ਪੇਰੀਨ ਕੈਪਟਨ
ਪੇਰੀਨ ਬੇਨ ਕੈਪਟਨ (1888–1958) ਇੱਕ ਭਾਰਤੀ ਸੁਤੰਤਰਤਾ ਸੈਨਾਨੀ, ਸਮਾਜ ਸੇਵਕ ਅਤੇ, ਮਸ਼ਹੂਰ ਭਾਰਤੀ ਬੌਧਿਕ ਅਤੇ ਨੇਤਾ ਦਾਦਾਭਾਈ ਨੌਰੋਜੀ ਦੀ ਪੋਤਰੀ ਸੀ।[1] ਭਾਰਤ ਸਰਕਾਰ ਨੇ ਉਸ ਨੂੰ 1954 ਵਿੱਚ ਪਦਮ ਸ਼੍ਰੀ ਨਾਲ, ਚੌਥੇ ਉਚੇਰੀ ਭਾਰਤੀ ਨਾਗਰਿਕ ਪੁਰਸਕਾਰ, ਦੇਸ਼ ਦੇ ਲਈ ਉਸ ਦੇ ਯੋਗਦਾਨ ਲਈ, ਸਨਮਾਨਿਤ ਕੀਤਾ,[2] ਉਸ ਨੂੰ ਇਸ ਪੁਰਸਕਾਰ ਦੇ ਪ੍ਰਾਪਤ ਕਰਨ ਵਾਲੇ ਪਹਿਲੇ ਗਰੁੱਪ ਵਿੱਚ ਸ਼ਾਮਲ ਕੀਤਾ।
ਪੇਰੀਨ ਕੈਪਟਨ | |
---|---|
ਜਨਮ | 12 ਅਕਤੂਬਰ 1888 |
ਮੌਤ | 1958 |
ਜੀਵਨ ਸਾਥੀ | ਧੁਨਜਿਸਾ ਐਸ. ਕੈਪਟਨ |
Parent(s) | ਅਰਦੇਸ਼ਿਰ ਵੀਰਬਾਈ ਦਾਦਿਨਾ |
ਪੁਰਸਕਾਰ | ਪਦਮ ਸ਼੍ਰੀ |
ਜੀਵਨ
ਸੋਧੋਪੇਰੀਨ ਦਾ ਜਨਮ 12 ਅਕਤੂਬਰ 1888[3] ਨੂੰ ਮਾਂਡਵੀ, ਕੂਚ ਜ਼ਿਲ੍ਹਾ, ਗੁਜਰਾਤ, ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਹੋਇਆ। ਉਸਦੇ ਪਿਤਾ, ਅਰਦੇਸ਼ਿਰ, ਇੱਕ ਮੈਡੀਕਲ ਡਾਕਟਰ ਸਨ ਅਤੇ ਜੋ ਦਾਦਾਭਾਈ ਨਾਰੌਜੀ ਦੇ ਸਭ ਤੋਂ ਵੱਡਾ ਪੁੱਤਰ ਸੀ, ਅਤੇ ਮਾਤਾ, ਵੀਰਬਾਈ ਦਾਦਿਨਾ, ਇੱਕ ਘਰੇਲੂ ਪਤਨੀ ਸੀ।[4] ਅੱਠ ਬੱਚਿਆਂ ਵਿਚੋਂ ਸਭ ਤੋਂ ਵੱਡੀ ਸੀ, ਉਹ 1893 ਵਿੱਚ ਆਪਣੇ ਪਿਤਾ ਨੂੰ ਗੁਆ ਬੈਠੀ ਸੀ ਜਦੋਂ ਉਹ ਸਿਰਫ 5 ਸਾਲ ਦੀ ਹੀ ਸੀ ਅਤੇ ਮੁੰਬਈ ਦੀ ਮੁੱਢਲੀ ਸਿੱਖਿਆ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ, ਉਹ ਯੂਨੀਵਰਸਿਟੀ ਆਫ਼ ਪੈਰਿਸ III: ਸੋਰਬੋਨ ਨੋਉਵੇਲੇ ਵਿੱਚ ਦਾਖ਼ਿਲਾ ਲਿਆ ਜਿੱਥੇ ਉਸਨੇ ਫਰਾਂਸੀਸੀ ਵਿੱਚ ਇੱਕ ਡਿਗਰੀ ਪ੍ਰਾਪਤ ਕੀਤੀ। ਜਦੋਂ ਪੈਰਿਸ ਵਿੱਚ, ਉਹ ਭਿਖਾਜੀ ਕਾਮਾ ਦੇ ਸਰਕਲ ਵਿੱਚ ਆ ਗਈ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। [5] ਦੱਸਿਆ ਜਾਂਦਾ ਹੈ ਕਿ ਉਹ ਵਿਨਾਇਕ ਦਾਮੋਦਰ ਸਾਵਰਕਰ ਨੂੰ ਲੰਡਨ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਰਿਹਾਅ ਕਰਨ ਦੀ ਯੋਜਨਾ ਵਿੱਚ ਸ਼ਾਮਲ ਸੀ। ਇਸ ਸਮੇਂ ਦੌਰਾਨ, ਉਸ ਨੇ ਸਾਵਰਕਰ ਅਤੇ ਭੀਖੀਜੀ ਕਾਮਾ ਦੇ ਨਾਲ 1910 ਵਿੱਚ ਬ੍ਰਸੇਲਜ਼ ਵਿੱਚ ਮਿਸਰ ਦੀ ਨੈਸ਼ਨਲ ਕਾਂਗਰਸ ਵਿੱਚ ਸ਼ਿਰਕਤ ਕੀਤੀ।