Patterned Bruises/ Contusions ਨੂੰ ਹੀ ਪ੍ਰਤੀਮਾਨਿਤ ਨੀਲ ਕਿਹਾ ਜਾਂਦਾ ਹੈ। ਜਦੋਂ ਵੀ ਸਰੀਰ ਤੇ ਕੋਈ ਖੂੰਢੀ ਚੀਜ਼ ਐਨੇ ਕੁ ਜੋਰ ਨਾਲ ਵੱਜਦੀ ਹੈ ਕਿ ਚਮੜੀ ਦੀ ਬਾਹਰਲੀ ਸਤਿਹ ਤੇ ਤਾਂ ਕੋਈ ਫ਼ਰਕ ਨਾ ਪਵੇ ਪਰ ਅੰਦਰੋਂ ਖੂਨ ਦੀਆਂ ਨਸਾਂ ਫਟ ਜਾਣ ਤਾਂ ਖੂਨ ਦੇ ਰ੍ਸਾਵ ਕਰ ਕੇ ਚਮੜੀ ਤੇ ਇੱਕ ਗਹਿਰੇ ਲਾਲ ਜਾਂ ਨੀਲੇ ਰੰਗ ਦਾ ਇੱਕ ਧੱਬਾ ਜਿਹਾ ਬਣ ਜਾਂਦਾ ਹੈ ਜਿਸ ਨੂੰ ਨੀਲ ਕਹਿੰਦੇ ਹਨ। ਕਿਸੇ ਵੀ ਚੀਜ਼ ਦੇ ਜੋਰ ਨਾਲ ਵੱਜਣ ਤੇ ਜਦੋਂ ਨਸਾਂ ਫਟਦੀਆਂ ਹਨ ਤਾਂ ਖੂਨ ਦਾ ਰ੍ਸਾਵ ਸਭ ਤੋਂ ਸੌਖੇ ਪਾਸੇ ਵੱਲ ਹੁੰਦਾ ਹੈ ਅਤੇ ਲਾਗੇ ਦੇ ਕੁਝ ਹਿੱਸੇ ਤੱਕ ਫੈਲਦਾ ਹੈ। ਜਦੋਂ ਕਿਸੇ ਵੀ ਤਰ੍ਹਾਂ ਦੇ ਰੱਸੇ ਜਾਂ ਚੇਨ ਨਾਲ ਸਰੀਰ ਦੇ ਕਿਸੇ ਹਿੱਸੇ ਤੇ ਜੋਰ ਪਾਇਆ ਜਾਂਦਾ ਹੈ ਤਾਂ ਉਸ ਜਗ੍ਹਾ ਤੇ ਕਈ ਵਾਰ ਉਸ ਚੇਨ ਜਾਂ ਰੱਸੇ ਦੇ ਨਮੂਨੇ ਨੀਲ ਦੇ ਰੂਪ ਵਿੱਚ ਛਪ ਜਾਂਦੇ ਹਨ ਅਤੇ ਇਹੀ ਨਿਸ਼ਾਨ ਪ੍ਰਤੀਮਾਨਿਤ ਨੀਲ ਕਹਿਲਾਉਂਦੇ ਹਨ।

ਫ਼ੌਰੈਂਸਿਕ ਮਹੱਤਵਤਾ

ਸੋਧੋ
ਅਜਿਹੇ ਜ਼ਖਮਾਂ ਦਾ ਮੁਆਇਨਾ ਕਰ ਕੇ ਵਰਤੇ ਗਏ ਹਥਿਆਰ ਦਾ ਪਤਾ ਲਗਾਇਆ ਜਾ ਸਕਦਾ ਹੈ।