ਪ੍ਰਗਤੀਸ਼ੀਲ ਤਬਦੀਲੀ ਦੀ ਸ਼ਰ੍ਹਾ
ਪ੍ਰਗਤੀਸ਼ੀਲ ਤਬਦੀਲੀ ਦੀ ਸ਼ਰ੍ਹਾ ਵਿਧੀ ਵਿਗਿਆਨ ਵਿੱਚ ਬਹੁਤ ਮਹੱਤਤਾ ਰੱਖਦੀ ਹੈ। ਇਹ ਦਰਸ਼ਾਉਂਦੀ ਹੈ ਕਿ ਕੋਈ ਵੀ ਚੀਜ਼ ਵਧਦੇ ਸਮੇਂ ਨਾਲ ਇੱਕੋ ਜਿਹੀ ਨਹੀਂ ਰਹਿੰਦੀ ਅਤੇ ਬਦਲ ਜਾਂਦੀ ਹੈ। ਜਿਵੇਂ ਕਿ ਸਾਡੀ ਲਿਖਾਵਟ, ਜਦੋਂ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ, ਜਦੋਂ ਅਸੀਂ ਲਿਖਣ ਦੇ ਆਦੀ ਹੋ ਜਾਂਦੇ ਹਾਂ ਅਤੇ ਬੁੱਢ਼ੇ ਹੋਣ ਤੇ ਜਦੋਂ ਮਾਸਪੇਸ਼ੀਆਂ ਕਮਜ਼ੋਰ ਪੈ ਜਾਂਦੀਆਂ ਹਨ, ਇਨ੍ਹਾਂ ਸਭ ਸਮਿਆਂ ਵਿੱਚ ਲਿਖਾਵਟ ਬਦਲਦੀ ਰਹਿੰਦੀ ਹੈ। ਇਸਨੂੰ ਅੰਗ੍ਰੇਜ਼ੀ ਵਿੱਚ Law of progressive change ਕਹਿੰਦੇ ਹਨ।