[6][7] ਉਹ ਪੈਰਿਸ ਵਿੱਚ ਸਥਿਤ ਪੋਲਿਸ਼ ਇਮੀਗ੍ਰੀ ਸੰਗਠਨਾਂ ਵਿੱਚ ਵੀ ਸ਼ਾਮਲ ਸੀ, ਜੋ ਰੂਸ ਵਿੱਚ ਜ਼ਾਰਿਸਟ ਰਾਜ ਵਿਰੁੱਧ ਬਗਾਵਤ ਕਰ ਰਹੀਆਂ ਸਨ। ਭਾਰਤ ਪਰਤਣ ਤੋਂ ਬਾਅਦ, ਪੇਰੀਨ ਨੂੰ ਮਹਾਤਮਾ ਗਾਂਧੀ ਨਾਲ ਮਿਲਣ ਦਾ ਮੌਕਾ ਮਿਲਿਆ ਅਤੇ ਉਹ ਉਸ ਦੇ ਆਦਰਸ਼ਾਂ ਤੋਂ ਪ੍ਰਭਾਵਿਤ ਹੋਈ। 1919 ਵਿੱਚ, ਉਸ ਨੇ ਉਸ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ 1920 ਵਿੱਚ, ਉਹ ਸਵਦੇਸ਼ੀ ਲਹਿਰ 'ਚ ਚਲੀ ਗਈ ਅਤੇ ਖਾਦੀ ਪਾਉਣ ਲੱਗੀ। 1921 ਵਿੱਚ, ਉਸ ਨੇ ਰਾਸ਼ਟਰੀ ਸਤ੍ਰੀ ਸਭਾਜੋ ਕਿ ਗਾਂਧੀਵਾਦੀ ਆਦਰਸ਼ਾਂ ਤੇ ਅਧਾਰਤ ਔਰਤ ਲਹਿਰ ਸੀ, ਦੀ ਸਥਾਪਨਾ ਵਿੱਚ ਸਹਾਇਤਾ ਕੀਤੀ।[8]
1925 ਵਿੱਚ, ਪੇਰੀਨ ਨੇ ਇੱਕ ਵਕੀਲ ਧੁੰਜੀਸ਼ਾ ਸ. ਕਪਤਾਨ ਨਾਲ ਵਿਆਹ ਕੀਤਾ, ਪਰ ਇਸ ਜੋੜੇ ਦੇ ਕੋਈ ਬੱਚਾ ਨਹੀਂ ਹੋਇਆ। ਉਸ ਨੇ ਵਿਆਹ ਤੋਂ ਬਾਅਦ ਆਪਣੀ ਸਮਾਜਿਕ ਕਿਰਿਆਸ਼ੀਲਤਾ ਜਾਰੀ ਰੱਖੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੀਆਂ ਕਈ ਸਭਾਵਾਂ ਵਿੱਚ ਕੰਮ ਕੀਤਾ। ਉਹ ਬੰਬਈ ਦੀ ਸੂਬਾਈ ਕਾਂਗਰਸ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਸੀ, ਜਦੋਂ ਉਹ 1930 ਵਿੱਚ ਇਸ ਅਹੁਦੇ ਲਈ ਚੁਣੀ ਗਈ ਸੀ। ਉਸ ਨੇ ਮਹਾਤਮਾ ਗਾਂਧੀ ਦੁਆਰਾ ਆਰੰਭੀ ਸਿਵਲ ਅਵੱਗਿਆ ਲਹਿਰ ਵਿੱਚ ਹਿੱਸਾ ਲਿਆ ਸੀ ਅਤੇ ਉਸ ਨੂੰ ਕੈਦ ਕਰ ਦਿੱਤਾ ਗਿਆ ਸੀ, ਇਹ ਭਾਰਤੀ ਸੁਤੰਤਰਤਾ ਅੰਦੋਲਨ ਦੌਰਾਨ ਉਸ ਦੀ ਪਹਿਲੀ ਕੈਦ ਸੀ ਜਿਹੜੀ ਉਸਨੇ ਸਹਿਣੀ ਸੀ।
