ਪਿੱਤਲ
ਪਿੱਤਲ ਇੱਕ ਮਿਸ਼ਰਤ ਧਾਤ ਹੈ ਜਿਸ ਨੂੰ ਤਾਂਬਾ ਅਤੇ ਜ਼ਿੰਕ ਦੇ ਮਿਸ਼ਰਣ ਨਾਲ ਬਣਾਇਆ ਜਾਂਦਾ ਹੈ। ਇਸ ਦੀਆਂ ਕਈ ਕਿਸਮਾਂ ਹਨ। ਜਿਵੇਂ ਜੇ ਤਾਂਬੇ ਦੀ ਮਾਤਰਾ 65 ਤੋਂ ਵੱਧ ਅਤੇ ਜ਼ਿੰਕ ਦੀ ਮਾਤਰਾਂ 35 ਤੋਂ ਘੱਟ ਹੋਵੇ ਤਾਂ ਇਸ ਨੂੰ ਅਲਫਾ ਪਿੱਤਲ ਕਿਹਾ ਜਾਂਦਾ ਹੈ। ਜੇ ਤਾਂਬੇ ਦੀ ਮਾਤਰਾ 55–65 ਅਤੇ ਜ਼ਿੰਕ ਦੀ ਮਾਤਰਾ 35–45 ਵਿੱਚਕਾਰ ਹੋਵੇ ਤਾਂ ਅਲਫਾ ਬੀਟਾ ਪਿੱਤਲ ਬਣਦਾ ਹੈ। ਜੇ ਤਾਂਬੇ ਦੀ ਮਾਤਰਾ 50–55 ਅਤੇ ਜ਼ਿੰਕ ਦੀ ਮਾਤਰਾ 45–50 ਤਾਂ ਬੀਟਾ ਪਿੱਤਲ ਬਣਦਾ ਹੈ। ਗਾਮਾ ਪਿੱਤਲ ਦੇ ਮਿਸ਼ਰਣ ਵਿੱਚ ਤਾਂਬੇ ਦੀ ਮਾਤਰਾ 61-67 ਅਤੇ ਜ਼ਿੰਕ ਦੀ ਮਾਤਰਾ 33-39 ਹੁੰਦੀ ਹੈ। ਜੇ ਦੋਨਾਂ ਦੀ ਮਾਤਰਾ 50, 50 ਹੋਵੇ ਤਾਂ ਚਿੱਟਾ ਪਿੱਤਲ ਬਣਦਾ ਹੈ।[1]
ਲਾਭਸੋਧੋ
ਪਿੱਤਲ ਨੂੰ ਅਸਾਨੀ ਨਾਲ ਕਿਸੇ ਵੀ ਸ਼ਕਲ ਵਿੱਚ ਢਾਲਿਆ ਜਾ ਸਕਦਾ ਹੈ ਤੇ ਇਹ ਸਜਾਵਟੀ ਗਹਿਣੇ, ਸੰਗੀਤ ਦਾ ਸਾਜ਼ ਸਮਾਨ, ਪੇਚ ਤੇ ਟਾਂਕੇ ਲਗਾਉਣ ਦੇ ਕੰਮ ਵਿੱਚ ਵਰਤਿਆ ਜਾਂਦਾ ਹੈ।
ਹਵਾਲੇਸੋਧੋ
- ↑ OSH Answers: Non-sparking tools. Ccohs.ca (2011-06-02). Retrieved on 2011-12-09.
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |