ਮੱਲਣ ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਅਤੇ ਡਾਕਖਾਨਾ ਮੱਲਣ ਹੈ।ਇਹ ਪਿੰੰਡ ਮੁਕਤਸਰ ਰੋਡ ਤੇ ਸਥਿਤ ਹੈ। ਇਸ ਪਿੰਡ ਆਬਾਦੀ ਲਗਭਗ 9000 ਦੇੇ ਕਰੀਬ ਹੈ।

ਪਿੰਡ ਦਾ ਇਤਿਹਾਸ ਸੋਧੋ

ਮੱਲਣ ਪਿੰਡ ਦਾ ਇਤਿਹਾਸ ਇਥੋਂ ਦਾ ਗੁਰਦੁਆਰਾ ਰਾਮਸਰ ਹੈ।ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖੁਦ ਆਏ ਸਨ।ਉਨ੍ਹਾਂ ਨੇ ਰਾਮਸਰ ਗੁਰਦੁਆਰੇ ਵਿੱਚ ਆ ਕੇ ਆਰਾਮ ਕੀਤਾ ਸੀ।ਇਸ ਇਤਿਹਾਸਕ ਗੁਰਦੁਆਰੇ ਵਿੱਚ ਲੋਕਾਂ ਦੀਆਂ ਸੁੱਖਾ ਪੂਰੀਆਂ ਹੁੰਦੀਆਂ ਹਨ।ਇਸ ਗੁਰਦੁਆਰੇ ਵੱਲੋਂ ਹਰ ਸਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ।

ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਮਹਾਤਮਾਂ ਗਾਂਧੀ ਜੀ ਵੀ ਆਏ ਸਨ।

ਮੱਲਣ ਪਿੰਡ ਨਾਲ ਸੰਬੰਧਿਤ ਇਹ ਵੀ ਮੰਨਿਆ ਜਾਂਦਾ ਹੈ ਕਿ ਇਥੇ ਬਾਬਾ ਤੋਤਾ ਸਿੰਘ ਜੀ ਰਹਿੰਦੇ ਸਨ।ਉਨ੍ਹਾਂ ਕੋਲ ਪਿੰਡ ਦੇ ਲੋਕ ਅਤੇ ਨੇੜੇ ਤੇੜੇ ਪਿੰਡਾਂ ਦੇ ਲੋਕ ਆਉਂਦੇ ਸਨ।ਜਿੰਨ੍ਹਾਂ ਲੋਕਾਂ ਵਿੱਚ ਭੂਤ-ਪ੍ਰੇਤ ਅਤੇ ਜੋ ਲੋਕ ਮਰ ਜਾਂਦੇ ਸਨ ਉਨ੍ਹਾਂ ਦੀਆਂ ਆਤਮਾਵਾਂ ਦਾ ਵਾਸਾ ਹੁੰਦਾ ਸੀ।

ਭੂਗੋਲਿਕ ਦਿੱਖ ਸੋਧੋ

ਇਸ ਪਿੰਡ ਦੀ ਸ਼ੁਰੂਆਤ ਬੱਸ ਸਟੈਡ ਤੋਂ ਹੁੰਦੀ ਹੈ।ਇਸ ਪਿੰਡ ਦੀਆਂ ਸਾਰੀਆਂ ਗਲੀਆਂ ਤੇ ਨਾਲੀਆਂ ਪੱਕੀਆਂ ਹਨ।ਪਿੰਡ ਬਹੁਤ ਵੱਡਾ ਹੋਣ ਕਰਕੇ ਇਸ ਪਿੰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ।ਪਿੰਡ ਦੇ ਇੱਕ ਹਿੱਸੇ ਦਾ ਨਾਂ ਪੁਰਾਣਾ ਮੱਲਣ ਤੇ ਦੂਜੇ ਹਿੱੱਸੇ ਦਾ ਨਾਂ ਦਾਦੂ ਮਹੱਲਾਂ ਮੱਲਣ ਹੈ।ਪਿੰਡ ਵਿੱਚ 7 ਖੂਹ ਤੇ 5 ਛੱਪੜ ਹਨ।ਪਿੰਡ ਵਿੱਚ ਇੱਕ ਬੈਂਕ ਹੈ।ਇਸ ਪਿੰਡ ਦਾ ਫਰਨੀਚਰ ਸਭ ਤੋਂ ਜਿਆਦਾ ਮਸ਼ਹੂਰ ਹੈ।ਇਹ ਪਿੰਡ ਇੱਕ ਸ਼ਹਿਰ ਦੀ ਤਰ੍ਹਾਂ ਹੀ ਹੈ।

