ਪੀਲੀ ਕਨੇਰ
ਪੀਲੇ ਫੁੱਲਾਂ ਵਾਲੀ ਕਨੇਰ (ਅੰਗਰੇਜ਼ੀ:Yellow oleander) ਛੋਟੀ ਉੱਚਾਈ ਵਾਲ਼ਾ ਰੁੱਖ ਹੈ ਜਿਸ ਨੂੰ ਪੀਲੇ ਰੰਗ ਦੇ ਫੁੱਲ ਲੱਗਦੇ ਹਨ। ਇਸ ਦੀ ਪੱਤੀਆਂ ਲੰਬੀਆਂ ਅਤੇ ਪਤਲੀਆਂ ਹੁੰਦੀਆਂ ਹਨ।
ਇਸ ਦਾ ਦੁੱਧ ਸਰੀਰ ਦੀ ਜਲਨ ਨੂੰ ਖ਼ਤਮ ਕਰਨ ਵਾਲ਼ਾ ਅਤੇ ਜ਼ਹਿਰੀਲਾ ਹੁੰਦਾ ਹੈ। ਇਸ ਦੀ ਛਿੱਲ ਕੌੜੀ, ਚੁਭਵੀਂ ਅਤੇ ਬੁਖ਼ਾਰ ਨਾਸ਼ਕ ਹੁੰਦੀ ਹੈ। ਛਿੱਲ ਦੀ ਕਿਰਿਆ ਬਹੁਤ ਹੀ ਤੇਜ਼ ਹੁੰਦੀ ਹੈ, ਇਸ ਲਈ ਇਸਨੂੰ ਘੱਟ ਮਾਤਰਾ ਵਿੱਚ ਵਰਤਦੇ ਹਨ, ਨਹੀਂ ਤਾਂ ਪਾਣੀ ਵਰਗੇ ਪਤਲੇ ਦਸਤ ਲੱਗ ਜਾਂਦੇ ਹਨ। ਕਨੇਰ ਦਾ ਮੁੱਖ ਜ਼ਹਿਰੀਲਾ ਅਸਰ ਹਿਰਦੇ ਦੀਆਂ ਮਾਸਪੇਸ਼ੀਆਂ ਉੱਤੇ ਹੁੰਦਾ ਹੈ।
ਬੀਜ
ਸੋਧੋਕਨੇਰ ਦਾ ਬੀਜ ਜ਼ਹਿਰੀਲਾ ਹੁੰਦਾ ਹੈ। ਇੱਕ ਬੀਜ ਵੀ ਜਾਨ ਲੈਣ ਲਈ ਕਾਫ਼ੀ ਹੈ। ਕਨੇਰ ਦਾ ਜ਼ਹਿਰ ਡਾਇਗਾਕਸੀਨ ਡਰੱਗ ਦੀ ਤਰ੍ਹਾਂ ਹੈ। ਡਾਇਗਾਕਸੀਨ ਦਿਲ ਦੀ ਧੜਕਨ ਦੀ ਗਤੀ ਘੱਟ ਕਰਦਾ ਹੈ। ਕਨੇਰ ਦਾ ਇੱਕ ਬੀਜ ਡਾਇਗਾਕਸੀਨ ਦੇ ਸੌ ਟੈਬਲੇਟ ਦੇ ਬਰਾਬਰ ਹੁੰਦਾ ਹੈ। ਪਹਿਲਾਂ ਤਾਂ ਇਹ ਦਿਲ ਦੀ ਧੜਕਣ ਨੂੰ ਮੱਧਮ ਕਰਦਾ ਹੈ ਅਤੇ ਆਖ਼ਿਰਕਾਰ ਇੱਕਦਮ ਰੋਕ ਦਿੰਦਾ ਹੈ।