ਪੋਰਟਰੇਟ (ਗੋਗੋਲ ਦੀ ਕਹਾਣੀ)
ਪੋਰਟਰੇਟ (ਰੂਸੀ: Портрет) ਨਿਕੋਲਾਈ ਗੋਗੋਲ ਦੀ ਇੱਕ ਨਿੱਕੀ ਕਹਾਣੀ ਹੈ। ਇਹ ਮੂਲ ਰੂਸੀ ਵਿੱਚ ਪਹਿਲੀ ਵਾਰ 1835 ਵਿੱਚ ਪ੍ਰਕਾਸ਼ਿਤ ਹੋਈ ਸੀ।
"ਪੋਰਟਰੇਟ" | |
---|---|
ਲੇਖਕ ਨਿਕੋਲਾਈ ਗੋਗੋਲ | |
ਮੂਲ ਸਿਰਲੇਖ | ਰੂਸੀ: Портрет |
ਦੇਸ਼ | ਰੂਸੀ ਸਲਤਨਤ |
ਭਾਸ਼ਾ | ਰੂਸੀ |
ਵੰਨਗੀ | ਕਹਾਣੀ |
ਪ੍ਰਕਾਸ਼ਨ ਮਿਤੀ | 1835 (ਲਿਖਣ ਦਾ ਸਾਲ: 1833-1834) |
ਇਹ, ਇੱਕ ਜਵਾਨ ਅਤੇ ਗਰੀਬ ਕਲਾਕਾਰ, ਐਂਦਰੀ ਪੇਤਰੋਵਿਚ ਚਰਤਕੋਵ ਦੀ ਕਹਾਣੀ ਹੈ ਜਿਸ ਨੇ ਇੱਕ ਕਲਾ ਦੁਕਾਨ ਵਿੱਚ ਇੱਕ ਹੱਦੋਂ ਸੁਹਣਾ ਹੂਬਹੂ ਜੀਵਤ ਪੋਰਟਰੇਟ ਦੇਖਿਆ ਅਤੇ ਇਸ ਨੂੰ ਖਰੀਦਣ ਲਈ ਮਜਬੂਰ ਹੋ ਗਿਆ। ਪੇਟਿੰਗ ਜਾਦੂਈ ਹੈ ਅਤੇ ਉਸ ਨੂੰ ਇੱਕ ਦੁਬਿਧਾ ਪੇਸ਼ ਆਉਂਦੀ ਹੈ - ਉਹ ਆਪਣੇ ਹੁਨਰ/ਪ੍ਰਤਿਭਾ ਦੇ ਆਧਾਰ ਤੇ ਸੰਸਾਰ ਵਿੱਚ ਖੁਦ ਆਪਣੇ ਤਰੀਕੇ ਨਾਲ ਸੰਘਰਸ਼ ਕਰੇ ਜਾਂ ਗਾਰੰਟੀਸ਼ੁਦਾ ਧਨ ਅਤੇ ਪ੍ਰਸਿੱਧੀ ਹਾਸਲ ਕਰਨ ਲਈ ਜਾਦੂ ਦੀ ਪੇਟਿੰਗ ਦੀ ਸਹਾਇਤਾ ਸਵੀਕਾਰ ਕਰ ਲਵੇ। ਉਹ ਅਮੀਰ ਅਤੇ ਪ੍ਰਸਿੱਧ ਬਣਨ ਦਾ ਮਾਰਗ ਚੁਣਦਾ ਹੈ। ਪਰ ਜਦ ਉਹ ਇੱਕ ਹੋਰ ਕਲਾਕਾਰ ਦਾ ਇੱਕ ਪੋਰਟਰੇਟ, ਜੋ "ਇੱਕ ਲਾੜੀ ਦੀ ਤਰ੍ਹਾਂ, ਸ਼ੁੱਧ ਨਿਹਕਲੰਕ, ਸੁੰਦਰ" ਹੈ, ਤਾਂ ਉਸ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਸ ਨੇ ਗਲਤ ਮਾਰਗ ਚੁਣਿਆ ਸੀ। ਇਸ ਦੇ ਫਲਸਰੂਪ, ਉਹ ਬੀਮਾਰ ਪੈ ਜਾਂਦਾ ਹੈ ਅਤੇ ਬੁਖ਼ਾਰ ਨਾਲ ਉਸਦੀ ਮੌਤ ਹੋ ਜਾਂਦੀ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |