ 43854 ਮੀਟਰਿਕ ਟਨ CO 2 emmission ਵਿੱਚ ਬੱਚਤ ਹੋ ਰਹੀ ਹੈ ਜੋ ਕਿ,ਜੇ ਸਧਾਰਨ ਤਰੀਕਿਆਂ ਰਾਹੀਂ ਇਹੋ ਬਾਲਣ ਜੇ ਵਰਤਿਆ ਜਾਂਦਾ ਤਾਂ ਵਾਤਾਵਰਣ ਵਿੱਚ ਚਲੇ ਜਾਣੇ ਸਨ।

  • ਸਾਲ 2007 ਵਿੱਚ ਜਨਵਰੀ ਤੌਂ ਦਸੰਬਰ 2007 ਤਕ ਇਹ ਪਰੋਜੈਕਟ ਪੰਜਾਬ ਰਾਜ ਬਿਜਲੀ ਬੋਰਡ ਨੂੰ 52.82 ਮਿਲੀਅਨ kwh ਬਿਜਲੀ ਪੈਦਾ ਕਰਕੇ ਦੇ ਚੁੱਕਾ ਹੈ ਅਤੇ ਉਦੌਂ ਤਕ 76462 ਮੀਟਰਿਕ ਟਨ ਬਾਇਓ ਮਾਸ ਬਾਲਣ ਦਾ ਸਦਉਪਯੋਗ ਕਰ ਚੁਕਾ ਹੈ।

ਇਸੇ ਕਰਕੇ ਇਸ ਤਰਾਂ ਦੇ ਪਰੋਜੈਕਟਾਂ ਨੂੰ ਤਾਪ ਤੇ ਹਰੀ ਬਿਜਲੀ ਸ਼ਕਤੀ ਵਾਲਾ ਕੋਜੈਨਰੇਸ਼ਨ ਪਰੌਜੈਕਟ ਕਿਹਾ ਜਾਂਦਾ ਹੈ।ਇਹ ਪ੍ਰੋਜੈਕਟ ਆਪਣੇ ਆਪ ਵਿੱਚ ਇੱਕ ਸਫ਼ਲਤਾ ਦੀ ਕਹਾਣੀ ਹੈ ਜੋ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਦੂਸਰਿਆਂ ਲਈ ਇੱਕ ਚਾਨਣ ਮੁਨਾਰਾ ਹੈ।

ਭਾਰਤ ਵਿੱਚ ਹੋਰ ਬਾਇਓ ਮਾਸ ਦੇ ਪਾਵਰ ਪ੍ਰੋਜੈਕਟ Archived 2008-02-16 at the Wayback Machine.

ਕੈਰਾਲਾ ਵਿੱਚ ਲਗ ਰਿਹਾ ਇੱਕ ਹੋਰ ਬਾਇਓ ਮਾਸ ਪਰੌਜੈਕਟ Archived 2016-03-04 at the Wayback Machine.

ਹਵਾਲੇ

ਸੋਧੋ