ਪੀੜ੍ਹੀ ਪਾੜਾ
ਪੀੜ੍ਹੀ ਪਾੜਾ ਦੋ ਪੀੜ੍ਹੀਆਂ ਵਿਚਕਾਰ ਮੱਤਾਂ, ਸਿਆਸਤ ਜਾਂ ਕਦਰਾਂ-ਕੀਮਤਾਂ ਨੂੰ ਲੈ ਕੇ ਖ਼ਿਆਲਾਂ ਦੇ ਫ਼ਰਕ ਨੂੰ ਆਖਿਆ ਜਾਂਦਾ ਹੈ। ਅਜੋਕੀ ਵਰਤੋਂ ਵਿੱਚ "ਪੀੜ੍ਹੀ ਪਾੜਾ" ਆਮ ਤੌਰ 'ਤੇ ਨੌਜਵਾਨਾਂ ਅਤੇ ਉਹਨਾਂ ਦੇ ਮਾਪਿਆਂ ਜਾਂ ਬਜ਼ੁਰਗਾਂ ਦਰਮਿਆਨ ਸਮਝੀ ਜਾਂਦੀ ਵਿੱਥ ਵਾਸਤੇ ਵਰਤਿਆ ਜਾਂਦਾ ਹੈ।ਇਸ ਨੂੰ ਆਧੁਨਿਕ ਸਮਾਜਿਕ-ਆਰਥਿਕ ਪ੍ਰਬੰਧ ਦੀ ਸਮੱਸਿਆ ਨਾ ਮੰਨ ਕੇ ਮਨੁੱਖ ਦੇ ਮਾਨਸਿਕ ਵਿਕਾਸ ਨਾਲ ਸਬੰਧਿਤ ਸਮੱਸਿਆ ਵੀ ਮੰਨਿਆ ਜਾਂਦਾ ਹੈ।