ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿਚ ਅੰਤਰ
ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿੱਚ ਅੰਤਰ
ਪ੍ਰਗਤੀ ਅੰਗਰੇਜੀ ਸ਼ਬਦ ‘ਪ੍ਰੋਗ੍ਰੇਸ’ ਤੋ ਬਣਿਆ ਹੈ ਜਿਸ ਦਾ ਅਰਥ ‘ਅੱਗੇ ਵਧਣਾ’ ਹੈ। ਪ੍ਰਗਤੀ ਅਜਿਹੀ ਤਬਦੀਲੀ ਲਿਆਉਂਦੀ ਹੈ ਜੋ ਕਿਸੇ ਵਸਤੂ ਦੇ ਗੁਣਾਂ ਵਿੱਚ ਵਾਧਾ ਕਰਦੀ ਹੈ। ਸਾਹਿਤ ਵਿੱਚੋ ਪ੍ਰਗਤੀ ਦੇ ਅਰਥ ਹਨ। ਉਹ ਸਾਹਿਤ ਜੋ ਮਨੂੰਖ ਨੂੰ ਉਸ ਦੀਆਂ ਅਸਲ ਸਥਿਤੀਆਂ ਤੋਂ ਜਾਣੂ ਕਰਵਾ ਕੇ ਉਸਨੂੰ ਅੱਗੇ ਤੋਰਨ ਅਤੇ ਅੱਗੇ ਵਧਣ ਵਿੱਚ ਸਹਾਇਤਾ ਕਰਦਾ ਹੈ।‘ਵਾਦ’ਤੋ ਭਾਵ ਕੋਈ ਸਿਸਟਮ ਜਾਂ ਪ੍ਰੰਬੰਦ ਵਿੱਚ ਬੰਨ ਕੇ ਇੱਕ ਚੋਖਟਾ ਤਿਆਰ ਹੁੰਦਾ ਹੈ। ਉਸਦੀ ਹਰ ਚੀਜ ਸਿਸਟਮ ਵਿੱਚ ਤਹਿ ਹੋ ਜਾਂਦੀ ਹੈ। ਪ੍ਰਗਤੀਵਾਦੀ ਕਾਵੀ-ਧਾਰਾ ਆਧੁਨਿਕ ਪੰਜਾਬੀ ਕਵਿਤਾ ਦੀ ਪਹਿਲੀ ਸੁਚੇਤ ਕਾਵਿ-ਧਾਰਾ ਹੈ। ਜੋ ਆਪਣੇ ਨਾਲ ਗਤੀਸ਼ੀਲ ਸਮਾਜਕ -ਰਾਜਨੀਤਕ ਚਿੰਦਨ ਦਾ ਵਿਚਾਰਧਾਰਾਈ ਪੱਬ ਲੈ ਕੇ ਆਰੰਭ ਹੋਈ। ਇਸ ਨਾਲ ਸੰਬੰਧਿਤ ਬਹੁਤੇ ਕਵੀ ਮਾਰਕਸਵਾਦੀ ਵਿਚਾਰਾਂ ਵਾਲੇ ਸਨ। ਪ੍ਰਗਤੀਵਾਦੀ ਪੰਜਾਬੀ ਕਾਵਿ-ਧਾਰਾ ਦਾ ਜਨਮ ਭਾਰਤ ਵਿੱਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਦੇ ਸਿੱਟੇ ਵਜੋ ਹੋਇਆਂ ਸੀ। ਪ੍ਰਗਤੀਸ਼ੀਲ ਓੁਹ ਹੈ ਜੋ ਪੰਜਾਬ ਦੇ ਬੰਦੇ ਨੂੰ ਆਧੁਨਿਕ ਲਹਿਰ ਵਿੱਚ ਪ੍ਰਗਤੀਵਾਦੀ ਕਾਵਿ-ਪ੍ਰਵਿਰਤੀ ਦੀ ਵਿਕਾਸ ਰੇਖਾ ਨੂੰ ਆਮ ਤੌਰ 'ਤੇ ਦੋ ਭਾਗਾ ਵਿੱਚ ਵੰਡਿਆ ਗਿਆਂ ਹੈ:- 1935 ਤੋਂ 60 ਤਕ ਪ੍ਰਗਤੀਵਾਦੀ ਤੇ 1970 ਤੋਂ ਬਾਅਦ ਦੇ ਸਮੇਂ ਨੂੰ ਨਵ-ਪ੍ਰਗਤੀਵਾਦੀ ਜਾਂ ਜੁਝਾਰਵਾਦੀ ਕਿਹਾ ਜਾਂਦਾ ਹੈ। ਪ੍ਰਗਤੀਵਾਦ ਦੀ ਮੂਲ ਪ੍ਰੇਰਨਾ ਮਾਰਕਸਵਾਦ ਤੋਂ ਵਿਕਸਿਤ ਹੋਈ। ਪ੍ਰਗਤੀਸ਼ੀਲ ਲਹਿਰ ਵਿੱਚ ਜੋ ਏਜੰਡੇ ਰਖੇ ਗਏ ਸਨ ਉਹ ਸੁਤੰਤਰਤਾ ਅੰਦੋਲਨ ਦੇ ਨਾਲ ਸੰਬੰਧਿਤ ਸਨ। 1936 ਵਿੱਚ ਜਦੋਂ ਲਖਨਊ ਵਿੱਚ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਕੀਤੀ ਗਈ ਸੀ ਤਾਂ ਇਸ ਨੇ ਚਿੰਤਨ ਤੇ ਸੰਸਕ੍ਰਿਤੀ ਦੇ ਪ੍ਰਵਾਰ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਕੇ ਕਲਾ ਤੇ ਵਿਸ਼ਵ ਦ੍ਰਿਸ਼ਟੀਕੋਣ, ਦੋਹਾਂ ਵਿੱਚ ਨਵੀਆਂ ਜੀਵਨ- ਕੀਮਤਾਂ ਅਤੇ ਸੌਂਦਰਯ ਬੋਧ ਨੂੰ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਪ੍ਰਗਤੀਸ਼ੀਲ ਲੇਖਕ ਸੰਘ ਨੂੰ ਹੋਂਦ ਵਿੱਚ ਲਿਆਉਣ ਵਾਲੇ ਮੋਢੀ ਲੇਖਕਾਂ ਅਤੇ ਚਿੰਤਕਾਂ ਵਿਚੋਂ ਬਹੁਤੇ ਸਮਾਜਵਾਦੀ ਵਿਚਾਰਾਂ ਵਾਲੇ ਸਨ। ਸਰਵ ਭਾਰਤੀ ਲੇਖਕ ਸੰਘ ਦੇ ਮੈਨੀਫੈਸਟੋ ਵਿੱਚ ਉਲੀਕੇ ਗਏ ਉਦੇਸ਼ ਸਾਹਿਤਕ ਉਦੇਸ਼ਾਂ ਨਾਲ ਮਿਲਦੇ ਜੁਲਦੇ ਵਿਚਾਰ ਪਹਿਲਾਂ ਹੀ ਭਾਰਤ ਦੀਆਂ ਪ੍ਰਾਂਤਕ ਭਾਸ਼ਾਵਾਂ ਵਿੱਚ ਪ੍ਰਗਟ ਹੋਣ ਲੱਗ ਪਏ ਸਨ। ਇਹੀ ਕਾਰਨ ਸੀ ਕਿ ਭਾਰਤ ਵਿੱਚ 1936 ਤੋਂ ਕਿਤੇ ਪਹਿਲਾਂ ਰਾਸ਼ਟਰੀ ਸਮਾਜਵਾਦੀ ਅਤੇ ਲੋਕਤਾਂਤਰਿਕ ਉਭਾਰ ਆਉਣੇ ਸ਼ੁਰੂ ਹੋ ਗਏੇ ਸਨ। ਭਾਰਤੀ ਪ੍ਰਗਤੀਸ਼ੀਲ ਸਾਹਿਤ ਲਹਿਰ ਦਾ ਪ੍ਰਭਾਵ ਪੰਜਾਬੀ ਉੱਤੇ ਵੀ ਪੈਂਦਾ ਹੈ। ਪੰਜਾਬੀ ਕਵਿਤਾ ਵਿੱਚ ਡਾ. ਦੀਵਾਨ ਸਿੰਘ ਕਾਲੇਪਾਣੀ ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਬਾਵਾ ਬਲਵੰਤ ਨੂੰ ਮੋਢੀ ਪ੍ਰਗਤੀਵਾਦੀ ਕਵੀ ਕਿਹਾ ਜਾ ਸਕਦਾ ਹੈ। ਇਸ ਲਹਿਰ ਨਾਲ ਜੁੜੇ ਕਵੀਆਂ ਦਾ ਸੁਪਨਾ ਕੇਵਲ ਆਜ਼ਾਦੀ ਦੀ ਪ੍ਰਾਪਤੀ ਨਹੀਂ ਸੀ ਸਗੋਂ ਜਮਾਤੀ ਵੰਡ ਅਤੇ ਲੁੱਟ-ਖਸੁੱਟ ਤੋਂ ਰਹਿਤ ਹੋਣਾ ਸੀ। ਪ੍ਰਗਤੀਵਾਦੀ ਪੰਜਾਬੀ ਕਾਵਿ-ਧਾਰਾ ਆਧੁਨਿਕ ਸਮੇਂ ਦੀ ਅਜਿਹੀ ਕਾਵਿ-ਧਾਰਾ ਹੈ ਜਿਹੜੀ ਵਿਸ਼ੇਸ਼ ਕਾਵਿ ਉਦੇਸ਼ ਨੂੰ ਲੈ ਕੇ ਕਵਿਤਾ ਦੇ ਖੇਤਰ ਵਿੱਚ ਪ੍ਰਵਾਹਮਾਨ ਹੁੰਦੀ ਹੈ। ਪ੍ਰਗਤੀਵਾਦੀ ਚੇਤਨਾ ਯਥਾਰਥ ਨੂੰ ਸਮਾਜਕ ਯਥਾਰਥ ਅਤੇ ਆਦਰਸ਼ ਨੂੰ ਪ੍ਰਸਤੁਤ ਕਰਦੀ ਹੈ। ਪ੍ਰਗਤੀਵਾਦੀ ਇੱਕ ਵਿਆਪਕ ਅਤੇ ਵਿਸਤ੍ਰਿਤ ਸਾਂਸਕ੍ਰਿਤਕ ਲਹਿਰ ਸੀ ਜਿਹੜੀ ਦੇਸ਼ ਦੀਆਂ ਪਰਿਸਥਿਤੀਆਂ ਅਤੇ ਜਨ-ਜੀਵਨ ਦੀਆਂ ਇਤਿਹਾਸਕ ਲੋੜਾਂ ਵਿਚੋਂ ਪੈਂਦਾ ਹੋਈ ਸੀ। ਇਸ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾ ਦੇ ਸਾਹਿਤ ਅਤੇ ਪ੍ਰਮੁੱਖ ਸਾਹਿਤਕਾਰਾਂ ਅਤੇ ਵਿਚਾਰਕਾਂ ਨੂੰ ਵੀ ਬਹੁਤ ਜਿਆਦਾ ਪ੍ਰਭਾਵਿਤ ਕੀਤਾ। ਵਿਚਾਰਧਾਰਾ ਵੀ ਪ੍ਰਗਤੀਵਾਦ ਦੇ ਨੇੜੇ-ਤੇੜੇ ਹੀ ਹੁੰਦੀ ਹੈ। ਹਰ ਮਨੁੱਖ ਆਪਣੇ ਤੌਰ 'ਤੇ ਇੱਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ। ਪ੍ਰਗਤੀਵਾਦੀ ਵਿਚਾਰਧਾਰਾ ਕਈ ਪ੍ਰਕਾਰ ਦੇ ਪ੍ਰਭਾਵਾਂ ਦੇ ਰਾਹੀਂ ਪੰਜਾਬੀ ਕਾਵਿ ਚੇਤਨਾ ਦਾ ਹਿੱਸਾ ਬਣੀ ਸੀ। ਪ੍ਰਗਤੀਵਾਦੀ ਵਿਚਾਰਧਾਰਾ ਜੀਵਨ ਰਹੱਸ ਨੂੰ ਨਿਰੰਤਰ ਪਰਿਵਰਤਨਸ਼ੀਲ ਵਰਤਾਰਾ ਮੰਨ ਕੇ ਜਾਣਨ ਤੇ ਅਨੁਭਵ ਕਰਨ ਦਾ ਯਤਨ ਕਰਦੀ ਹੈ। ਇਹ ਯਥਾਰਥਵਾਦੀ ਹੁੰਦੀ ਹੈ। ਪ੍ਰਗਤੀਸ਼ੀਲਤਾ ਅਗਾਂਹ ਵਧਣ ਦੀ ਕਿਰਿਆ ਹੈ ਪਰ ਇਸ ਕਿਰਿਆ ਦਾ ਕੋਈ ਅਜਿਹਾ ਯਾਂਤਰਿਕ ਰੂਪ ਨਹੀਂ, ਜਿਸਨੂੰ ਵਾਰ-ਵਾਰ ਦੁਹਰਾਇਆ ਜਾ ਸਕੇ। ਅਸਲੀਅਤ ਇਹ ਹੈ ਕਿ ਪ੍ਰਗਤੀਵਾਦ ਖੁਦ ਪ੍ਰਗਤੀਸ਼ੀਲ ਸੰਕਲਪ ਹੈ, ਜੋ ਹਾਲਾਤ ਦੇ ਬਦਲਣ ਨਾਲ ਜਾਂ ਹਾਲਾਤ ਪ੍ਰਤਿ ਚੇਤਨਾ ਦੇ ਵਿਕਸਿਤ ਹੋ ਜਾਣ ਨਾਲ ਨਵਾਂ ਰੂਪ ਧਾਰਨ ਕਰਦਾ ਰਹਿੰਦਾ ਹੈ। ਜੋ ਪ੍ਰਗਤੀਸ਼ੀਲ ਲਹਿਰ ਹੈ। ਉਹ ਪੰਜਾਬੀ ਵਿੱਚ ਸਾਹਿਤਕ ਆਧੁਨਿਕਤਾ ਲੈ ਕੇ ਆਉਣ ਵਾਲੀ ਲਹਿਰ ਹੈ। ਪੱਛਮੀ ਆਧੁਨਿਕਤਾ ਦੇ ਵਿਰੋਧ ਵਿੱਚ ਇਹ ਲਹਿਰ ਇਹ ਆਉਂਦੀ ਹੈ। ਪ੍ਰਗਤੀਸ਼ੀਲ ਲਹਿਰ ਪੰਜਾਬ ਦੇ ਵਿਅਕਤੀ ਨੂੰ ਆਧੁਨਿਕ ਲਹਿਰ ਵਿੱਚ ਅੱਗੇ ਦੇਖਣ ਦੀ ਗੱਲ ਕਰਦੀ ਹੈ। ਕੋਈ ਵੀ ਲਹਿਰ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਨੂੰ ਜੋੜਨ ਲਈ ਅਤੇ ਇੱਕਠੇ ਦੇਖਣ ਲਈ ਹੁੰਦੀ ਹੈ। ਪ੍ਰਗਤੀਵਾਦੀ ਪੰਜਾਬੀ ਕਾਵਿ-ਧਾਰਾ ਆਪਣੇ ਵਿਕਾਸ ਸਫ਼ਰ ਦੌਰਾਨ ਕਈ ਪੜਾਅ ਤੈਅ ਕਰਦੀ ਹੋਈ ਨਿਰੰਤਰ ਪ੍ਰਵਾਹਮਾਨ ਰਹਿੰਦੀ ਹੈ। ਇਸ ਕਾਵਿ-ਧਾਰਾ ਦੇ ਸਮਾਨਾਂਤਰ ਕਈ ਕਾਵਿ-ਧਾਰਾ ਦੇ ਸਮਾਨਾਂਤਰ ਕਈ ਕਾਵਿ-ਧਾਰਾਵਾਂ ਵੀ ਪੰਜਾਬੀ ਕਾਵਿ-ਜਗਤ ਵਿੱਚ ਪੈਦਾ ਹੋਈਆਂ, ਪਰ ਇਹ ਧਾਰਵਾਂ ਥੋੜ੍ਹੇ ਸਮੇਂ ਬਾਅਦ ਹੀ ਅਲੋਪ ਹੋ ਜਾਂਦੀਆਂ ਹਨ। 1947 ਤੋਂ ਬਾਅਦ ਸੰਤੋਖ ਸਿੰਘ ਧੀਰ, ਡਾ. ਹਰਿਭਜਨ ਸਿੰਘ, ਹਰਿਭਜਨ ਸਿੰਘ ਹੁੰਦਲ, ਤਾਰਾ ਸਿੰਘ ਕਾਮਲ ਵਰਗੇ ਪ੍ਰਤਿਭਾਸ਼ੀਲ ਕਵੀਆਂ ਦੇ ਹੱਥਾਂ ਵਿੱਚ ਪ੍ਰਗਤੀਵਾਦੀ ਕਾਵਿ-ਧਾਰਾ ਨੂੰ ਵਧੇਰੇ ਵਿਸਥਾਰ ਮਿਲਦਾ ਹੈ। ਪ੍ਰਗਤੀਵਾਦੀ ਦਾ ਸੰਬੰਧ ਕਿਸੇ ਪ੍ਰਤੀਬੰਧਤਾ ਨਾਲ ਹੈ। ਕਿਸੇ ਇੱਕ ਆਦਰਸ਼ ਨਾਲ ਹੁੰਦਾ ਹੈ। 