ਜਦੋਂ ਭਾਰਤ ਸਰਕਾਰ ਨੇ 1954 ਵਿੱਚ ਪਦਮ ਨਾਗਰਿਕ ਪੁਰਸਕਾਰ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ[9], ਪੇਰੀਨ ਕਪਤਾਨ ਨੂੰ ਪਦਮ ਸ਼੍ਰੀ ਲਈ ਪੁਰਸਕਾਰਾਂ ਦੀ ਪਹਿਲੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਹਵਾਲੇ
ਸੋਧੋ- ↑ "Stree Shakthi". Stree Shakthi. 2015. Archived from the original on 2 ਅਪ੍ਰੈਲ 2015. Retrieved 31 March 2015.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "Padma Shri" (PDF). Padma Shri. 2015. Archived from the original (PDF) on 15 ਨਵੰਬਰ 2014. Retrieved 11 November 2014.
{{cite web}}
: Unknown parameter|dead-url=
ignored (|url-status=
suggested) (help) - ↑ Anup Taneja (2005). Gandhi, Women, and the National Movement, 1920-47. Har-Anand Publications. p. 244. ISBN 9788124110768.
- ↑ "Zoarastrians". Zoarastrians. 2015. Retrieved 1 April 2015.
- ↑ "Shodganga" (PDF). Shodganga. 2015. Retrieved 1 April 2015.
- ↑ Sikata Banerjee (2012). Make Me a Man!: Masculinity, Hinduism, and Nationalism in India. SUNY Press. p. 191. ISBN 9780791483695.
- ↑ Bonnie G. Smith (Editor) (2008). The Oxford Encyclopedia of Women in World History: 4 Volume Set. Oxford University Press. p. 2752. ISBN 9780195148909.
{{cite book}}
:|author=
has generic name (help) - ↑ "Shodganga" (PDF). Shodganga. 2015. Retrieved 1 April 2015.
- ↑ "Padma Awards System" (PDF). Press Information Bureau, Government of India. 2015. Retrieved 1 April 2015.