ਪੀ.ਐੱਚ. (ਹਾਈਡਰੋਜਨ ਸ਼ਕਤੀ)

ਹਾਈਡਰੋਜਨ ਸ਼ਕਤੀ

ਰਸਾਇਣ ਵਿਗਿਆਨ ਵਿੱਚ ਪੀ.ਐੱਚ. (pH) ਕਿਸੇ ਘੁਲੇ ਹੋਏ ਹਾਈਡਰੋਜਨ ਆਇਨ ਦੀ ਕਿਰਿਆਸ਼ੀਲਤਾ ਨੂੰ ਦਰਸਾਉਣ ਦਾ ਮਾਪ ਹੈ। p[H], ਜੋ ਹਾਈਡਰੋਜਨ ਆਇਨ (ਬਿਜਲਾਣੂ) ਦੇ ਇਕੱਤਰੀਕਰਨ ਨੂੰ ਮਾਪਦਾ ਹੈ, ਵੀ ਇਸੇ ਅੰਕ ਨਾਲ਼ ਸਬੰਧਤ ਹੈ ਅਤੇ ਕਈ ਵਾਰ pH ਹੀ ਲਿਖਿਆ ਜਾਂਦਾ ਹੈ।[1] ਸ਼ੁੱਧ ਪਾਣੀ ਦਾ ਪੀ.ਐੱਚ. 25 °C ਉੱਤੇ 7 ਦੇ ਬਹੁਤ ਨਜ਼ਦੀਕ ਹੁੰਦਾ ਹੈ। ਸੱਤ ਤੋਂ ਘੱਟ ਪੀਐੱਚ ਮੁੱਲ ਵਾਲੇ ਘੋਲਾਂ ਨੂੰ ਤਿਜ਼ਾਬੀ ਕਿਹਾ ਜਾਂਦਾ ਹੈ ਅਤੇ ਸੱਤ ਤੋਂ ਵੱਧ ਵਾਲਿਆਂ ਨੂੰ ਖ਼ਾਰਾ ਜਾਂ ਖ਼ਾਰਮਈ।

ਹਵਾਲੇ ਸੋਧੋ

  1. Bates, Roger G. Determination of pH: theory and practice. Wiley, 1973.