ਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣ ਪਛਾਣ
ਸੋਧੋਪ੍ਰਿੰ ਸੰਤ ਸਿੰਘ ਸੇਖੋਂ
ਸੋਧੋ30 ਮਈ 1908-7ਅਕਤੂਬਰ 1997
ਪੰਜਾਬੀ ਦੇ ਇੱਕ ਨਾਟਕਕਾਰ, ਗਲਪ-ਲੇਖਕ ਅਤੇ ਖੋਜੀ ਆਲੋਚਕ ਸਨ।ਇਸਨੂੰ 1972 ਵਿੱਚ ਨਾਟਕ ਮਿੱਤਰ ਪਿਆਰਾ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।1987ਵਿੱਚ ਇਸਨੂੰ ਭਾਰਤ ਦਾ ਸਭ ਤੋ ਵੱਡਾ ਨਾਗਰਿਕ ਪੁਰਸਕਾਰ 'ਪਦਮ ਸ਼੍ਰੀ' ਦਿੱਤਾ ਗਿਆ।
ਸਾਹਿਤਕ ਕਿਰਤਾਂ -ਉਸ ਨੇ ਨਾਟਕ, ਇਕਾਂਗੀ, ਕਹਾਣੀਆਂ, ਨਾਵਲ, ਕਵਿਤਾ, ਨਿਬੰਧ, ਆਲੋਚਨਾ, ਸਵੈ ਜੀਵਨੀ ਅਤੇ ਅਨੁਵਾਦ ਆਦਿ ਰਚੇ।[1]
ਕਹਾਣੀ ਸੰਗ੍ਰਹਿ
ਸੋਧੋਕਾਮੇ ਤੇ ਯੋਧੇ
ਸਮਾਚਾਰ
ਬਾਰਾਂਦਰੀ
ਅੱਧੀਵਾਟ
ਤੀਜਾ ਪਹਿਰ
ਸਿਆਣਪਾਂ
ਇਕਾਂਗੀ
ਸੋਧੋਛੇ ਘਰ 1941
ਤਪਿਆ ਕਿਉਂ ਖਪਿਆ 1950
ਨਾਟ ਸੁਨੇਹੇ 1954
ਸੁੰਦਰ ਪਦ 1956
ਵਿਉਹਲੀ ਕਾਵਿ ਨਾਟਕ
ਬਾਬਾ ਬੋਹੜ ਕਾਵਿ ਨਾਟਕ
ਨਾਟਕ
ਸੋਧੋਭੂਮੀਦਾਨ
ਕਲਾਕਾਰ 1945
ਨਲ ਦਮਯੰਤੀ 1960
ਨਾਰਕੀ 1953
ਇਤਿਹਾਸਕ ਨਾਟਕ
ਸੋਧੋਮੁਇਆ ਸਾਰ ਨਾ ਕਾਈ 1954
ਬੇੜਾ ਬੰਧਿ ਨਾ ਸਕਿੳ 1954
ਵਾਰਿਸ 1955
ਬੰਦਾ ਬਹਾਦਰ 1985
ਵੱਡਾ ਘੱਲੂਘਾਰਾ 1986
ਮਿੱਤਰ ਪਿਆਰਾ 1971
ਖੋਜ ਤੇ ਆਲੋਚਨਾ
ਸੋਧੋਸਾਹਿਤਾਰਥ
ਪ੍ਰਸਿੱਧ ਪੰਜਾਬੀ ਕਵੀ
ਪ੍ਰਗਤੀ ਪੰਧ
ਪੰਜਾਬੀ ਕਾਵਿ ਸ਼ੋਮਣੀ
ਹੀਰ ਵਾਰਿਸ
ਨਾਵਲ ਤੇ ਪਲਾਟ
ਅਨੁਵਾਦ
ਸੋਧੋਅੰਤੋਨੀ ਤੇ ਕਲਪੋਤਰਾ (ਵਿਲੀਅਮ ਸ਼ੈਕਸਪੀਅਰ)
ਐਨਾ ਕੈਰਿਨੀਨਾ (ਟਾਲਸਟਾਏ)
ਫਾਉਸਤ (ਗਟੇ)
ਸਨਮਾਨ
ਸੋਧੋਪੰਜਾਬੀ ਲੇਖਕ (ਪੰਜਾਬ ਸਰਕਾਰ 1965)
ਭਾਰਤੀ ਸਾਹਿਤ ਅਕਾਦਮੀ ਪੁਰਸਕਾਰ (ਨਾਟਕ ਮਿੱਤਰ ਪਿਆਰੇ ਲਈ, 1972 ਚ, ਨਵੀਂ ਦਿੱਲੀ)
ਪਦਮ ਸ੍ਰੀ (ਭਾਰਤ ਸਰਕਾਰ, 1987)
ਭਾਰਤੀ ਪ੍ਰੀਸ਼ਦ ਪੁਰਸਕਾਰ (ਕਲਕੱਤਾ, 1989)
ਡੀ ਲਿਟ ਦੀ ਆਨਰੇਰੀ ਡਿਗਰੀ (ਪੰਜਾਬੀ ਯੂਨੀਵਰਸਿਟੀ ਪਟਿਆਲਾ 1991)
ਲਾਈਫ ਫੈਲੋਸ਼ਿਪ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਪ੍ਰੋਫੈਸਰ ਆਫ ਐਮੀਨੈਂਸ
ਪ੍ਰੋਫੈਸਰ ਐਮੀਰੈਟਿਸ (ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ)
ਫੈਲੋਸ਼ਿਪ (ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ)
ਆਪਣੇ ਜੀਵਨ ਕਾਲ ਵਿੱਚ ਉਹ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਦੇ ਜਨਰਲ ਕੌਂਸਲ ਦੇ ਮੈਂਬਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦਾ (1984 ਤੋਂ 1997) ਤੱਕ ਪ੍ਰਧਾਨ ਰਹਿਣ ਤੋਂ ਇਲਾਵਾ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਮੀਤ ਪ੍ਰਧਾਨ ਵੀ ਰਹੇ।
ਡਾ ਰਵਿੰਦਰ ਸਿੰਘ ਰਵੀ
ਸੋਧੋਪੰਜਾਬੀ ਲੇਖਕ, ਸਾਹਿਤ ਆਲੋਚਕ,ਅਧਿਆਪਕ ਅਤੇ ਖੱਬੇ ਪੱਖੀ ਲਹਿਰ ਦਾ ਸਰਗਰਮ ਕਾਰਕੁਨ ਅਤੇ ਉੱਘਾ ਮਾਰਕਸਵਾਦੀ ਚਿੰਤਕ ਸੀ। ਉਹ ਆਪਣੀ ਵਿਚਾਰਧਾਰਾ ਪ੍ਰਤੀਬੱਧਤਾ ਅਤੇ ਸਾਹਿਤ ਚਿੰਤਨ ਦੇ ਖੇਤਰ ਵਿੱਚ ਆਪਣੀ ਸਿਧਾਂਤਕ ਪਕੜ ਲਈ ਜਾਣਿਆ ਜਾਂਦਾ ਹੈ।
ਜਨਮ 15 ਜੁਲਾਈ 1942 ਲੁਧਿਆਣਾ ਦੇ ਪਿੰਡ ਕਿਲਾ ਹਾਂਸ ਵਿੱਚ ਹੋਇਆ ਤੇ ਮੌਤ 19 ਮਈ 1989 (ਉਮਰ 46) ਪਟਿਆਲਾ ਵਿੱਚ ਹੋਈ।ਉਹ ਮਾਰਕਸਵਾਦੀ ਆਲੋਚਕ ਸਨ।
ਡਾ. ਰਵਿੰਦਰ ਸਿੰਘ ਰਵੀ
ਮੁੱਖ ਪੁਸਤਕਾਂ
ਸੋਧੋਵਿਰਸਾ ਅਤੇ ਵਰਤਮਾਨ
ਪੰਜਾਬੀ ਰਾਮ ਕਾਵਿ
ਨਵੀਨ ਅਮਰੀਕੀ ਆਲੋਚਨਾ ਪ੍ਰਣਾਲੀ
ਪ੍ਰਗਤੀਵਾਦ ਤੇ ਪੰਜਾਬੀ ਸਾਹਿਤ
ਰਵੀ ਚੇਤਨਾ[2]
ਉਸ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਬਾਰੇ ਅਹਿਮ ਹਿੱਸਾ ਪਾਇਆ।
ਡਾ ਟੀ ਆਰ ਵਿਨੋਦ
ਸੋਧੋਟੀ ਆਰ ਵਿਨੋਦ ਅਸਲੀ ਨਾਂ ਤਰਸੇਮ ਰਾਜ (ਵਿਨੋਦ)(27 ਮਈ 1935-3ਫਰਵਰੀ 2010) ਵਿੱਚ ਮਾਰਕਸਵਾਦੀ ਪੰਜਾਬੀ ਆਲੋਚਕ ਸਨ।
ਇਸਦਾ ਜਨਮ ਸੰਘੇੜਾ, ਜ਼ਿਲ੍ਹਾ ਸੰਗਰੂਰ(ਅੱਜਕੱਲ੍ਹ ਜ਼ਿਲ੍ਹਾ ਬਰਨਾਲਾ) ਵਿੱਚ ਹੋਇਆ। ਇਸਨੇ ਪੰਜਾਬੀ, ਹਿੰਦੀ ਅਤੇ ਸਮਾਜ ਸ਼ਾਸਤਰ ਦੀ ਐਮ.ਏ. ਕੀਤੀ ਅਤੇ ਉਸ ਤੋਂ ਬਾਅਦ ਬੀ.ਟੀ. ਅਤੇ ਪੀ-ਐੱਚ.ਡੀ ਕੀਤੀ। ਡਾ. ਵਿਨੋਦ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਕੂਲ ਆਧਿਆਪਕ ਤੋਂ ਕੀਤੀ, ਫਿਰ 1958 ਤੋਂ 1984 ਤੱਕ ਕਾਲਜ ਆਧਿਆਪਕ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਰਿਜ਼ਨਲ ਸੈਂਟਰ ਬਠਿੰਡਾ ਵਿੱਚ 1984 ਤੋਂ 1991 ਤੱਕ ਪੰਜਾਬੀ ਦੇ ਰੀਡਰ ਅਤੇ 1992 ਤੋਂ 1995 ਤੱਕ ਪ੍ਰੋਫ਼ੈਸਰ ਰਹੇ। ਆਖਰ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।[3]
ਆਲੋਚਨਾ
ਸੋਧੋਕਹਾਣੀਕਾਰ ਸੁਜਾਨ ਸਿੰਘ (1962)
ਕਹਾਣੀਕਾਰ ਕੁਲਵੰਤ ਸਿੰਘ ਵਿਰਕ (1965)
ਕਹਾਣੀਕਾਰ ਕਰਤਾਰ ਸਿੰਘ ਦੁੱਗਲ (1969)
ਭਾਰਤੀ ਸਿੱਖਿਆ ਪ੍ਰਣਾਲੀ (1974)
ਸਾਹਿਤ ਅਤੇ ਚਿੰਤਨ (1976)
ਪੰਜ ਨਾਵਲ (1984)
ਪੰਜਾਬੀ ਕਹਾਣੀ ਅਧਿਐਨ (1988)
ਪੰਜਾਬੀ ਨਾਵਲ ਦਾ ਸੰਸਕ੍ਰਿਤਕ ਅਧਿਐਨ (1990)
ਸੰਸਕ੍ਰਿਤੀ ਅਤੇ ਪੰਜਾਬੀ ਸੰਸਕ੍ਰਿਤੀ (1991)
ਕੁਲਵੰਤ ਵਿਰਕ ਜੀਵਨ ਤੇ ਰਚਨਾਵਾਂ (1993)
ਸਾਹਿਤ ਆਲੋਚਨਾ (ਸਿਧਾਂਤ ਤੇ ਸਿਧਾਂਤਕਾਰ) (1997)
ਆਓ ਨਾਵਲ ਪੜ੍ਹੀਏ (1999)
ਨਾਵਲ ਆਲੋਚਨਾ ਸ਼ਬਦਾਵਲੀ ਕੋਸ਼ (1999)
ਗ਼ਲਪਕਾਰ ਗੁਰਦਿਆਲ ਸਿੰਘ (2000)
ਨਾਨਕ ਸਿੰਘ ਪੜ੍ਹਦਿਆਂ (2002)
ਸੰਸਕ੍ਰਿਤੀ ਸਿਧਾਂਤ ਤੇ ਵਿਹਾਰ (2004)
ਪੰਜਾਬੀ ਆਲੋਚਨਾ ਸ਼ਾਸਤਰ (2007)
ਪੁਰਸਕਾਰ ਤੇ ਸਨਮਾਨ
ਸੋਧੋਡਾ. ਰਵੀ ਪੁਰਸਕਾਰ (ਪੰਜਾਬੀ ਸਾਹਿਤ ਸਭਾ ਬਰਨਾਲਾ) ਡਾ. ਰਵੀ ਪੁਰਸਕਾਰ (ਰਵੀ ਸਾਹਿਤ ਟੱਰਸਟ ਪਟਿਆਲਾ) ਡਾ. ਰਵੀ ਪੁਰਸਕਾਰ (ਕੇਂਦਰੀ ਪੰਜਾਬੀ ਸਾਹਿਤ ਸਭਾ) ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ)
ਡਾ ਹਰਿਭਜਨ ਸਿੰਘ
ਸੋਧੋਡਾ. ਹਰਿਭਜਨ ਸਿੰਘ
ਡਾ. ਹਰਿਭਜਨ ਸਿੰਘ (੧੮ ਅਗਸਤ ੧੯੨੦ - ੨੧ ਅਕਤੂਬਰ ੨੦੦੨) ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸਨ। ਉਨ੍ਹਾਂ ਦਾ ਜਨਮ ਲਮਡਿੰਗ, ਅਸਾਮ ਵਿੱਚ ਮਾਤਾ ਗੰਗਾ ਦੇਈ ਅਤੇ ਪਿਤਾ ਗੰਡਾ ਸਿੰਘ ਦੇ ਘਰ ਹੋਇਆ। ਪਿਤਾ ਦੀ ਬੀਮਾਰੀ ਕਾਰਣ ਪਰਿਵਾਰ ਨੂੰ ਲਾਹੌਰ ਆਉਣਾ ਪਿਆ, ਜਿੱਥੇ ਉਨ੍ਹਾਂ ਨੇ ਗਵਾਲਮੰਡੀ ਵਿੱਚ ਦੋ ਮਕਾਨ ਖਰੀਦੇ। ਉਹ ਅਜੇ ਚਾਰ ਸਾਲਾਂ ਦਾ ਵੀ ਨਹੀਂ ਸੀ ਹੋਇਆ ਕਿ ਉਨ੍ਹਾਂ ਦੇ ਪਿਤਾ, ਮਾਂ ਅਤੇ ਦੋ ਭੈਣਾਂ ਦੀ ਮੌਤ ਹੋ ਗਈ। ਉਹਨਾਂ ਦੀ ਪਾਲਣਾ ਉਨ੍ਹਾਂ ਦੀ ਮਾਸੀ ਨੇ ਕੀਤੀ। ਉਹ ਇਛਰਾ, ਲਾਹੌਰ ਵਿੱਚ ਰਹਿੰਦੀ ਸੀ। ਹਰਭਜਨ ਸਿੰਘ ਨੇ ਉੱਚ ਸਿੱਖਿਆ ਕਾਲਜ ਜਾਣ ਬਿਨਾਂ ਹਾਸਲ ਕੀਤੀ। ਉਨ੍ਹਾਂ ਕੋਲ ਅੰਗਰੇਜ਼ੀ ਅਤੇ ਹਿੰਦੀ ਸਾਹਿਤ ਵਿੱਚ ਦੋ ਡਿਗਰੀਆਂ ਸਨ। ਉਨ੍ਹਾਂ ਦਾ ਪੀ ਐਚ ਡੀ ਥੀਸੀਸ ਗੁਰਮੁਖੀ ਲਿਪੀ ਵਿੱਚ ਹਿੰਦੀ ਕਵਿਤਾ ਬਾਰੇ ਵਿਚਾਰ-ਵਿਮਰਸ਼ ਸੀ। ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਹਨ;ਕਾਵਿ ਸੰਗ੍ਰਹਿ: ਲਾਸਾਂ, ਤਾਰ ਤੁਪਕਾ, ਅਧਰੈਣੀ, ਨਾ ਧੁੱਪੇ ਨਾ ਛਾਵੇਂ, ਮੈਂ ਜੋ ਬੀਤ ਗਿਆ, ਸੜਕ ਦੇ ਸਫ਼ੇ ਉੱਤੇ, ਰਿਗਬਾਣੀ, ਮੇਰੀ ਬੋਲੀ ਤੇਰੇ ਬੋਲ, ਟੁੱਕੀਆਂ ਜੀਭਾਂ ਵਾਲੇ, ਮੱਥਾ ਦੀਵੇ ਵਾਲਾ, ਰੁੱਖ ਤੇ ਰਿਸ਼ੀ, ਮੇਰੀ ਕਾਵਿ ਯਾਤਰਾ, ਚੌਥੇ ਦੀ ਉਡੀਕ, ਮਾਵਾਂ ਧੀਆਂ, ਨਿੱਕ ਸੁੱਕ, ਅਲਫ਼ ਦੁਪਹਿਰ, ਰੇਗਿਸਤਾਨ ਵਿੱਚ ਲੱਕੜਹਾਰਾ; ਵਾਰਤਕ: ਨਿਰਭਉ ਨਿਰਵੈਰ (ਸਫ਼ਰਨਾਮਾ),ਪਿਆਰ ਤੇ ਪਰਿਵਾਰ, ਮੇਰੀ ਪਸੰਦ, ਧੁੱਪੇ ਬਲਦਾ ਦੀਵਾ, ਚੋਲਾ ਟਾਕੀਆਂ ਵਾਲਾ (ਸਵੈ-ਜੀਵਨੀ); ਆਲੋਚਨਾ: ਇੱਕ ਖ਼ਤ ਤੇਰੇ ਨਾਂ, ਸਾਹਿੱਤ ਸ਼ਾਸਤਰ, ਮੁੱਲ ਤੇ ਮੁਲਾਂਕਣ, ਅਧਿਐਨ ਤੇ ਅਧਿਆਪਨ, ਰਚਨਾ-ਸੰਰਚਨਾ, ਰੂਪਕੀ, ਪਾਰਗਾਮੀ, ਪੂਰਨ ਸਿੰਘ (ਰਚਨਾ-ਵਿਰਚਨਾ)।
ਡਾ. ਹਰਿਭਜਨ ਸਿੰਘ (18 ਅਗਸਤ 1920 - 21 ਅਕਤੂਬਰ 2002) ਇੱਕ ਪੰਜਾਬੀ ਕਵੀ, ਆਲੋਚਕ, ਸਾਂਸਕ੍ਰਿਤਕ ਟੀਕਾਕਾਰ, ਅਤੇ ਅਨੁਵਾਦਕ ਸੀ।ਅੰਮ੍ਰਿਤਾ ਪ੍ਰੀਤਮ ਦੇ ਨਾਲ ਹਰਭਜਨ ਨੂੰ ਪੰਜਾਬੀ ਕਵਿਤਾ ਦੀ ਸ਼ੈਲੀ ਵਿੱਚ ਕ੍ਰਾਂਤੀ ਲਿਆਉਣ ਦਾ ਸੇਹਰਾ ਜਾਂਦਾ ਹੈ। ਉਸ ਨੇ ''ਰੇਗਿਸਤਾਨ ਵਿੱਚ ਲੱਕੜਹਾਰਾ'' ਸਮੇਤ 17 ਕਾਵਿ ਸੰਗ੍ਰਹਿ, ਸਾਹਿਤਕ ਇਤਿਹਾਸ ਦੇ 19 ਕੰਮ ਅਤੇ ਅਰਸਤੂ, ਸੋਫੋਕਲੀਜ, ਰਬਿੰਦਰਨਾਥ ਟੈਗੋਰ ਅਤੇ ਰਿਗਵੇਦ ਵਿੱਚੋਂ ਚੋਣਵੇਂ ਟੋਟਿਆਂ ਸਮੇਤ 14 ਅਨੁਵਾਦ ਦੇ ਕੰਮ ਪ੍ਰਕਾਸ਼ਿਤ ਕੀਤੇ ਹਨ। ਨਾ ਧੁੱਪੇ ਨਾ ਛਾਵੇਂਲਈ 1969 ਵਿੱਚ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਮਿਲਿਆ।[4] ਮਿਲਿਆ।
ਉਹਨਾਂ ਦੇ ਤਿੰਨ ਬੇਟਿਆਂ ਵਿੱਚੋਂ ਇੱਕ, ਮਦਨ ਗੋਪਾਲ ਸਿੰਘ, ਗਾਇਕ ਅਤੇ ਵਿਦਵਾਨ ਹੈ।
ਸਨਮਾਨ
ਸੋਧੋ1970: ਸਾਹਿਤ ਅਕਾਦਮੀ ਪੁਰਸਕਾਰ, ਸਾਹਿਤ ਅਕਾਦਮੀ, ਭਾਰਤ ਵਲੋਂ ਨਾ ਧੁੱਪੇ ਨਾ ਛਾਵੇਂ ਲਈ।[5]
1987: ਕਬੀਰ ਸਨਮਾਨ
1994: ਸਰਸਵਤੀ ਸਨਮਾਨ
1994: ਸਾਹਿਤ ਅਕਾਦਮੀ ਫੈਲੋਸ਼ਿਪ, ਨਵੀਂ ਦਿੱਲੀ
ਸੋਵੀਅਤ ਲੈਂਡ ਨਹਿਰੂ ਅਵਾਰਡ
2002: ਧਾਲੀਵਾਲ ਸਨਮਾਨ – ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ
ਡਾ. ਹਰਿਭਜਨ ਸਿੰਘ ਦਾ ਆਲੋਚਨਾ ਕਾਰਜ
ਸੋਧੋਡਾ. ਹਰਿਭਜਨ ਸਿੰਘ ਪੰਜਾਬੀ ਦਾ ਪਹਿਲਾ ਸੰਰਚਨਾਵਾਦੀ ਅਤੇ ਰੂਪਵਾਦੀਆਲੋਚਕ ਹੈ।ਡਾ. ਹਰਿਭਜਨ ਸਿੰਘ ਨੇ ਪੰਜਾਬੀ ਚਿੰਤਨ ਕਾਰਜ ਨੂੰ ਅਸਲੋਂ ਵੱਖਰੇ ਤੇ ਨਿਵੇਕਲੇ ਮਾਰਗ ਉੱਪਰ ਤੋਰਿਆ। ਪੂਰਵ ਮਿਥਿਤ ਧਾਰਨਾਵਾਂ ਦਾ ਤਿਆਗ, ਨਿਸ਼ਚੇਵਾਦੀ ਮੁੱਲਵਾਦੀ ਵਿਧੀ ਤੋਂ ਗੁਰੇਜ਼, ਲੇਖਕ ਦੇ ਜੀਵਨ ਤੇ ਰਚਨਾ ਦੇ ਪ੍ਰਭਾਵ ਤੋਂ ਲਾਂਭੇ ਵਿਚਰਨਾ, ਸਾਹਿਤਕਤਾ ਦੀ ਪਹਿਚਾਣ, ਵਸਤੂ ਤੇ ਰੂਪ ਦੀ ਅਦਵੈਤ ਅਤੇ ਰੂਪ ਵਿਧਾਨਕ ਸ਼ਬਦਾਬਲੀ ਦਾ ਪ੍ਰਯੋਗ ਆਦਿ ਉਸਦੀ ਅਧਿਐਨ ਵਿਧੀ ਦੇ ਪਛਾਨਣ ਯੋਗ ਨੁਕਤੇ ਹਨ। ਡਾ. ਹਰਿਭਜਨ ਸਿੰਘ ਦਾ ਸਭ ਤੋਂ ਮਹੱਤਵਪੂਰਨ ਪੱਖ ਉਸਦੀ ਵਿਹਾਰਕ ਸਮੀਖਿਆ ਦਾ ਹੈ ਜਿਹੜਾ ਕਵਿਤਾ, ਕਹਾਣੀ, ਨਾਵਲ ਅਤੇ ਨਾਟਕ ਤਕ ਫੈਲ ਕੇ ਉਸਦੀ ਸਮੁੱਚੀ ਪੰਜਾਬੀ ਸਮੀਖਿਆ ਦੇ ਇਤਿਹਾਸ ਵਿੱਚ ਵਿਲੱਖਣਤਾ ਨੂੰ ਸਿਰਜਦਾ ਹੈ।[6]
ਡਾ. ਹਰਿਭਜਨ ਸਿੰਘ ਪੱਛਮੀ ਸਾਹਿਤ ਚਿੰਤਨ ਵਿੱਚ ਪ੍ਰਚਲਿਤ ਦ੍ਰਿਸ਼ਟੀਆਂ ਸੰਰਚਨਾਤਮਕ ਭਾਸ਼ਾ ਵਿਗਿਆਨ, ਰੂਸੀ ਰੂਪਵਾਦ, ਅਮਰੀਕੀ ਨਵੀਨ ਆਲੋਚਨਾ, ਚਿੰਨ੍ਹ ਵਿਗਿਆਨ ਆਦਿ ਦੇ ਮੂਲ ਸੰਕਲਪਾਂ ਨੂੰ ਸਿਧਾਂਤਕ ਪੱਤਰ 'ਤੇ ਗ੍ਰਹਿਣ ਕਰਕੇ ਜਿੱਥੇ ਪੰਜਾਬੀ ਸਾਹਿਤ ਆਲੋਚਨਾ ਖੇਤਰ ਵਿੱਚ ਨਵੇਂ ਪ੍ਰਤਿਮਾਨ ਸਥਾਪਿਤ ਕਰਦਾ ਹੈ, ਉੱਥੇ ਇਨ੍ਹਾਂ ਦੇ ਅਧਾਰ 'ਤੇ ਪੰਜਾਬੀ ਸਾਹਿਤ ਦੇ ਵਿਭਿੰਨ ਰੂਪਾਂ ਨੂੰ ਆਪਣੇ ਸਿਧਾਂਤਕ ਤੇ ਵਿਹਾਰਕ ਅਧਿਐਨ ਦਾ ਕੇਂਦਰ ਬਣਾਉਂਦਾ ਹੈ। ਡਾ. ਗੁਰਚਰਨ ਸਿੰਘ “ਨਵੀਨ ਪੰਜਾਬੀ ਆਲੋਚਨਾ ਦੀਆਂ ਪ੍ਰਵਿਰਤੀਆਂ” ਸਿਰਲੇਖ ਅਧੀਨ “ਸਾਹਿਤ ਸ਼ਾਸਤਰ ਅਨੁਸਾਰ ਸਾਹਿਤ ਨੂੰ ਪੜ੍ਹਨ-ਪੜ੍ਹਾਉਣ ਦੀ ਪਿਰਤ ਦਾ ਆਰੰਭ” ਡਾ. ਹਰਿਭਜਨ ਸਿੰਘ ਤੋਂ ਮੰਨਦਾ ਹੈ। ਰਘਬੀਰ ਸਿੰਘ ਹਰਿਭਜਨ ਸਿੰਘ ਨੂੰ ਦੂਜੀ ਪੀੜ੍ਹੀ ਦੇ ਪੰਜਾਬੀ ਆਲੋਚਕਾਂ ਵਿੱਚ “ਇਕੋਂ ਇੱਕ ਗਿਣਨਯੋਗ ਵਿਦਵਾਨ” ਕਹਿੰਦਾ ਹੈ, ਜਿਸਨੇ ਮਾਰਕਸਵਾਦ ਦੀਆਂ ਪ੍ਰਚਲਿਤ ਦਿਸ਼ਾਵਾਂ ਤੋਂ ਹਟ ਕੇ ਆਪਣਾ ਵੱਖਰਾ ਰਾਹ ਚੁਣਿਆ। ਡਾ. ਜੀਤ ਸਿੰਘ ਸੀਤਲ, ਡਾ. ਹਰਿਭਜਨ ਸਿੰਘ ਨਾਲ ਨਵੀਨ ਆਲੋਚਨਾਂ ਨੂੰ “ਆਪਣੇ ਸਿਖਰ 'ਤੇ ਪੂਰੇ ਜੋਬਨ 'ਪੁੱਜਦੀ” ਕਹਿੰਦਾ ਹੈ।
ਡਾ. ਹਰਿਭਜਨ ਸਿੰਘ ਦੁਆਰਾ ਲਿਖਿਤ ਆਲੋਚਕਨਾਤਮਕ ਪੁਸਤਕਾਂ
ਸੋਧੋਡਾ. ਹਰਿਭਜਨ ਸਿਘ ਨੇ ਆਲੋਚਨਾਂ ਨੂੰ ਆਧਾਰ ਬਣਾ ਕੇ ਕਈ ਆਲੋਚਨਾਤਮਕ ਪੁਸਤਕਾਂ ਪੰਜਾਬੀ ਸਾਹਿਤ ਨੂੰ ਦਿੱਤੀਆਂ, ਜਿਵੇਂ-
ਅਧਿਐਨ ਤੇ ਅਧਿਆਪਨ (1970)
ਮੁਲ ਤੇ ਮੁਲੰਕਣ (1972)
ਸਾਹਿਤ ਸ਼ਾਸ਼ਤਰ (1973)
ਸਾਹਿਤ ਤੇ ਸਿਧਾਂਤ (1973)
ਪਾਰਗਾਮੀ (1976)
ਰਚਨਾ ਸੰਰਚਨਾ (1977)
ਰੂਪਕੀ (1977)
ਸਾਹਿਤ ਵਿਗਿਆਨ (1978)
ਸਿਸਟਮੀ (1979)
ਸਾਹਿਤ ਅਧਿਐਨ (1981)
ਪਤਰਾਂਜਲੀ(1981)
ਪਿਆਰ ਤੇ ਪਰਿਵਾਰ (1988)
ਖ਼ਾਮੋਸ਼ੀ ਦਾ ਜੰਜੀਰਾ (1988)
ਕਵਿਤਾ ਸੰਗ੍ਰਹਿ
ਲਾਸਾਂ (1956)
ਅਧਰੈਣੀ(1962)
ਨਾ ਧੁੱਪੇ ਨਾ ਛਾਵੇਂ (1967)
ਸੜਕ ਦੇ ਸਫੇ ਉਤੇ (1970)
ਮੈਂ ਜੋ ਬੀਤ ਗਿਆ (1970)
ਅਲਫ ਦੁਪਹਿਰ (1972)
ਟੁੱਕੀਆਂ ਜੀਭਾਂ ਵਾਲੇ (1977)
ਮਹਿਕਾਂ ਨੂੰ ਜਿੰਦਰੇ ਨਾ ਮਾਰੀਂ (1983)
ਅਲਵਿਦਾ ਤੋਂ ਪਹਿਲਾਂ (1984)
ਮਾਵਾਂ ਧੀਆਂ (1989)
ਨਿੱਕ - ਸੁੱਕ (1989)
ਮੇਰੀ ਕਾਵਿ ਯਾਤਰਾ (1989)
ਚੌਥੇ ਦੀ ਉਡੀਕ (1991)
ਰੁੱਖ ਤੇ ਰਿਸ਼ੀ (1992)
ਮੇਰਾ ਨਾਉਂ ਕਬੀਰ (2000)
ਅਧਰੈਣੀ(1962)
ਤਿੰਨ ਸੰਕਲਪ:
ਸਾਹਿਤ ਸ਼ਾਸ਼ਤਰ
ਸਾਹਿਤ ਸਿਧਾਂਤ
ਸਾਹਿਤ ਵਿਗਿਆਨ
ਡਾ ਧਨਵੰਤ ਕੌਰ
ਸੋਧੋਡਾ. ਧਨਵੰਤ ਕੌਰ (ਜਨਮ 15 ਅਗਸਤ 1956) ਸਾਬਕਾ ਪ੍ਰੋਫੈਸਰ ਇੰਚਾਰਜ, ਪਬਲਿਕੇਸ਼ਨ ਬਿਊਰੋ ਅਤੇ ਸਾਬਕਾ ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਪੰਜਾਬੀ ਦੇ ਵਿਦਵਾਨ ਹਨ।[2] ਡਾ. ਧਨਵੰਤ ਕੌਰ ਨੇ ਆਪਣਾ ਐਮ.ਫਿਲ ਦਾ ਖੋਜ ਕਾਰਜ 'ਆਧੁਨਿਕ ਪੰਜਾਬੀ ਕਹਾਣੀ ਦੀਆਂ ਪ੍ਰਵਿਰਤੀਆਂ' ਵਿਸ਼ੇ ਅਧੀਨ (ਨਿਗਰਾਨ-ਡਾ.ਸੁਰਿੰਦਰਪਾਲ ਸਿੰਘ) ਪੇਸ਼ ਕੀਤਾ ਅਤੇ ਉਹਨਾਂ ਦਾ ਪੀਐਚ.ਡੀ (ਖੋਜ ਪ੍ਰਬੰਧ) 'ਪੰਜਾਬੀ ਗਲਪ ਵਿੱਚ ਆਧੁਨਿਕ ਬੋਧ' (ਨਿਗਰਾਨ-ਡਾ.ਸੁਰਿੰਦਰਪਾਲ ਸਿੰਘ) ਵਿਸ਼ੇ ਤੇ ਸੀ।[7]
ਡਾ. ਧਨਵੰਤ ਕੌਰ
ਪੁਸਤਕਾਂ (ਮੌਲਿਕ)
ਸੋਧੋਪੰਜਾਬੀ ਗਲਪ ਵਿੱਚ ਆਧੁਨਿਕ ਸੰਵੇਦਨਾ
ਆਧੁਨਿਕ ਪੰਜਾਬੀ ਕਹਾਣੀ: ਬਿਰਤਾਂਤ ਸ਼ਾਸਤਰੀ ਅਧਿਐਨ
ਪੰਜਾਬੀ ਕਹਾਣੀ ਸ਼ਾਸਤਰ
ਪੰਜਾਬੀ ਨਾਵਲਕਾਰ ਸੰਦਰਭ ਕੋਸ਼ (ਦੋ ਭਾਗ)
ਸੰਤੋਖ ਸਿੰਘ ਧੀਰ
ਡਾਇਸਪੋਰਾ ਸਿਧਾਂਤ ਤੇ ਪੰਜਾਬੀ ਕਹਾਣੀ
ਆਲੋਚਨਾ
ਸੋਧੋਆਧੁਨਿਕ ਪੰਜਾਬੀ ਕਹਾਣੀ: ਬਿਰਤਾਂਤ-.ਸ਼ਾਸਤਰੀ ਅਧਿਐਨ
ਪੰਜਾਬੀ ਕਹਾਣੀ ਸ਼ਾਸਤਰ: ਆਲੋਚਨਾ
ਗਲਪਕਾਰ ਡਾ. ਦਲੀਪ ਕੌਰ ਟਿਵਾਣਾ
ਪ੍ਰੋ. ਮੋਹਨ ਸਿੰਘ ਰਚਨਾਵਲੀ
ਅਨੁਵਾਦਿਤ ਅਤੇ ਲਿਪੀਅੰਤਰ
ਸਭਿਆਚਾਰ ਦੇ ਚਾਰ ਅਧਿਆਇ ਰਾਮਧਾਰੀ ਸਿੰਹ ਦਿਨਕਰ
ਪਾਕਿਸਤਾਨੀ ਪੰਜਾਬੀ ਕਹਾਣੀ
ਸੰਪਾਦਿਤ ਪੁਸਤਕਾਂ
ਪੰਜਾਬੀਅਤ: ਸੰਕਲਪ ਅਤੇ ਸਰੂਪ
ਗਲਪਕਾਰ ਦਲੀਪ ਕੌਰ ਟਿਵਾਣਾ
ਪੰਜਾਬੀ ਭਾਸ਼ਾ ਦਾ ਅਧਿਆਪਨ
ਮਹਾਰਾਜਾ ਰਣਜੀਤ ਸਿੰਘ ਕਾਲ ਦਾ ਸਾਹਿਤ
ਕਹਾਣੀ 2000
ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ: ਮੁਲਾਂਕਣ ਪਰਿਪੇਖ
ਪ੍ਰੋ. ਮੋਹਨ ਸਿੰਘ ਰਚਨਾਵਲੀ
ਸਮਕਾਲੀ ਪੰਜਾਬੀ ਸਮਾਜ
ਕਥਾ ਕਹਾਣੀ (ਪਾਠ ਪੁਸਤਕ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)
ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿਪੀ ਦੇ ਵਿਕਾਸ ਮਾਡਲ
ਪੰਜਾਬੀ ਭਾਸ਼ਾ ਸਾਹਿਤ ਤੇ ਸਭਿਆਚਾਰ: ਸਮਕਾਲ ਤੇ ਭਵਿੱਖ
ਸੰਤ ਸਿੰਘ ਸੇਖੋਂ ਰਚਨਾਵਲੀ (ਗਲਪ)
ਸੂਫ਼ੀਆਨਾ ਅਦਬੀ ਰਿਵਾਇਤ
ਪ੍ਰੋ. ਪੂਰਨ ਸਿੰਘ ਕਾਵਿ ਰਚਨਾਵਲੀ
ਇਨਾਮ ਸਨਮਾਨ
ਸੋਧੋਭਾਸ਼ਾ ਵਿਭਾਗ ਪੰਜਾਬ
ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ,
ਪ੍ਰਗਤੀਸ਼ੀਲ ਲਿਖਾਰੀ ਸਭਾ, ਬ੍ਰਿਟੇਨ,
ਪੰਜਾਬੀ ਸਾਹਿਤ ਸਭਾ, ਕੈਲੀਫੋਰਨੀਆ, ਅਮਰੀਕਾ,
ਸਤਵਿੰਦਰ ਕੌਰ ਉੱਪਲ ਯਾਦਗਾਰੀ ਸਨਮਾਨ,
ਪ੍ਰੋ. ਪੂਰਨ ਸਿੰਘ ਯਾਦਗਾਰੀ ਸਨਮਾਨ ਆਦਿ ਮਿਲ ਚੁੱਕੇ ਹਨ।
ਡਾ. ਜਸਵਿੰਦਰ ਸਿੰਘ
ਸੋਧੋਡਾ. ਜਸਵਿੰਦਰ ਸਿੰਘ (ਜਨਮ 17 ਮਈ 1954) ਪੰਜਾਬੀ ਗਲਪਕਾਰ ਅਤੇ ਸਾਹਿਤ ਆਲੋਚਕ ਹੈ। ਉਹ ਪੰਜਾਬੀ ਦਾ ਪੇਂਡੂ ਉੱਘਾ ਵਿਦਵਾਨ ਅਤੇ ਪੰਜਾਬੀ ਸੱਭਿਆਚਾਰ ਦਾ ਵਿਸ਼ੇਸ਼ਗ ਹੈ ਅਤੇ ਪੰਜਾਬੀ ਯੂਨੀਵਰਸਿਟੀ ਦਾ ਡੀਨ ਅਕਾਦਮਿਕ ਸੀ।[8]
ਕਹਾਣੀ ਸੰਗ੍ਰਹਿ
ਸੋਧੋਖੂਹ ਖਾਤੇ (1996)
ਘਰ ਦਾ ਜੀਅ (2004)
ਬੇਰ ਵਰਗਾ ਫਲ (2009)
ਨਾਵਲ
ਸੋਧੋਮਾਤ ਲੋਕ (2011) ਸਾਹਿਤ ਆਕਾਦਮੀ ਪੁਰਸਕਾਰ 2015 ਵਿਜੇਤਾ ਨਾਵਲ।
ਆਲੋਚਨਾ ਅਤੇ ਖੋਜ-ਪੁਸਤਕਾਂ
