ਪ੍ਰੈਗਮੈਟਿਜ਼ਮ
ਪ੍ਰੈਗਮੈਟਿਜ਼ਮ ਇੱਕ ਦਾਰਸ਼ਨਿਕ ਪਰੰਪਰਾ ਹੈ, ਜੋ ਕਿ ਸੰਯੁਕਤ ਰਾਜ ਅਮਰੀਕਾ ਵਿੱਚ 1870 ਦੇ ਆਲੇ-ਦੁਆਲੇ ਸ਼ੁਰੂ ਹੋਈ ਸੀ।[1] ਇਸ ਦੀ ਉਤਪਤੀ ਅਕਸਰ ਦਾਰਸ਼ਨਿਕਾਂ ਵਿਲੀਅਮ ਜੇਮਸ, ਜੌਨ ਡੇਵੀ ਅਤੇ ਚਾਰਲਸ ਸੈਂਡਰਜ਼ ਪਅਰਸ ਨਾਲ ਜੋੜੀ ਜਾਂਦੀ ਹੈ। ਪਅਰਸ ਨੇ ਬਾਅਦ ਵਿੱਚ ਆਪਣੀ ਪ੍ਰੈਗਮੈਟਿਕ ਮੈਗਜ਼ਿਮ ਵਿੱਚ ਇਸ ਦਾ ਵਰਣਨ ਕੀਤਾ: "ਆਪਣੀ ਧਾਰਨਾ ਦੀਆਂ ਵਸਤਾਂ ਦੇ ਵਿਵਹਾਰਕ ਸਿਟਿਆਂ ਤੇ ਵਿਚਾਰ ਕਰੋ, ਫਿਰ ਇਨ੍ਹਾਂ ਸਿਟਿਆਂ ਦੀ ਤੁਹਾਡੀ ਧਾਰਨਾ ਹੀ ਵਸਤ ਦੀ ਤੁਹਾਡੀ ਸਮੁਚੀ ਧਾਰਨਾ ਹੈ।"[2]
ਪ੍ਰੈਗਮੈਟਿਜ਼ਮ ਵਿਚਾਰ ਨੂੰ ਭਵਿੱਖਬਾਣੀ, ਸਮੱਸਿਆ ਨੂੰ ਸੁਲਝਾਉਣ ਅਤੇ ਕਾਰਵਾਈ ਕਰਨ ਲਈ ਇੱਕ ਔਜਾਰ ਜਾਂ ਸੰਦ ਸਮਝਦਾ ਹੈ, ਅਤੇ ਇਹ ਇਸ ਵਿਚਾਰ ਨੂੰ ਰੱਦ ਕਰਦਾ ਹੈ ਕਿ ਵਿਚਾਰਾਂ ਦਾ ਕਾਰਜ ਅਸਲੀਅਤ ਦਾ ਵਰਣਨ ਕਰਨਾ, ਮੁੜ-ਪੇਸ਼ ਕਰਨਾ ਜਾਂ ਪ੍ਰਤੀਬਿੰਬਤ ਕਰਨਾ ਹੁੰਦਾ ਹੈ।[3] ਪ੍ਰੈਗਮੈਟਿਸਟ ਕਹਿੰਦੇ ਹਨ ਕਿ ਜ਼ਿਆਦਾਤਰ ਦਾਰਸ਼ਨਿਕ ਵਿਸ਼ਿਆਂ - ਜਿਵੇਂ ਕਿ ਗਿਆਨ, ਭਾਸ਼ਾ, ਸੰਕਲਪਾਂ, ਅਰਥ, ਵਿਸ਼ਵਾਸ ਅਤੇ ਵਿਗਿਆਨ ਦੀ ਪ੍ਰਕ੍ਰਿਤੀ - ਨੂੰ ਉਹਨਾਂ ਦੀ ਅਮਲੀ ਵਰਤੋਂ ਅਤੇ ਸਫਲਤਾਵਾਂ ਦੇ ਮਾਮਲੇ ਵਿੱਚ ਹੀ ਸਭ ਤੋਂ ਵਧੀਆ ਢੰਗ ਨਾਲ ਦੇਖੇ ਜਾਂਦੇ ਹਨ। ਪ੍ਰੈਗਮੈਟਿਜ਼ਮ ਦਾ ਫ਼ਲਸਫ਼ਾ "ਵਿਚਾਰਾਂ ਨੂੰ ਉਹਨਾਂ ਦੇ ਕਾਰਜਾਂ ਦੁਆਰਾ ਮਨੁੱਖੀ ਤਜ਼ਰਬਿਆਂ ਵਿੱਚ ਉਹਨਾਂ ਦੀ ਅਸਲ ਪਰਖ ਕਰਨ ਦੁਆਰਾ ਵਿਚਾਰਾਂ ਦੀ ਪ੍ਰੈਕਟੀਕਲ ਵਰਤੋਂ 'ਤੇ ਜ਼ੋਰ ਦਿੰਦਾ ਹੈ।"[4] ਪ੍ਰੈਗਮੈਟਿਜ਼ਮ ਇੱਕ "ਬਦਲ ਰਹੇ ਬ੍ਰਹਿਮੰਡ ਤੇ ਫ਼ੋਕਸ ਕਰਦਾ ਹੈ ਨਾ ਕਿ ਅਬਦਲ ਬ੍ਰਹਿਮੰਡ ਤੇ, ਜਿਵੇਂ ਕਿ ਆਦਰਸ਼ਵਾਦੀ, ਯਥਾਰਥਵਾਦੀ ਅਤੇ ਥੋਮਵਾਦੀ ਦਾਅਵਾ ਕਰਦੇ ਹਨ।"[4]
ਆਰੰਭ
ਸੋਧੋ1870 ਦੇ ਦਹਾਕੇ ਵਿੱਚ ਅਮਰੀਕਾ ਵਿੱਚ ਦਾਰਸ਼ਨਕ ਲਹਿਰ ਵਜੋਂ ਪ੍ਰੈਗਮੈਟਿਜ਼ਮ ਦੀ ਸ਼ੁਰੂਆਤ ਹੋਈ। ਚਾਰਲਸ ਸੈਂਡਰਜ਼ ਪਅਰਸ (ਅਤੇ ਉਸਦੇ ਪ੍ਰੈਗਮੈਟਿਕ ਮੈਕਜ਼ਿਮ) ਨੂੰ ਇਸ ਦੇ ਵਿਕਾਸ ਲਈ ਕ੍ਰੈਡਿਟ ਦਿੱਤਾ ਜਾਂਦਾ ਹੈ,[5] ਜਿਸ ਵਿੱਚ 20 ਵੀਂ ਸਦੀ ਦੇ ਬਾਅਦ ਦੇ ਫ਼ਿਲਾਸਫ਼ਰਾਂ, ਵਿਲੀਅਮ ਜੇਮਸ ਅਤੇ ਜੌਹਨ ਡੇਵੀ ਨੇ ਯੋਗਦਾਨ ਪਾਇਆ।[6] ਇਸ ਦੀ ਦਿਸ਼ਾ ਨੂੰ ਮੈਟਾਫਿਜ਼ੀਕਲ ਕਲੱਬ ਦੇ ਮੈਂਬਰਾਂ ਚਾਰਲਸ ਸੈਂਡਰਜ਼ ਪਅਰਸ, ਵਿਲੀਅਮ ਜੇਮਜ਼ ਅਤੇ ਚੌਂਸੀ ਰਾਈਟ, ਨਾਲ ਨਾਲ ਜੌਹਨ ਡੇਵੀ ਅਤੇ ਜੌਰਜ ਹਰਬਰਟ ਮੀਡ ਨੇ ਨਿਰਧਾਰਤ ਕੀਤਾ ਸੀ।
ਨਾਮ ਪ੍ਰੈਗਮੈਟਿਜ਼ਮ ਦਾ ਪ੍ਰਿੰਟ ਵਿੱਚ ਪਹਿਲਾ ਉਪਯੋਗ 1898 ਵਿੱਚ ਜੇਮਜ਼ ਦੁਆਰਾ ਕੀਤਾ ਗਿਆ ਸੀ, ਜਿਸ ਨੇ ਪਅਰਸ ਨੂੰ 1870 ਦੇ ਅਰੰਭ ਵਿੱਚ ਸ਼ਬਦ ਦੀ ਸਿਰਜਣਾ ਕਰਨ ਦਾ ਸਿਹਰਾ ਦਿੱਤਾ।[7] ਜੇਮਸ ਨੇ ਪਅਰਸ ਦੇ "ਵਿਗਿਆਨ ਦੇ ਤਰਕ ਦੀ ਵਿਆਖਿਆ" ("Illustrations of the Logic of Science") ਲੜੀ ("ਦ ਫਿਕਸ਼ੇਸ਼ਨ ਆਫ ਬਿਲੀਫ" ਸਮੇਤ), ਅਤੇ ਖਾਸ ਕਰਕੇ "ਸਾਡੇ ਵਿਚਾਰ ਕਿਵੇਂ ਸਪਸ਼ਟ ਕੀਤੇ ਜਾਣ" (How to Make Our Ideas Clear) (1878) ਨੂੰ ਪ੍ਰੈਗਮੈਟਿਜ਼ਮ ਦੀ ਬੁਨਿਆਦ ਸਮਝਦਾ ਸੀ।[8][9] ਪਅਰਸ ਨੇ 1906 ਵਿੱਚ ਲਿਖਿਆ ਸੀ[10] ਕਿ ਨਿਕੋਲਸ ਸੇਂਟ ਜੌਨ ਗ੍ਰੀਨ ਨੇ ਅਲੈਗਜ਼ੈਂਡਰ ਬਾਇਨ ਦੀ ਵਿਸ਼ਵਾਸ ਦੀ ਪਰਿਭਾਸ਼ਾ ਨੂੰ ਲਾਗੂ ਕਰਨ ਦੀ ਮਹੱਤਤਾ ਤੇ ਜ਼ੋਰ ਦੇ ਕੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ, ਇਹ ਸੀ " ਉਹ ਜਿਸ ਤੇ ਬੰਦਾ ਕੰਮ ਕਰਨ ਲਈ ਤਿਆਰ ਹੋ ਜਾਂਦਾ ਹੈ।"। ਪਅਰਸ ਨੇ ਲਿਖਿਆ ਹੈ ਕਿ ਇਸ ਪਰਿਭਾਸ਼ਾ ਤੋਂ ਉਸਨੂੰ ਲੱਗਦਾ ਹੈ ਕਿ ਉਹ ਪ੍ਰੈਗਮੈਟਿਜ਼ਮ ਦਾ ਦਾਦਾ ਸੀ।" ਜੌਨ ਸ਼ੁਕ ਨੇ ਕਿਹਾ ਹੈ, " ਚੌਂਸੀ ਰਾਈਟ ਵੀ ਕ੍ਰੈਡਿਟ ਦਾ ਖਾਸਾ ਹੱਕਦਾਰ ਹੈ,ਜਿਵੇਂ ਪਅਰਸ ਅਤੇ ਜੇਮਜ਼ ਦੋਵੇਂ ਯਾਦ ਕਰਦੇ ਹਨ, ਇਹ ਰਾਈਟ ਹੀ ਸੀ ਜਿਸਨੇ ਤਰਕਸ਼ੀਲ ਅਟਕਲਪਨਾ ਦੇ ਵਿਕਲਪ ਵਜੋਂ ਇੱਕ ਵਰਤਾਰਾਵਾਦੀ ਅਤੇ ਖ਼ਤਾਵਾਦੀ ਅਨੁਭਵਵਾਦ ਦੀ ਮੰਗ ਕੀਤੀ।"[11]
ਹਵਾਲੇ
ਸੋਧੋ- ↑ Pragmatism. 13 September 2013. Retrieved 13 September 2013.
- ↑ Peirce, C. S. (1878), "How to Make Our Ideas Clear", Popular Science Monthly, v. 12, 286–302. Reprinted often, including Collected Papers v. 5, paragraphs 388–410 and Essential Peirce v. 1, 124–41. See end of §II for the pragmatic maxim. See third and fourth paragraphs in §IV for the discoverability of truth and the real by sufficient investigation.
- ↑ William James (1909). The Meaning of Truth. Retrieved 5 March 2015.
- ↑ 4.0 4.1 Gutek, Gerald (2014). Philosophical, Ideological, and Theoretical Perspectives On Education. New Jersey: Pearson. pp. 76, 100. ISBN 978-0-13-285238-8.
- ↑ Susan Haack; Robert Edwin Lane (11 April 2006). Pragmatism, old & new: selected writings. Prometheus Books. pp. 18–67. ISBN 978-1-59102-359-3.
- ↑ Biesta, G.J.J. & Burbules, N. (2003). Pragmatism and educational research. Lanham, MD: Rowman and Littlefield.
- ↑ James, William (1898), "Philosophical Conceptions and Practical Results", delivered before the Philosophical Union of the University of California at Berkeley, August 26, 1898, and first printed in the University Chronicle 1, September 1898, pp. 287–310. Internet Archive Eprint. On p. 290:
- ↑ See James (1897), Will to Believe (which James dedicated to Peirce), see p. 124 and footnote via Google Books Eprint:
- ↑ In addition to James's lectures and publications on pragmatist ideas (Will to Believe 1897, etc.) wherein he credited Peirce, James also arranged for two paid series of lectures by Peirce, including the 1903 Harvard lectures on pragmatism. See pp. 261–4, 290–2, & 324 in Brent, Joseph (1998), Charles Sanders Peirce: A Life, 2nd edition.
- ↑ Peirce, C. S., "The Founding of Pragmatism", manuscript written 1906, published in The Hound & Horn: A Harvard Miscellany v. II, n. 3, April–June 1929, pp. 282–5, see 283–4, reprinted 1934 as "Historical Affinities and Genesis" in Collected Papers v. 5, paragraphs 11–13, see 12.
- ↑ Shook, John (undated), "The Metaphysical Club", the Pragmatism Cybrary. Eprint.