ਪੀਲ ਪਲਾਂਘਣ ਲੋਕ ਖੇਡ ਦੇ ਹੋਰ ਕਈ ਨਾਮ ਵੀ ਪ੍ਰਚਲਿਤ ਹਨ। ਜਿਵੇਂ ਕਿ ਡੰਡਾ-ਪੜਾਗੜਾ,ਕੀੜ-ਕੜਾਂਗਾ,ਡੰਡਾ ਪਰਾਗਾ ਆਦਿ। ਇਸ ਖੇਡ ਵਿੱਚ ਬੱਚਿਆ ਦੀ ਗਿਣਤੀ ਨਿਸਚਿਤ ਨਹੀਂ ਹੁੰਦੀ। ਇਹ ਅਕਸਰ ਅਲੜ ਵਰੇਸ ਦੇ ਮੁੰਡਿਆ ਵਿਚਕਾਰ ਖੇਡੀ ਜਾਣ ਵਾਲੀ ਲੋਕ ਖੇਡ ਹੈ। ਮਨੁਖ ਦੀ ਨਸਲ ਬਾਂਦਰ ਦੇ ਵਧੇਰੇ ਨੇੜੇ ਹੈ,ਉਸ ਦੇ ਮਨ ਵਿੱਚ ਬਾਂਦਰ ਵਾਂਗ ਫੁਰਤੀ ਨਾਲ ਦਰਖਤ ਉਤੇ ਚੜਨ ਅਤੇ ਕਿਸੇ ਅਨੋਖੇ ਤਰੀਕੇ ਨਾਲ ਉਤਰਨ ਦੀ ਰੀਝ ਪਲਰਦੀ ਰਹੀ ਹੈ। ਸੁਹਾਵਣੇ ਮੌਸਮ ਅੰਦਰ ਜਾ ਗਰਮੀਆਂ ਦੇ ਲੰਬੇ ਦੁਪਹਿਰਾਂ ਅੰਦਰ ਜਦੋਂ ਉਹ ਸੰਘਣੇ ਪਿਪਲ ਬਰੋਟਿਆ ਦੀ ਠੰਡੀ ਛਾਂ ਮਾਣਦਾ ਸੀ ਤਾ ਉਸ ਦਾ ਮਚਲਿਆ ਹੋਇਆ ਮਨ ਕਿਸੇ ਤਰ੍ਹਾ ਦੀ ਖੇਡ ਲਈ ਮਚਲ ਉਠਦਾ ਸੀ ਤੇ ਦਰਖਤਾਂ ਉਤੇ ਚੜਨ ਉਤਰਨ ਦਾ ਇਹ ਅਨੋਖਾ ਖੇਲ ਸ਼ੁਰੂ ਹੋ ਜਾਂਦਾ ਸੀ।

ਖੇਡ ਦੇ ਬਾਕੀ ਨਿਯਮ ਦੂਜੀਆ ਲੋਕ ਖੇਡਾਂ ਵਾਂਗ ਹੀ ਹੁੰਦੇ ਹਨ ਜਿਵੇਂ ਪੁਗ ਕੇ ਬਾਕੀ ਦੇ ਮੁਕਾਬਲੇ ਇੱਕ ਦਾਈ ਦੇਣ ਲਈ ਚੁਣਿਆ ਜਾਂਦਾ ਹੈ ਬਾਕੀ ਸਾਰੇ ਇਸ ਖੇਡ ਵਿੱਚ ਭਾਗ ਲੈਂਦੇ ਹਨ। ਦਰਖਤ ਥਲੇ ਖਲੋਤੇ ਬੱਚੇ ਇੱਕ ਗੋਲ ਚਕਰ ਵਿੱਚ ਇੱਕ ਢਾਈ ਤਿਨ ਫੁਟ ਦਾ ਡੰਡਾ ਦੂਰ ਦੁਰਾਡੇ ਸੁਟ ਦਿੰਦਾ ਹੈ ਤੇ ਦਾਈ ਵਾਲਾ ਬੱਚਾ ਉਸਨੂੰ ਚੁਕਣ ਲਈ ਦੌੜਦਾ ਹੈ। ਦੂਜੇ ਖਿਡਾਰੀ ਫੁਰਤੀ ਨਾਲ ਦਰਖਤਾਂ ਤੇ ਚੜ੍ਹਦੇ ਹਨ। ਜੇ ਦਾਈ ਵਾਲਾ ਬੱਚਾ ਸੁਟੇ ਡੰਡੇ ਨੂੰ ਚੁੱਕ ਕੇ ਨਿਸਚਿਤ ਚੱਕਰ ਵਿੱਚ ਰੱਖ ਕੇ,ਦਰਖਤ ਉਤੇ ਚੜਨ ਵਾਲੇ ਕਿਸੇ ਬੱਚੇ ਨੂੰ ਛੂਹ ਲਵੇ ਤਾ ਉਸ ਦੀ ਦਾਈ ਉਤਰ ਜਾਂਦੀ ਹੈ ਤੇ ਛੂਹੇ ਜਾਣ ਵਾਲਾ ਬੱਚਾ ਦਾਈ ਦਿੰਦਾ ਹੈ।

