ਪੂਨੇ ਜੰਕਸ਼ਨ ਰੇਲਵੇ ਸਟੇਸ਼ਨ

(ਪੂਨੇ ਰੇਲਵੇ ਸਟੇਸ਼ਨ ਤੋਂ ਮੋੜਿਆ ਗਿਆ)

ਪੂਨੇ ਜੰਕਸ਼ਨ ਰੇਲਵੇ ਸਟੇਸ਼ਨ ਪੂਨੇ ਦਾ ਮੁੱਖ ਰੇਲਵੇ ਹੱਬ ਹੈ। ਇਹ ਰੇਲਵੇ ਜੰਕਸ਼ਨ ਮੁੰਬਈ – ਚੇਨਈ ਰੇਲਵੇ ਲਾਇਨ ਤੇ ਹੈ। ਇਹ ਪੂਨੇ – ਬੈਂਗਲੁਰੂ ਰੇਲਵੇ ਲਾਇਨ ਦਾ ਮੂਲ ਵੀ ਹੈ। ਸਾਰੀ ਰੇਲ ਗੱਡੀਆਂ ਭਾਰਤੀ ਰੇਲਵੇ ਦੁਆਰਾ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਪੂਨੇ ਜੰਕਸ਼ਨ ਰੇਲਵੇ ਸਟੇਸ਼ਨ ਉਹਨਾਂ ਦਖੱਣ ਬੱਧ ਟ੍ਰੇਨਾਂ ਲਈ ਠਹਿਰਾਓ ਦੇ ਤੌਰ 'ਤੇ ਸੇਵਾ ਪ੍ਰਦਾਨ ਕਰਦਾ ਹੈ ਜੋ ਮੁੰਬਈ, ਗੁਜਰਾਤ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਪੰਜਾਬ, ਜੰਮੂ ਕਸ਼ਮੀਰ ਤੋਂ ਆਉਂਦੀਆਂ ਅਤੇ ਜਾਂਦੀਆਂ ਹਨ। ਪੂਨੇ ਪੂਰੇ ਦੇਸ਼ ਨਾਲ ਇਸ ਸਟੇਸ਼ਨ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੈI ਪੂਨੇ ਤੋਂ ਅਹਿਮਦਾਬਾਦ ਤੱਕ ਬੂਲੇਟ ਟਰੇ੍ਨ ਚਲਾਉਣ ਦੀ ਯੋਜਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ ਜਿਸਦੀ ਯਾਤਰਾ ਸ਼ੁਰੂ ਅਤੇ ਸਮਾਪਤ ਇਥੇ ਹੋਵੇਗੀ। ਇਹ ਪੂਨੇ ਲਈ ਮਾਲ ਦੀ ਆਵਾਜਾਈ ਲਈ ਮੁੱਖ ਸਥਾਨ ਹੈ। ਹਰ ਸਾਲ 1 ਜੂਨ ਨੂੰ, ਇਸ ਸਟੇਸ਼ਨ ਤੇ ਡੈਕਨ ਕੁਈਨ ਐਕਸਪ੍ਰੈਸ ਟ੍ਰੇਨ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਇਸ ਸਟੇਸ਼ਨ ਤੇ ਦੋ ਪੈਦਲ ਪੁੱਲ ਹਨ। ਇਸ ਸਟੇਸ਼ਨ ਨੂੰ ਵਿਸ਼ਵ ਕਲਾਸ ਮਿਆਰੀ ਅਪਦੇ ਸਤਰ ਤੱਕ ਅਪਗ੍ਰੇਡ ਕਰਕੇ ਬਣਾਉਣ ਦੀ ਯੋਜਨਾਵਾਂ ਤੇ ਵਿਚਾਰ ਕੀਤਾ ਜਾ ਰਿਹਾ ਹੈ।[1]

ਇਤਿਹਾਸ

ਸੋਧੋ

ਮੁੰਬਈ – ਪੂਨੇ ਰੇਲਵੇ ਲਾਈਨ ਨੂੰ ਸਾਲ 1856 ਵਿੱਚ ਪੂਰਾ ਕੀਤਾ ਗਿਆ ਅਤੇ ਪੂਨੇ ਰੇਲਵੇ ਸਟੇਸ਼ਨ ਨੂੰ ਖੋਲਿਆ ਗਿਆ ਸੀ। ਇਹ ਉਹ ਸਮਾਂ ਸੀ ਜਦੋਂ ਪੂਨੇ ਰੇਲਵੇ ਸਟੇਸ਼ਨ ਤੋਂ ਪਹਿਲੀ ਟਰੇਨ ਚਲਾਈ ਗਈ ਸੀ। ਪੂਨੇ– ਮਿਰਾਜ਼ ਲਾਈਨ ਸਾਲ 1886 ਵਿੱਚ ਮੁਕੰਮਲ ਕੀਤੀ ਗਈ। ਸ਼ੁਰੂਆਤ ਵਿੱਚ। ਪੂਨੇ – ਮਿਰਾਜ਼ ਲਾਈਨ ਮੀਟਰ ਗੇਜ ਟਰੈਕ ਸੀ। ਪਹਿਲੀ ਐਕਸਪ੍ਰੈਸ ਟਰੇਨ ਸਾਲ 1928 ਵਿੱਚ ਮੁੰਬਈ – ਪੂਨੇ ਵਿਚਕਾਰ ਚਲਾਈ ਗਈ।

ਪੂਨੇ ਉੱਪ ਨਗਰੀ ਦੀ ਸੇਵਾ

ਸੋਧੋ

ਪੂਨੇ ਦੀ ਉੱਪ ਨਗਰੀ ਦੀ ਸੇਵਾ ਦਾ ਸੰਚਾਲਨ ਦੋ ਮੁੱਖ ਰੂਟਾਂ ਤੇ ਹੋਇਆ, ਜੋਕਿ ਪੂਨੇ ਜੰਕਸ਼ਨ ਤੋਂ ਲੋਨਾਵਾਲਾ ਅਤੇ ਪੂਨੇ ਜੰਕਸ਼ਨ ਤੋਂ ਤੇਲੰਗਾਓ ਸਨ। ਕੇਵਲ ਤਿੰਨ ਟਰੇਨਾਂ ਪੂਨੇ–ਤੇਲੰਗਾਓ ਰੂਟ ਤੇ ਸੰਚਾਲਨ ਕਰਦੀਆਂ ਸਨ, ਜਦ ਕਿ ਪੂਨੇ–ਲੋਨਾਵਾਲਾ ਰੂਟ ਤੇ 15 ਟਰੇਨਾਂ ਚਲਦੀਆਂ ਸਨ। ਇਸ ਰੂਟ ਦੇ ਖਾਸ ਸਟੇਸ਼ਨ ਸਨ – ਸ਼ਿਵਾ ਜੀ ਨਗਰ ਸਟੇਸ਼ਨ, ਖੜਕੀ ਸਟੇਸ਼ਨ, ਪਿੰਪਰੀ ਸਟੇਸ਼ਨ, ਚਿੰਚਵੜ ਸਟੇਸ਼ਨ, ਅਕੁੜੀ ਸਟੇਸ਼ਨ, ਦੇਹੂ ਰੋਡ ਸਟੇਸ਼ਨ, ਤੇਲੰਗਾਓ ਸਟੇਸ਼ਨ ਅਤੇ ਲੋਨਾਵਾਲਾ, ਸਟੇਸ਼ਨ,ਪੂਨੇ ਜੰਕਸ਼ਨ ਅਤੇ ਦੌਂਡ ਸੈਕਸ਼ਨ ਵਿਚਕਾਰ 8 ਪੈਸੰਜਰ ਟਰੇਨਾਂ ਹਨ। ਇਹ ਟਰੇਨਾਂ ਇਸ ਰੂਟ ਤੇ ਉੱਪਨਗਰੀ ਟਰੇਨਾਂ ਦੇ ਤੌਰ 'ਤੇ ਸੰਚਾਲਨ ਕਰਦੀਆਂ ਸਨ। ਇਸ ਤਰ੍ਹਾਂ ਨਾਲ, ਪੂਨੇ ਤੋਂ ਦੌਂਡ ਸੈਕਸ਼ਨ ਉੱਪ ਨਗਰੀ ਟਰੇਨਾਂ ਲਈ ਤੀਸਰਾ ਰੂਟ ਬਣਿਆ। ਇਸ ਰੂਟ ਤੇ ਖਾਸ ਠਹਿਾਓ ਹਨ – ਲੋਨੀ ਸਟੇਸ਼ਨ ਅਤੇ ਉਰਲੀ ਸਟੇਸ਼ਨ, ਪੂਨੇ - ਦੌਂਡ ਸੈਕਸ਼ਨ ਤੇ ਬਿਜਲੀਕਰਣ ਦਾ ਕੰਮ ਚੱਲ ਰਿਹਾ ਹੈ, ਇਸ ਕੰਮ ਦੇ ਮੁਕੰਮਲ ਹੋ ਜਾਣ ਮਗਰੋਂ ਇਸ ਰੂਟ ਤੇ ਰੋਜ਼ਾਨਾ ਉੱਪਨਗਰੀ ਟਰੇਨਾਂ ਦੇ ਦੌੜਣ ਦੀ ਉਮੀਦ ਕੀਤੀ ਜਾਂਦੀ ਹੈ। ਪ੍ਰਸ਼ਾਸਨ ਇਸ ਕੰਮ ਨੂੰ ਜਲਦੀ ਤੋਂ ਜਲਦੀ ਮੁਕੰਮਲ ਕਰਨ ਦੀ ਕੋਸ਼ਿਸ਼ ਤੇ ਧਿਆਨ ਦੇ ਰਿਹਾ ਹੈ।[2][3]

ਡੈਕਨ ਓਡੀਸੀ

ਸੋਧੋ

ਇਹ ਇੱਕ ਯਾਤਰੀ ਜਾਲ ਹੈ ਜਿਸਦਾ ਸੰਚਾਲਨ ਭਾਰਤੀ ਰੇਲਵੇ ਦੁਆਰਾ ਕੀਤਾ ਜਾਂਦਾ ਹੈ। ਇਹ ਟਰੇਨ ਮਹਾਰਾਸ਼ਟਰ ਅਤੇ ਗੋਆ ਦੀ ਯਾਤਰਾ ਕਰਦੀ ਹੈ। ਇਸ ਟਰੇਨ ਦੇ ਰੂਟ ਵਿੱਚ ਪੂਨੇ ਜੰਕਸ਼ਨ ਸਟਾਪ ਦੇ ਤੋਰ ਤੇ ਆਉਂਦਾ ਹੈ।[4]

ਡੀਜ਼ਲ ਲੋਕੋ ਸ਼ੈਡ, ਪੂਨੇ

ਸੋਧੋ

ਡੀਜ਼ਲ ਲੋਕੋ ਸ਼ੈਡ ਜੋਕਿ ਘੋਰਪੜੀ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਹੈ, ਉਹ ਪੂਨੇ ਰੇਲਵੇ ਡਵੀਜ਼ਨ ਦੇ ਹੇਠਾਂ ਆਉਦਾ ਹੈ। ਇਹ ਉਹਨਾਂ ਤਿੰਨ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ ਜੋ ਸੈਟਰਲ ਰੇਲਵੇ ਦੇ ਤਹਿਤ ਆਉਂਦਾ ਹੈ ਅਤੇ ਉਹਨਾਂ ਤਿੰਨਾਂ ਵਿੱਚੋਂ ਵੀ ਇਹ ਸਭ ਤੋਂ ਵੱਡਾ ਹੈ।

ਹਵਾਲੇ-

ਸੋਧੋ
  1. "World-class Pune station via public-private route". Articles.timesofindia.indiatimes.com. 2010-12-19. Archived from the original on 2012-11-05. Retrieved 14 Feb 2017. {{cite web}}: Unknown parameter |dead-url= ignored (|url-status= suggested) (help)
  2. "'Electrification of Pune-Daund route top priority for railways'". Articles.timesofindia.indiatimes.com. 2011-06-08. Retrieved 14 Feb 2017.[permanent dead link]
  3. "Pune Junction Train Time Table". cleartrip.com. Retrieved 14 Feb 2017.
  4. "Bullet train project gets closer to realisation". Indianrlys.wordpress.com. Retrieved 14 Feb 2017.