1947 ਤੋਂ ਪਹਿਲਾਂ ਪ੍ਰਗਤੀਵਾਦੀ ਪੰਜਾਬੀ ਕਵਿਤਾ ਮੁੱਖ ਤੌਰ 'ਤੇ ਸਾਮਰਾਜ ਦੇ ਵਿਰੋਧ ਅਤੇ ਆਜ਼ਾਦੀ ਪ੍ਰਾਪਤੀ ਦੇ ਉਦੇਸ਼ ਨਾਲ ਜੁੜੀ ਰਹੀ ਸੀ। ਦੇਸ਼ ਦਾ ਸੁਤੰਤਰਤਾ ਅੰਦੋਲਨ ਇਸ ਕਾਵਿ-ਧਾਰਾ ਨੂੰ ਵਧੇਰੇ ਪ੍ਰਭਾਵਿਤ ਕਰਦਾ ਹੈ। ਸੁਤੰਤਰਤਾ ਅੰਦੋਲਨ ਦੇ ਇਤਿਹਾਸਕ ਦਬਾਅ ਕਾਰਨ ਹੀ ਵੱਖੋ-ਵੱਖਰੇ ਵਿਚਾਰਾਂ ਵਾਲੇ ਲੇਖਕ ਅਤੇ ਬੁੱਧੀਜੀਵੀ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਜੁੜੇ ਰਹਿੰਦੇ ਹਨ। ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਕਰਕੇ ਹੀ ਇਹ ਲਹਿਰ ਇੱਕ ਭਾਰੂ ਲਹਿਰ ਦੇ ਤੌਰ ’ਤੇੇ ਸਾਹਿਤਕ ਖੇਤਰ ਵਿੱਚ ਯਤਨਸ਼ੀਲ ਹੋਈ। ਇਸੇ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਪ੍ਰਗਤੀਵਾਦ ਸਮਾਜ ਦੀਆਂ ਅੱਗੇ ਵਧਣ ਦੀਆਂ ਸ਼ਕਤੀਆਂ ਦਾ ਸੰਚਾਰ ਕਰਦਾ ਹੈ। ਇਹ ਮਾਰਕਸਵਾਦ ਦੇ ਨਾਂ ਤੇ ਹੀ ਬਣਿਆ ਹੈ। ਮਾਰਕਸਵਾਦ ਦੇ ਨਾਂ ’ਤੇ ਹੀ ਸਾਹਿਤ ਰਚਿਆ ਜਾਂਦਾ ਹੈ। ਮਾਰਕਸਵਾਦੀ ਚਿੰਤਨ ਨੇ ਹੀ ਪ੍ਰਗਤੀਵਾਦੀ ਕਾਵਿ-ਧਾਰਾ ਨੂੰ ਗਤੀਸ਼ੀਲਤਾ ਦੀ ਰੋਸ਼ਨੀ ਦਿਖਾਈ ਸੀ। ਲੇਖਕ ਅਤੇ ਪੁਸਤਕਾਂ
ਹਵਾਲੇ
ਸੋਧੋ1. ਡਾ. ਸੁਰਿੰਦਰ ਕੁਮਾਰ ਦਵੇਸ਼ਵਰ (ਪ੍ਰਗਤੀਵਾਦ)। 2. ਡਾ. ਕਰਮਜੀਤ ਸਿੰਘ (ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦੇ ਵਿਚਾਰਧਾਰਾਈ ਅਧਾਰ)। 3. ਡਾ. ਯੋਗਰਾਜ (ਆਧੁਨਿਕ ਪੰਜਾਬੀ ਕਾਵਿ ਧਾਰਾਵਾਂ ਦਾ ਸੁਹਜ-ਸ਼ਾਸਤਰ) ਸੰਸਕਰਣ: 2010 4. ਡਾ. ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ, ਲੁਧਿਆਣਾ, ਛਾਪਕ: ਆਰ. ਕੇ. ਆਫਸੈਟ, ਦਿੱਲੀ, ਪੰਜਾਬ, ਯੂਨੀ: ਚੰਡੀਗੜ੍ਹ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |