ਪੌਲੀਕਲਚਰ ਕੁਦਰਤੀ ਈਕੋ-ਸਿਸਟਮ ਦੀ ਵਿਭਿੰਨਤਾ ਦੀ ਰੀਸ, ਮੋਨੋਕਲਚਰੀ ਇੱਕੋ ਫ਼ਸਲ ਦੇ ਵੱਡੇ ਖੇਤਾਂ ਦੀ ਬਜਾਏ ਉਸੇ ਸਪੇਸ ਵਿੱਚ ਕਈ ਕਈ ਫ਼ਸਲਾਂ ਉਗਾਉਣ, ਵਰਤਣ ਵਾਲੀ ਖੇਤੀਬਾੜੀ ਨੂੰ ਕਹਿੰਦੇ ਹਨ। ਇਸ ਵਿੱਚ ਬਹੁ-ਫ਼ਸਲੀ, ਰਲਵੀਆਂ ਫ਼ਸਲਾਂ, ਸਾਥੀ ਲਾਉਣਾ, ਫ਼ਾਇਦੇਮੰਦ ਨਦੀਨ, ਅਤੇ ਗਲੀ ਫ਼ਸਲਾਂ ਵੀ ਸ਼ਾਮਲ ਹਨ। ਇਹ ਇੱਕੋ ਵੇਲੇ ਅਤੇ ਇੱਕੋ ਸਥਾਨ ਤੇ ਇੱਕ ਤੋਂ ਵੱਧ ਕਿਸਮ ਦੇ ਪੌਦੇ ਲਾਉਣ ਜਾਂ ਜਾਨਵਰ ਪਾਲਣ ਦੀ ਵਿਧੀ ਹੈ।