ਪਲਾਕਿਇਲ ਚੱਕੋ ਦੇਵਾਸੀਆ, ਜਿਸਨੂੰ ਅਕਸਰ ਮਹਾਕਵੀ ਪੀ ਸੀ ਦੇਵਾਸੀਆ (24 ਮਾਰਚ 1906 – 10 ਅਕਤੂਬਰ 2006) ਕਿਹਾ ਜਾਂਦਾ ਹੈ, ਇੱਕ ਸੰਸਕ੍ਰਿਤ ਵਿਦਵਾਨ ਅਤੇ ਕੇਰਲ, ਭਾਰਤ ਦਾ ਤੋਂ ਇੱਕ ਕਵੀ ਸੀ। 1980 ਵਿੱਚ ਉਸਨੇ ਆਪਣੇ ਮਹਾਕਾਵਯਮ (ਮਹਾਂਕਾਵਿ) ਕ੍ਰਿਸੁਤਭਾਗਵਤਮ ਲਈ ਸੰਸਕ੍ਰਿਤ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਜਿੱਤਿਆ।[1] ਉਸਨੇ ਮਲਿਆਲਮ ਸਾਹਿਤ ਵਿੱਚ ਆਪਣੇ ਯੋਗਦਾਨ ਲਈ ਕੇਰਲ ਸਾਹਿਤ ਅਕਾਦਮੀ ਅਵਾਰਡ ਵੀ ਪ੍ਰਾਪਤ ਕੀਤਾ ਸੀ।

ਅਰੰਭਕ ਜੀਵਨਸੋਧੋ

ਪਲਾਕਿਇਲ ਚੱਕੋ ਦੇਵਾਸੀਆ ਦਾ ਜਨਮ ਸੀਰੀਆ ਦੇ ਕੈਥੋਲਿਕ ਪਰਿਵਾਰ, ਪਲਾਕਿਇਲ ਵਿੱਚ 24 ਮਾਰਚ 1906 ਨੂੰ ਕੇਰਲਾ ਦੇ ਕੋਟਾਯਾਮ ਜ਼ਿਲ੍ਹੇ ਵਿੱਚ ਕੁਡਾਮਲੂਰ ਵਿਖੇ ਹੋਇਆ ਸੀ।

ਸਿੱਖਿਆਸੋਧੋ

ਪ੍ਰਾਇਮਰੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਕੁਡਾਮਲੂਰ ਤੋਂ ਪ੍ਰਾਪਤ ਕੀਤੀ ਅਤੇ ਹਾਈ ਸਕੂਲ ਦੀ ਪੜ੍ਹਾਈ ਲਈ ਉਸ ਨੇ ਸੇਂਟ ਐਫਰੇਮ ਦਾ ਐਚਐਸ ਮੰਨਾਨਮ (1916-1924) ਵਿੱਚ ਦਾਖਲਾ ਲਿਆ। ਅਤੇ ਇੰਟਰਮੀਡੀਏਟ ਕੋਰਸ ਸੀ ਐਮ ਐਸ ਕਾਲਜ, ਕੋਟਯਾਮ (1925-1927) ਤੋਂ ਕਰਕੇ ਆਰਟਸ ਕਾਲਜ, ਤ੍ਰਿਵੇਂਦਰਮ (1927-1929) ਤੋਂ ਗ੍ਰੈਜੁਏਸ਼ਨ ਮੁਕੰਮਲ ਕੀਤੀ। ਫਿਰ ਮਦਰਾਸ ਯੂਨੀਵਰਸਿਟੀ ਤੋਂ ਦੋ ਭਾਸ਼ਾਵਾਂ ਸੰਸਕ੍ਰਿਤ ਅਤੇ ਮਲਿਆਲਮ (1937) ਵਿੱਚ ਐਮ ਏ ਕੀਤੀ।

ਸੰਸਕ੍ਰਿਤ ਦਾ ਅਧਿਐਨਸੋਧੋ

ਉਸਨੇ ਸੰਸਕ੍ਰਿਤ ਦੀਆਂ ਮੁਢਲੀਆਂ ਗੱਲਾਂ ਓਲੇਸ਼ਾ ਦੇ ਸ੍ਰੀ ਮਥੂ ਆਸਨ ਤੋਂ ਰਵਾਇਤੀ ਢੰਗ ਨਾਲ ਸਿੱਖੀਆਂ। ਕਾਵਿਆ ਅਤੇ ਨਾਟਕ ਮਸ਼ਹੂਰ ਵਿਦਵਾਨ ਸ੍ਰੀ ਪੰਥਲਮ ਕ੍ਰਿਸ਼ਨਾ ਵਾਰੀਅਰ; ਵੇਦ, ਉਪਨਿਸ਼ਦ, ਚੈਂਪਸ, ਵਿਦਿਆਭੂਸ਼ਣ ਵਿੱਚੋਂ ਧਰਮ ਸੂਤਰ ਤ੍ਰਿਵੇਂਦਰਮ ਦੇ ਵੈਂਕਿਟਰਮਾ ਸ਼ਰਮਾ ਕੋਲੋਂ; ਅਤੇ ਤ੍ਰਿਚੁਰ ਦੇ ਵਿਆਕਰਨ ਭੂਸ਼ਣ ਸ੍ਰੀ ਰਾਮ ਪਦੋਵਾਲ ਤੋਂ ਵਿਆਕਰਨ ਸਿੱਖੀ।

