ਨਾਮਕਰਨ:- ਸੋਧੋ

ਪਿੰਡ ਚਨਾਰਥਲ ਕਲਾਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦਾ ਸਭ ਤੋਂ ਵੱਡਾ ਪਿੰਡ ਹੈ। ਚਨਾਰਥਲ ਕਲਾਂ ਜੋ ਕਿ ਸਰਹਿੰਦ ਤੋਂ 12 ਕੁ ਕਿਲੋਮੀਟਰ ਅਤੇ ਪਟਿਆਲਾ ਤੋਂ ਤਕਰੀਬਨ 25 ਕੁ ਕਿਲੋਮੀਟਰ ਹੈ। ਜਿਸ ਵਿੱਚ 1300 ਘਰ ਹਨ। ਆਬਾਦੀ 10,000 ਹੈ। ਪਿੰਡ ਦਾ ਕੁਲ ਰਕਬਾ 1600।[1][2]

ਪਿੰਡ ਦਾ ਇਤਿਹਾਸ:- ਸੋਧੋ

ਪਿੰਡ ਦੇ ਇਤਿਹਾਸ ਬਾਰੇ ਦੋ ਵਿਚਾਰਧਰਾਵਾਂ ਪ੍ਰਚਲਿਤ ਹੈ ਹਨ:- 1.ਜਦੋਂ ਪਿੰਡ ਦੀ ਮੋਹੜੀ ਗੱਡਣ ਵਾਲੇ ਪਿੰਡ ਦੇ ਵੱਡੇ ਵਡੇਰੇ ਨੂੰ ਕਿਸੇ ਨੇ ਦੱਸਿਆ ਕਿ ਇੱਕ ਪਿੰਡ ਬਸੰਤ ਪੁਰਾ ਹੈ (ਜਾਲਖੇੜੀ)। ਉਥੇ ਕੋਈ ਸਾਧੂ ਮਹਾਨ ਆਤਮਾ ਵਾਲਾ ਰਹਿੰਦਾ ਹੈ। ਉਸ ਸਾਧੂ ਮਹਾਤਮਾ ਦੀ ਸਲਾਹ ਲੈਣ ਆਓ ਤਾਂ ਏਨਾ ਪਤਾ ਲੱਗਣ ਤੇ ਪਿੰਡ ਦਾ ਵੱਡੇਰਾ ਉਸ ਸਾਧੂ ਮਹਾਤਮਾ ਕੋਲ ਗਿਆ ਤਾਂ ਉਸ ਸਮੇਂ ਉਹ ਮੱਝ ਦੀ ਧਾਰ ਕੱਢਣ ਰਿਹਾ ਸੀ। ਜਦੋਂ ਸਾਧੂ ਮਹਾਤਮਾ ਤੋਂ ਪੁੱਛਿਆ ਕਿ ਮੈਂ ਪਿੰਡ ਦੀ ਮੋਹੜੀ ਗੱਡਣੀ ਹੈ ਤਾਂ ਉਸ ਸਾਧੂ ਨੇ ਕਿਹਾ ਕਿ ਭਾਈ ਤੂੰ ਬਹੁਤ ਚੰਗੇ ਸਮੇਂ ਤੇ ਆਇਆ,ਦੁੱਧ ਦੀ ਬਾਲਟੀ ਭਰੀ ਹੋਈ ਹੈ। ਨਰੋਈ ਮੱਝ ਅੱਖਾਂ ਸਾਹਮਣੇ ਹੈ ਆਥਣ ਦਾ ਵੇਲਾ ਹੈ ਸੂਰਜ ਛੁਪੇਆ ਨਹੀਂ ਤੂੰ ਜਿਹੜਾ ਵੀ ਪਿੰਡ ਵਸਾਏ ਗਾਂ ਉਥੇ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ। ਦੁੱਧ ਦੀਆਂ ਨਦੀਆਂ ਚੱਲਣਗੀਆਂ, ਪਿੰਡ ਦਿਨੋਂ ਦਿਨ ਵੱਧੇਗਾ ਤੇ ਫੁਲੇਗਾ ‌‌।‌‌ ਹਰ ਪੱਖ ਤੋਂ ਕਾਮਯਾਬ ਹੋਵੇਂਗਾ ਜੋ ਕੋਈ ਵੀ ਤੇਰੇ ਬੰਨੇ ਪਿੰਡ ਵਿੱਚ ਬਾਹਰੋਂ ਆਏ ਕੇ ਵੱਸੇਗਾ ਉਹ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇਗਾ। ਪਰ ਇੱਕ ਗੱਲ ਦੀ ਘਾਟ ਰਹਿ ਗਈ ਮੇਰਾ ਸਿਰ ਨੰਗਾ ਸੀ। ਉਸ ਸਾਧੂ ਨੇ ਕਿਹਾ ਕਿ ਜਿਹੜਾ ਪਿੰਡ ਤੂੰ ਵਸਾਏਗਾ ਉਸ ਪਿੰਡ ਦੇ ਲੋਕ ਕਿਸੇ ਇੱਕ ਦੇ ਕੱਪੜੇ ਹੇਠ ਨਹੀਂ ਰਹਿਣਗੇ ਕਿਸੇ ਦੇ ਕਹਿਣ ਚ ਕੰਮ ਨਹੀਂ ਕਰਨਗੇ ਤੇ ਆਪੋ ਆਪਣੀ ਮਰਜ਼ੀ ਦੇ ਮਾਲਕ ਹੋਣਗੇ ਆਪਣੇ ਫੈਸਲੇ ਆਪ ਕਰਨਗੇ। ਤੂੰ ਪਿੰਡ ਦੀ ਮੋਹੜੀ ਚੱੜਦੇ ਵੱਲ ਜਾ ਕੇ ਗੱਡ ਮਹਾਤਮਾ ਨੇ ਹੱਥ ਚੜਦੇ ਵੱਲ ਨੂੰ ਕੀਤਾ।

2.ਦੂਜੀ ਕਹਾਣੀ ਮੁਤਾਬਕ ਜਿੱਥੇ ਪਿੰਡ ਦੀ ਮੋਹੜੀ ਗੱਡੀ ਉੱਥੇ ਚਾਰ ਨਾਥਾਂ ਦੀ ਕੁਟੀਆ ਸੀ। ਉਥੇ ਚਾਰ ਨਾਥ ਰਹਿੰਦੇ ਸਨ। ਜਿਸ ਤੋਂ ਪਿੰਡ ਦਾ ਨਾਮ ਚਨਾਰਥਲ ਰਖੇਆ ਗਿਆ। ਸਮਾਂ ਬੀਤਣ ਤੇ ਚਨਾਰਥਲ ਕਲਾਂ ਅਤੇ ਚਨਾਰਥਲ ਖੁਰਦ ਨਾਮ ਦਿੱਤੇ ਗਏ।[3]

ਪਿੰਡ ਦੀ ਆਬਾਦੀ ਤੇ ਆਰਥਿਕ ਸਥਿਤੀ:- ਸੋਧੋ

ਪਿੰਡ ਦੀ ਵੋਟ ਲੱਗਭਗ 3200 ਦੇ ਕਰੀਬ ਹੈ ਅਤੇ ਪਿੰਡ ਦੇ ਵਿੱਚ ਕੋਈ ਵੀ ਇਲੈਕਸ਼ਨ ਹੋਵੇ ਤਾਂ ਵੋਟ 2700 ਤੋਂ 2800 ਦੇ ਵਿਚਕਾਰ ਭੁਗਤਦੀ ਹੈ। ਪਿੰਡ ਚਨਾਰਥਲ ਕਾਫੀ ਰਕਬੇ ਦੇ ਵਿੱਚ ਤੇ ਭਰਵੀਂ ਆਬਾਦੀ ਵਾਲਾ ਪਿੰਡ ਹੈ। ਬੱਲਗਣ, ਵੜੈਚ, ਸ਼ਾਹੀ, ਬੈਦਵਾਨ, ਅਤੇ ਖੱਟੜੇ ਗੋਤ ਇਸ ਪਿੰਡ ਦੀ ਹੀ ਵਸਨੀਕ ਹਨ। ਪਿੰਡ ਵਿੱਚ ਕਈ ਜਾਤਾਂ ਦੇ ਲੋਕ ਜਿਵੇਂ ਰਵੀਦਾਸੀਏ, ਮਜ਼ਹਬੀ,ਸੁਨਿਆਰ, ਸਿੱਖ,ਮੁਸਲਿਮ, ਜੱਟ,ਲੁਹਾਰ, ਘੁਮਿਆਰ, ਆਦਿ ਹੋਰ ਬਹੁਤ ਸਾਰੇ ਕਈ ਜਾਤਾਂ ਨਾਲ ਸੰਬੰਧਤ ਹਨ। ਪਿੰਡ ਵਿੱਚ ਬਹੁਤ ਸਾਰੇ ਲੋਕ ਸਰਕਾਰੀਆਂ ਨੌਕਰੀਆਂ ਤੇ ਲੱਗੇ ਹੋਏ ਹਨ। ਕਈ ਆਪਣਾ ਰੋਜ਼ਗਾਰ ਕਰਦੇ ਹਨ ਤੇ ਕੁਝ ਮਜ਼ਦੂਰੀ ਦਾ ਕੰਮ ਕਰਦੇ ਹਨ।[4]

ਧਾਰਮਿਕ ਸਥਾਨ:- ਸੋਧੋ

ਪਿੰਡ ਵਿੱਚ ਚਾਰ ਗੁਰਦੁਆਰਾ ਹਨ। ਸਭ ਤੋਂ ਵੱਡਾ ਗੁਰਦੁਆਰਾ ਰੋੜੀ ਸਾਹਿਬ ਹੈ, ਗੁਰੁਦਵਾਰਾ ਸਿੰਘ ਸਭਾ, ਗੁਰਦੁਆਰਾ ਰੰਧਾ ਵਾਲਾ, ਗੁਰਦੁਆਰਾ ਭੇੜੂਆ, ਹੈ। ਪਿੰਡ ਵਿੱਚ ਪੀਰਾਂ ਦੀ ਦਰਗਾਹ, ਮਸਜਿਦ, ਗੁੱਗਾ ਮਾੜੀ, ਦੋ ਮੰਦਰ, ਬਾਬਾ ਬੇਰੀ ਵਾਲੇ ਦੀ ਸਮਾਧ, ਖੇੜਾ, ਮਾਤਾ ਰਾਣੀ, ਆਦਿ। ਪਿੰਡ ਵਿੱਚ ਹੋਰ ਬਹੁਤ ਛੋਟੇ ਛੋਟੇ ਧਾਰਮਿਕ ਸਥਾਨ ਹਨ।

[5] ਸੋਧੋ

ਪ੍ਰਸਿੱਧ ਮੇਲਾ ਦੁਸਹਿਰਾ:- ਸੋਧੋ

ਜਦੋਂ ਵੀ ਕਿਤੇ ਬਾਹਰ ਜਾਂਦੇ ਹਾਂ ਪਿੰਡ ਵਾਸੀਆਂ ਨੂੰ ਅਕਸਰ ਸੁਣਨਾ ਪੈਦਾ ਤੁਹਾਡਾ ਉਹੀ ਪਿੰਡ ਹੈ ਜਿੱਥੇ ਦੁਸਹਿਰਾ ਮਨਾਇਆ ਜਾਂਦਾ ਹੈ। ਦੁਸਹਿਰਾ ਸੈਂਕੜੇ ਸਾਲਾਂ ਤੋਂ ਭਰਦਾ ਆ ਰਿਹਾ ਹੈ। ਪਿੰਡ ਵਿੱਚ ਚਾਰ ਦਿਨ ਪੂਰਾ ਰੌਣਕ ਮੇਲਾ ਰਹਿੰਦਾ ਹੈ। ਪਿੰਡ ਵਿੱਚ ਖੇਡ ਟੂਰਨਾਮੈਂਟ ਵਿੱਚ ਕਬੱਡੀ ਦੀਆਂ ਕਹਿੰਦੀਆਂ ਕਹਾਉਂਦੀਆਂ ਟੀਮਾਂ ਭਾਗ ਲੈਂਦੀਆਂ ਹਨ। ਕੋਈ ਘਰ ਅਜਿਹਾ ਨਹੀਂ ਜਿੱਥੇ ਰਿਸ਼ਤੇਦਾਰ ਨਾ ਆਉਂਦੇ ਹੋਣ। ਦੁਸ਼ਹਿਰੇ ਮੌਕੇ ਨਿਕਲਦੀਆਂ ਝਾਕੀਆਂ ਲਾਜਵਾਬ ਹੁੰਦੀਆਂ ਹਨ ਜੋਂ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੈ। ਇਹ ਝਾਕੀਆਂ ਮੋਢਿਆਂ ਤੇ ਹੀ ਚੱਕਣ ਦੀ ਪਰੰਪਰਾ ਹੈ। ਪਿੰਡ ਵਿੱਚ ਪੂਰੇ ਦਸ ਦਿਨ ਰਾਮ ਲੀਲ੍ਹਾ ਲੱਗਦੀ ਹੈ।ਇਹ ਰਾਮਲੀਲ੍ਹਾ ਪਹਿਲੇ ਨਰਾਤੇ ਤੋਂ ਸ਼ੁਰੂ ਹੋ ਕੇ ਦੁਸਹਿਰੇ ਤੱਕ ਚਲਦੀ ਹੈ। ਪਹਿਲੀ ਝਾਕੀ ਅੱਠਵੇਂ ਨਰਾਤੇ ਤੋਂ ਸ਼ੁਰੂ ਹੁੰਦੀ ਹੈ। ਝਾਕੀਆਂ ਵਿੱਚ ਪਿੰਡ ਦੇ ਬੱਚੇ ਰੋਲ ਅਦਾ ਕਰਦੇ ਹਨ। ਸ਼ੁਰੂ ਤੋਂ ਹੀ ਪਿੰਡ ਦੇ ਵਿਚਕਾਰ ਬਣੇ ਲੱਕੜ ਦੇ ਕਾਰਖਾਨੇ ਵਿੱਚ ਝਾਕੀਆਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਕਾਰਖਾਨੇ ਵਾਲੇ ਸ੍ਰੀ ਹਰਮੇਸ਼ ਜੀ ਦਾ ਪਰਿਵਾਰ ਹੀ ਝਾਕੀਆਂ ਬਣਾਉਣ ਦੀ ਸੇਵਾ ਕਰਦੇ ਹਨ।

* ਇਸ ਸਾਲ ਸਾਡੇ ਪਿੰਡ ਵਿੱਚ 158ਵੀ ਰਾਮਲੀਲ੍ਹਾ ਮਨਾਈ ਗਈ। ਸੋਧੋ

* ਸਵਾ ਮਹੀਨਾ ਪਹਿਲਾਂ ਝੰਡੇ ਦੀ ਰਸਮ ਹੁੰਦੀ ਹੈ ਅਤੇ ਦੁਸਹਿਰੇ ਤੱਕ ਰੋਜ਼ ਸ਼ਾਮ ਨੂੰ ਢੋਲ ਵੱਜਦਾ ਹੈ ਤੇ ਹਨੂੰਮਾਨ ਦੀ ਆਰਤੀ ਹੁੰਦੀ ਹੈ।[6] ਸੋਧੋ

ਭਾਖੜਾ ਨਹਿਰ ਦਾ ਪਿਛੋਕੜ:- ਸੋਧੋ

1960ਵਿੱਚ ਨਹਿਰ ਦੀ ਖੁਦਾਈ ਹੋਈ ਸੀ। ਇਸ ਪਿੰਡ ਵਿਚੋਂ ਲੰਘ ਦੀ ਭਾਖੜਾ ਨਹਿਰ ਤੇ ਪੈਂਦੀ ਝਾਲ ਨਾਲ ਇੱਕ ਕਥਾ ਪ੍ਰਚਲਿਤ ਹੈ ਕਿ ਨਹਿਰ ਬਣਾਉਣ ਵਾਲੇ ਨੇ ਕਿਸੇ ਜੱਟ ਦੇ ਖੇਤ ਵਿਚੋਂ ਗੰਨਾ ਪੁੱਟਣ ਲੱਗਾ ਤਾਂ ਖੇਤ ਦੇ ਮਾਲਕ ਨੇ ਉਸ ਨੂੰ ਕੁਟਾਪਾ ਚਾੜ ਦਿੱਤਾ ਤਾਂ ਗੁੱਸੇ ਵਿੱਚ ਆਏ ਕੇ ਉਸ ਇੰਜਨੀਅਰ ਨੇ ਕਿਹਾ ਕਿ ਤੁਹਾਡੇ ਪਿੰਡ ਨੂੰ ਐਸਾ ਰੋਗ ਲਾ ਕੇ ਜਾਵਾਂਗਾ ਕਿ ਸਾਰੀ ਉਮਰ ਤੁਹਾਨੂੰ ਦੁੱਖ ਝੱਲਣੇ ਪੈਣਗੇ। ਸੋ ਅੱਜ ਉਸ ਜ਼ਬਰਦਸਤ ਪੈਂਦੀ ਝਾਲ ਨੇ ਕਈ ਅਚਨਚੇਤ ਤੇ ਕਈ ਲੋਕ ਗੁੱਸੇ ਦੇ ਮਾਰੇ ਇਸ ਦੀ ਭੇਟ ਚੜ੍ਹ ਚੁੱਕੇ ਹਨ।ਸਵ, ਫ਼ਕੀਰ ਚੰਦ ਪਤੰਗਾ ਜੀ ਸਾਡੇ ਪਿੰਡ ਦੀ ਹਰ ਸਟੇਜ ਤੇ ਗਾਉਂਦੇ ਹੁੰਦੇ ਸੀ.........

ਭੌਰਾ ਨਹੀਂ ਕਹਾਉਂਦੇ ਸਿਰੋ ਤੱਕ ਪੈਰ ਨੂੰ ਸੋਧੋ

ਚਨਾਰਥਲ ਦੇ ਲੋਕੀ ਭੱਜ ਜਾਂਦੇ ਨਹਿਰ ਨੂੰ ਸੋਧੋ

ਸੱਚੀਆਂ ਪ੍ਰਤਿਪਾਲ ਗੱਲਾਂ ਆਖਦਾ ਸੋਧੋ

ਕੁਝ ਲੱਭਦਾ ਨਹੀਂ ਹੁੰਦਾ ਸਵੇਆ ਦੀ ਰਾਖ ਦਾ[7] ਸੋਧੋ

ਪਿੰਡ ਦੀ ਲਾਇਬ੍ਰੇਰੀ:- ਸੋਧੋ

ਸਾਡੇ ਪਿੰਡ ਵਿੱਚ ਇੱਕ ਲਾਇਬ੍ਰੇਰੀ ਹੈ ਸੋ ਕਿ ਡਾ ਸੁਦੇਸ਼ ਕੁਮਾਰ ਜੀ ਦੇ ਨਾਮ ਤੇ ਬਣੀ ਹੋਈ ਹੈ, ਜਿੱਥੇ ਹਰ ਧਰਮ ਨਾਲ ਸੰਬੰਧਤ ਕਿਤਾਬਾਂ ਹਨ। ਭਾਵੇਂ ਇਹ ਲਾਇਬ੍ਰੇਰੀ ਕੁਝ ਪਰਿਵਾਰਾਂ ਵੱਲੋਂ ਨਿੱਜੀ ਤੌਰ ਤੇ ਚਲਾਈ ਜਾਂਦੀ ਹੈ ਪਰ ਬਹੁਤ ਅਣਮੁੱਲਾ ਸਾਹਿਤ ਸਾਂਭੀ ਬੈਠੀ ਹੈ।[8]

ਵਿਰਸਾ ਆਟਸ ਵਿਡੀਓ:- ਸੋਧੋ

ਪਿੰਡ ਵਿੱਚ ਵਿਰਸਾ ਆਟਸ ਵੀਡੀਓ ਪਿੰਡ ਨਾਲ ਸੰਬੰਧਤ ਹੋਣ ਕਰਕੇ ਪਿੰਡ ਵਿੱਚ ਕਈ ਅਣਗਣਿਤ ਨਵੇਂ ਗੀਤਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ। ਪੰਜਾਬੀ ਦੇ ਮਸ਼ਹੂਰ ਗਾਇਕ 'ਦਿਲਜੀਤ' ਦਾ ਗੀਤ 'ਪਟਿਆਲਾ ਪੈਗ ਲਾ ਛੱਡੀ ਦਾ' ਏਥੇ ਸ਼ੂਟ ਹੋਇਆ।[9]

ਪੰਜਾਬੀ ਸਿਨਮਾ ਦਾ ਸਿਤਾਰਾ:- ਸੋਧੋ

ਪੰਜਾਬੀ ਸਿਨੇਮੇ ਵਿੱਚ ਆਪਣੀ ਪਹਿਚਾਣ ਬਣਾਉਣ ਵਾਲੇ ਅਤੇ ਸਾਡੇ ਪਿੰਡ ਦੀ ਸਤਿਕਾਰਯੋਗ ਹਸਤੀ " ਤਰਸੇਮ ਨਾਲ " ਜਿਹਨਾਂ ਨੇ ਪੁਰਾਣੇ ਦੂਰਦਰਸ਼ਨ ਤੇ ਚਲਦੇ ਨਾਟਕਾਂ ਤੋਂ ਲੈ ਕੇ ਹੁਣ ਤੱਕ ਆਈਆਂ ਪੰਜਾਬੀ ਫਿਲਮਾਂ ਵਿੱਚ ਆਪਣੀ ਛਾਪ ਛੱਡੀ ਹੈ। ਜਿਵੇਂ ਹਸ਼ਰ, ਏਕਮ, ਜੱਟ ਜੁਲੀਅਟ, ਮੰਜੇ ਬਿਸਤਰੇ ਅਤੇ ਰੱਬ ਦਾ ਰੇਡੀਓ ਆਦਿ।[10]

ਪਿੰਡ ਸਹੂਲਤ ਦੇ ਪੱਖ ਤੋਂ:- ਸੋਧੋ

1.1939 ਵਿੱਚ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋਂ ਅੱਜ ਸਮਰਾਟ ਸਕੂਲ ਵਿੱਚ ਬਦਲ ਗਿਆ ਹੈ। ਇਸ ਸਕੂਲ ਵਿੱਚ ਮੈਡੀਕਲ, ਨਾਨਕ ਮੈਡੀਕਲ ਦੀ ਪੜ੍ਹਾਈ ਹੁੰਦੀ ਹੈ।

2.ਪਿੰਡ ਵਿੱਚ ਆਂਗਨਵਾੜੀ ਸੈਂਟਰ ਵੀ ਹਨ। ਇਸ ਤੋਂ ਬਿਨਾਂ ਕਈ ਪ੍ਰਾਈਵੇਟ ਸਕੂਲ ਵੀ ਹਨ। ਪਿੰਡ ਤੋਂ ਬਾਹਰ ਬਣਿਆ D.A.V. ਸਕੂਲ ਹੈ। ਬੱਸਾਂ ਦਾ ਖ਼ਾਸ ਪ੍ਰਬੰਧ ਹੈ।

3.ਪਿੰਡ ਵਿੱਚ SBI ਬੈਂਕ ਅਤੇ ਕੋਪਰੇਟਿਵ ਬੈਂਕ ਹੈ। ਪਿੰਡ ਦਾ ਆਪਣਾ ਡਾਕਘਰ ਵੀ ਹੈ। ਪਿੰਡ ਵਿੱਚ ਸਿਵਲ ਹਸਪਤਾਲ ਬਣਿਆ ਹੋਇਆ ਹੈ। ਪਸੂਆ ਦਾ ਅਲੱਗ ਹਸਪਤਾਲ ਹੈ।

4.ਪਿੰਡ ਵਿੱਚ ਦੋ ਧਰਮਸ਼ਾਲਾਵਾਂ ਹਨ। ਪੰਚਾਇਤ ਘਰ ਵੀ ਹੈ ਜਿਸ ਨੂੰ ਚਿੱਟਾ ਬੰਗਲਾ ਕਿਹਾ ਜਾਂਦਾ ਹੈ,ਹਰ ਤਰ੍ਹਾਂ ਦੇ ਸਿਆਸੀ ਤੇ ਸਾਂਝੇ ਸਮਾਗਮ ਬਾਰੇ ਚਰਚਾ ਇੱਥੇ ਹੁੰਦੀ ਹੈ।

5.ਪਿੰਡ ਵਿੱਚ ਚਾਰ ਬੱਸ ਅੱਡੇ ਹਨ। ਚਾਰੋਂ ਬੱਸ ਤੇ ਬੈਠਣ ਲਈ ਕਮਰੇ ਬਣੇ ਹੋਏ ਹਨ। ਸਭ ਤੋਂ ਮਸ਼ਹੂਰ ਅੱਡਾ ਰਾਵਣ ਵਾਲਾ ਅੱਡਾ ਹੈ। ਇੱਥੇ ਰਾਵਣ ਦਾ ਬੁੱਤ ਬਣਿਆ ਹੋਇਆ ਹੈ।

6.ਪਿੰਡ ਦੇ ਬਾਹਰ ਦੋ ਕਿਲੋਮੀਟਰ ਤੇ ਦਾਣਾ ਮੰਡੀ ਹੈ। ਪਿੰਡ ਦਾ ਆਪਣਾ ਖੇਡ ਸਟੇਡੀਅਮ ਹੈ।ਪਿੰਡ ਵਿੱਚ ਪਾਟਰ ਸਪਲਾਈ ਵਾਲੀ ਟੈਂਕੀ, ਸੁਵਿਧਾ ਕੇਂਦਰ, ਪਟਰੋਲ ਪੰਪ, ਗੈਸ ਵਾਲੀ ਏਜੰਸੀ ਹੈ।[11]

ਸਿਵਿਲ ਸਰਵਿਸ ਵਿੱਚ ਮਾਣ ਯੋਗ ਸਖ਼ਸ਼ੀਅਤਾਂ:- ਸੋਧੋ

1.ਕਰਨਲ ਰਣਜੀਤ ਸਿੰਘ ਟਿਵਾਣਾ, 2.ਕਰਨਲ ਗੁਰਬਚਨ ਸਿੰਘ, 3.ਲੈਫਟੀਨੈਂਟ ਕਰਨਲ ਅਮਰਜੀਤ ਸਿੰਘ 4.ਮੇਜਰ ਅਮਰਜੀਤ ਸਿੰਘ 5.ਅਜੀਤ ਪਾਲ ਕੌਰ (ਰਾਇਲ ਕੈਨੇਡੀਅਨ ਮਾਊਟਡ ਪੁਲਿਸ) ਪੁਲਿਸ ਅਧਿਕਾਰੀ ਬਣਨ ਵਾਲੀ ਪਹਿਲੀ ਦੱਖਣੀ ਏਸ਼ੀਆਈ being ਰਤ ਹੋਣ ਦਾ ਵਿਲੱਖਣ ਸਨਮਾਨ ਮਿਲਿਆ[12]

ਅੰਤ ਵਿੱਚ ਪਿੰਡ ਚ ਪੁਰਾਣੀ ਚੱਲੀ ਆ ਰਹੀ ਕਹਾਵਤ ਲਿਖ ਕੇ ਤੁਹਾਡੇ ਤੋਂ ਇਜਾਜ਼ਤ ਲੈ ਰਹੇ ਹਾਂ।ਇਹ ਕਹਾਵਤ ਜਦੋਂ ਕੋਈ ਬਚਪਨ ਵਿੱਚ ਛੁਟੀਆਂ ਕੱਟਣ ਆਉਦਾ ਜਾਂ ਕਿਸੇ ਬਾਹਰਲੇ ਪਿੰਡ ਦੇ ਨਾਲ ਪਏ ਪੰਗੇ ਵਿੱਚ ਵਰਤੀ ਜਾਂਦੀ ਹੈ ਜੋਂ ਅੱਜ ਵੀ ਪ੍ਰਚਲਿਤ ਹੈ.......

ਪਾਟੇ ਕੱਪੜੇ ਨਾ ਜਾਣੀ,

ਪਿੰਡ ਚਨਾਰਥਲ ਆ।


  1. {{cite book}}: Empty citation (help)
  2. ਸਿੰਘ, ਗੁਰਮੁੱਖ. ਪਿੰਡ ਦਾ ਮੌਜੂਦਾ ਬਜ਼ੁਰਗ.
  3. ਸਿੰਘ, ਪ੍ਰਿਤਪਾਲ. ਹਿਸਟਰੀ ਆਫ ਪੰਜਾਬ.
  4. ਸਿੰਘ, ਸ ਸਵਰਨ. ਪਿੰਡ ਦੇ ਮੌਜੂਦਾ ਪੰਚ.
  5. ਸਿੰਘ, ਸਰਨਾ. ਪਿੰਡ ਦੇ ਪੁਰਾਣੇ ਸਰਪੰਚ.
  6. ਸਿੰਘ, ਪੱਪੂ. ਪਿੰਡ ਦੇ ਡਾਕਖਾਨੇ ਦੇ ਸੈਕਟਰੀ.
  7. ਸਿੰਘ, ਪ੍ਰਿਤਪਾਲ. ਪਿੰਡ ਦੇ ਵਡੇਰੇ ਪਰਿਵਾਰ ਨਾਲ ਸੰਬੰਧਤ.
  8. ਕੌਰ, ਹਰਪ੍ਰੀਤ. ਮੌਜੂਦਾ ਪਿੰਡ ਵਾਸੀ (ਵਿਦਿਆਰਥੀ).
  9. ਸਿੰਘ, ਜਗਪ੍ਰੀਤ. ਖੇਡ ਸਪੋਰਟਸ ਕਲੱਬ ਦੇ ਮੈਂਬਰ.
  10. ਸਿੰਘ, ਬੀਰੂ. ਪਿੰਡ ਦੇ ਪੰਚ.
  11. ਸਿੰਘ, ਖੁਸ਼ਪ੍ਰੀਤ. ਨੌਜਵਾਨ ਕਲੱਬ ਦੇ ਮੈਂਬਰ.
  12. ਸਿੰਘ, ਪ੍ਰੋ ਦਰਬਾਰਾ. ਇਤਿਹਾਸ ਦਾ ਟਿਵਾਣਾ.