ਪੋਰ
ਪੋਰ ਉਸ ਖੇਤੀ ਸੰਦ ਨੂੰ ਕਹਿੰਦੇ ਹਨ ਜਿਸ ਨੂੰ ਹਲ ਦੇ ਮੁੰਨੇ ਨਾਲ ਬੰਨ੍ਹ ਕੇ ਉਸ ਰਾਹੀਂ ਬੀਜ ਨੂੰ ਕੇਰ ਕੇ ਫਸਲ ਬੀਜੀ ਜਾਂਦੀ ਹੈ।
ਪੋਰ ਬਣਾਉਣ ਲਈ 3 ਕੁ ਫੁੱਟ ਲੰਮੀ ਦੂਢ ਕੁ ਇੰਚ ਵਿਆਸ ਵਾਲੀ ਲੋਹੇ ਦੀ ਪਾਈਪ ਲਈ ਜਾਂਦੀ ਹੈ। ਇਸ ਪਾਈਪ ਦੇ ਇਕ ਸਿਰੇ ਉਪਰ ਲੋਹੇ ਦੀ ਚਦਰ ਦਾ ਤੇਲ ਪਾਉਣ ਵਾਲੀ ਕੀਫ ਦੇ ਉਪਰਲੇ ਹਿੱਸੇ ਵਰਗਾ ਬੜਾ ਹਿੱਸਾ ਬਣਾ ਕੇ ਲਾਇਆ ਜਾਂਦਾ ਹੈ। ਇਸ ਤਰ੍ਹਾਂ ਪੋਰ ਬਣਦਾ ਹੈ। ਫਸਲ ਬੀਜਣ ਸਮੇਂ ਪੋਰ ਦੇ ਕੀਫ ਵਾਲੇ ਹਿੱਸੇ ਨੂੰ ਹਲ ਦੇ ਮੁੰਨੇ ਦੇ ਉਪਰਲੇ ਹਿੱਸੇ ਨਾਲ ਰੱਸੀ ਨਾਲ ਬੰਨ੍ਹਿਆ ਜਾਂਦਾ ਹੈ ਤੇ ਇਸ ਦੇ ਹੇਠਲੇ ਹਿੱਸੇ ਨੂੰ ਹਲ ਦੇ ਮੁੰਨੇ ਦੇ ਹੇਠਲੇ ਮੋਟੇ ਹਿੱਸੇ ਵਿੱਚ ਲੱਗੇ ਲੋਹੇ ਦੇ ਕਲਿਪ ਵਿਚ ਪਾ ਦਿੱਤਾ ਜਾਂਦਾ ਹੈ। ਬਿਜਾਈ ਕਰਨ ਵਾਲੇ ਕਿਸਾਨ ਦੇ ਲੱਕ ਨਾਲ ਬੀਜ ਬੰਨ੍ਹਿਆ ਹੁੰਦਾ ਹੈ। ਉਹ ਆਪ ਹੀ ਹਲ ਚਲਾਉਂਦਾ ਹੈ ਤੇ ਆਪ ਹੀ ਪੋਰ ਰਾਹੀਂ ਬੀਜ ਕੇਰੀ/ਪਾਈ ਜਾਂਦਾ ਹੈ। ਇਸ ਤਰ੍ਹਾਂ ਪੋਰ ਦੀ ਵਰਤੋਂ ਕਰਕੇ ਬਿਜਾਈ ਕੀਤੀ ਜਾਂਦੀ ਹੈ। ਬਿਜਾਈ ਕਰਦੇ ਸਮੇਂ ਜੇਕਰ ਪੋਰ ਦੇ ਹੇਠਲੇ ਮੂੰਹ ਅੱਗੇ ਮਿੱਟੀ ਜਾਂ ਘਾਹ ਫੂਸ ਫਸ ਕੇ ਬੀਜ ਕਿਰਨ ਤੋਂ ਰੁਕ ਜਾਂਦਾ ਸੀ ਤਾਂ ਉਸ ਨੂੰ ਪੋਰ ਮੋਖਿਆ ਜਾਣਾ ਕਹਿੰਦੇ ਸਨ।
ਹੁਣ ਸਾਰੀ ਖੇਤੀ ਦਾ ਮਸ਼ੀਨੀਕਰਨ ਹੋ ਗਿਆ ਹੈ। ਹੁਣ ਫਸਲ ਪੋਰ ਦੀ ਥਾਂ ਟਰੈਕਟਰ ਨਾਲ ਚੱਲਣ ਵਾਲੀ ਖਾਦ ਤੇ ਬੀਜ ਵਾਲੀ ਡਰਿਲ ਨਾਲ ਬੀਜੀ ਜਾਂਦੀ ਹੈ।[1]
ਹਵਾਲਾ
ਸੋਧੋ- ↑ ਕਹਿਲ, ਹਰਕੇਸ਼ (2013). ਪੰਜਾਬੀ ਵਿਰਸਾ ਕੋਸ਼. Chandigarh: Unistar Books Pvt.Ltd. p. 57. ISBN 978-93-82246-99-2.