ਪੀਟਰ ਰੇਹੜਾ
ਪੀਟਰ ਰੇਹੜਾ (ਅੰਗ੍ਰੇਜ਼ੀ:Peter rehra)[1] ਪੇਂਡੂ ਪੰਜਾਬ ਵਿੱਚ ਵਰਤਿਆ ਜਾਣ ਵਾਲਾ ਇੱਕ ਸਾਧਨ ਹੈ। ਇਸਨੂੰ ਘਰ ਵਿੱਚ ਆਪ ਹੀ ਇੱਕ ਡੀਜ਼ਲ ਇੰਞਣ ਨਾਲ ਤਿਆਰ ਜਾਂਦਾ ਹੈ।[2][3] ਇਸਦੀ ਰਫ਼ਤਾਰ 25 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੈ। ਇਸਨੂੰ ਸਰਕਾਰ ਵੱਲੋਂ ਕੋਈ ਮਾਨਤਾ ਪ੍ਰਾਪਤ ਨਹੀਂ ਹੈ। ਇਸਦਾ ਇਹ ਨਾਮਕਰਨ ਇਸ ਵਿੱਚ ਵਰਤੇ ਜਾਣ ਵਾਲੇ ਛੋਟੇ ਡੀਜ਼ਲ ਇੰਜਨ ਜਿਸਦਾ ਨਾਮ "ਪੀਟਰ" ਸੀ, ਤੋਂ ਕੀਤਾ ਗਿਆ ਹੈ। ਇਸਦੇ ਹੋਰ ਨਾਮ ‘ਘੜੁੱਕਾ’ ਅਤੇ ‘ਮਾਰੂਤਾ’ ਹਨ।ਪੰਜਾਬ ਦੇ ਸ਼ਹਿਰ ਸੰਗਰੂਰ ਦਾ ਰਹਿਣ ਵਾਲਾ ਰਣਜੀਤ ਸਿੰਘ ਇਸ ਨੂੰ ਆਪਣੀ ਕਾਢ ਦੱਸਦਾ ਹੈ। ਰਣਜੀਤ ਸਿੰਘ ਮੁਤਾਬਿਕ 1962 ਵਿਚ ਉਸ ਨੇ ਪਹਿਲਾ ਪੀਟਰ ਰੇਹੜਾ ਬਣਾਇਆ ਸੀ। ਸਮੇਂ ਦੀ ਬੱਚਤ ਨੂੰ ਲੈ ਕੇ ਇਹ ਕਾਢ ਕੱਢੀ ਗਈ ਸੀ। ਦਰਅਸਲ ਪੀਟਰ ਰੇਹੜੇ 'ਤੇ ਲੱਗਿਆ ਹੋਇਆ ਇੰਜਣ ਖੇਤਾਂ 'ਚ ਟੋਕਾ ਕਰਨ ਲਈ ਵੀ ਵਰਤਿਆ ਜਾਂਦਾ ਸੀ। ਟੋਕਾ ਕਰ ਕੇ ਨਾਲੋ ਨਾਲ ਫ਼ਸਲ ਵੀ ਪੀਟਰ ਰੇਹੜੇ 'ਤੇ ਲੱਦੀ ਜਾਂਦੀ ਸੀ। ਬਾਅਦ ਵਿਚ ਇਸ ਨੂੰ ਸਵਾਰੀਆਂ ਢੋਣ ਲਈ ਵਰਤਿਆ ਜਾਣ ਲੱਗ ਪਿਆ।[4]
ਹਵਾਲੇ
ਸੋਧੋ- ↑ "Esprit de jugaad". Archived from the original on 2012-01-23. Retrieved 2016-10-31.
{{cite web}}
: Unknown parameter|dead-url=
ignored (|url-status=
suggested) (help) - ↑ Law frowns on it, but Peter Rehra still a hit
- ↑ "Shoot of PETER REHRA". Archived from the original on 2009-12-12. Retrieved 2016-10-31.
- ↑ Punjab Police uses Peter Rehra - breaking the law
ਬਾਹਰੀ ਜੋੜ
ਸੋਧੋ- ਅਜ਼ਾਇਬਘਰ Archived 2016-03-03 at the Wayback Machine.
- ਪੀਟਰ ਰੇਹੜੇ ਹੇਠ ਆਉਣ ਨਾਲ ਬਜ਼ੁਰਗ ਦੀ ਮੌਤ[permanent dead link]