ਸੱਭਿਆਚਾਰ ਅਤੇ ਕਿੱਸਾ ਕਾਵਿ (1985)
ਪੰਜਾਬੀ ਲੋਕ ਸਾਹਿਤ ਸ਼ਾਸਤਰ (1987, ਦੂਜੀ ਵਾਰ 2005)
ਪੰਜਾਬੀ ਸੱਭਿਆਚਾਰ: ਪਛਾਣ ਚਿੰਨ੍ਹ (1989)
ਨਵੀਂ ਪੰਜਾਬੀ ਕਵਿਤਾ: ਪਛਾਣ ਚਿੰਨ੍ਹ (2000, ਦੂਜੀ ਵਾਰ 2009)
ਪੰਜਾਬੀ ਸਾਹਿਤ ਦਾ ਇਤਿਹਾਸ (ਸਹਿ-ਲੇਖਕ) (1997)
ਅਮਰੀਕੀ ਪੰਜਾਬੀ ਕਵਿਤਾ: ਇੱਕ ਪੁਨਰ ਮੁਲਾਂਕਣ (2009)
ਪੰਜਾਬੀ ਸੱਭਿਆਚਾਰ: ਸਰੋਕਾਰ ਅਤੇ ਸਰੂਪ (2009)
ਗੁਰਬਖ਼ਸ਼ ਸਿੰਘ ਦੀ ਸਵੈ-ਜੀਵਨੀ (1997)
ਪਾਠ ਦ੍ਰਿਸ਼ਟੀ (2000)
ਨਵੀਨ ਕਾਵਿ ਸਿਤਾਰੇ (2003)
ਸੰਪਾਦਿਤ
ਪੰਜਾਬੀ ਗੀਤ ਕਾਵਿ (1990)
ਕਥਾ ਲੋਕ (ਪਾਠ ਪੁਸਤਕ) (1994)
ਕਥਾ ਪ੍ਰਵਾਹ (ਪਾਠ ਪੁਸਤਕ)(1999)
ਬਾਵਾ ਬਲਵੰਤ ਰਚਨਾਵਲੀ (2007)
ਕਥਾ ਸੰਸਾਰ (ਪਾਠ ਪੁਸਤਕ), (2009)
ਕਥਾ-ਕਹਾਣੀ (ਪਾਠ ਪੁਸਤਕ)
ਕਥਾ-ਸੰਸਾਰ (ਪਾਠ ਪੁਸਤਕ)
ਆਧੁਨਿਕ ਪੰਜਾਬੀ ਕਾਵਿ (1950-2010) (2011)
ਲੋਕਧਾਰਾ ਅਤੇ ਆਧੁਨਿਕਤਾ: ਰੂਪਾਂਤਰਣ ਤੇ ਪੁਨਰ-ਮੁਲਾਂਕਣ (ਸਹਿ-ਸੰਪਾ.) (2011)
ਆਧੁਨਿਕ ਕਾਵਿ: ਨਕਸ਼-ਨੁਹਾਰ (2011
ਪੰਜਾਬੀ ਡਾਇਸਪੋਰਾ: ਸਾਹਿਤ ਅਤੇ ਸੱਭਿਆਚਾਰ (2012
ਅਵਾਰਡ ਤੇ ਸਨਮਾਨਤ
ਸੋਧੋਸਾਹਿਤ ਅਕਾਦਮੀ ਸਨਮਾਨ 2015
ਕਰਤਾਰ ਸਿੰਘ ਧਾਲੀਵਾਲ ਪੁਰਸਕਾਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ 2006
ਕੇਸਰ ਸਿੰਘ ਕੇਸਰ ਪੁਰਸਕਾਰ, ਕੌਮਾਤਰੀ ਲੇਖਕ ਮੰਚ 2007
ਸੰਤ ਸਿੰਘ ਸੇਖੋਂ ਸਾਹਿਤਾਰਥ ਪੁਰਸਕਾਰ, ਅਦਬੀ ਦਰਿਆ ਅਤੇ ਕੌਮਾਂਤਰੀ ਲੇਖਕ ਮੰਚ 2007
ਸਰੋਮਣੀ ਪੰਜਾਬੀ ਆਲੋਚਕ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ 2008
1989 ਵਿੱਚ ਪ੍ਰਿੰ. ਤੇਜਾ ਸਿੰਘ ਸਰਵੋਤਮ ਆਲੋਚਨਾ ਪੁਸਤਕ ਪੁਰਸਕਾਰ, ਪੁਸਤਕ ਪੰਜਾਬੀ ਸੱਭਿਆਚਾਰ: ਪਛਾਣ ਚਿੰਨ੍ਹ, ਭਾਸ਼ਾ ਵਿਭਾਗ
1996 ਵਿੱਚ ਸ੍ਰ. ਨਾਨਕ ਸਿੰਘ ਸਰਵੋਤਮ ਗਲਪ ਪੁਸਤਕ ਪੁਰਸਕਾਰ, ਪੁਸਤਕ ਖੂਹ ਖਾਤੇ (ਕਹਾਣੀ ਸੰਗ੍ਰਹਿ), ਭਾਸ਼ਾ ਵਿਭਾਗ
2000 ਵਿੱਚ ਪ੍ਰਿੰ. ਤੇਜਾ ਸਿੰਘ ਸਰਵੋਤਮ ਆਲੋਚਨਾ ਪੁਸਤਕ ਪੁਰਸਕਾਰ, ਨਵੀਨ ਪੰਜਾਬੀ ਕਵਿਤਾ: ਪਛਾਣ ਚਿੰਨ੍ਹ, ਭਾਸ਼ਾ ਵਿਭਾਗ
ਰਵਨੀਤ ਲਿੱਟ ਯਾਦਗਾਰੀ ਪੁਰਸਕਾਰ, 1998
ਲੋਕ ਲਿਖਾਰੀ ਸਭਾ, ਜਗਰਾਉਂ ਵਲੋਂ ਪ੍ਰਿੰ. ਸੰਤ ਸਿੰਘ ਸੋਖੋਂ ਪੁਰਸਕਾਰ, 2001
ਸਾਹਿਤ ਸਭਾ, ਨਿਝਰਾਂ, (ਆਰ.ਜੀ.) ਜਲੰਧਰ ਵਲੋਂ ਤੀਜਾ ਡਾ. ਦਲਜੀਤ ਸਿੰਘ ਮੈਮੋਰੀਅਲ ਅਵਾਰਡ, 2002
ਪੰਜਾਬੀ ਸਾਹਿਤ ਸਭਾ, ਕੈਲੇਫੋਰਨੀਆ, ਯੂ.ਐਸ.ਏ. ਵਲੋਂ ਪੰਜਾਬੀ ਆਲੋਚਨਾ ਅਤੇ ਗਲਪ ਵਿੱਚ ਵਡਮੁੱਲੇ ਕਾਰਜ ਲਈ ਸਨਮਾਨ, 2002
ਰਚਨਾ ਵਿਚਾਰ ਮੰਚ, ਨਾਭਾ ਵਲੋਂ ਸਾਹਿਤ ਆਲੋਚਨਾ ਲਈ 2002 ਵਿੱਚ ਸਨਮਾਨ।
ਕੌਮਾਂਤਰੀ ਕਲਮ ਮੰਚ ਵਲੋਂ ਪ੍ਰੋ. ਕੇਸਰ ਸਿੰਘ ਕੇਸਰ ਪੁਰਸਕਾਰ, 2006
ਸ੍ਰ. ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, 2007, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ।[9]
- ↑ ਸੈਣੀ, ਜਸਵਿੰਦਰ ਸਿੰਘ (2017). ਗਲਪ ਸਿਧਾਂਤ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀਯੂਨੀਵਰਸਿਟੀ ਪਟਿਆਲਾ. pp. ਪੇਜ 153. ISBN 978-81-302-0468.
{{cite book}}
: Check|isbn=
value: length (help) - ↑ ਰਵੀ, ਰਵਿੰਦਰ. [http "ਰਵਿੰਦਰ ਰਵੀ"]. http://pbidptpup.gosht.in.
{{cite web}}
: Check|url=
value (help); External link in
(help)|website=
- ↑ Vinod, T r. [Tribune news service "Punjabi literary"].
{{cite news}}
: Check|url=
value (help); Cite has empty unknown parameter:|dead-url=
(help) - ↑ Singh, Harbhagan. "Harbhagan singh". http://www.apnarary .com.
{{cite web}}
: External link in
(help)[permanent dead link]|website=
- ↑ Singh, Harbhagan. [Punjabi sahitya akademi Punjabi sahitya akademi].
{{cite journal}}
: Check|url=
value (help); Cite journal requires|journal=
(help); Missing or empty|title=
(help) - ↑ ਭਾਟੀਆ, ਹਰਿਭਜਨ ਸਿੰਘ. ਪੰਜਾਬੀ ਆਲੋਚਨਾ. ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ.
- ↑ ਕੋਰ, ਧਨਵੰਤ. [ਡਾ ਧਨਵੰਤ ਕੌਰ ਦੀ ਇੰਟਰਵਿਊ ਡਾ ਧਨਵੰਤ ਕੌਰ ਦੀ ਇੰਟਰਵਿਊ].
{{cite journal}}
: Check|url=
value (help); Cite journal requires|journal=
(help); Missing or empty|title=
(help) - ↑ ਸੈਣੀ, ਡਾ ਜਸਵਿੰਦਰ ਸਿੰਘ (10-11-12). [Punjabi university "ਪੰਜਾਬੀ ਵਿਭਾਗ"].
{{cite web}}
: Check|url=
value (help); Check date values in:|date=
(help) - ↑ Sahitya akademi award. "Sahitya akademi releases list": 23.
{{cite journal}}
: Cite journal requires|journal=
(help)