ਪੁਰਨਿਮਾ ਰਾਊ, (ਜਨਮ 30 ਜਨਵਰੀ 1967 ਨੂੰ ਸਿਕੰਦਰਾਬਾਦ, ਆਂਧਰਾ ਪ੍ਰਦੇਸ਼ ਵਿੱਚ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੈਸਟ ਕ੍ਰਿਕਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਰਹੀ ਹੈ। ਉਸਨੇ 1993 ਤੋਂ 1995 ਵਿਚਕਾਰ ਭਾਰਤੀ ਟੀਮ ਲਈ 5 ਟੈਸਟ ਕ੍ਰਿਕਟ ਮੈਚ ਅਤੇ 1993 ਤੋਂ 2000 ਵਿਚਕਾਰ 33 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਹ ਘਰੇਲੂ ਕ੍ਰਿਕਟ ਵਿੱਚ ਏਅਰ ਇੰਡੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਵੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਸਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਵੀ 3 ਟੈਸਟ ਅਤੇ 8 ਓ.ਡੀ.ਆਈ. ਮੈਚਾਂ ਵਿੱਚ ਕਪਤਾਨੀ ਕੀਤੀ ਹੈ।

ਆਲ-ਰਾਊਂਡਰ ਹੁੰਦੇ ਹੋਏ ਉਸਨੇ ਜਿਆਦਾਤਰ ਮੈਚ ਮੱਧਵਰਤੀ ਬੱਲੇਬਾਜ਼ ਵਜੋਂ ਅਤੇ ਸੱਜੇ ਹੱਥ ਦੀ ਆਫ਼-ਸਪਿਨ ਗੇਂਦਬਾਜ਼ ਵਜੋਂ ਖੇਡੇ ਹਨ। ਮੌਜੂਦਾ ਸਮੇਂ ਉਹ ਹੈਦਰਾਬਾਦ, ਆਂਧਰਾ ਪ੍ਰਦੇਸ਼ ਵਿੱਚ ਕੋਚਿੰਗ ਦੇ ਰਹੀ ਹੈ ਅਤੇ ਇਸ ਤੋਂ ਇਲਾਵਾ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਮੌਜੂਦਾ ਕੋਚ ਵੀ ਹੈ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