'ਪੌ ਬਾਰਾਂ' ਸ਼ਬਦ ਚੌਪੜ ਦੀ ਖੇਡ ਨਾਲ ਸੰਬੰਧਿਤ ਹੈ। ਇਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੋਇਆ ਹੈ। 'ਪੌ' ਸ਼ਬਦ ਦਾ ਅਰਥ ਹੈ 'ਪੈਰ' ਜਾਂ 'ਪਾਦ' ਜਾਂ 'ਕਦਮ'। ਚੌਪੜ-ਪਾਸੇ ਦੀ ਖੇਡ ਵਿਚ ਪਾਸੇ ਸਿੱਟ ਕੇ ਵੱਧ ਤੋਂ ਵੱਧ ਅੰਕ ਬਾਰਾਂ ਆ ਸਕਦੇ ਹੁੰਦੇ ਹਨ। ਜੇ ਬਾਰਾਂ ਕਦਮ ਚੱਲਣ ਲਈ ਮਿਲ ਜਾਣ ਤਾਂ ਸਮਝੋ ਤੁਸੀਂ ਬੇਹਤਰੀਨ ਚਾਲ ਚੱਲ ਰਹੇ ਹੋ ਅਤੇ ਛੇਤੀ ਜਿੱਤ ਵੱਲ ਵੱਧ ਰਹੇ ਹੋ।