ਪੋਸੀਡਨ (ਨਿੱਕੀ ਕਹਾਣੀ)
" ਪੋਸੀਡਨ " (ਜਰਮਨ: "Poseidon") 1920 ਵਿੱਚ ਲਿਖੀ ਗਈ ਫ੍ਰਾਂਜ਼ ਕਾਫਕਾ ਦੀ ਵਾਰਤਕ ਦਾ ਇੱਕ ਛੋਟਾ ਜਿਹਾ ਟੋਟਾ ਹੈ।
ਸਮੁੰਦਰ ਦਾ ਦੇਵਤਾ ਪੋਸੀਡਨ ਨੂੰ ਇੱਥੇ ਪਾਣੀਆਂ ਦੇ ਇੱਕ ਅਸੰਤੁਸ਼ਟ ਪ੍ਰਬੰਧਕ ਵਜੋਂ ਪੇਸ਼ ਕੀਤਾ ਗਿਆ ਹੈ, ਜਿਸ ਨੂੰ ਉਹ ਅਸਲ ਵਿੱਚ ਨਹੀਂ ਜਾਣਦਾ।
ਇਤਿਹਾਸ
ਸੋਧੋ1920 ਦੀ ਪਤਝੜ ਵਿੱਚ, ਕਾਫਕਾ ਆਪਣੀ ਪ੍ਰੇਮਿਕਾ ਮਿਲੇਨਾ ਜੇਸੇਂਸਕਾ ਤੋਂ ਵੱਖ ਹੋ ਗਿਆ। ਇਹ ਇੱਕ ਉਤਪਾਦਕ ਉਭਾਰ ਵੇਲ਼ੇ ਛੋਟੇ ਗੱਦ ਦੇ ਟੁਕੜਿਆਂ ਦੀ ਇੱਕ ਲੜੀ ਦੇ ਰੂਪ ਵਿੱਚ ਸਿਰਜਿਆ ਗਿਆ ਸੀ, ਜਿਸ ਵਿੱਚ " ਇਨਕਾਰ " ਵੀ ਸ਼ਾਮਲ ਸੀ। ਕਾਫਕਾ ਨੇ ਇਨ੍ਹਾਂ ਨੂੰ ਪ੍ਰਕਾਸ਼ਿਤ ਨਹੀਂ ਸੀ ਕੀਤਾ; ਇਸਲਈ ਉਸਦੇ ਦੋਸਤ ਮੈਕਸ ਬ੍ਰੌਡ ਨੇ ਪ੍ਰਕਾਸ਼ਿਤ ਕਰਾਉਣ ਵੇਲੇ ਇਨ੍ਹਾਂ ਦਾ ਸਿਰਲੇਖ ਦਿੱਤਾ।
ਪਲਾਟ
ਸੋਧੋਪੋਸੀਡਨ ਡੈਸਕ 'ਤੇ ਬੈਠਾ ਹੈ ਅਤੇ ਪਾਣੀਆਂ ਦੀ ਗਣਨਾ ਕਰਦਾ ਹੈ ਜਿਸਦਾ ਉਸ ਨੇ ਪ੍ਰਬੰਧਨ ਕਰਨਾ ਹੈ। ਆਪਣੇ ਕੰਮ ਲਈ, ਉਹ ਸਟਾਫ 'ਤੇ ਟੇਕ ਰੱਖ ਸਕਦਾ ਸੀ, ਪਰ ਉਹ ਖ਼ੁਦ ਆਪ ਕੰਮ ਕਰਨ ਨੂੰ ਤਰਜੀਹ ਦਿੰਦਾ ਹੈ। ਆਪਣਾ ਕੰਮ ਉਸਨੂੰ ਪਸੰਦ ਨਹੀਂ ਪਰ ਕੋਈ ਬਦਲ ਨਜ਼ਰ ਨਹੀਂ ਆਉਂਦਾ।
ਪੋਸੀਡਨ ਅਫ਼ਸੋਸ ਜ਼ਾਹਰ ਕਰਦਾ ਹੈ ਕਿ ਲੋਕ ਕਲਪਨਾ ਕਰਦੇ ਹਨ ਕਿ ਉਹ ਆਪਣੇ ਤ੍ਰਿਸ਼ੂਲ ਨਾਲ ਪਾਣੀ ਤੇ ਲਗਾਤਾਰ ਚੱਲ ਰਿਹਾ ਹੈ। ਇਸ ਦੀ ਬਜਾਏ, ਉਹ ਸਮੁੰਦਰਾਂ ਦੀਆਂ ਡੂੰਘਾਈਆਂ ਵਿੱਚ ਬੈਠਾ ਹੈ, ਲਗਾਤਾਰ ਗਿਣਤੀਆਂ-ਮਿਣਤੀਆਂ ਕਰਦਾ ਹੈ ਅਤੇ ਸ਼ਾਇਦ ਹੀ ਕਦੇ ਸਮੁੰਦਰ ਦੇਖਦਾ ਹੈ। ਕੇਵਲ ਜੁਪੀਟਰ ਨੂੰ ਮਿਲ਼ਣ ਜਾਣ ਸਮੇਂ ਆਪਣੇ ਕਦੇ-ਕਦਾਈਂ ਸਫ਼ਰਾਂ 'ਤੇ, ਜਿੱਥੋਂ ਉਹ ਅਕਸਰ ਗੁੱਸੇ ਨਾਲ ਵਾਪਸ ਪਰਤਦਾ ਹੈ, ਉਹ ਓਲੰਪਸ ਤੇ ਕਾਹਲੀ ਕਾਹਲੀ ਚੜ੍ਹਨ ਵੇਲ਼ੇ ਸਮੁੰਦਰ ਵੇਖਦਾ ਹੈ। ਉਸਨੂੰ ਡਰ ਹੈ ਕਿ ਉਹ ਕਿਸੇ ਸ਼ਾਂਤ ਪਲ ਸਮੁੰਦਰ ਦੇ ਦੌਰੇ ਲਈ ਸੰਸਾਰ ਦੇ ਅੰਤ ਤੱਕ ਇੰਤਜ਼ਾਰ ਕਰਨਾ ਪਏਗਾ।