ਪੇਂਡੂ ਵਿਕਾਸ ਤੋਂ ਕੀ ਭਾਵ ਹੈ? ਇਸ ਦੀਆਂ ਵਿਸ਼ੇਸ਼ਤਾਵਾਂ

ਪੇਂਡੂ ਸਮਾਜ

ਸੋਧੋ

ਪਿੰਡ ਪੰਜਾਬੀ ਸੱਭਿਆਚਾਰ ਦਾ ਨਿੱਖੜਵਾ ਲੱਛਣ ਹੈ| ਪਿੰਡ ਵੱਡੇ ਵੀ ਹੁੰਦੇ ਹਨ ਛੋਟੇ ਵੀ| ਵੱਡੇ ਪਿੰਡ ਨੂੰ 'ਪੱਤੀਆਂ' ਵਿੱਚ ਵੰਡਿਆ ਹੋਇਆ ਹੁੰਦਾ ਹੈਂ| ਜਿਸ ਵਿੱਚ ਪੰਜ, ਸੱਤ ਜਾਂ ਇਸ ਤੋ ਵੱਧ ਪੱਤੀਆਂ ਹੋ ਸਕਦੀਆ ਹਨ|[1]

ਪਰਿਭਾਸ਼ਾ

ਸੋਧੋ

ਭਾਵੇਂ ਕਿ ਭੂਗੋਲਿਕ,ਸਮਾਜਿਕ ਆਦਿ ਕਾਰਨਾ ਕਰਕੇ ਪੇਂਡੂ ਸਮਾਜ ਦੀ ਕੋਈ ਸਰਵ-ਵਿਆਪਕ ਪਰਿਭਾਸ਼ਾ ਨਹੀਂ ਮਿਲਦੀ ਪਰ ਫਿਰ ਵੀ ਕੁਝ ਪੇਂਡੂ ਸਮਾਜ ਵਿਗਿਆਨੀਆਂ ਨੇ ਪੇਂਡੂ ਸਮਾਜ ਨੂੰ ਪਰਿਭਾਸ਼ਿਤ ਕੀਤਾ ਹੈ | (ਪੰਨਾ 5)


  • ==ਪੇਂਡੂ ਸਮਾਜ ਦਾ ਮਹੱਤਵ==

18 ਵੀ ਸਦੀ ਤੋ ਪਹਿਲਾ ਲਗਭਗ ਵਿਸ਼ਵ ਦੇ ਸਾਰੇ ਮੁਲਕਾਂ ਦੀ ਪੇਂਡੂ ਆਬਾਦੀ ਸ਼ਹਿਰਾ ਨਾਲੋ ਵੱਧ ਸੀ| ਇੱਕ ਰਿਪੋਰਟ ਅਨੁਸਾਰ ਸੰਨ 1800 ਵਿੱਚ ਸੰਸਾਰ ਦੀ ਆਬਾਦੀ 97.6%, 1850 ਵਿੱਚ 95.71% ਸੀ | ਅਜੋਕੇ ਸਮੇਂ ਵਿੱਚ ਸੰਸਾਰ ਦੀ 70% ਆਬਾਦੀ ਪਿੰਡਾ ਵਿੱਚ ਰਹਿੰਦੀ ਹੈਂ| (ਪੰਨਾ 4)

ਪ੍ਰਮੁੱਖ ਕਿਰਿਆਵਾਂ

ਸੋਧੋ

ਅਨਾਜ ਅਤੇ ਕੱਚੇ ਮਾਲ ਦਾ ਉਤਪਾਦਨ ਪੇਂਡੂ ਸਮਾਜ ਦੀ ਪ੍ਮੁੱਖ ਕਿਰਿਆ ਹੈ| ਕੁਦਰਤੀ ਸਾਧਨਾਂ ਦੀ ਸਾਂਭ - ਸੰਭਾਲ ਵੀ ਪੇਂਡੂ ਸਮਾਜ ਦੇ ਜ਼ਿੰਮੇ ਹੀ ਹੈ| ਏਸ ਤੋ ਛੁਟ ਸ਼ਹਿਰ - ਅਧਰਾਤ ਲੋਕਾਂ ਨੂੰ ਰਿਹਾਇਸ਼ੀ ਥਾਵਾਂ ਦੀ ਪੂਰਤੀ ਵੀ ਪੇਂਡੂ ਸਮਾਜ ਹੀ ਕਰਦਾ ਹੈ|

ਪੇਂਡੂ ਸਮਾਜ ਦੇ ਵਿੱਚ ਆ ਰਹੇ ਪਰਿਵਰਤਨ

ਸੋਧੋ

ਇਕਾਂਤ ਵਸਿਆ ਤੇ ਛੋਟਾ ਆਕਾਰ

ਸੋਧੋ

ਪੇਂਡੂ ਸਮਾਜ ਦੀ ਮੁੱਖ ਵਿਸ਼ੇਸ਼ਤਾ ਹੈ ਕਿ ਇਹ ਦੂਰ ਦੁਰਾਡੇ ਥਾਵਾਂ ਤੇ ਇਕਾਂਤ ਵਿੱਚ ਸਥਿਤ ਹੁੰਦਾ ਹੈ |

ਘੱਟ ਗਤੀਸ਼ੀਲਤਾ

ਸੋਧੋ

ਪੇਂਡੂ ਸਮਾਜ, ਜਿੱਥੇ ਕਿ ਆਮ ਕਰਕੇ ਅਨਪੜ੍ਤਾ ਦੀ ਭਰਮਾਰ ਹੁੰਦੀ ਹੈ ਤੇ ਸੰਚਾਰ ਸਾਧਨ ਵੀ ਘੱਟ ਹੁੰਦੇ ਹਨ, ਵਿੱਚ ਰੁਤਬੇ, ਸਮੂਹ ਜਾਂ ਇਥੋ ਤਕ ਕਿ ਧੰਦੇ ਵਿੱਚ ਤਬਦੀਲੀ ਬਹੁਤ ਘੱਟ ਹੁੰਦੀ ਹੈ|[2]

ਬਦਲਦਾ ਦ੍ਰਿਸ਼

ਸੋਧੋ

ਪਿੰਡ ਦੀਆ ਖਾਣ - ਪੀਣ ਦੀਆ ਆਦਤਾਂ ਵਿੱਚ ਬਹੁਤ ਪਰਿਵਰਤਨ ਨਹੀਂ ਹੋਇਆ | ਖਾਣ-ਪੀਣ ਵਾਲੀਆਂ ਚੀਜ਼ਾ ਬਾਜ਼ਾਰ ਵਿੱਚੋਂ ਜਾਂ ਸ਼ਹਿਰ ਦੀਆ ਦੁਕਾਨਾਂ ਤੋ ਖਰੀਦੀਆਂ ਜਾਂਦੀਆ ਹਨ | ਸੰਚਾਰ ਸਾਧਨਾਂ ਦਾ ਵੀ ਹੁਣ ਸੁਧਾਰ ਹੋ ਗਿਆ| ਬਹੁਤ ਸਾਰੇ ਲੋਕ ਹੁਣ ਬੱਸਾਂ ਦੀਆ ਸੇਵਾਵਾਂ ਦਾ ਲਾਭ ਉਠਾਉਦੇ ਹਨ| ਪਿੰਡਾਂ ਵਿੱਚ ਛੋਟੇ ਦਵਾ ਘਰ ਦੇ ਬਣ ਜਾਣ ਨਾਲ ਅਤੇ ਸ਼ਹਿਰ ਵਿੱਚ ਆਧੁਨਿਕ ਵੈਦ ਦੀ ਇਲਾਜ ਦੀਆ ਸ਼ਾਨਦਾਰ ਸਹੂਲਤਾਂ ਦੇ ਉਪਲਬਧ ਹੋਣ ਨਾਲ ਲੋਕਾਂ ਦੇ ਰੋਗਾ ਦੇ ਇਲਾਜ ਬਾਰੇ ਵਤੀਰੇ ਬਦਲ ਗਏ ਹਨ |[3]

ਹਵਾਲੇ

ਸੋਧੋ
  1. ਡਾ:ਜਗੀਰ ਸਿੰਘ ਨੂਰ,ਪੰਜਾਬੀ ਸੱਭਿਆਚਾਰਕ ਵਿਰਸਾ, ਪ੍ਕਾਸ਼ਕ:- ਪੰਜਾਬੀ ਸਾਹਿਤ ਅਤੇ ਸੱਭਿਆਚਾਰਕ ਸਦਨ ਫਗਵਾੜਾ,ਪੰਨਾ 16
  2. ਡਾਃਸੁਖਦੇਵ ਸਿੰਘ,ਪੇਂਡੂ ਸਮਾਜ ਅਤੇ ਪੇਂਡੂ ਵਿਕਾਸ,ਪਬਲੀਕੇਸ਼ਨ ਬਿਉਰੋ ਪੰ.ਯੂਨੀ.ਪਟਿਆਲਾ,ਪੰਨਾ 7
  3. ਲੇਖਕ- ਐਸ.ਸੀ ਦੁਬੇ,ਅਨੁਵਾਦਕ- ਲਖਬੀਰ ਸਿੰਘ, ਪਬਲੀਕੇਸ਼ਨ ਬਿਊਰੋ,ਪੰ.ਯੂਨੀ.ਪਟਿਆਲਾ,ਪੰਨਾ 233