ਪੇਰੀਆਰ ਨਦੀ
ਪੇਰੀਆਰ ਨਦੀ ਭਾਰਤ ਦੇ ਕੇਰਲ ਅਤੇ ਤਾਮਿਲਨਾਡੂ ਰਾਜਾਂ ਵਿੱਚ ਵਗਣ ਵਾਲੀ ਨਦੀ ਹੈ।
ਇਸ ਨਦੀ ਤੇ ਇਡੂੱਕੀ ਡੈਮ ਨਾਂਅ ਦਾ ਬੰਨ੍ਹ ਵੀ ਬਨਾਇਆ ਗਿਆ ਹੈ। ਇਸ ਨਦੀ ਨੂੰ ਕੇਰਲ ਦੀ ਜੀਵਨ ਰੇਖਾ ਵੀ ਆਖਿਆ ਜਾਂਦਾ ਹੈ।[1][2][3] ਪੇਰੀਆਰ (ਜਿਸ ਦਾ ਮਤਲਬ ਬੜਾ ਦਰਿਆ) ਕੇਰਲਾ ਦਾ ਸਭ ਤੋਂ ਬੜਾ ਦਰਿਆ ਹੈ।[4] [5] ਇਹ ਖ਼ਿੱਤੇ ਦੇ ਉਨ੍ਹਾਂ ਚੰਦ ਦਰਿਆਵਾਂ ਵਿੱਚੋਂ ਇੱਕ ਹੈ ਜੋ ਕਈ ਬੜੇ ਸ਼ਹਿਰਾਂ ਨੂੰ ਪੀਣ ਦਾ ਪਾਣੀ ਮੁਹਈਆ ਕਰਦੇ ਹਨ।[6] ਪੇਰਿਆਰ ਕੇਰਲਾ ਦੀ ਆਰਥਿਕਤਾ ਲਈ ਇੰਤੀਹਾਈ ਅਹਿਮੀਅਤ ਦਾ ਧਾਰਨੀ ਹੈ। ਇਹ ਇੱਡੂਕੀ ਡੈਮ ਦੇ ਨਾਲ ਕੇਰਲਾ ਦੀ ਬਿਜਲੀ ਦਾ ਇੱਕ ਤਕੜਾ ਹਿੱਸਾ ਪੈਦਾ ਕਰਦਾ ਹੈ ਅਤੇ ਸਨਅਤੀ ਅਤੇ ਤਜਾਰਤੀ ਸਰਗਰਮੀਆਂ ਦੇ ਇੱਕ ਅਹਿਮ ਖਿੱਤੇ ਵਿੱਚ ਵਗਦਾ ਹੈ। ਇਹ ਦਰਿਆ ਆਪਣੇ ਪੂਰੇ ਰਸਤੇ ਵਿੱਚ ਸਿੰਜਾਈ ਅਤੇ ਘਰੇਲੂ ਇਸਟੇਮਾਲ ਦੇ ਇਲਾਵਾ ਮਾਹੀਗੀਰੀ ਲਈ ਵੀ ਪਾਣੀ ਮੁਹਈਆ ਕਰਦਾ ਹੈ। ਇਨ੍ਹਾਂ ਗੱਲਾਂ ਕਰਕੇ ਇਸ ਦਰਿਆ ਨੂੰ ਕੇਰਲਾ ਦੀ ਜੀਵਨ ਰੇਖਾ ਦਾ ਨਾਮ ਦਿੱਤਾ ਗਿਆ ਹੈ।[7] ਪੇਰੀਯਾਰ ਦੀ ਕੁੱਲ ਲੰਬਾਈ ਲਗਭਗ 244 ਕਿਲੋਮੀਟਰ (152 ਮੀਲ) ਹੈ ਅਤੇ 5,398 ਵਰਗ ਕਿਲੋਮੀਟਰ (2,084 ਵਰਗ ਮੀਲ) ਦਾ ਕੈਚਮੈਂਟ ਖੇਤਰ, ਜਿਸ ਵਿੱਚੋਂ 5,284 ਵਰਗ ਕਿਲੋਮੀਟਰ (2,040 ਵਰਗ ਮੀਲ) ਕੇਰਲਾ ਵਿੱਚ ਹੈ ਅਤੇ 114 ਵਰਗ ਕਿਲੋਮੀਟਰ (44 ਵਰਗ ਮੀਲ) ਤਾਮਿਲਨਾਡੂ ਵਿੱਚ ਹੈ।[8][9]
ਸਰੋਤ
ਸੋਧੋਪੇਰੀਯਾਰ ਦਾ ਸਰੋਤ ਪੱਛਮੀ ਘਾਟ ਹਨ।[10] ਇਸ ਦੇ ਕੇਰਲਾ ਅਤੇ ਗੁਆਂਢੀ ਰਾਜ ਤਾਮਿਲਨਾਡੂ ਵਿੱਚ ਸਥਿਤ ਹੋਣ ਦਾ ਅੱਡ ਅੱਡ ਦਾਅਵਾ ਕੀਤਾ ਜਾਂਦਾ ਹੈ। ਕੇਰਲਾ ਰਾਜ ਨੇ ਭਾਰਤ ਦੀ ਸੁਪਰੀਮ ਕੋਰਟ ਵਿੱਚ ਪੇਰੀਆਰ ਮੁੱਦੇ ਤੇ ਸੁਣਵਾਈ ਦੌਰਾਨ ਜ਼ੋਰ ਦੇ ਕੇ ਕਿਹਾ ਹੈ ਕਿ ਪੇਰਿਯਾਰ ਕੇਰਲਾ ਤੋਂ ਸ਼ੁਰੂ ਹੁੰਦਾ ਹੈ, ਪੂਰੀ ਤਰ੍ਹਾਂ ਕੇਰਲ ਵਿਚੋਂ ਲੰਘਦਾ ਹੈ ਅਤੇ ਕੇਰਲ ਵਿੱਚ ਸਮੁੰਦਰ ਵਿੱਚ ਮਿਲ ਜਾਂਦਾ ਹੈ।[11][12] ਇਸ ਨੂੰ ਤਾਮਿਲਨਾਡੂ ਰਾਜ ਨੇ ਵੀ ਅਦਾਲਤ ਵਿੱਚ ਮੰਨਿਆ ਹੈ। [13][14][15] ਨਦੀ ਦਾ ਸਰੋਤ ਪੇਰੀਯਾਰ ਟਾਈਗਰ ਰਿਜ਼ਰਵ ਦੇ ਦੂਰ ਦੁਰਾਡੇ ਜੰਗਲਾਂ ਵਿੱਚ ਹੈ।[2][3] ਵੱਖ-ਵੱਖ ਸਰੋਤ ਦਰਿਆ ਦਾ ਮੁੱਢ ਚੋਕਮਪੱਤੀ ਮਾਲਾ ਦਰਸਾਉਂਦੇ ਹਨ,ਜੋ ਪੇਰੀਯਾਰ ਟਾਈਗਰ ਰਿਜ਼ਰਵ ਦੀ ਦੱਖਣੀ ਸੀਮਾ ਉੱਤੇ ਇੱਕ ਚੋਟੀ ਹੈ।[16][17][18] ਤਾਮਿਲਨਾਡੂ ਮੂਲ ਦੇ ਵਿਕਲਪਿਕ ਦਾਅਵੇ ਵੀ ਕੀਤੇ ਜਾ ਰਹੇ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਪੇਰੀਆਰ ਦੀ ਸ਼ੁਰੂਆਤ ਤਾਮਿਲਨਾਡੂ ਦੇ ਸੁੰਦਰਮਾਲਾ ਦੀ ਸਿਵਾਗਿਰੀ ਚੋਟੀਆਂ ਤੋਂ ਹੋਈ ਹੈ।
ਹਵਾਲੇ
ਸੋਧੋ- ↑ [1] ces.iisc, Western Ghats rivers in Kerala.
- ↑ 2.0 2.1 [2][permanent dead link] indiawaterportal.org, Status Report on Periyar River
- ↑ 3.0 3.1 [3] irenees.net
- ↑ "Study area and methods" (PDF). India. p. 7. Retrieved 31 October 2012.
- ↑ "Idukki District Hydroelectric projects". Archived from the original on 2015-08-19. Retrieved 2007-03-12.
{{cite web}}
: Unknown parameter|dead-url=
ignored (|url-status=
suggested) (help) - ↑ "Salient Features - Dam". Retrieved 2007-03-12.
- ↑ "Periyar: A confluence of cultures". India: The Hindu. 2001. Archived from the original on 1 ਜੂਨ 2013. Retrieved 3 March 2014.
{{cite web}}
: Unknown parameter|dead-url=
ignored (|url-status=
suggested) (help) - ↑ "Heightened tensions". India: Frontline. 2011. Retrieved 3 March 2014.
- ↑ "Mullaperiyar: Kerala contests TN's rights over river". India: The New Indian Express. 2013. Archived from the original on 10 ਮਈ 2014. Retrieved 3 March 2014.
- ↑ "Final legal arguments submitted by Kerala". India: manoramaonline.com. 2013. Retrieved 3 March 2014.[permanent dead link]
- ↑ "Periyar Wildlife Sanctuary/Periyar Tiger Reserve". India: keralatourism.org. Archived from the original on 18 ਨਵੰਬਰ 2013. Retrieved 3 March 2014.
- ↑ "Periyar Tiger Reserve -> Values of P.T.R. -> Catchment Value". India: Periyar Tiger Reserve. Archived from the original on 19 ਨਵੰਬਰ 2013. Retrieved 3 March 2014.
- ↑ "STUDIES ON THE FLORA OF PERIYAR TIGER RESERV" (PDF). India: Kerala Forest Research Institute. 1998. p. 8. Archived from the original (PDF) on 30 ਸਤੰਬਰ 2013. Retrieved 3 March 2014.
- ↑ "Proceedings, Western Ghats - Biogeography, Biodiversity and Conservation" (PDF). India: DEPARTMENT OF BOTANY, NSS COLLEGE, MANJERI, MALAPPURAM, KERALA. 2013. pp. 19–24. Archived from the original (PDF) on 4 ਮਾਰਚ 2016. Retrieved 3 March 2014.
{{cite web}}
: Unknown parameter|dead-url=
ignored (|url-status=
suggested) (help) - ↑ "Periyar Tiger Reserve Notification" (PDF). India: GOVERNMENT OF KERALA, FORESTS & WILDLIFE(F) DEPARTMENT. Archived from the original (PDF) on 2015-09-24. Retrieved 2014-03-03.
- ↑ Balamurugan R. "Visual simulation and optimization Model for water release from Vaigai reservoir system" (PDF). India: Anna University. p. 25. Retrieved 2016-01-29.
- ↑ "IN THE SUPREME COURT OF INDIA CIVIL ORIGINAL JURISDICTION ORIGINAL SUIT NO. 3 OF 2006 State of Tamil Nadu vs. State of Kerala & Anr" (PDF). pp. 147–148. Retrieved 21 January 2016.
- ↑ "Long term conservation potential of Natural Forest in the Southern Western Ghats of Kerala" (PDF). India: Department of Environment, Govt. of India. 1988. p. 24. Archived from the original (PDF) on 2 ਮਾਰਚ 2014. Retrieved 7 November 2013.
{{cite web}}
: Unknown parameter|dead-url=
ignored (|url-status=
suggested) (help)