ਪੈਰਾਡੌਕਸ ਇੱਕ ਅਜਿਹਾ ਬਿਆਨ ਹੈ ਜਿਹੜਾ ਜ਼ਾਹਰ ਤੌਰ 'ਤੇ ਸੱਚੇ ਅਧਾਰ-ਵਾਕਾਂ ਤੇ ਨਿੱਗਰ ਦਲੀਲਾਂ ਦੇ ਬਾਵਜੂਦ ਸਪਸ਼ਟ ਭਾਂਤ ਇੱਕ ਸਵੈ-ਵਿਰੋਧੀ ਜਾਂ ਤਰਕਸ਼ੀਲ ਤੌਰ 'ਤੇ ਨਾ ਮੰਨਣਯੋਗ ਸਿੱਟੇ ਤੇ ਲੈ ਜਾਂਦਾ ਹੈ।[1][2] ਇੱਕ ਪੈਰਾਡੌਕਸ ਜਾਂ ਵਿਰੋਧਾਭਾਸ ਵਿੱਚ ਵਿਰੋਧਮਈ ਪਰ ਇੱਕ ਦੂਜੇ ਨਾਲ ਅੰਤਰ-ਸੰਬੰਧਿਤ ਤੱਤ ਸ਼ਾਮਿਲ ਹੁੰਦੇ ਹਨ ਜੋ ਇੱਕੋ ਸਮੇਂ ਮੌਜੂਦ ਹੁੰਦੇ ਹਨ ਅਤੇ ਦੇਰ ਤੱਕ ਕਾਇਮ ਰਹਿੰਦੇ ਹਨ।[3][4][5]

ਬੋਇਲ ਦੀ ਆਪੇ-ਵਗਦੀ ਫਲਾਸਕ, ਇੱਕ ਨਿਰੰਤਰ ਗਤੀ ਮਸ਼ੀਨ, ਆਪਣੇ ਆਪ ਨੂੰ ਸਾਈਫ਼ਨ ਐਕਸ਼ਨ ("ਹਾਈਡਰੋਸਟੈਟਿਕ ਨਿਰੰਤਰ ਗਤੀ") ਰਾਹੀਂ ਭਰਦੀ ਲੱਗਦੀ ਹੈ ਅਤੇ ਇਸ ਵਿੱਚ "ਹਾਈਡਰੋਸਟੈਟਿਕ ਪੈਰਾਡੌਕਸ" ਸ਼ਾਮਲ ਹੈ ਇਹ ਹਕੀਕਤ ਵਿੱਚ ਸੰਭਵ ਨਹੀਂ ਹੈ; ਇੱਕ ਸਾਈਫ਼ਨ ਲਈ ਇਸਦਾ "ਆਉਟਪੁੱਟ" "ਇਨਪੁਟ" ਤੋਂ ਨੀਵਾਂ ਹੋਣ ਦੀ ਲੋੜ ਹੁੰਦੀ ਹੈ।
ਇਹ ਸਪਸ਼ਟ ਤੌਰ 'ਤੇ ਅਸੰਭਵ ਵਸਤ, ਗੋਟਚੂਚਿਨ, ਆਸਟਰੀਆ ਵਿੱਚ ਸਥਿਤ ਹੈ, ਪੈਨਰੇਸ ਤਿਕੋਣ ਵਿੱਚ ਪ੍ਰਾਜੈਕਟ ਹੁੰਦੀ ਹੈ।

ਕੁਝ ਤਾਰਕਿਕ ਪੈਰਾਡੌਕਸ ਗਲਤ ਆਰਗੂਮੈਂਟ ਹੋਣ ਲਈ ਜਾਣੇ ਜਾਂਦੇ ਹਨ ਪਰ ਆਲੋਚਨਾਤਮਿਕ ਸੋਚ ਨੂੰ ਉਤਸ਼ਾਹਿਤ ਕਰਨ ਲਈ ਫਿਰ ਵੀ ਮੁੱਲਵਾਨ ਹੁੰਦੇ ਹਨ।[6]

ਕੁਝ ਪੈਰਾਡੌਕਸਾਂ ਨੇ ਉਹਨਾਂ ਪਰਿਭਾਸ਼ਾਵਾਂ ਵਿੱਚ ਗਲਤੀਆਂ ਦਰਸਾਈਆਂ ਹਨ ਜਿਹਨਾਂ ਨੂੰ ਐਨ ਸਹੀ ਮੰਨਿਆ ਜਾਂਦਾ ਸੀ, ਅਤੇ ਗਣਿਤ ਅਤੇ ਤਰਕ ਦੀਆਂ ਸਵੈ-ਸਿੱਧੀਆਂ ਦੀ ਮੁੜ ਜਾਂਚ ਦਾ ਕਾਰਨ ਬਣੀਆਂ ਹਨ। ਇੱਕ ਉਦਾਹਰਨ ਰਸਲ ਦੀ ਵਿਡੰਬਨਾ ਹੈ, ਜਿਸ ਵਿੱਚ ਇਹ ਪ੍ਰਸ਼ਨ ਸ਼ਾਮਲ ਹੈ ਕਿ ਕੀ "ਸਾਰੀਆਂ ਸੂਚੀਆਂ ਦੀ ਸੂਚੀ ਜਿਹਨਾਂ ਵਿੱਚ ਉਹ ਖੁਦ ਨਹੀਂ ਹਨ"  ਆਪਣੇ ਆਪ ਨੂੰ ਸ਼ਾਮਲ ਕਰ ਸਕਦੀ ਹੈ ਅਤੇ ਦਰਸਾਇਆ ਕਿ ਗੁਣਾਂ ਜਾਂ ਪਰੈਡੀਕੇਟਾਂ ਵਾਲੇ ਸੈੱਟਾਂ ਦੀ ਸ਼ਨਾਖਤ ਬਾਰੇ ਸੈੱਟ ਥਿਊਰੀ ਸਥਾਪਤ ਕਰਨ ਦੇ ਯਤਨ ਗਲਤ ਸਨ।[7] ਦੂਜੇ, ਜਿਵੇਂ ਕਰੀ ਦੀ ਪੈਰਾਡੌਕਸ, ਅਜੇ ਤੱਕ ਹੱਲ ਨਹੀਂ ਹੋਏ ਹਨ। 

ਤਰਕ ਤੋਂ ਬਾਹਰ ਦੀਆਂ ਉਦਾਹਰਣਾਂ ਵਿੱਚ ਫ਼ਲਸਫ਼ੇ ਤੋਂ ਥੀਸੀਅਸ ਦੇ ਜਹਾਜ਼ ਦੀ ਸ਼ਾਮਲ ਹੈ (ਇਹ ਪੁੱਛੇ ਜਾਣ ਤੇ ਕਿ ਸਮੁੰਦਰੀ ਜਹਾਜ਼ ਦੀ ਵਾਰ ਵਾਰ ਮੁਰੰਮਤ ਕਰਨ ਤੇ ਜਦੋਂ ਉਸਦਾ ਹਰ ਇੱਕ ਲੱਕੜ ਦਾ ਪੁਰਜਾ ਬਦਲ ਚੁੱਕਿਆ ਹੋਵੇ ਤਾਂ ਕੀ ਉਹ ਉਹੀ ਜਹਾਜ਼ ਰਹਿ ਜਾਏਗਾ)। ਪੈਰਾਡੌਕਸ ਤਸਵੀਰਾਂ ਜਾਂ ਹੋਰ ਮੀਡੀਆ ਦੇ ਰੂਪ ਵੀ ਲੈ ਸਕਦੇ ਹਨ। ਉਦਾਹਰਨ ਲਈ, ਐੱਮ. ਸੀ. ਐਸ਼ਰ ਨੇ ਆਪਣੀਆਂ ਡਰਾਇੰਗਾਂ ਵਿੱਚ ਕਈ ਦ੍ਰਿਸ਼ਟੀਕੋਣ-ਆਧਾਰਿਤ ਪੈਰਾਡੌਕਸ ਪੇਸ਼ ਕੀਤੇ ਹਨ, ਜਿਹਨਾਂ ਵਿੱਚ ਜੋ ਕੰਧਾਂ ਨਜ਼ਰ ਆਉਂਦੀਆਂ ਹਨ, ਉਹੀ ਹੋਰ ਦ੍ਰਿਸ਼ਟੀਕੋਣਾਂ ਤੋਂ ਫਰਸ ਮੰਨੀਆਂ ਜਾਂਦੀਆਂ ਹਨ ਅਤੇ ਅਜਿਹੀਆਂ ਪੌੜੀਆਂ ਜੋ ਅੰਤਹੀਣ ਚੜ੍ਹਦੀਆਂ ਜਾਪਦੀਆਂ ਹਨ। [8]

ਆਮ ਵਰਤੋਂ ਵਿੱਚ, ਸ਼ਬਦ "ਪੈਰਾਡੌਕਸ" ਅਕਸਰ ਉਹਨਾਂ ਬਿਆਨਾਂ ਦਾ ਲਖਾਇਕ ਹੈ ਜਿਹੜੇ ਸੱਚ ਅਤੇ ਝੂਠ ਦੋਵੇਂ ਹੋ ਸਕਦੇ ਹਨ ਯਾਨੀ ਵਿਅੰਗਮਈ ਜਾਂ ਅਚਿੰਤੇ, ਜਿਵੇਂ ਕਿ " ਇਹ ਪੈਰਾਡੌਕਸ ਖੜੇ ਰਹਿਣਾਤੁਰਨ ਨਾਲੋਂ ਜਿਆਦਾ ਥਕਾ ਦੇਣ ਵਾਲਾ ਹੁੰਦਾ ਹੈ।"[9]

ਲਾਜ਼ੀਕਲ ਪੈਰਾਡੌਕਸ

ਸੋਧੋ

ਪੈਰਾਡੌਕਸਾਂ ਵਿੱਚ ਆਮ ਥੀਮਾਂ ਵਿੱਚ ਸਵੈ-ਸੰਦਰਭ, ਅਨੰਤ ਰਿਗਰੈਸ਼ਨ, ਸਰਕੂਲਰ ਪ੍ਰੀਭਾਸ਼ਾਵਾਂ ਅਤੇ ਅਮੂਰਤਨ ਦੇ ਵੱਖ ਵੱਖ ਪੱਧਰਾਂ ਵਿਚਕਾਰ ਉਲਝਣਾਂ ਸ਼ਾਮਲ ਹਨ। 

ਪੈਟ੍ਰਿਕ ਹਿਊਜ਼ ਪੈਰਾਡੌਕਸ ਦੇ ਤਿੰਨ ਕਾਨੂੰਨ ਦੱਸਦਾ ਹੈ:[10]

ਸਵੈ-ਹਵਾਲਾ
ਇੱਕ ਉਦਾਹਰਨ ਹੈ ", ਇਸ ਬਿਆਨ ਗਲਤ ਹੈ", ਇੱਕ ਦੇ ਰੂਪ ਝੂਠੇ ਦੀ ਪੈਰਾਡੌਕਸ ਦਾ ਇੱਕ ਰੂਪ ਹੈ। ਬਿਆਨ ਆਪਣੇ ਆਪ ਤੇ ਢੁਕਾਇਆ ਗਿਆ ਹੈ। ਸਵੈ-ਹਵਾਲੇ ਦੀ ਇਕ ਹੋਰ ਮਿਸਾਲ ਨਾਈ ਦੇ ਪੈਰਾਡੌਕਸ ਵਿੱਚ ਕਿ ਕੀ ਨਾਈ ਆਪਣੇ ਆਪ ਨੂੰ ਮੁੰਨਦਾ ਹੈ ਜਾਂ ਨਹੀਂ। ਇਕ ਹੋਰ ਉਦਾਹਰਨ "ਕੀ ਇਸ ਸਵਾਲ ਦਾ ਜਵਾਬ 'ਨਹੀਂ' ਹੋਵੇਗਾ?"
ਵਿਰੋਧਾਭਾਸ
"ਇਹ ਬਿਆਨ ਗਲਤ ਹੈ"; ਬਿਆਨ ਇੱਕੋ ਸਮੇਂ ਝੂਠਾ ਅਤੇ ਸੱਚ ਨਹੀਂ ਹੋ ਸਕਦਾ। ਵਿਰੋਧਾਭਾਸੀ ਦਾ ਇੱਕ ਹੋਰ ਉਦਾਹਰਨ ਇਹ ਹੈ ਕਿ ਜੇ ਕੋਈ ਆਦਮੀ ਕਿਸੇ ਜਿੰਨ ਕੋਲੋਂ ਮੰਗ ਕਰਦਾ ਹੈ ਕਿ ਉਹ ਚਾਹੁੰਦਾ ਹੈ ਕਿ ਉਸਦੀਆਂ ਇੱਛਾਵਾਂ ਪੂਰੀ ਨਾ ਕੀਤੀਆਂ ਜਾਣ। ਇਹ ਆਪਣੇ ਆਪ ਵਿੱਚ ਵਿਰੋਧਮਈ ਹੈ ਕਿਉਂਕਿ ਜੇਕਰ ਜਿੰਨ ਉਸਦੀ ਇੱਛਾ ਪੂਰੀ ਕਰ ਦਿੰਦਾ ਹੈ, ਤਾਂ ਉਸਨੇ ਉਸਦੀ ਇੱਛਾ ਪੂਰੀ ਨਹੀਂ ਕੀਤੀ ਅਤੇ ਜੇਕਰ ਉਹ ਉਸਦੀ ਇੱਛਾ ਪੂਰੀ ਨਹੀਂ ਕਰਦਾ, ਤਾਂ ਉਸ ਨੇ ਦਰਅਸਲ ਉਸਦੀ ਇੱਛਾ ਪੂਰੀ ਕਰ ਦਿੱਤੀ, ਇਸ ਲਈ ਉਸ ਦੀ ਇੱਛਾ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰਨਾ ਅਸੰਭਵ ਬਣ ਜਾਂਦਾ ਹੈ ਕਿਉਂਕਿ ਉਸਦੀ ਇੱਛਾ ਆਪਣੇ ਆਪ ਨੂੰ ਕੱਟਦੀ ਹੈ। 
ਸ਼ਾਤਿਰ ਚੱਕਰਦਾਰੀ, ਜਾਂ ਅਨੰਤ ਮੁੜ ਮੁੜ ਆਉਣਾ 
"ਇਹ ਬਿਆਨ ਗਲਤ ਹੈ"; ਜੇ ਇਹ ਬਿਆਨ ਸੱਚ ਹੈ, ਤਾਂ ਬਿਆਨ ਗਲਤ ਹੈ, ਜਿਸ ਨਾਲ ਬਿਆਨ ਸੱਚ ਹੋ ਜਾਂਦਾ ਹੈ। ਸ਼ਾਤਿਰ ਚੱਕਰਦਾਰੀ ਦੀ ਇਕ ਹੋਰ ਮਿਸਾਲ ਹੈ, ਹੇਠਲਾ ਬਿਆਨਾਂ ਦਾ  ਗਰੁੱਪ:
"ਅਗਲਾ ਵਾਕ ਸੱਚ ਹੈ।"
"ਪਿਛਲਾ ਵਾਕ ਗਲਤ ਹੈ।"

ਹਵਾਲੇ

ਸੋਧੋ
  1. "paradox". Oxford Dictionary. Oxford University Press. Archived from the original on 30 ਜੂਨ 2016. Retrieved 21 June 2016. {{cite web}}: Unknown parameter |dead-url= ignored (|url-status= suggested) (help)
  2. Bolander, Thomas (2013). "Self-Reference". The Metaphysics Research Lab, Stanford University. Retrieved 21 June 2016.
  3. Smith, W. K. and Lewis, M. W. (2011). Toward a theory of paradox: A dynamic equilibrium model of organizing. Academy of Management Review, 36, pp. 381-403
  4. Zhang, Y., Waldman, D. A., Han, Y., and Li, X. (2015). Paradoxical leader behaviors in people management: Antecedents and consequences. Academy of Management Journal, 58, pp. 538-566
  5. David A. Waldman and David E. Bowen (2016), Learning to Be a Paradox-Savvy Leader, Academy of Management -- Perspectives, vol. 30, no. 3, 316-327, doi:10.5465/amp.2015.0070
  6. Eliason, James L. (March–April 1996). "Using Paradoxes to Teach Critical Thinking in Science". Journal of College Science Teaching. 15 (5): 341–44. {{cite journal}}: Unknown parameter |subscription= ignored (|url-access= suggested) (help)
  7. Crossley, J.N.; Ash, C.J.; Brickhill, C.J.; Stillwell, J.C.; Williams, N.H. (1972). What is mathematical logic?. London-Oxford-New York: Oxford University Press. pp. 59–60. ISBN 0-19-888087-1. Zbl 0251.02001.
  8. Skomorowska, Amira (ed.). "The Mathematical Art of M.C. Escher". Lapidarium notes. Retrieved 2013-01-22.
  9. "Paradox". Free Online Dictionary, Thesaurus and Encyclopedia. Retrieved 2013-01-22.
  10. Hughes, Patrick; Brecht, George (1975). Vicious Circles and Infinity - A Panoply of Paradoxes. Garden City, New York: Doubleday. pp. 1–8. ISBN 0-385-09917-7. LCCN 74-17611.