ਪੇਸ਼ੇਵਰ ਕੈਰੀਅਰਸੋਧੋ

ਉਹ ਸੇਂਟ ਥਾਮਸ ਕਾਲਜ, ਤ੍ਰਿਚੁਰ (1931-1945) ਵਿੱਚ ਮਲਿਆਲਮ ਵਿੱਚ ਲੈਕਚਰਾਰ; ਐਸ.ਐਚ.ਕੋਲਜ, ਥੇਵਰਾ (1945-1958) ਵਿਖੇ ਓਰੀਐਂਟਲ ਭਾਸ਼ਾਵਾਂ ਵਿੱਚ ਸੀਨੀਅਰ ਲੈਕਚਰਾਰ; ਮਾਰ ਇਵਾਨੀਓਸ ਕਾਲਜ, ਤ੍ਰਿਵੇਂਦਰਮ (1958-1966) ਵਿੱਚ ਮਲਿਆਲਮ ਦਾ ਪ੍ਰੋਫੈਸਰ ਰਿਹਾ। ਸੰਨ 1966 ਵਿੱਚ ਸੇਵਾਮੁਕਤ ਹੋਣ ਤੇ ਦੇਵਾਸੀਆ ਨੂੰ ਯੂਜੀਸੀ ਤੋਂ ਫੈਲੋਸ਼ਿਪ ਮਿਲੀ ਜਿਸ ਦੇ ਤਹਿਤ ਉਸਨੇ ਸੋਮਦੇਵ ਦੇ ਸੰਸਕ੍ਰਿਤ ਮਹਾਂਕਾਵਿ ਕਥਾ ਸਰਿਤ ਸਾਗਰਮ ਦਾ ਮਲਿਆਲਮ ਵਿੱਚ ਪੂਰਾ ਅਨੁਵਾਦ ਤਿਆਰ ਕੀਤਾ।

ਸਾਹਿਤਕ ਗਤੀਵਿਧੀਆਂਸੋਧੋ

ਉਹ ਤ੍ਰਿਚੁਰ ਤੋਂ ਪ੍ਰਕਾਸ਼ਤ (1932-1934) ਸਾਹਿਤਕ ਮਾਸਿਕ ਕੇਰਲਮ ਦੇ ਸੰਪਾਦਕਾਂ ਵਿੱਚੋਂ ਇੱਕ ਅਤੇ ਮਲਿਆਲਮ ਦੇ ਮਹੀਨੇਵਾਰ ਤੇਵਾਰਾ ਤੋਂ ਪ੍ਰਕਾਸ਼ਤ (1949-1970) ਜੈਭਾਰਤੇਮ ਦਾ ਮੈਨੇਜਿੰਗ ਐਡੀਟਰ ਰਿਹਾ।

ਉਸ ਨੇ ਸੰਸਕ੍ਰਿਤ ਅਤੇ ਮਲਿਆਲਮ ਵਿੱਚ ਬਾਇਓਗ੍ਰਾਫੀਕਲ ਸਕੈੱਚ, ਲੇਖ, ਅਤੇ ਕਵਿਤਾਵਾਂ ਲਿਖੀਆਂ ਹਨ ਅਤੇ ਕਲਾ, ਸਾਹਿਤ, ਉਪਨਿਸ਼ਦ ਆਦਿ ਬਾਰੇ ਕਈ ਲੇਖਾਂ ਰਾਹੀਂ ਕਈ ਪ੍ਰਮੁੱਖ ਪੱਤਰਾਂ ਵਿੱਚ ਯੋਗਦਾਨ ਪਾਇਆ। ਉਸ ਨੇ ਕੁਝ ਮਸ਼ਹੂਰ ਅੰਗਰੇਜ਼ੀ ਅਤੇ ਸੰਸਕ੍ਰਿਤ ਰਚਨਾਵਾਂ ਦਾ ਮਲਿਆਲਮ ਵਿੱਚ ਅਨੁਵਾਦ ਵੀ ਕੀਤਾ ਹੈ। ਅਤੇ ਕਈ ਸਾਲਾਂ ਤੱਕ ਆਕਾਸ਼ਵਾਣੀ ਤੋਂ ਵੱਖ-ਵੱਖ ਵਿਸ਼ਿਆਂ 'ਤੇ ਰੇਡੀਓ ਗੱਲਬਾਤ ਅਤੇ ਕਵਿਤਾਵਾਂ ਪ੍ਰਸਾਰਿਤ ਕੀਤੀਆਂ।

ਸ਼ੌਕਸੋਧੋ

ਪੋਰਟਰੇਟ ਪੇਂਟਿੰਗ ਅਤੇ ਮੂਰਤੀਕਾਰੀ ਉਸ ਦੇ ਸ਼ੌਕ ਸਨ। 1932 ਅਤੇ '33 ਵਿੱਚ ਉਸ ਦੁਆਰਾ ਬਣਾਏ ਗਏ ਟੈਗੋਰ ਅਤੇ ਨਿਊਮਨ ਦੇ ਪੋਰਟਰੇਟ ਅਜੇ ਵੀ ਸੇਂਟ ਥਾਮਸ ਕਾਲਜ ਵਿੱਚ ਸੁਰੱਖਿਅਤ ਹਨ।

ਹਵਾਲੇਸੋਧੋ

  1. "Devasia laid to rest". The Hindu. 2006-10-12. Retrieved 2010-12-13.