ਪਿੰਡ ਗੁੱਜਰਵਾਲ ਦਾ ਮੇਲਾ
ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਗੁੱਜਰਵਾਲ (ਲੁਧਿਆਣਾ) ਦਾ ਇਤਿਹਾਸਿਕ ਸਲਾਨਾ ਜੋੜ-ਮੇਲਾ ਮਾਰਚ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸੰਬੰਧੀ ਸ਼ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ, ਤੇ ਲੋਕਲ ਕਮੇਟੀ, ਨਗਰ ਨਿਵਾਸੀਆਂ ਵੱਲੋਂ ਤਿਆਰੀਆਂ ਜ਼ੋਰਾਂ ਤੇ ਕੀਤੀਆਂ ਜਾਂਦੀਆਂ ਹਨ।
ਨਗਰ - ਕੀਰਤਨ:-
ਸੋਧੋਮੇਲੇ ਦੇ ਪਹਿਲੇ ਦਿਨ ਸਵੇਰੇ ਸੱਤ ਵਜੇ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਕੋਟ ਆਗਾ, ਫ਼ੱਲੇਵਾਲ, ਦੋਨੋਂ ਨੰਗਲ, ਪੱਖੋਵਾਲ, ਡਾਗੋਂ, ਸ਼ਾਹਪੁਰ, ਗੁੱਜਰਵਾਲ, ਚਮਿੰਡਾ, ਬੱਲੋਵਾਲ, ਜੋਧਾਂ, ਨਾਰੰਗਵਾਲ, ਲੋਹਗੜੵ, ਮਹਿਮਾ ਸਿੰਘ ਵਾਲਾ, ਜੜਤੋਲੀ, ਘੁੰਗਰਾਣਾ, ਕਾਲਖ, ਮਾਰਜੀ ਆਦਿ ਪਿੰਡਾਂ ਵਿੱਚ ਕੱਢਿਆ ਜਾਂਦਾ ਹੈ। ਦੂਸਰੇ ਦਿਨ ਸਵੇਰੇ 9 ਵਜੇ ਰਾਗੀ, ਢਾਡੀ, ਕਵੀਸ਼ਰੀ ਜੱਥੇ ਹਾਜਰੀ ਲਵਾਉੁਣਗੇ ਤੇ ਇਸੇ ਦਿਨ 3 ਵਜੇ ਸ਼ਾਮ ਕੁਸ਼ਤੀਆਂ ਕਰਵਾਈਆਂ ਜਾਦੀਆਂ ਹਨ। ਇੱਥੇ ਗੁਰੂ ਕਾ ਲੰਗਰ ਵੀ ਅਤੁਟ ਵਰਤਾਇਆ ਜਾਂਦਾ ਹੈ।
ਇਤਿਹਾਸਕ ਗੁਰਦੁਆਰਾ
ਸੋਧੋਗੁਰੂਸਰ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ ਗੁੱਜਰਵਾਲ (ਲੁਧਿਆਣਾ) ਸਾਡੇ ਮਹਾਨ ਗੁਰੂਆਂ ਨੇ ਜਿਥੇ ਕਿਤੇ ਵੀ ਆਪਣੇ ਪਵਿੱਤਰ ਚਰਨ ਪਾਏ, ਉਹੀ ਜਗਾੵ ਪੂਜਣਯੋਗ ਬਣ ਗਈ। ਉਂਝ ਵੀ ਵਿਦਵਾਨ ਕਹਿੰਦੇ ਹਨ ਕਿ ਆਪਣੇ ਗੁਰੂਆਂ, ਪੀਰਾਂ ਨੇ ਸ਼ਹੀਦਾਂ ਦੇ ਇਤਿਹਾਸ ਨੂੰ ਸਹੀ ਰੂਪ ਵਿੱਚ ਸੰਭਾਲਣਾ ਅਤੇ ਨਵੀਂ ਪੀੜੀੵ ਨੂੰ ਉਸ ਬਾਰੇ ਜਾਣਕਾਰੀ ਦੇਣੀ ਹਰ ਜਾਗਦੀ ਜ਼ਮੀਰ ਵਾਲੀ ਕੌਮ ਦਾ ਮੁੱਢਲਾ ਫ਼ਰਜ ਹੁੰਦਾ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਿਸਮਾਦੀ ਪਲਾਂ ਨਾਲ ਇੱਕ ਆਲੌਕਿਕ ਇਤਿਹਾਸ ਦੀ ਸਿਰਜਣਾ ਕੀਤੀ ਹੈ। ਇਸੇ ਆਲੌਕਿਕ ਇਤਿਹਾਸ ਦਾ ਇੱਕ ਸੁਨਹਿਰੀ ਪੰਨਾ ਗੁੱਜਰਵਾਲ ਦੀ ਧਰਤੀ ਤੇ ਸਿਰਜਿਆ ਗਿਆ। ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 6 ਮਹੀਨੇ ਤੋਂ ਜਿਆਦਾ ਸਮਾਂ ਗੁੱਜਰਵਾਲ ਰਹਿ ਕੇ ਇਲਾਕੇ ਦੀਆਂ ਸੰਗਤਾਂ ਨੂੰ (1) ਨਾਮ ਜਪੋ (2) ਵੰਡ ਛਕੋ (3)ਕਿਰਤ ਕਰੋ ਦਾ ਉਪਦੇਸ਼ ਦਿੱਤਾ ਸੀ।
