ਪ੍ਰਯੋਗਵਾਦ
ਪ੍ਰਯੋਗ ਸ਼ਬਦ ਸ਼ਾਹਿਤ ਵਿੱਚ ਇਸ ਲਈ ਵਧੇਰੇ ਪ੍ਰਚਲਿਤ ਹੈ| ਇਹ ਵਿਗਿਆਨ ਜਗਤ ਵਿੱਚ ਬੁਹਤ ਹੀ ਅਪਣਾਇਆ ਜਾਂਦਾ ਹੈ| ਪ੍ਰਯੋਗ ਆਪਣੇ ਆਪ ਵਿੱਚ ਕੋਈ ਮੰਜ਼ਿਲ ਨਹੀ, ਕੋਈ ਸਿੱਟਾ ਨਹੀਂ ਸਗੋਂ ਇਹ ਤਾਂ ਇੱਕ ਮਾਰਗ ਹੈ, ਸੋਚ ਦੀ ਖੋਜ ਲਈ, ਪ੍ਰਯੋਗ ਮਨੁੱਖੀ ਸੁਭਾਅ ਦਾ ਅਨਿਖੜਵਾਂ ਅੰਗ ਹੈ ਅਤੇ ਆਦਿ ਕਾਲ ਤੋਂ ਹੀ ਕਵੀ ਮਨ ਨਵੇਂ ਤੋਂ ਨਵਾਂ ਪ੍ਰਯੋਗ ਕਰਨ ਲਈ ਉਤਾਵਲਾ ਰਿਹਾ ਹੈ | ਕਈ ਸ਼ਤਾਬਦੀਆ ਪਹਿਲਾਂ ਵਿਗਿਆਨ ਨੇ ਸਾਹਿਤ ਤੋਂ ਪ੍ਰਯੋਗ ਸ਼ਬਦ ਲਿਆ ਹੋਵੇਗਾ ਜਿਵੇਂ ਕੇ ਇਸ ਨੇ ਲਗਪਗ ਆਪਣੀ ਸਾਰੀ ਸੰਕੇਤ੍ਵਲੀ ਸਾਹਿਤ ਤੋਂ ਹੀ ਜਾਂ ਪ੍ਰਚਲਿਤ ਭਾਸ਼ਾ ਤੋਂ ਹੀ ਲਈ ਹੈ ਹੋਲੀ-ਹੋਲੀ ਪ੍ਰਯੋਗ ਦਾ ਸ਼ਬਦ ਆਪਣੇ ਵਿੱਚ ਵਧ ਤੋਂ ਵਧ ਵਿਗਿਆਨਕਤਾ ਤੇ ਬੋਧਿਕਤਾ ਵਿੱਚ ਸਮਾ ਗਿਆ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਵੀ ਸਾਹਿਤ ਨੇ ਫਿਰ ਪ੍ਰਯੋਗ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਜਨ ਜੀਵਨ ਦੇ ਹਰ ਖੇਤਰ ਵਿੱਚ ਨਿੱਤ ਨਵੇਂ ਨਵੇਂ ਪ੍ਰਯੋਗ ਹੋ ਰਹੇ ਹਨ ਵਿਗਿਆਨਕ ਯੁਗ ਵਿੱਚ ਸਾਹਿਤ ਨੂੰ ਵੀ ਵਿਗਿਆਨਕ ਦ੍ਰਿਸ਼ਟੀਕੋਣ ਅਪਣਾਉਣ ਲਈ ਮਜਬੂਰ
ਹੋ ਜਾਣਾ ਪੈਂਦਾ ਹੈ |ਵਿਗਿਆਨ ਵਿੱਚ ਵੱਡੀ ਤੋਂ ਵੱਡੀ ਖੋਜ ਪ੍ਰਯੋਗ ਦਾ ਹੀ ਸਿੱਟਾ ਹੁੰਦੀ ਹੈ ਇਸ ਯੁਗ ਵਿੱਚ ਨਵੀਨ ਚੇਤਨਾ ਨੂੰ ਮਹਿਸੂਸ ਕਰਨ ਵਾਲੇ ਕਿੰਨੇ ਲੋਕ ਹੁੰਦੇ ਹਨ ਪਰ ਕਿਸੇ ਵਿਰਲੇ ਪ੍ਰਤਿਵਾਸ਼ਾਲੀ ਕਲਾਕਾਰ ਦਾ ਨਵਾਂ ਕਾਵਿ ਪ੍ਰਯੋਗ ਇਸ ਨੂੰ ਸਹੀ ਤ੍ਹਰਾਂ ਹੀ ਪੇਸ਼ ਕਰ ਸਕਦਾ ਹੈ।.ਪ੍ਰਯੋਗ ਚੇਤਨਾ ਦਾ ਵੱਡਾ ਹਥਿਆਰ ਹੈ |ਪ੍ਰਯੋਗ ਦੇ ਵਿਅੰਗ ਦੀ ਚੋਟ ਨੂੰ ਪ੍ਰਾਚੀਨ ਕਾਲ ਨੂੰ ਸਹਿਣੀ ਪੈਂਦੀ ਹੈ | ਆਧੁਨਿਕ ਪ੍ਰਯੋਗਵਾਦ ਨੂੰ ਕਦੇ ਇਹ ਵੀ ਜਾਪਦਾ ਹੈ ਕਿ ਇਹ ਦੁਨੀਆ ਹੀ ਝੂਠ ਤੇ ਆਧਾਰਿਤ ਹੈ|
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |