ਪੁਰਾਤਨ ਜਨਮ ਸਾਖੀ ਅਤੇ ਇਤਿਹਾਸ

[1]ਪੁਰਾਤਨ ਜਨਮਸਾਖੀ ਅਤੇ ਇਤਹਾਸ

ਜਾਣ ਪਛਾਣ:-    ਪੁਰਾਤਨ ਜਨਮਸਾਖੀ ਪੁਰਾਤਨ ਪੰਜਾਬੀ ਵਾਰਤਕ ਦੀ ਮਹੱਤਵਪੂਰਨ ਰਚਨਾ ਹੈ। ਪੁਰਾਤਨ ਜਨਮਸਾਖੀ ਦਾ ਵਿਸ਼ਾ ਗੁਰੂ ਨਾਨਕ ਦੇਵ ਜੀ ਦੀ  ਅਦੁੱਤੀ ਸ਼ਖ਼ਸੀਅਤ ਨੂੰ ਪੇਸ਼ ਕਰਨ ਵਾਲਾ ਹੈ। ਇਸ ਸਾਖੀ ਦੀ ਦੱਸ ਸਭ ਤੋਂ ਪਹਿਲਾਂ  ਇਕ ਜਰਮਨ ਈਸਾਈ ਮਿਸ਼ਨਰੀ

ਅਰਨੈਸਟ ਟਰੰਪ ਨੇ ਪਾਈ।ਇਹ ਜਨਮ ਸਾਖੀ 1872 ਈਸਵੀ ਵਿਚ ਪ੍ਰਾਪਤ ਹੋਈ।ਜਿਸ ਨੂੰ "ਵਲਾਇਤ ਵਾਲੀ ਜਨਮ ਸਾਖੀ" ਵੀ ਕਿਹਾ ਜਾਂਦਾ ਹੈ।

    ਜਨਮ ਸਾਖੀਆਂ ਮੱਧਕਾਲੀਨ ਵਾਰਤਕ ਸਾਹਿਤ ਵਿਚੋਂ ਪ੍ਰਮੁੱਖ ਸਾਹਿਤ ਰੂਪ ਹਨ। ਚਾਹੇ ਇਸ ਕਾਲ ਵਿੱਚ ਗੋਸਟਾ, ਪਰਮਾਰਥ ,ਟੀਕੇ ,ਬਚਨ, ਰਹਿਤ ਨਾਮੇਂ ਹੁਕਮਨਾਮੇ ਅਤੇ ਪਰਚੀਆਂ ਆਦਿ ਵਾਰਤਕ ਰੂਪ ਵੀ ਮਿਲਦੇ ਹਨ ਪਰ ਇਨ੍ਹਾਂ ਸਾਰੀਆਂ ਵਿਚੋ ਜਨਮ ਸਾਖੀਆਂ ਮਹੱਤਵਪੂਰਨ ਹਨ।ਜਦੋਂ ਅਸੀਂ ਪੁਰਾਤਨ ਜਨਮਸਾਖੀ ਆ ਵੱਲ ਧਿਆਨ ਦਿੰਦੇ ਹਾਂ ਤਾਂ ਸਾਨੂੰ ਗਦ  ਸਾਹਿਤ  ਵਿਚ ਅਨੇਕਾਂ ਸਾਖੀਆਂ ਵੇਖਣ ਨੂੰ ਮਿਲਦੀਆਂ ਹਨ।ਪਰ ਇਨ੍ਹਾਂ ਵਿਚੋਂ ਪ੍ਰਮੁੱਖ ਜਨਮ ਸਾਖੀਆਂ ਹੇਠ ਲਿਖੀਆਂ ਹਨ:-

੧ ਪੁਰਾਤਨ ਜਨਮਸਾਖੀ

੨ ਸੋਢੀ ਮਿਹਰਬਾਨ ਵਾਲੀ ਜਨਮਸਾਖੀ

੩ ਭਾਈ ਬਾਲੇ ਵਾਲੀ ਜਨਮਸਾਖੀ

੪ ਭਾਈ ਮਨੀ ਸਿੰਘ ਵਾਲੀ ਜਨਮਸਾਖੀ

ਇਹਨਾ ਸਾਰੀਆਂ ਜਨਮਸਾਖੀਆਂ ਵਿਚ ਸਾਂਝ ਇਹ ਹੈ ਕਿ ਇਹ ਸਾਖੀਆਂ ਅਧਿਆਤਮਕ ਹਨ,ਗੁਰੂ ਨਾਨਕ ਦੇਵ ਜੀ ਦੇ ਜੀਵਨ ਚਰਿੱਤਰ ਨਾਲ ਸਬੰਧਤ ਅਤੇ ਗੁਰਮੁਖੀ ਲਿਪੀ ਵਿੱਚ ਲਿਖੀਆ ਹੋਈ ਆ  ਮਿਲਦੀਆਂ ਹਨ।

ਇਤਿਹਾਸ:-    ਪੁਰਾਤਨ ਜਨਮਸਾਖੀ ਨੂੰ ਪੁਰਾਤਨ" ਨਾਮ ਭਾਈ ਵੀਰ ਸਿੰਘ ਨੇ ਦਿਤਾ ।ਉਹਨਾਂ ਨੇ ਇਹ ਜਨਮਸਾਖੀ 1926 ਈਸਵੀ ਵਿਚ ਪ੍ਰਕਾਸ਼ਿਤ ਕੀਤੀ ਸੀ।ਜਿਸ ਦਾ ਅਧਾਰ ਦੋ ਪੋਥੀਆਂ "ਵਿਲਾਇਤ ਵਾਲੀ ਜਨਮਸਾਖੀ" ਅਤੇ "ਹਫਿਜਾਬਾਦ ਵਾਲੀ ਜਨਮਸਾਖੀ" ਹੈ।ਵਿਲਾਇਤ ਵਾਲੀ ਜਨਮਸਾਖੀ , ਐਚ ਟਿ. ਕਾਲਬਰੁਕ ਨੇ ਈਸਟ ਇੰਡੀਆ ਲਾਇਬ੍ਰੇਰੀ ਨੂੰ ਦਿੱਤੀ ਸੀ।ਇਹ ਪੋਥੀ 1872 ਈਸਵੀ ਵਿੱਚ ਡਾਕਟਰ ਟਰੰਪ ਦੇ ਹੱਥ ਲੱਗ ਗਈ।ਉਸਨੇ ਜਦੋਂ 1872 ਵਿਚ ਜਦੋਂ ਗੁਰੂ ਗ੍ਰੰਥ ਸਹਿਬ ਦਾ ਅਨੁਵਾਦ ਕੀਤਾ ਤਾਂ ਇਸ ਦਾ ਵੀ ਅਨੁਵਾਦ ਕਰ ਦਿੱਤਾ ਸੀ।ਇਸ ਅਨੁਵਾਦ ਪਿੱਛੋਂ ਸਿੰਘ ਸਭਾ ਲਹਿਰ ਵਾਲਿਆਂ ਨੇ ਇਸ ਪੋਥੀ ਨੂੰ ਵੇਖਣ ਦੀ ਇੱਛਾ ਜ਼ਾਹਰ ਕੀਤੀ, ਜਿਸ ਦੇ ਫਲਸਰੂਪ 1885 ਵਿਚ ਸਿੰਘ ਸਭਾ ਲਹਿਰ ਨੇ ਇਹ ਪੋਥੀ ਆਪਣੇ ਛਾਪੇਖਾਨੇ ਵਿਚ ਪ੍ਰਕਾਸ਼ਿਤ ਕੀਤੀ ।  ਹਫ਼ਿਜਾਬਾਦ ਵਾਲੀ ਪੋਥੀ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਹਾਫਿ‌ਜ਼ਬਾਦ ਜ਼ਿਲ੍ਹਾ   ਗੁਜਰਾਂਵਾਲਾ ਤੋ ਪ੍ਰਾਪਤ ਹੋਈ ।