ਮੰਜੀ ਸਾਹਿਬ ਗੁਰਦੁਆਰਾ
ਸੋਧੋਇਸ ਅਸਥਾਨ ਤੇ ਅੱਜ ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੀ ਵਿਸ਼ਾਲ ਇਮਾਰਤ ਸੁਸ਼ੋਭਿਤ ਹੈ। ਗੁਰਦੁਆਰਾ ਗੁਰੂਸਮੰਜੀ ਸਾਹਿਬ ਦੇ ਇਤਿਹਾਸ ਬਾਰੇ ਛਪੇ ਗ੍ੰਥਾਂ ਤੋਂ ਮਿਲੇ ਵੇਰਵਿਆਂ ਤੋਂ ਜੋ ਤੱਥ ਸਾਹਮਣੇ ਆਉਦੇ ਹਨ, ਉਨ੍ਹਾਂੵ ਅਨੁਸਾਰ ਜਦੋਂ ਪਿੰਡ ਤੋਂ ਬਾਹਰ-ਵਾਰ ਪੁਰਾਣੀ ਢਾਬ ਤੇ ਸੑੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ 2200 ਤੋਂ ਵੱਧ ਫ਼ੌਜੀ ਸਿਪਾਹੀਆਂ ਸਮੇਤ ਚੌਧਰੀ ਫਤੂਹੀ ਦੇ ਇਲਾਕੇ ਵਿੱਚ ਠਹਿਰਨਾ ਕੀਤਾ ਤਾਂ ਸਭ ਪਾਸੇ ਰੌਣਕਾਂ ਲੱਗ ਗਈਆਂ। ਸੰਗਤਾਂ ਦੂਰੋਂ - ਦੂਰੋਂ ਗੁਰੂ ਜੀ ਦੇ ਦਰਸ਼ਨ ਕਰਨ ਤੇ ਉਪਦੇਸ਼ ਸੁਣਨ ਆਉਣ ਲੱਗੀਆਂ।
ਪੁਰਾਣੀ ਢਾਬ
ਸੋਧੋਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਦੇ ਤਲਾਬ ਵਾਲੇ ਅਸਥਾਨ ਤੇ ਪੁਰਾਣੀ ਢਾਬ ਹੁੰਦੀ ਸੀ ਜਿਸਦੇ ਕੰਢੇ ਗੁਰੂ ਸਾਹਿਬ ਉਤਰੇ ਸਨ। ਗੁਰਦੁਆਰਾ ਗੁਰੂਸਰ ਮੰਜੀ ਸਾਹਿਬ ਵਿਖੇ ਮੱਸਿਆ ਤੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ। ਜਦ ਕਿ ਇਸ ਅਸਥਾਨ ਦਾ ਮੁੱਖ ਸਮਾਗਮ ਚੇਤਰ ਚੌਦੇਂ ਦੀ ਮੱਸਿਆ ਨੂੰ ਲੱਗਣ ਵਾਲਾ ਸਾਲਾਨਾ ਜੋੜ ਮੇਲਾ ਹੁੰਦਾਂ ਹੈ। ਇਸ ਸਾਲ ਇਹ ਸਾਲਾਨਾ ਜੋੜ ਮੇਲਾ ਇਲਾਕੇ ਦੀਆਂ ਸੰਗਤਾਂ ਅਤੇ ਲੋਕਲ ਗੁਰਦੁਆਰਾ ਪ੍ਬੰਧਕ ਕਮੇਟੀ ਵੱਲੋਂ ਸੋ੍ਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਵਿਸ਼ੇਸ਼ ਸਹਿਯੋਗ ਨਾਲ ਮਾਰਚ ਦੀਆਂ ਮਿਥੀਆਂ ਤਰੀਕਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੂਮ-ਧਾਮ ਤੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ।