ਪ੍ਰਾਚੀਨ ਮਿਸਰੀ ਦੇਵੀ ਦੇਵਤੇ
ਪ੍ਰਾਚੀਨ ਮਿਸਰ ਦੇ ਦੇਵਮਾਲਾ ਵਿੱਚ ਪ੍ਰਾਚੀਨ ਮਿਸਰ ਵਿੱਚ ਪੂਜੇ ਜਾਂਦੇ ਦੇਵੀ ਦੇਵਤੇ ਹਨ। ਇਨ੍ਹਾਂ ਦੇਵ-ਹਸਤੀਆਂ ਦੇ ਆਲੇ-ਦੁਆਲੇ ਦੇ ਵਿਸ਼ਵਾਸ ਅਤੇ ਰਸਮਾਂ ਪੂਰਵ-ਇਤਿਹਾਸਕ ਸਮਿਆਂ ਵਿੱਚ ਕਿਸੇ ਸਮੇਂ ਉਭਰੇ ਪ੍ਰਾਚੀਨ ਮਿਸਰ ਦੇ ਧਰਮ ਦੀ ਬੁਨਿਆਦ ਹਨ। ਦੇਵੀ-ਦੇਵਤੇ ਕੁਦਰਤੀ ਤਾਕਤਾਂ ਅਤੇ ਵਰਤਾਰਿਆਂ ਦੀ ਪ੍ਰਤਿਨਿਧਤਾ ਕਰਦੇ ਸਨ, ਅਤੇ ਮਿਸਰੀ ਲੋਕ ਉਹਨਾਂ ਨੂੰ ਖ਼ੁਸ਼ ਰੱਖਣ ਲਈ ਉਹਨਾਂ ਨੂੰ ਚੜ੍ਹਾਵੇ ਚੜ੍ਹਾਉਂਦੇ ਅਤੇ ਰਸਮਾਂ ਅਰਦਾਸਾਂ ਕਰਦੇ ਤਾਂ ਕਿ ਇਹ ਤਾਕਤਾਂ ਮਾਅਤ (ਬ੍ਰਹਮ ਹੁਕਮ) ਦੇ ਅਨੁਸਾਰ ਕੰਮ ਜਾਰੀ ਰੱਖ ਸਕਣ। 3100 ਈਪੂ ਦੇ ਨੇੜੇ ਮਿਸਰੀ ਰਾਜ ਦੀ ਸਥਾਪਨਾ ਤੋਂ ਬਾਅਦ, ਇਹਨਾਂ ਕਾਰਜਾਂ ਨੂੰ ਕਰਨ ਦਾ ਅਧਿਕਾਰ ਫ਼ਿਰਔਨ ਨੇ ਆਪਣੇ ਹਥ ਲੈ ਲਿਆ ਸੀ, ਜਿਸ ਨੇ ਦੇਵਤਿਆਂ ਦਾ ਪ੍ਰਤੀਨਿਧ ਹੋਣ ਦਾ ਦਾਅਵਾ ਕੀਤਾ ਸੀ ਅਤੇ ਮੰਦਿਰਾਂ ਦਾ ਪ੍ਰਬੰਧ ਕਰਨ ਲੱਗਿਆ ਜਿੱਥੇ ਧਾਰਮਿਕ ਰੀਤਾਂ ਰਸਮਾਂ ਪੂਰੀਆਂ ਕੀਤੀਆਂ ਜਾਂਦੀਆਂ ਸਨ।
ਦੇਵਤਿਆਂ ਦੀਆਂ ਗੁੰਝਲਦਾਰ ਵਿਸ਼ੇਸ਼ਤਾਵਾਂ ਨੂੰ ਮਿਥਿਹਾਸ ਵਿੱਚ ਅਤੇ ਦੇਵਤਿਆਂ ਦੇ ਵਿਚਕਾਰ ਪੇਚੀਦਾ ਰਿਸ਼ਤਿਆਂ ਵਿੱਚ ਪ੍ਰਗਟ ਕੀਤਾ ਗਿਆ ਸੀ: ਪਰਿਵਾਰਕ ਰਿਸ਼ਤਿਆਂ, ਢਿੱਲੇ-ਮੋਕਲੇ ਸਮੂਹਾਂ ਅਤੇ ਦਰਜੇਬੰਦੀਆਂ, ਅਤੇ ਵੱਖ-ਵੱਖ ਦੇਵਤਿਆਂ ਦਾ ਇੱਕ ਵਿੱਚ ਜੋੜ। ਕਲਾ ਵਿੱਚ ਦੇਵਤਿਆਂ ਦੇ ਵੱਖੋ-ਵੱਖ ਰੂਪ ਜਿਵੇਂ ਕਿ ਜਾਨਵਰ, ਇਨਸਾਨ, ਵਸਤੂਆਂ ਅਤੇ ਵੱਖੋ-ਵੱਖ ਰੂਪਾਂ ਦੇ ਜੋੜ-ਨੂੰ, ਉਹਨਾਂ ਦੀਆਂ ਮੂਲ ਵਿਸ਼ੇਸ਼ਤਾਈਆਂ ਦੇ ਪ੍ਰਤੀ ਪ੍ਰਤੀਕਵਾਦ ਦੁਆਰਾ ਵੀ ਪਰਗਟ ਕੀਤਾ ਜਾਂਦਾ ਸੀ।
ਵੱਖ-ਵੱਖ ਯੁਗਾਂ ਵਿਚ, ਸੂਰਜੀ ਦੇਵਤਾ ਰਾ, ਰਹੱਸਮਈ ਦੇਵਤਾ ਅਮੁਨ ਅਤੇ ਮਾਤਾ ਦੇਵੀ ਈਸਸ ਸਮੇਤ ਦੇਵਮਾਲਾ ਵਿੱਚ ਉੱਚਤਮ ਪਦਵੀ ਰੱਖਦੇ ਦੱਸੇ ਜਾਂਦੇ ਸਨ। ਸਭ ਤੋਂ ਉੱਚੇ ਦੇਵਤੇ ਨੂੰ ਆਮ ਤੌਰ 'ਤੇ ਸੰਸਾਰ ਦੀ ਰਚਨਾ ਦਾ ਸਿਹਰਾ ਜਾਂਦਾ ਸੀ ਅਤੇ ਇਹ ਅਕਸਰ ਸੂਰਜ ਦੀ ਜੀਵਨ ਦਾਤਾ ਸ਼ਕਤੀ ਨਾਲ ਜੁੜਿਆ ਹੁੰਦਾ ਸੀ। ਕੁਝ ਵਿਦਵਾਨਾਂ ਦੀ, ਮਿਸਰੀ ਲਿਖਤਾਂ ਦੇ ਅੰਸ਼ਕ ਤੌਰ 'ਤੇ ਆਧਾਰਿਤ ਦਲੀਲ ਹੈ, ਕਿ ਮਿਸਰ ਦੇ ਲੋਕ ਇੱਕ ਅਜਿਹੀ ਬ੍ਰਹਮ ਸ਼ਕਤੀ ਨੂੰ ਪਛਾਣਨ ਲੱਗ ਪਏ ਸਨ, ਜੋ ਸਾਰੀਆਂ ਚੀਜ਼ਾਂ ਦੇ ਪਿੱਛੇ ਵਿਆਪਕ ਸੀ ਅਤੇ ਦੂਸਰੇ ਸਾਰੇ ਦੇਵੀ-ਦੇਵਤਿਆਂ ਵਿੱਚ ਮੌਜੂਦ ਸੀ। ਫਿਰ ਵੀ ਉਹਨਾਂ ਨੇ ਦੁਨੀਆ ਦੇ ਆਪਣੇ ਮੂਲ ਬਹੁਦੇਵਵਾਦੀ ਦ੍ਰਿਸ਼ਟੀਕੋਣ ਨੂੰ ਕਦੇ ਨਹੀਂ ਸੀ ਤਿਆਗਿਆ। ਸ਼ਾਇਦ 14 ਵੀਂ ਸਦੀ ਈਪੂ. ਵਿੱਚ ਐਟਨਵਾਦ ਦੇ ਸਮੇਂ ਦੌਰਾਨ ਉਹ ਲਾਂਭੇ ਗਏ ਸਨ ਜਦੋਂ ਅਧਿਕਰਿਤ ਧਰਮ ਨੇ ਗ਼ੈਰ-ਮਨੁੱਖੀ ਰੂਪ ਵਿੱਚ ਸੂਰਜ ਦੇਵਤਾ ਐਟਨ ਤੇ ਹੀ ਨਿਰੋਲ ਤੌਰ 'ਤੇ ਜ਼ੋਰ ਦਿੱਤਾ ਸੀ।
ਦੇਵਤਿਆਂ ਨੂੰ ਸੰਸਾਰ ਭਰ ਵਿੱਚ ਵਿਆਪਕ ਮੰਨਿਆ ਜਾਂਦਾ ਸੀ, ਉਹ ਕੁਦਰਤੀ ਘਟਨਾਵਾਂ ਨੂੰ ਪ੍ਰਭਾਵਿਤ ਕਰਨ ਅਤੇ ਮਨੁੱਖਾਂ ਦੇ ਜੀਵਨ ਦੇ ਕੋਰਸ ਨੂੰ ਪ੍ਰਭਾਵਿਤ ਕਰਨ ਦੇ ਯੋਗ ਮੰਨੇ ਜਾਂਦੇ ਸਨ। ਲੋਕ ਉਹਨਾਂ ਦੇ ਨਾਲ ਮੰਦਿਰਾਂ ਅਤੇ ਅਣਅਧਿਕਾਰਤ ਧਾਰਮਿਕ ਅਸਥਾਨਾਂ ਵਿੱਚ ਨਿੱਜੀ ਕਾਰਨਾਂ ਤੇ ਵਿਚਾਰ ਵਟਾਂਦਰੇ ਦੇ ਨਾਲ-ਨਾਲ ਰਾਜਕੀ ਰੀਤਾਂ ਦੇ ਵੱਡੇ ਟੀਚਿਆਂ ਲਈ ਵੀ ਗੱਲਬਾਤ ਕਰਦੇ ਸਨ। ਮਿਸਰੀ ਲੋਕ ਦੈਵੀ ਮਦਦ ਲਈ ਅਰਦਾਸ ਕਰਦੇ, ਦੇਵਤਿਆਂ ਨੂੰ ਕੰਮ ਕਰਨ ਲਈ ਮਜਬੂਰ ਕਰਨ ਲਈ ਟੂਣੇ ਟਾਮਣ ਵਰਤਦੇ, ਅਤੇ ਉਹਨਾਂ ਨੂੰ ਸਲਾਹ ਲਈ ਬੁਲਾਇਆ ਕਰਦੇ ਸਨ। ਆਪਣੇ ਦੇਵੀ ਦੇਵਤਿਆਂ ਨਾਲ ਮਨੁੱਖਾਂ ਦੇ ਸਬੰਧ ਮਿਸਰ ਦੇ ਸਮਾਜ ਦਾ ਇੱਕ ਬੁਨਿਆਦੀ ਹਿੱਸਾ ਸਨ।
ਪਰਿਭਾਸ਼ਾ
ਸੋਧੋ"Deity" in hieroglyphs | ||||||||||
---|---|---|---|---|---|---|---|---|---|---|
or
or
nṯr "god" | ||||||||||
nṯr.t "goddess" |
ਪੁਰਾਤਨ ਮਿਸਰੀ ਪਰੰਪਰਾ ਵਿੱਚ ਇੰਨੇ ਪ੍ਰਾਣੀ ਸਨ ਜਿਹਨਾਂ ਨੂੰ ਦੇਵਤਿਆਂ ਦੇ ਤੌਰ 'ਤੇ ਲੇਬਲ ਕੀਤਾ ਜਾ ਸਕਦਾ ਸੀ, ਕਿ ਉਹਨਾਂ ਦੀ ਗਿਣਤੀ ਕਰਨਾ ਔਖਾ ਹੈ। ਮਿਸਰ ਦੀਆਂ ਕਿਤਾਬਾਂ ਵਿੱਚ ਕਈ ਦੇਵਤਿਆਂ ਦੇ ਨਾਵਾਂ ਦੀ ਸੂਚੀ ਦਿੱਤੀ ਗਈ ਹੈ ਜਿਹਨਾਂ ਦਾ ਸੁਭਾਅ ਅਗਿਆਤ ਹੈ ਅਤੇ ਹੋਰ ਅਸਪਸ਼ਟ, ਦੂਜੇ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ ਜਿਹਨਾਂ ਦਾ ਨਾਂ ਵੀ ਨਹੀਂ ਰੱਖਿਆ ਗਿਆ। ਮਿਸਰ-ਵਿਗਿਆਨੀ ਜੇਮਜ਼ ਪੀ ਐਲਨ ਦਾ ਅੰਦਾਜ਼ਾ ਹੈ ਕਿ 1,400 ਤੋਂ ਜ਼ਿਆਦਾ ਦੇਵਤਿਆਂ ਦੇ ਮਿਸਰ ਦੀਆਂ ਕਿਤਾਬਾਂ ਵਿੱਚ ਆਏ ਹਨ,ਜਦੋਂ ਕਿ ਉਸ ਦੇ ਸਾਥੀ ਕ੍ਰਿਸਚੀਅਨ ਲੇਟਸ ਨੇ ਕਿਹਾ ਹੈ ਕਿ "ਹਜ਼ਾਰਾਂ ਦੇ ਹਜ਼ਾਰ ਦੇਵਤੇ ਹਨ।
ਮੁਢ
ਸੋਧੋਵਿਸ਼ੇਸ਼ਤਾਵਾਂ
ਸੋਧੋਗੈਲਰੀ
ਸੋਧੋ-
ਅਸਮਾਨ ਦੀ ਦੇਵੀ ਨਟ ਸੂਰਜ ਨੂੰ ਨਿਗਲ ਜਾਂਦੀ ਹੈ ਜੋ ਸਵੇਰ ਨੂੰ ਦੁਬਾਰਾ ਜਨਮ ਲੈਣ ਲਈ ਉਸ ਦੇ ਪੇਟ ਵਿੱਚ ਦੀ ਯਾਤਰਾ ਕਰਦਾ ਹੈ।
-
ਮਿਸਰ ਦੇ ਪ੍ਰਾਂਤਾਂ ਦੇ ਮਾਨਵੀਕ੍ਰਿਤ ਦੇਵੀ-ਦੇਵਤੇ
-
ਦੇਵਤੇ ਪਟਾਹ ਅਤੇ ਸੇਖਮੈਟ ਨੇ ਰਾਜੇ ਦੇ ਦੁਆਲੇ ਖੜੇ ਹਨ, ਜੋ ਉਹਨਾਂ ਦੇ ਬੱਚੇ, ਨੇਫਰਤੁਮ ਦੀ ਭੂਮਿਕਾ ਨਿਭਾਉਂਦਾ ਹੈ।
ਐਟਨ ਅਤੇ ਸੰਭਵ ਅਦਵੈਤਵਾਦ
ਸੋਧੋਰਵਾਇਤੀ ਧਰਮ ਵਿੱਚ ਬ੍ਰਹਮ ਦੀ ਏਕਤਾ
ਸੋਧੋਵੇਰਵੇ ਅਤੇ ਵਰਣਨ
ਸੋਧੋਹਵਾਲੇ ਅਤੇ ਹੋਰ ਕੜੀਆਂ
ਸੋਧੋਨੋਟਸ
ਹਵਾਲੇ
ਬਾਹਰੀ ਲਿੰਕ
ਸੋਧੋ- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist. Vol. I: ISBN 978-90-429-1146-8; Vol. II: ISBN 978-90-429-1147-5; Vol. III: ISBN 978-90-429-1148-2; Vol. IV: ISBN 978-90-429-1149-9; Vol. V: ISBN 978-90-429-1150-5; Vol. VI: ISBN 978-90-429-1151-2; Vol. VII: ISBN 978-90-429-1152-9; Vol. VIII: ISBN 978-90-429-1376-9.
- Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
- Gods and goddesses in ancient Egyptian belief at Digital Egypt for Universities