ਪ੍ਰੋ. ਕ੍ਰਿਸ਼ਨ ਸਿੰਘ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਪ੍ਰੋ. ਕਿਸ਼ਨ ਸਿੰਘ ਪੰਜਾਬੀ ਸਾਹਿਤ ਦੇ ਮਾਰਕਸਵਾਦੀ ਅਲੋਚਕ ਹਨ। ਸੰਤ ਸਿੰਘ ਸੇਖੋਂ ਤੋਂ ਬਾਅਦ ਜਿਸ ਵਿਆਕਤੀ ਨੇ ਮਾਰਕਸਵਾਦੀ ਅਲੋਚਨਾ ਤੇ ਸਿੱਦਤ ਨਾਲ ਕੰਮ ਕੀਤਾ ਤਾਂ ਉਹ ਨਿਸਚੇ ਹੀ ਕਿਸ਼ਨ ਸਿੰਘ ਜੀ ਹਨ। ਕਿਸ਼ਨ ਸਿੰਘ ਜੀ ਪੰਜ ਛੇ ਪੁਸਤਕਾਂ 'ਸਾਹਿਤ ਤੇ ਸੋਮੇ', 'ਯਥਾਰਥਵਾਦ', 'ਸਾਹਿਤ ਦੀ ਸਮਝ', 'ਸਿੱਖ ਇਨਕਲਾਬ ਦਾ ਮੋਢੀ: ਗੁਰੂ ਨਾਨਕ', 'ਗੁਰਬਾਣੀ ਦਾ ਸੱਚ'ਅਤੇ 'ਗੁਰਦਿਆਲ ਸਿੰਘ ਦੀ ਨਾਵਲ ਚੇਤਨਾ' ਪ੍ਰਕਾਸਿਤ ਹੋ ਚੁੱਕੀਆਂ ਹਨ। ਪ੍ਰੋ. ਕਿਸ਼ਨ ਸਿੰਘ ਦਾ ਮਤ ਹੈ ਕਿ ਸਮੇਂ ਦੇ ਸਮਾਜ ਅਤੇ ਵਿਆਕਤੀ ਦੀ ਜ਼ਿੰਦਗੀ ਦੀ ਤੋਰ ਨੂੰ ਸਮਝਣਾ ਸਾਹਿਤਕਾਰ ਵਾਸਤੇ ਆਪਣੇ ਮਨੋਰਥ ਵੱਲ ਨੂੰ ਤੁਰਨ ਦਾ ਪਹਿਲਾਂ ਕਦਮ ਹੈ। ਜੇ ਸਮਾਜ ਦੀ ਡਾਇਲੈਕਟਿਸ ਨੂੰ ਸਮਝਣ ਵਿੱਚ ਸਾਹਿਤਕਾਰ ਟਪਨਾ ਖਾ ਜਾਂਦਾ ਹੈ ਤਾਂ ਉਸਦਾ ਰਚਿਆ ਸਾਹਿਤ ਲੋਕਾਂ ਦੀ ਸਹੀ ਅਗਵਾਈ ਕਰਨ ਦੀ ਉਹਨਾਂ ਨੂੰ ਗੁੰਮਰਾਹ ਕਰੇਗਾ। <ਯਥਾਰਥਵਾਦ: ਕਿਸ਼ਨ ਸਿੰਘ ਪੰਨਾ ਨੰ 2> ਪ੍ਰੋ. ਕਿਸ਼ਨ ਸਿੰਘ ਦਾ ਵਿਚਾਰ ਹੈ ਕਿ ਕਿਸੇ ਸਾਹਿਤਕਾਰ ਲਈ ਸਮਾਜਿਕ ਡਾਇਲੈਕਟਿਸ ਦਾ ਪੈਂਤੜਾ ਦਿਖਾਉਣਾ ਹੀ ਕਾਫੀ ਨਹੀਂ। ਜਿਆਦਾ ਜ਼ਰੂਰੀ ਇਸ ਦੀ ਤੋਰ ਨੂੰ ਵਿਖਾਉਣਾ ਅਤੇ ਜੋ ਸਿੱਟੇ ਇਸ ਤੋਂ ਨਿਕਲਦੇ ਹਨ, ਉਹਨਾਂ ਨੂੰ ਪ੍ਰਤੱਖ ਕਰਨਾ ਹੈ। ਆਪਣੀ ਇਸ ਦ੍ਰਿਸ਼ਟੀਕੋਣ ਦੀ ਰੋਸ਼ਨੀ ਵਿੱਚ ਉਹ ਗਾਰਗੀ ਦੇ ਨਾਟਕ 'ਲੋਹਾ ਕੁੱਟ' ਨੂੰ ਅਪ੍ਰਮਾਣਿਕ ਰਚਨਾ ਮੰਨਦਾ ਹੈ ਕਿਉਂਕਿ ਉਸਦੀ ਨਜ਼ਰ ਵਿੱਚ ਇਸ ਨਾਟਕ ਵਿੱਚੋਂ ਨਿਕਲੇ ਸਿੱਟੇ ਮਿੱਥਿਆ ਹਨ। ਇਸ ਦੇ ਵਿਪਰੀਤ ਉਹ ਹੀਰ ਵਾਰਿਸ ਨੂੰ ਯਥਾਰਥ ਦਾ ਇੱਕ ਪ੍ਰਤੀਨਿਧ ਮਾਡਲ ਮੰਨਦਾ ਹੈ। ਉਸ ਅਨੁਸਾਰ ਹੀਰ ਵਾਰਿਸ ਨੇ ਸਮਾਜ ਵਿੱਚ ਚੱਲ ਰਹੀ ਜਮਾਤੀ ਟੱਕਰ ਨੂੰ ਸਹੀ ਰੂਪ ਵਿੱਚ ਨਿਭਾਇਆ ਹੈ। <ਪੰਜਾਬੀ ਸਾਹਿਤ ਦਾ ਇਤਿਹਾਸ:ਪ੍ਰੋ. ਬ੍ਰਹਮਜਗਦੀਸ਼ ਸਿੰਘ ਪੰਨਾ 598> ਪ੍ਰੋ. ਕਿਸ਼ਨ ਸਿੰਘ ਸਾਹਿਤਕਾਰ ਨੂੰ ਇੱਕ ਚੇਤੰਨ ਅਤੇ ਪ੍ਰਗਤੀਸ਼ੀਲ ਵਿਆਕਤੀ ਦੇ ਰੂਪ ਵੇਖਦਾ ਹੈ। ਉਸਦਾ ਵਿਚਾਰ ਹੈ ਕਿ ਸਾਹਿਤਕਾਰ ਦਾ ਕਰਤਵ ਸਮਾਜਿਕ ਸੰਭਾਵਨਾ ਦੇ ਮਸਲਿਆਂ ਨੂੰ ਜਾਤੀ ਮਨੋਰਥਾਂ ਅਤੇ ਜਜ਼ਬਿਆਂ ਦੇ ਰੂੁਪ ਵਿੱਚ ਵੇਖਣਾ ਹੈ, ਉਸ ਅਨੁਸਾਰ: " ਸਾਹਿਤਕਾਰ ਦਾ ਕਰਤੱਵ ਉਹ ਸੰਸਾਰਕ ਯੁੱਧ ਜਾਂ ਇਨਕਲਾਬ ਵਰਗੇ ਮਹਾਨ ਮਸਲਿਆਂ ਨੂੰ ਲੋਕਾਂ ਦੇ ਰੋਜ਼-ਬਰੋਜ਼ੀ ਕੰਮਾਂ, ਮਨੋਰਥਾਂ ਮਰਜੀਆਂ ਦੇ ਰੂਪ ਵਿੱਚ ਵੇਖੇ ਅਤੇ ਆਪਣੇ ਨਿਸ਼ਾਨੇ, ਇਨਸਾਨੀਅਤ ਦੇ ਨੁਕਤੇ ਤੋਂ ਉਹਨਾਂ ਨੂੰ ਪਰਖੇ ਅਤੇ ਆਪਣੀ ਕਿਰਤ ਵਿੱਚ ਮਨੁੱਖੀ ਚਿੱਤਰ ਤੇ ਜਿਉਦੇ ਪਾਤਰਾਂ ਰਾਹੀ ਪੇਸ਼ ਕਰੇ। ਮਹਾਨ ਪ੍ਰਤਿਭਾ ਵਾਲਾ ਸਾਹਿਤਕਾਰ, ਸੁੱਤੇ ਸਿੱਧ ਹੀ ਇਨਸਾਨੀਅਤ ਦੇ ਪੈਂਤੜੇ ਤੋਂ ਸਾਰਾ ਸਮਾਜਿਕ ਵੇਗ, ਸਾਰਾ ਮਨੁੱਖੀ ਕਰਮ, ਮਨੋਰਥ, ਮਰਜੀਆਂ ਸੰਸਾਰ ਦੇ ਮਹਾਨ ਮਸਲੇ, ਆਪਣੇ ਦੁਆਲੇ ਦੀਆਂ ਕੁਝ ਸਖਸੀਅਤਾਂ ਨਿਰੇ ਆਪਣੇ ਆਪ ਵਿੱਚ ਵੇਖ ਸਕਦਾ ਹੈ।<ਸਾਹਿਤ ਦੇ ਸੋਮੇਂ: ਕਿਸ਼ਨ ਸਿੰਘ ਪੰਨਾ ਨੰ: 62> ਪ੍ਰੋ. ਕਿਸ਼ਨ ਸਿੰਘ ਦੀ ਅਲੋਚਨਾ ਸਾਹਿਤ ਅਤੇ ਸਮਾਜ ਵਿਚਲੇ ਅਨਿਵਾਰੀ ਸਬੰਧਾਂ ਨੂੰ ਤੇ ਜ਼ੋਰ ਦਿੰਦੀ ਹੈ। ਇਹ ਅਲੋਚਨਾ ਸਾਹਿਤਕਾਰ ਤੋਂ ਅਪੇਖਿਆ ਰੱਖਦੀ ਹੈ ਕਿ ਉਹ ਸਮਾਜਿਕ ਤਬਦੀਲੀ ਦੀ ਰੌਅ ਨੂੰ ਪਹਿਚਾਣੇ ਅਤੇ ਇਸ ਤਬਦੀਲੀ ਦੀ ਪ੍ਰਕਿਰਿਆ ਵਿੱਚ ਪ੍ਰਗਤੀਵਾਦੀ ਸ਼ਕਤੀਆਂ ਦੀ ਧਿਰ ਬਣੇ। ਇਹ ਟੈਕਸਟ ਨੂੰ ਵਸਤੂ ਤੱਕ ਘਟਾ ਕਿ ਉਸਤੇ ਸਮਾਜਿਕ ਮਹੱਤਵ ਦਾ ਵਿਸ਼ਲੇਸ਼ਣ ਕਰਦਾ ਹੈ। ਇਸ ਯਤਨ ਵਿੱਚ ਸਾਹਿਤਕ ਕਿਰਤ ਦੀ ਸਮੁੱਚਤਾ ਨਜਰਅੰਦਾਜ ਹੋ ਜਾਂਦੀ ਹੈ ਅਤੇ ਕੇਵਲ ਵਸਤੂ ਦੀ ਪ੍ਰਮੁੱਖ ਬਣ ਜਾਂਦੀ ਹੈ। <ਪੰਜਾਬੀ ਸਾਹਿਤ ਦਾ ਇਤਿਹਾਸ:ਪ੍ਰੋ. ਬ੍ਰਹਮਜਗਦੀਸ਼ ਸਿੰਘ ਪੰਨਾ ਨੰ: 599>