ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ

ਅਧਿਆਪਨ ਅਤੇ ਪ੍ਰਿੰਸੀਪਲ

ਪ੍ਰਿੰ. ਸਵਰਨ ਸਿੰਘ ਜੀ ਚੂਸਲੇਵੜ (11 ਅਗਸਤ, 1936 - 24 ਅਗਸਤ 2023) ਦਾ ਜਨਮ ਪਿੰਡ ਚੂਸਲੇਵੜ, ਜ਼ਿਲ੍ਹਾ ਤਰਨਤਾਰਨ ਵਿਖੇ ਹੋਇਆ। ਪ੍ਰਿੰ. ਸਵਰਨ ਸਿੰਘ ਜੀ ਦੇ ਵੱਡ-ਵਡੇਰੇ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਖਡੂਰ ਸਾਹਿਬ ਤੋਂ ਚੂਸਲੇਵੜ ਪਿੰਡ ਵਿਖੇ ਆਬਾਦ ਹੋਏ। ਉਨ੍ਹਾਂ ਦੇ ਮਾਤਾ ਦਾ ਨਾਂ ਬੀਬੀ ਬਲਵੰਤ ਕੌਰ ਜੀ ਅਤੇ ਪਿਤਾ ਸ. ਅਰਜਨ ਸਿੰਘ ਜੀ ਸਨ। ਸ. ਅਰਜਨ ਸਿੰਘ ਵੀ ਪੜ੍ਹੇ ਲਿਖੇ ਵਿਅਕਤੀ ਸਨ ਅਤੇ ਗੁਰਮੁਖੀ ਤੋਂ ਇਲਾਵਾ ਅੰਗਰੇਜ਼ੀ, ਉਰਦੂ ਤੇ ਫ਼ਾਰਸੀ ਭਾਸ਼ਾਵਾਂ ਦੇ ਜਾਣਕਾਰ ਸਨ।[1]

ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ
ਸਿੱਖ ਇਤਿਹਾਸਕਾਰ
ਜਨਮ(1930-08-11)11 ਅਗਸਤ 1930
ਮੌਤ24 ਅਗਸਤ 2023(2023-08-24) (ਉਮਰ 93)
ਰਾਸ਼ਟਰੀਅਤਾਭਾਰਤੀ
ਪੇਸ਼ਾਫੌਜ ਵਿੱਚ ਕੈਪਟਨ (ਸੇਵਾ ਮੁਕਤ 1970), ਅਧਿਆਪਨ ਅਤੇ ਪ੍ਰਿੰਸੀਪਲ
ਲਈ ਪ੍ਰਸਿੱਧਸਿੱਖ ਇਤਿਹਾਸ
ਜ਼ਿਕਰਯੋਗ ਕੰਮਸ਼ਹੀਦੀ ਸਾਕਾ ਭਾਈ ਤਾਰੂ ਸਿੰਘ (1997); ਭੂਰਿਆਂ ਵਾਲੇ ਰਾਜੇ ਕੀਤੇ (2020)
ਮਾਤਾ-ਪਿਤਾ
  • ਸ. ਅਰਜਨ ਸਿੰਘ (ਪਿਤਾ)
  • ਬੀਬੀ ਬਲਵੰਤ ਕੌਰ (ਮਾਤਾ)

ਪ੍ਰਿੰ. ਸਵਰਨ ਸਿੰਘ ਜੀ ਚੂਸਲੇਵੜ ਨੇ ਸੰਨ 1970 ਈ. ਤਕ ਭਾਰਤੀ ਫੌਜ ਵਿਚ ਕੈਪਟਨ ਵਜੋਂ ਸੇਵਾਵਾਂ ਦਿਤੀਆਂ। ਉਪਰੰਤ ਆਪ ਲਗਭਗ 19 ਸਾਲ ਇਤਿਹਾਸ ਅਤੇ ਅੰਗਰੇਜ਼ੀ ਦੇ ਅਧਿਐਨ ਅਧਿਆਪਨ ਨਾਲ ਜੁੜੇ ਰਹੇ। ਇਸ ਤੋਂ ਇਲਾਵਾ ਆਪ ਸ੍ਰੀ ਗੁਰੂ ਹਰਿਕ੍ਰਿਸਨ ਪਬਲਿਕ ਸਕੂਲ, ਪੱਟੀ (ਤਰਨਤਾਰਨ) ਵਿਖੇ 10 ਸਾਲ ਪ੍ਰਿੰਸੀਪਲ ਵੀ ਰਹੇ।