ਵਸੋਂ ਤੇ ਆਰਥਿਕ ਸਥਿਤੀ ਸੋਧੋ

ਮੱਲਣ ਪਿੰਡ ਦੀਆਂ ਕੁੱਲ ਵੋਟਾਂ7000 ਦੇ ਕਰੀਬ ਹਨ।ਇਸ ਪਿੰਡ ਦੇ ਬਹੁਤੇ ਲੋਕ ਖੇਤੀਬਾੜੀ ਕਰਦੇ ਹਨ।ਕੁੱਝ ਮਜ਼ਦੂਰੀ ਤੇ ਕਈ ਨੌਕਰੀ ਕਰਦੇ ਹਨ।

ਧਾਰਮਿਕ ਸਥਾਨ ਸੋਧੋ

ਪਿੰਡ ਵਿੱਚ ਧਾਰਮਿਕ ਸਥਾਨ ਬਣੇ ਹੋਏ ਹਨ।ਜਿਵੇਂ ਕਿ ਗੁਰਦੁਆਰਾ ਰਾਮਸਰ, ਡੇਰਾ ਹਰਨਾਮ ਦਾਸ,ਮੱਸਿਆ ਦਾਸ ਡੇਰਾ।

ਪਿੰਡ ਦੀਆਂ ਪੱਤੀਆਂ ਸੋਧੋ

ਹਰ ਪਿੰਡ ਵਿੱਚ ਅਲੱਗ-ਅਲੱਗ ਪੱਤੀਆਂ ਹੁੰਦੀਆਂ ਹਨ ਉਵੇਂ ਹੀ ਇਸ ਪਿੰਡ ਦੀ ਆਬਾਦੀ ਜ਼ਿਆਦਾ ਹੋਣ ਕਰਕੇ ਇਸ ਪਿੰਡ ਦੀਆਂ ਵੀ ਕੁਝ ਕੁ ਪੱਤੀਆਂ ਹਨ।

ਦਾਦੂ ਪੱਤੀ

ਦੰਤੂ ਪੱਤੀ

ਵੜਿੰਗ ਪੱਤੀ

ਮਹਿਰਾ ਪੱਤੀ

ਸਾਹਨ ਪੱਤੀ

ਵਿੱਦਿਅਕ ਸੰਸਥਾਵਾਂ ਸੋਧੋ

ਪਿੰਡ ਦੀ ਆਬਾਦੀ ਜਿਆਦਾ ਹੋਣ ਕਾਰਨ ਸਰਕਾਰੀ ਵਿੱਦਿਅਕ ਸੰਸਥਾਵਾਂ ਦੀ ਗਿਣਤੀ 3 ਹੈ।ਇਸ ਤੋ ਇਲਾਵਾ ਪਿੰਡ ਵਿੱਚ ਹੋਰ ਪ੍ਰਾਈਵੇਟ ਸਕੂਲ ਵੀ ਹਨ।ਸਰਕਾਰੀ ਵਿਦਿਅਕ ਸੰਸਥਾਵਾਂ ਵਿੱਚ ਨੇੜੇ ਨੇੜੇ ਪਿੰਡਾਂ ਤੋਂ ਬੱਚੇ ਪੜ੍ਹਨ ਆਉਂਦੇ ਹਨ।ਜਿਵੇਂ ਧੂੜਕੋਟ, ਭਲਾਈਆਣਾ,ਰਾਮੇਆਣਾ ਆਦਿ।

ਦੋ ਸਰਕਾਰੀ ਪ੍ਰਾਇਮਰੀ ਸਕੂਲ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ

ਸਲਾਨਾ ਜੋੜ ਮੇਲਾ ਸੋਧੋ

ਮੱਲਣ ਪਿੰਡ ਵਿੱਚ ਹਰ ਸਾਲ ਧਾਰਮਿਕ ਸਥਾਨ ਤੇ ਵਿਸਾਖੀ ਦਾ ਮੇਲਾ ਲੱਗਦਾ ਹੈ।ਵਿਸਾਖੀ ਦਾ ਮੇਲਾ ਦੇਖਣ ਲਈ ਨੇੜੇ ਨੇੜੇ ਦੇ ਪਿੰਡ ਤੋਂ ਲੋਕ  ਆਉਂਦੇ ਹਨ।