ਜੇ ਬੱਚੇ ਡੰਡਾ ਲਈ ਆਉਣ ਤੋ ਪਹਿਲਾਂ ਦਰਖਤਾਂ ਉਪਰ ਚੜ ਜਾਣ ਤਾ ਦਾਈ ਵਾਲਾ ਬੱਚਾ ਵੀ ਉਹਨਾ ਦੇ ਮਗਰ ਦਰਖਤ ਤੇ ਚੜ ਜਾਂਦਾ ਹੈ। ਖੇਡਣ ਵਾਲੇ ਬੱਚੇ ਦਰਖਤ ਦੀਆ ਟਾਹਣੀਆਂ ਨਾਲ ਲਟਕ ਕੇ ਥਲੇ ਆ ਜਾਂਦੇ ਹਨ। ਤੇਜ਼ੀ ਨਾਲ ਡੰਡਾ ਖੱਬੀ ਲੱਤ ਥਲਿਓ ਲੰਘਾ ਕੇ ਇੱਕ ਖਿਡਾਰੀ ਡੰਡਾ ਚੁੰਮ ਕੇ ਉਸੇ ਗੋਲ ਚੱਕਰ ਵਿੱਚ ਰਖ ਦਿੰਦਾ ਹੈ। ਜੇ ਦਾਈ ਵਾਲਾ ਬੱਚਾ ਡੰਡਾ ਚੁਕਣ ਤੋ ਪਹਿਲਾਂ ਉਸ ਨੂੰ ਛੂਹ ਲਵੇ ਤਾਂ ਦਾਈ ਉਸ ਦੇ ਜਿੰਮੇ ਆਉਂਦੀ ਹੈ। ਡੰਡਾ ਚੁਕਣ ਮਗਰੋ ਸ਼ੁਰੂ ਦੀ ਤਰ੍ਹਾਂ ਖੱਬੀ ਲੱਤ ਥਲਿਓ ਘੁਮਾ ਕੇ ਫੇਰ ਦੂਰ ਸੁਟਿਆ ਜਾਂਦਾ ਹੈ। ਦਾਈ ਵਾਲਾ ਬੱਚਾ ਡੰਡਾ ਲਿਆ ਕੇ ਚੱਕਰ ਵਿੱਚ ਰੱਖ ਕੇ ਪਕੜਨਾ ਸ਼ੁਰੂ ਕਰਦਾ ਹੈ। ਇਹ ਸਿਲਸਿਲਾ ਦੇਰ ਤਕ ਚਲਦਾ ਰਹਿੰਦਾ ਹੈ। ਅੱਜ ਕੱਲ ਨਾ ਖੁੱਲਾਂ ਹਨ,ਨਾ ਦਰਖਤ ਤੇ ਨਾ ਹੀ ਦਰਖਤਾਂ ਉੱਤੇ ਚੜਣ ਉਤਰਨ ਦਾ ਹੁਨਰ। ਕੌਣ ਜਾਣਦਾ ਹੈ ਕੇ ਡੰਡਾ ਡੁਕ ਕਿਸ ਬਲਾ ਦਾ ਨਾਮ ਹੈ।

ਹਵਾਲੇ

ਸੋਧੋ