ਆਪ ਜੀ 24 ਅਗਸਤ 2023 ਨੂੰ ਅਕਾਲ ਚਲਾਣਾ ਕਰ ਗਏ।

ਸ਼ਖਸੀਅਤ

ਸੋਧੋ

ਆਪ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ, ਫ਼ਾਰਸੀ, ਪਸ਼ਤੋ ਅਤੇ ਬਲੋਚੀ ਭਾਸ਼ਾਵਾਂ ਦੇ ਚੰਗੇ ਗਿਆਤਾ ਸੀ। ਆਪ ਨੂੰ ਪਵਿਤਰ ਕੁਰਆਨ ਸ਼ਰੀਫ ਵੀ ਹਾਫਿਜ਼ ਸੀ। ਸੇਵਾ ਮੁਕਤੀ ਤੋਂ ਬਾਅਦ ਆਪ ਸਿੱਖ ਇਤਿਹਾਸ ਦੇ ਖੋਜ ਕਾਰਜਾਂ ਵਿਚ ਨਿਰੰਤਰ ਲੱਗੇ ਰਹੇ। ਆਪ ਨੇ ਪੂਨਾ, ਪਟਨਾ, ਅਲੀਗੜ੍ਹ ਅਤੇ ਹੋਰ ਕਈ ਸ਼ਹਿਰਾਂ ਦੀਆਂ ਪਬਲਿਕ ਲਾਇਬ੍ਰੇਰੀਆਂ ਤੋਂ ਬਿਨਾਂ ਅਫਗਾਨਿਸਤਾਨ ਦੀਆਂ ਪੁਰਾਣੀਆਂ ਲਾਇਬ੍ਰੇਰੀਆਂ ਵਿਚੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਦਸਤਾਵੇਜ਼ਾਂ ਦੇ ਅਨੇਕ ਉਤਾਰੇ ਕੀਤੇ ਅਤੇ ਕੁਤਬ ਫਰੋਸ਼ਾਂ ਦੇ ਕੋਲੋਂ ਮੂੰਹ-ਮੰਗੀਆਂ ਰਕਮਾਂ ਉਤੇ ਪੁਰਾਣੇ ਖਰੜੇ ਅਤੇ ਕਿਤਾਬਾਂ ਖ਼ਰੀਦੀਆਂ ਸਨ। ਪ੍ਰਿੰ. ਸਵਰਨ ਸਿੰਘ ਜੀ ਦੀ 18ਵੀਂ ਸਦੀ ਦੇ ਸਿੱਖ ਇਤਿਹਾਸ ਵਿਚ ਵਿਸ਼ੇਸ਼ ਰੁਚੀ ਸੀ। ਆਪ ਜੀ ਨੇ ਆਪਣਾ ਸਾਰਾ ਜੀਵਨ ਸਿੱਖ ਇਤਿਹਾਸ ਦੀਆਂ ਸ਼ਾਨਦਾਰ ਪਰੰਪਰਾਵਾਂ, ਘਟਨਾਵਾਂ, ਘੱਲੂਘਾਰਿਆਂ, ਸ਼ਹੀਦਾਂ-ਮੁਰੀਦਾਂ, ਹਠੀਆਂ, ਜਪੀਆਂ ਦੇ ਪ੍ਰਮਾਣਿਕ ਘਟਨਾਕ੍ਰਮਾਂ ਨੂੰ ਖੋਜਣ ਉਤੇ ਸਮਰਪਿਤ ਕੀਤਾ ਸੀ। ਆਪ ਇਤਿਹਾਸਕ ਲਿਖਤਾਂ ਦੇ ਨਾਲ-ਨਾਲ ਸਥਾਨਕ ਰਵਾਇਤਾਂ ਦੀ ਪੁਣ-ਛਾਣ ਕਰਕੇ ਤੱਤ ਕੱਢਣ ਦੀ ਸਮਰਥਾ ਰੱਖਦੇ ਸੀ। ਇਹ ਸ਼ਾਇਦ ਇਕੱਲੇ ਤੇ ਪਹਿਲੇ ਸਿੱਖ ਇਤਿਹਾਸਕਾਰ ਸਨ, ਜਿਨ੍ਹਾਂ ਸਠਵਿਆਂ (1960-66) ਵਿਚ ਕਾਹਨੂੰਵਾਨ ਦੇ ਛੰਭ ਵਿਚੋਂ ਘੱਲੂਘਾਰਿਆਂ ਸਮੇ ਸ਼ਹੀਦ ਹੋਏ ਸਿੰਘਾਂ ਦੀਆਂ ਬਚੀਆਂ-ਖੁਚੀਆਂ/ਰੁਲੀਆਂ-ਦਬੀਆਂ ਅਸਤੀਆਂ ਨੂੰ ਲਭ ਕੇ, ਇਸ ਲਈ ਸੰਭਾਲਿਆ ਸੀ ਕਿ ਭਵਿਖ ਵਿਚ ਇਨ੍ਹਾਂ ਦੀ DNA ਜਾਚ ਰਾਹੀਂ ਉਨ੍ਹਾਂ ਸ਼ਹੀਦਾਂ ਦੀ ਅੰਸ-ਬੰਸ/ਔਲਾਦ ਲੱਭਣ ਵਿਚ ਸੌਖ ਹੋਵੇਗੀ ਅਤੇ ਇਸੇ ਤਰ੍ਹਾਂ ਹੀ ਦਿਲਚਸਪ ਗੱਲ ਇਹ ਹੈ ਕਿ ਵਰਤਮਾਨ ਉਮਰ ਦੇ 93ਵੇਂ ਵਰ੍ਹੇ ਵਿਚ ਵੀ ਆਪ ਸਿੱਖ ਇਤਿਹਾਸ ਦੇ ਲੇਖਣ ਵਿਚ ਪੂਰੇ ਜਜ਼ਬੇ ਨਾਲ ਜੁੜੇ ਹੋਏ ਸਨ। ਸਿੱਖ ਇਤਿਹਾਸ, ਇਨ੍ਹਾਂ ਦੇ ਰਗ-ਰੇਸ਼ੇ ਵਿਚ ਲਹੂ ਵਾਂਗ ਰਚਿਆ ਹੋਇਆ ਸੀ।