ਇਸਨੂੰ ਮੈਕਾਲਿਫ਼ ਵਾਲੀ ਜਨਮਸਾਖੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸਨੂੰ 1885 ਈਸਵੀ ਵਿਚ ਮੈਕਾਲਫ ਨੇ ਪ੍ਰਕਾਸ਼ਿਤ ਕੀਤਾ ਸੀ।ਇਸ ਲਈ ਭਾਈ ਵੀਰ ਸਿੰਘ ਨੇ ਇਨ੍ਹਾਂ ਦੋਵੇਂ ਜਨਮਸਾਖੀਆਂ ਦੇ ਅਧਾਰ ਤੇ ਹੀ ਇਹ ਜਨਮ ਸਾਖੀ ਤਿਆਰ ਕੀਤੀ ਗਈ ਹੈ।ਜਦੋਂ  ਇਸ ਜਨਮਸਾਖੀ ਦਾ ਦੂਸਰਾ ਐਡੀਸ਼ਨ ਕਢਿਆ ਗਿਆ ਤਾਂ ਇਸਨੂੰ ਖਾਲਸਾ ਕਾਲਜ ਵਿੱਚ ਪਈ ਜਨਮਸਾਖੀ ਨਾਲ ਮਿਲਾਇਆ ਜਾਂਦਾ ਹੈ।ਇਸ ਜਨਮ ਸਾਖੀ ਵਿੱਚ 57 ਸਾਖੀਆਂ ਹਨ , ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਕਾਲ ਨਾਲ ਸੰਬੰਧਤ ਹਨ ।ਇਹ ਸਾਖੀ ਨੂੰ ਪੰਜ ਹਿਸਿਆ ਵਿਚ ਵੰਡਿਆ ਗਿਆ ਹੈ। ਗੁਰੂ ਨਾਨਕ ਦੇ ਨਾਲ ਸੰਬੰਧਤ ਵੇਰਵਿਆਂ ਨੂੰ ਕਲਪਨਾ ਦੀ ਆਧਾਰ ਤੇ ਅਤੇ ਪ੍ਰਸੰਗ ਦੇ ਕੇ ਵਿਸਤ੍ਰਿਤ ਕਰਨ ਦਾ ਯਤਨ ਕੀਤਾ ਗਿਆ ਹੈ।ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਜਿਥੇ ਇਤਹਾਸਿਕ ਤੱਥ ਬਣਨ ਦੀ ਸਮਰੱਥਾ ਰੱਖਦੀਆਂ ਹਨ ਉਥੇ ਨਾਨਕ ਦੇ ਵਿਅਕਤਿਤਵ ਸੰਬਧੀ ਵੇਰਵੇ ਵੀ ਸਾਨੂੰ ਇਹਨਾਂ ਵਿਚੋਂ ਮਿਲਦੇ ਹਨ।ਇਸ ਜਨਮ ਸਾਖੀ ਨੂੰ ਇਸ ਤੋਂ ਬਾਦ ਵਾਲੀਆ ਜਨਮਸਾਖੀਆਂ ਨਾਲੋਂ ਜਾਈਦਾ ਖੂਬਸੂਰਤੀ ਨਾਲ ਬਿਆਨਿਆ ਗਿਆ ਹੈ।ਪੁਰਾਤਨ ਜਨਮਸਾਖੀ ਦਾ ਮੁੱਲ ਇਸ ਕਰਕੇ ਵਧੇਰੇ ਹੈ ਕਿਉਂਕਿ ਕਲਪਨਾਤਮਕ ਹੁੰਦੀ ਹੋਈ ਵੀ ਇਹ ਜਨਮਸਾਖੀ ਅਧਿਆਤਮਿਕ ਸਾਹਿਤਕ ਅਤੇ ਇਤਿਹਾਸਕ ਤੱਥਾਂ ਦੇ ਵਧੇਰੇ ਨੇੜੇ ਹੈ।

< Ref>ਪੰਜਾਬੀ ਸਾਹਿਤ ਦਾ ਨਵੀਨ  ਇਤਿਹਾਸ,ਲੇਖਕ ਡਾਕਟਰ ਰਾਜਿੰਦਰ ਸਿੰਘ ਸੇਖੋਂ, ਪਬਲਿਸ ਲਾਹੌਰ ਬੁੱਕ ਸ਼ਾਪ, ਪੰਨਾ ਨੰ :353 ਤੋਂ 355 <>/ref>

  ਪੰਜਾਬ ਦੇ ਸਿੱਖ ਵਿਦਵਾਨਾਂ ਵਿਚੋਂ ਸਭ ਤੋਂ ਪਹਿਲਾਂ ਇਸ ਜਨਮਸਾਖੀ ਵਲ ਕਰਮ ਸਿੰਘ ਹਿਸਟੋਰਿਅਨ ਨੇ ਇਸ ਵੱਲ ਧਿਆਨ ਕੀਤਾ, ਜਿਸ ਨੇ ਇਸ ਅਧਿਐਨ ਉਤੇ ਆਧਾਰਤ 1913 ਈਸਵੀ ਵਿੱਚ ਉਸਨੇ ਆਪਣੀ ਪ੍ਰਸਿੱਧ ਰਚਨਾ"ਕੱਤਕ ਕਿ ਵਿਸਾਖ" ਸਖੀਆਂ ਦੀ ਸੰਪਾਦਨਾ ਕਰਕੇ ਇਸਨੂੰ ਪ੍ਰਕਾਸ਼ਿਤ ਕੀਤਾ।

   ਪੁਰਾਤਨ ਜਨਮ ਸਾਖੀ ਦੀ ਇਤਿਹਾਸਕ ਵਿਸ਼ੇਸ਼ਤਾ ਦੀ ਚਰਚਾ ਕਰਦਿਆਂ ਪ੍ਰਸਿੱਧ ਖੋਜੀ ਸਰਦਾਰ ਸਮਸ਼ੇਰ ਸਿੰਘ ਅਸੋਕ ਨੇ ਇਸਦੀ ਪੁਰਾਤਨਤਾ ਬਾਰੇ ਜੌ ਵਿਚਾਰ ਪੇਸ਼ ਕੀਤੇ ਹਨ ਓਹਨਾ ਵਿੱਚੋ ਭਾਈ ਵੀਰ ਸਿੰਘ ਦੇ ਉਪਰੋਕਤ ਅਨੁਮਾਨ ਦੀ ਪੁਸਟੀ ਹੁੰਦੀ ਹੈ ਉਸਨੇ ਦਸਿਆ ਹੈ:-

           " ਪਹਲੇ ਪਹਲ ਇਸ ਜਨਮ ਸਾਖੀ ਵਿੱਚ, ਜਿਵੇਂ ਕਿ ਪੁਰਾਤਨ ਹੱਥ ਲਿਖਤ ਖਰੜਿਆਂ ਦੀ ਫੋਲਾ - ਫਾਲੀ ਕਰਨ ਤੋਂ ਪਤਾ ਲਗਦਾ ਹੈ, ਕੇਵਲ 15- 20 ਸਾਖੀਆਂ ਹੀ ਸਨ, ਪਰ ਪਿੱਛੋਂ ਕੁਝ ਹੋਰ ਸਾਖੀਆਂ ਨਾਲ ਰਲਣ ਤੇ ਪਹਲਾ 25 ਸਾਖੀਆਂ ਤੇ ਫਿਰ 30 ਸਾਖੀਆਂ ਦਾ ਇਕ ਸੰਗ੍ਰਹਿ ਤਿਆਰ ਹੋਇਆ।24 ਤੋ 30 ਸਾਖੀਆਂ ਦੇ ਦੋ ਨੁਸਖ਼ੇ  ਮੇਰੇ ਨਿੱਜੀ ਪੁਸਤਕਾਲਾ ਵਿਚ ਮੌਜੂਦ ਹਨ।"

ਭਾਈ ਵੀਰ ਸਿੰਘ ਨੇ ਜੌ ਦੋ ਜਨਮਸਾਖੀਆਂ ਦੇ ਸੰਜੋਗ ਤੋਂ ਜਨਮਸਾਖੀ ਕੀਤੀ,  ਉਨ੍ਹਾਂ ਦੋਨਾਂ ਜਨਮ ਸਾਖੀਆਂ ਵਿੱਚ ਕੇਵਲ ਕੁਝ ਅੱਖਰਾਂ ਅਤੇ ਸਬਦਾ ਜਾਂ ਵਾਕਾ ਦਾ ਹੀ ਅੰਤਰ ਦਸਿਆ ਜਾ ਸਕਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਅੰਤਰ ਉਤਾਰਾ ਕਰਨ ਵੇਲੇ ਪੈਦਾ ਹੋ ਗਿਆ। ਕਿਹੜੀ ਜਨਮ ਸਾਖੀ ਕਿਸ ਦਾ ਉਤਾਰਾ ਹੈ ਇਹ ਕਹਿਣਾ ਮੁਸਕਿਲ ਹੈ।

ਜਨਮ ਸਾਖੀ ਦਾ ਰਚਣਹਾਰਾ ਤੇ ਲੇਖਕ :-

         ਪੁਰਾਤਨ ਜਨਮ ਸਾਖੀ ਦਾ ਰਚਣਹਾਰਾ ਕੋਈ ਇੱਕ ਵਿਅਕਤੀ ਨਹੀਂ ਹੋ ਸਕਦਾ।ਵਿਦਵਾਨਾਂ ਵਲੋਂ ਇਸ ਬਾਰੇ ਮਤਭੇਦ ਕੀਤੇ ਹਨ।ਕੁਝ ਵਿਦਵਾਨਾਂ ਨੇ ਇਹਨਾਂ ਸਾਖੀਆਂ ਦੇ ਲੇਖਕ ਗੁਰੂ ਨਾਨਕ ਦੇਵ ਜੀ ਦੇ ਓਹਨਾ ਸਾਥੀਆਂ ਨੂੰ ਮੰਨ ਲਿਆ ਹੈ,ਜਿਹੜੇ ਉਦਾਸੀਆਂ ਸਮੇ ਉਹਨਾਂ ਦੇ ਨਾਲ ਸਨ । ਪੁਰਾਤਨ ਜਨਮ ਸਾਖੀ ਵਿੱਚ ਤਿੰਨ ਚਾਰ ਸਾਥੀ ਵਿਅਕਤੀਆਂ ਦੇ ਨਾਮ ਆਉਂਦੇ ਹਨ ਉਹ ਹਨ -  ਭਈ ਸੈਦਾ,ਘੇਹੋ ਜੱਟ, ਸ਼ੀਹਾਂ ਛੀਬਾ ਅਤੇ ਹੱਸੂ ਲੁਹਾਰ ।

    ਡਾਕਟਰ ਰਤਨ ਸਿੰਘ ਜੱਗੀ ਨੇ ਖੋਜ ਪੱਤ੍ਰਿਕਾ ਦੇ ਪੁਰਾਤਨ ਵਾਰਤਕ ਵਿਸੇਸ ਅੰਕ ਵਿੱਚ ਜਨਮ ਸਾਖੀਆਂ ਦੇ ਅਧਿਐਨ ਨਾਲ ਵਿਸ਼ਲੇਸ਼ਣ ਨਾਲ ਸੰਬਧਿਤ ਬਹੁਤ ਸਾਰੀਆਂ ਸਮੱਸਿਆ ਉਤੇ ਵਿਚਾਰ ਕੀਤਾ ਹੈ।ਇੰਨਾ ਵਿਚੋ ਇਕ ਸਮੱਸਿਆ ਇਹ ਫੈਸਲਾ ਨਾ ਹੋਣ ਦੀ ਹੈ ਕਿ ਜਨਮ ਸਾਖੀ ਆ ਦੀ ਸਾਹਿਤਿਕ ਮਹੱਤਤਾ ਹੀ ਹੈ ਜਾ ਫਿਰ ਇਹਨਾਂ ਦਾ ਕੋਈ ਇਤਿਹਾਸਿਕ ਮੁਲ ਵੀ ਹੈ। ਇਸ ਨੁਕਤੇ ਤੇ ਵਿਦਵਾਨਾਂ ਵਿਚ ਮਤਬੇਦ ਹੈ ।ਡਾਕਟਰ ਸੁਰਜੀਤ ਸਿੰਘ ਹਾਂਸ , ਡਾਕਟਰ ਉੱਤਮ ਸਿੰਘ ਭਾਟੀਆ ,ਡਾਕਟਰ ਕਿਰਪਾਲ ਸਿੰਘ ਕਸੇਲ ਆਦਿ ਇਨ੍ਹਾਂ ਵਿਦਵਾਨਾਂ ਦੀ ਇਤਿਹਾਸਿਕ ਮਹੱਤਤਾ ਸਵੀਕਾਰ ਕਰਦੇ ਹਨ । ਵਿਦਵਾਨ ਦਾ ਪਹਲਾ ਵਰਗ ਜਨਮ ਸਾਖੀ ਨੂੰ ਇਤਹਾਸ ਮੰਨਦਾ ਹੈ । ਉਹਨਾਂ ਅਨੁਸਾਰ ਇਹਨਾਂ ਵਿੱਚ ਸਮਕਾਲ ਸੰਬਧੀ ਮਹਤਵਪੂਨ ਇਤਿਹਾਸਿਕ ,ਰਾਜਨੀਤਿਕ , ਧਾਰਮਿਕ , ਤੇ ਸਮਾਜਿਕ ਜਾਣਕਾਰੀ ,ਸੂਚਨਾ ਪ੍ਰਾਪਤ ਹੁੰਦੀ ਹੈ । ਉਹ ਜਨਮ ਸਾਖੀਆਂ ਨੂੰ ਸੁਧ ਇਤਹਾਸ ਵੀ ਨਹੀ ਮੰਨਦੇ । ਵਿਦਵਾਨ ਜਦੋਂ ਵੀ ਜਨਮ ਸਾਖੀਆਂ ਤੋਂ ਇਤਿਹਾਸਿਕ ਮਹੱਤਤਾ ਦੀ ਤਵੱਕੋ ਕਰਦੇ ਹਨ ਤਾਂ ਉਹ ਇਸ ਭ੍ਰਾਂਤੀ ਦਾ ਸ਼ਿਕਾਰ ਹੁੰਦੇ ਹਨ ਕਿ ਜਨਮ ਸਾਖੀਆਂ ਵਿੱਚ ਇਤਿਹਾਸ ਤਾਂ ਹੈ ਸੁੱਧ ਇਤਿਹਾਸ ਨਹੀਂ ।ਡਾਕਟਰ ਕਿਰਪਾਲ ਸਿੰਘ ਕਸੇਲ ਅਤੇ ਡਾਕਟਰ ਉੱਤਮ ਸਿੰਘ ਦਾ ਮੰਨਣਾ ਹੈ ਕਿ ਸਾਖੀਕਾਰਾਂ ਕੋਲ ਬੜੀ ਇਤਿਹਾਸਿਕ ਸੂਝ ਹੁੰਦੀ ਹੈ।


ਜਨਮ ਸਾਖੀ ਦਾ ਮੁਢਲਾ ਲਿਖਤ ਰੂਪ ਗੁਰੂ ਗ੍ਰੰਥ ਸਹਿਬ ਦੀ ਬੀੜ ਤਿਆਰ ਹੋ ਜਾਣ ਮੰਗਰੋ ਹੋਂਦ ਵਿਚ ਆਇਆ ਮੰਨਿਆ ਜਾ ਸਕਦਾ ਹੈ ਕਿਉਂਕਿ ਇਸ ਸਮੇਂ ਗੁਰਮਤਿ ਦਾ ਪ੍ਰਚਾਰ ਬੜੇ ਜੋਰ ਸ਼ੋਰ ਤੇ ਸੁਰੂ ਹੋ ਗਿਆ ਸੀ ।

[2]

[3]<Ref>ਪੁਰਾਤਨ ਪੰਜਾਬੀ ਵਾਰਤਕ ਦਾ ਇਤਹਾਸ,ਲੇਖਕ ਡਾਕਟਰ ਕਰਨਜੀਤ ਸਿੰਘ, ਪਬ੍ਲਿਸ਼ ਪੰਜਾਬੀ ਅਕਾਦਮੀ ਦਿੱਲੀ,ਪਨਾ no: 30 ਤੋ 32 <>\ref

  1. ਸੇਖੋਂ, ਰਾਜਿੰਦਰ ਸਿੰਘ (2007). ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ. ਲਾਹੌਰ ਬੁੱਕ ਸ਼ਾਪ. pp. 353 ਤੋ 355.
  2. ਸੇਖੋਂ, ਰਾਜਿੰਦਰ ਸਿੰਘ (2007). ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ. ਲਾਹੌਰ ਬੁੱਕ ਸ਼ਾਪ. pp. 357ਤੋ 358.
  3. ਸਿੰਘ, ਡਾਕਟਰ ਕਰਨਜੀਤ (2004). ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ. ਪੰਜਾਬੀ ਅਕਾਦਮੀ ਦਿੱਲੀ. pp. 30ਤੋ 33.