ਪ੍ਰਮੁੱਖ ਰਚਨਾਵਾਂ

ਸੋਧੋ
  • ਸ਼ਹੀਦੀ ਸਾਕਾ ਭਾਈ ਤਾਰੂ ਸਿੰਘ (1997) ISBN: 81-7205-193-X
  • ਸ਼ਹੀਦੀ ਭਾਈ ਤਾਰਾ ਸਿੰਘ ਵਾਂ (1997) ISBN: 81-7205-192-1
  • ਮੱਸੇ ਰੰਘੜ ਨੂੰ ਕਰਨੀ ਦਾ ਫਲ (1997) ISBN: 81-7205-191-3
  • ਅਬਦਾਲੀ, ਸਿੱਖ ਤੇ ਵੱਡਾ ਘੱਲੂਘਾਰਾ (2013) ISBN: 81-7205-558-7
  • ਪਹਿਲਾ ਘੱਲੂਘਾਰਾ (2018) ISBN: 91-7205-591-9
  • ਭੂਰਿਆਂ ਵਾਲੇ ਰਾਜੇ ਕੀਤੇ (2020) ISBN: 91-7205-640-0
  • ਕਦੀਮ ਤਵਾਰੀਖ਼ੀ ਸ਼ਹਿਰ : ਪੱਟੀ (2023) ISBN: 81-7205-682-6

ਹਵਾਲੇ

ਸੋਧੋ
  1. ਰਾਮੂਵਾਲੀਆ, ਬਲਵੰਤ ਸਿੰਘ (13 ਮਈ 2020). "ਸਿੱਖ ਇਤਿਹਾਸਕਾਰ : ਪ੍ਰਿੰਸੀਪਲ ਸਵਰਨ ਸਿੰਘ ਚੂਸਲੇਵੜ". Retrieved 22 ਜੁਲਾਈ 2023.